Guru Granth Sahib Translation Project

Guru granth sahib page-1176

Page 1176

ਗੁਰ ਪੂਰੇ ਤੇ ਪਾਇਆ ਜਾਈ ॥ gur pooray tay paa-i-aa jaa-ee. which can only be received from the perfect Guru. ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।
ਨਾਮਿ ਰਤੇ ਸਦਾ ਸੁਖੁ ਪਾਈ ॥ naam ratay sadaa sukh paa-ee. By being imbued with the love of God’s Name, one always enjoys peace, ਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ ਸੁਖ ਮਾਣਦਾ ਹੈ,
ਬਿਨੁ ਨਾਮੈ ਹਉਮੈ ਜਲਿ ਜਾਈ ॥੩॥ bin naamai ha-umai jal jaa-ee. ||3|| but without Naam, one burns his spiritual life in the fire of ego. ||3|| ਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥
ਵਡਭਾਗੀ ਹਰਿ ਨਾਮੁ ਬੀਚਾਰਾ ॥ vadbhaagee har naam beechaaraa. The fortunate person who reflects on God’s Name, ਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ,
ਛੂਟੈ ਰਾਮ ਨਾਮਿ ਦੁਖੁ ਸਾਰਾ ॥ chhootai raam naam dukh saaraa. all his sufferings end by lovingly remembering God’s Name. ਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ।
ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥ hirdai vasi-aa so baahar paasaaraa. He knows that God who is residing in the heart, is also pervading outside everywhere. (ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ, ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ।
ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥ naanak jaanai sabh upaavanhaaraa. ||4||12|| O’ Nanak, that person understands that the Creator pervades everywhere. ||4||12|| ਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ ॥੪॥੧੨॥
ਬਸੰਤੁ ਮਹਲਾ ੩ ਇਕ ਤੁਕੇ ॥ basant mehlaa 3 ik tukay. Raag Basant, Third Guru, One-liners:
ਤੇਰਾ ਕੀਆ ਕਿਰਮ ਜੰਤੁ ॥ tayraa kee-aa kiram jant. O’ God, I am a small humble creature created by You, ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ,
ਦੇਹਿ ਤ ਜਾਪੀ ਆਦਿ ਮੰਤੁ ॥੧॥ deh ta jaapee aad mant. ||1|| If You bestow this gift, only then I can lovingly remember the mantra of Your eternal Name. ||1|| ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ॥੧॥
ਗੁਣ ਆਖਿ ਵੀਚਾਰੀ ਮੇਰੀ ਮਾਇ ॥ gun aakh veechaaree mayree maa-ay. O’ mother, I wish that I may keep uttering and reflecting upon God’s virtues, ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ,
ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥ har jap har kai laga-o paa-ay. ||1|| rahaa-o. and by lovingly remembering God, I may remain united with His immaculate Name.||1||Pause|| ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥ gur parsaad laagay naam su-aad. It is only through the Guru’s grace that a person is imbued with the sublime essence of God’s Name. ਹੇ ਭਾਈ, ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ।
ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥ kaahay janam gavaavahu vair vaad. ||2|| Why do you waste your life in enmity and strife?||2|| ਵੈਰ ਅਤੇ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ?॥੨॥
ਗੁਰਿ ਕਿਰਪਾ ਕੀਨ੍ਹੀ ਚੂਕਾ ਅਭਿਮਾਨੁ ॥ gur kirpaa keenHee chookaa abhimaan. One upon whom the Guru granted his grace, all his egotism got eradicated, ਹੇ ਭਾਈ, ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ,
