Page 117
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
sabad marai man maarai apunaa muktee kaa dar paavni-aa. ||3||
By following the Guru’s word, he controls his mind and becomes dead to the worldly yearnings and finds a way to emancipation. ||3||
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
kilvikh kaatai kroDh nivaaray.
That person eradicates his sins and eliminates his anger,
ਉਹ ਮਨੁੱਖ ਆਪਣੇ ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ,
ਗੁਰ ਕਾ ਸਬਦੁ ਰਖੈ ਉਰ ਧਾਰੇ ॥
gur kaa sabad rakhai ur Dhaaray.
who keeps the Guru’s word enshrined in his mind.
ਜੇਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ।
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
sach ratay sadaa bairaagee ha-umai maar milaavani-aa. ||4||
Those who are imbued with God’s love, remain detached from Maya forever, and they remain united with God by eradicating their egotism. ||4||
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ॥੪॥
ਅੰਤਰਿ ਰਤਨੁ ਮਿਲੈ ਮਿਲਾਇਆ ॥
antar ratan milai milaa-i-aa.
Within every one is the precious Naam, which is realized only through the Guru.
ਹਰੇਕ ਜੀਵ ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲਾ ਦੇਵੇ l
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
taribaDh mansaa taribaDh maa-i-aa.
(One cannot attain Naam by cleverness), because his mind remains bound by the three kinds of desires related to three modes of Maya (vice, virtue and power)
(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
parh parh pandit monee thakay cha-uthay pad kee saar