ਸਹਜ ਭਾਇ ਪਾਇਆ ਹਰਿ ਨਾਮੁ ॥੩॥ sahj bhaa-ay paa-i-aa har naam. ||3|| by remaining in the state of spiritual poise and love. he received God’s Name. ||3|| ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੩॥
ਊਤਮੁ ਊਚਾ ਸਬਦ ਕਾਮੁ ॥ ootam oochaa sabad kaam. The most sublime of all deeds is the deed of reflecting upon the Guru’s word, ਹੇ ਭਾਈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ,
ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥ naanak vakhaanai saach naam. ||4||1||13|| and that is why Nanak keeps reciting the eternal God’s Name. ||4||1||13|| (ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ॥੪॥੧॥੧੩॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਬਨਸਪਤਿ ਮਉਲੀ ਚੜਿਆ ਬਸੰਤੁ ॥ banaspat ma-ulee charhi-aa basant. Just as with the arrival of spring season, all the vegetation has blossomed, ਜਿਵੇਂ ਬਸੰਤ ਦੀ ਰੁੱਤ ਆ ਗਈ ਹੈ ਅਤੇ ਸਾਰੀ ਬਨਸਪਤੀ ਹਰੀ-ਭਰੀ ਹੋ ਗਈ ਹੈ,
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ ih man ma-oli-aa satguroo sang. ||1|| similarly this mind has spiritually bloomed in the company of the true Guru. ||1|| (ਤਿਵੇਂ) ਗੁਰੂ ਦੀ ਸੰਗਤ ਵਿਚ ਰਹਿ ਕੇ ਇਹ ਮਨ (ਆਤਮਕ ਜੀਵਨ ਨਾਲ) ਹਰਾ-ਭਰਾ ਹੋ ਗਿਆ ਹੈ ॥੧॥
ਤੁਮ੍ਹ੍ ਸਾਚੁ ਧਿਆਵਹੁ ਮੁਗਧ ਮਨਾ ॥ tumH saach Dhi-aavahu mugaDh manaa. O’ my foolish mind, always remember the eternal God with loving devotion, ਹੇ (ਮੇਰੇ) ਮੂਰਖ ਮਨ! ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ।
ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ taaN sukh paavhu mayray manaa. ||1|| rahaa-o. O’ my mind, only then you would rejoice in inner peace. ||1||Pause|| ਤਦੋਂ ਹੀ, ਹੇ ਮੇਰੇ ਮਨ! ਤੂੰ ਆਨੰਦ ਮਾਣ ਸਕੇਂਗਾ ॥੧॥ ਰਹਾਉ ॥
ਇਤੁ ਮਨਿ ਮਉਲਿਐ ਭਇਆ ਅਨੰਦੁ ॥ it man ma-uli-ai bha-i-aa anand. With the blooming of mind, bliss has welled up in me, ਮਨ ਦੇ ਖਿੜ ਪੈਣ ਨਾਲ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ,
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ amrit fal paa-i-aa naam gobind. ||2|| and I have been blessed with the ambrosial fruit of God’s Name. ||2|| ਅਤੇ ਮੈਨੂੰ ਦੁਨੀਆਂ ਦੇ ਮਾਲਕ ਦੇ ਨਾਮ ਦੇ ਸੁਧਾ ਸਰੂਪ ਮੇਵੇ ਦੀ ਦਾਤ ਮਿਲ ਗਈ ਹੈ। ॥੨॥
ਏਕੋ ਏਕੁ ਸਭੁ ਆਖਿ ਵਖਾਣੈ ॥ ayko ayk sabh aakh vakhaanai. Everybody says that God alone is the one who is pervading everywhere, ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ (ਸਭ ਥਾਈਂ) ਪਰਮਾਤਮਾ ਆਪ ਹੀ ਆਪ ਹੈ,
ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥ hukam boojhai taaN ayko jaanai. ||3|| but when a person understands God’s will, only then he truly realizes Him. ||3|| ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਕੇਵਲ ਤਦ ਹੀ ਉਹ ਇੱਕ ਸੁਆਮੀ ਨੂੰ ਅਨੁਭਵ ਕਰਦਾ ਹੈ। ॥੩॥
ਕਹਤ ਨਾਨਕੁ ਹਉਮੈ ਕਹੈ ਨ ਕੋਇ ॥ kahat naanak ha-umai kahai na ko-ay. Nanak says, when a person understands God’s will, then he does not boast about his self-conceit, ਨਾਨਕ ਆਖਦਾ ਹੈ ਕਿ (ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ) ਮਨੁੱਖ ‘ਮੈਂ, ਮੈਂ’ ਨਹੀਂ ਕਰਦਾ,
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ aakhan vaykhan sabh saahib tay ho-ay. ||4||2||14|| because then he understands that what one says or sees happens only upon God’s inspiration. ||4||2||14|| (ਤਦੋਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ) ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵਲੋਂ ਪ੍ਰੇਰਨਾ ਹੁੰਦੀ ਹੈ ॥੪॥੨॥੧੪॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਸਭਿ ਜੁਗ ਤੇਰੇ ਕੀਤੇ ਹੋਏ ॥ sabh jug tayray keetay ho-ay. O’ God, all the ages (periods of time) have been created by You, ਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ।
ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥ satgur bhaytai mat buDh ho-ay. ||1|| but, irrespective of any time period, one’s intellect becomes sublime (worthy of remembering God) when he meets the true Guru and follows his teachings. ||1|| ਪਰ ਜਦ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦ ਹੀ ਉਸ ਦੇ ਅੰਦਰ (ਨਾਮ ਜਪਣ ਵਾਲੀ) ਮੱਤ ਅਕਲ ਪੈਦਾ ਹੋ ਜਾਂਦੀ ਹੈ ॥੧॥
ਹਰਿ ਜੀਉ ਆਪੇ ਲੈਹੁ ਮਿਲਾਇ ॥ har jee-o aapay laihu milaa-ay. O’ reverend God, whom You Yourself unite with You, ਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈਂ,
ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥ gur kai sabad sach naam samaa-ay. ||1|| rahaa-o. through the Guru’s word, he remains absorbed in lovingly remembering Your eternal Name. ||1||Pause|| ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਮਨਿ ਬਸੰਤੁ ਹਰੇ ਸਭਿ ਲੋਇ ॥ man basant haray sabh lo-ay. One in whose mind is enshrined the blissful God, to him everyone seems blooming with joy. ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਉਸ ਨੂੰ ਸਾਰੇ ਲੋਕੀਂ ਸਰਸਬਜ ਮਲੂਮ ਹੁੰਦੇ ਹਨ।
ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥ faleh fulee-ah raam naam sukh ho-ay. ||2|| He spiritually prospers and rejoices by lovingly remembering God’s Name. ||2|| ਉਹ ਮਨੁੱਖ ਸੁਆਮੀ ਦੇ ਨਾਮ ਦੇ ਰਾਹੀਂ, ਫਲਦਾ ਫੁਲਦਾ ਅਤੇ ਸਦਾ ਖੁਸ਼ੀ ਵਿੱਚ ਰਹਿੰਦਾ ਹੈ ॥੨॥
ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥ sadaa basant gur sabad veechaaray. There is always spring (spiritual bliss) within a person who reflects on the Guru’s divine word, ਉਸ ਮਨੁੱਖ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ,
ਰਾਮ ਨਾਮੁ ਰਾਖੈ ਉਰ ਧਾਰੇ ॥੩॥ raam naam raakhai ur Dhaaray. ||3|| and keeps God’s Name enshrined in his heart. ||3|| ਅਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੩॥
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥ man basant tan man hari-aa ho-ay. One in whose mind is enshrined the blissful God, his body and mind become spiritually rejuvenated, ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਵੱਸਦਾ ਹੈ, ਉਸ ਦਾ ਤਨ ਤੇ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥ naanak ih tan birakh raam naam fal paa-ay so-ay. ||4||3||15|| O’ Nanak, this body is like a tree, but only that person receives the fruit of God’s Name who meets with the Guru and follows his teachings. ||4||3||15|| ਹੇ ਨਾਨਕ , ਇਹ ਸਰੀਰ (ਮਾਨੋ) ਇੱਕ ਬਿਰਛ ਹੈ (ਪਰ ਜਿਹੜਾ ਗੁਰੂ ਨੂੰ ਮਿਲਦਾ ਹੈ) ਉਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ ॥੪॥੩॥੧੫॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਤਿਨ੍ਹ੍ ਬਸੰਤੁ ਜੋ ਹਰਿ ਗੁਣ ਗਾਇ ॥ tinH basant jo har gun gaa-ay. It is always basant, the season of bloom for the one who sings praises of God. ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਬਣਿਆ ਰਹਿੰਦਾ ਹੈ।
ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥ poorai bhaag har bhagat karaa-ay. ||1|| One who has perfect destiny, God inspires him to perform devotional worship. ||1|| ਜੀਵ ਦੀ ਵੱਡੀ ਕਿਸਮਤ ਨਾਲ ਪਰਮਾਤਮਾ (ਆਪ ਹੀ ਜੀਵ ਪਾਸੋਂ) ਭਗਤੀ ਕਰਾਂਦਾ ਹੈ ॥੧॥
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ is man ka-o basant kee lagai na so-ay. The mind of that person is not aware of bassant (eternal bliss), (ਉਸ ਮਨੁੱਖ ਦੇ) ਇਸ ਮਨ ਨੂੰ ਆਤਮਕ ਖਿੜਾਉ ਦੀ ਛੁਹ ਹਾਸਲ ਨਹੀਂ ਹੁੰਦੀ,
ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥ ih man jali-aa doojai do-ay. ||1|| rahaa-o. who remains burnt (spiritually dead) due to double mindedness and love for the Maya. ||1||Pause|| (ਜਿਸ ਮਨੁੱਖ ਦਾ) ਇਹ ਮਨ ਮਾਇਆ ਦੇ ਮੋਹ ਵਿਚ (ਫਸ ਕੇ) ਮੇਰ-ਤੇਰ ਵਿਚ (ਫਸ ਕੇ) ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥
ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥ ih man DhanDhai baaNDhaa karam kamaa-ay. This mind does all deeds bound by the worldly entanglementss, ਇਹ ਮਨ ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਸਾਰੇ ਕੰਮ ਕਰਦਾ ਹੈ,
ਮਾਇਆ ਮੂਠਾ ਸਦਾ ਬਿਲਲਾਇ ॥੨॥ maa-i-aa moothaa sadaa billaa-ay. ||2|| and deceived by the love for Maya, it always bewails in agony. ||2|| ਮਾਇਆ ਦੇ ( ਮੋਹ) ਦਾ ਠੱਗਿਆ ਹੋਇਆ, ਉਹ ਸਦਾ ਵਿਲਕਦਾ ਹੈ ॥੨॥
ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥ ih man chhootai jaaN satgur bhaytai. This mind is liberated from the worldly bonds, when one meets the true Guru and follows his teachings, ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ (ਮਾਇਆ ਦੇ ਮੋਹ ਦੇ ਪੰਜੇ ਵਿਚੋਂ) ਬਚ ਨਿਕਲਦਾ ਹੈ,
ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥ jamkaal kee fir aavai na faytai. ||3|| and then it is not subjected to the punishment by the demon of death. ||3|| ਫਿਰ ਇਹ ਮੌਤ ਦੇ ਫ਼ਰਿਸ਼ਤੇ ਦੀ ਮਾਰ ਦੇ ਕਾਬੂ ਨਹੀਂ ਆਉਂਦਾ ॥੩॥
ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥ ih man chhootaa gur lee-aa chhadaa-ay. This mind is liberated from the worldly bonds, when the Guru got it liberated. ਇਹ ਮਨ (ਮਾਇਆ ਦੇ ਮੋਹ ਤੋਂ) ਬਚ ਗਿਆ, ਜਦ ਗੁਰੂ ਨੇ ਇਸ ਨੂੰ (ਮਾਇਆ ਦੇ ਪੰਜੇ ਵਿਚੋਂ) ਛਡਾ ਲਿਆ,
ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥ naanak maa-i-aa moh sabad jalaa-ay. ||4||4||16|| O’ Nanak, one burns away the love for materialism through the Guru’s divine word. ||4||4||16|| ਹੇ ਨਾਨਕ! ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦੇਂਦਾ ਹੈ ॥੪॥੪॥੧੬॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਬਸੰਤੁ ਚੜਿਆ ਫੂਲੀ ਬਨਰਾਇ ॥ basant charhi-aa foolee banraa-ay. Just as the vegetation blossoms when the spring season comes, ਹੇ ਭਾਈ, (ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ,
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥ ayhi jee-a jant fooleh har chit laa-ay. ||1|| similarly all the beings feel spiritually elated by focusing their mind on God. ||1|| (ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ ॥੧॥


© 2017 SGGS ONLINE
error: Content is protected !!
Scroll to Top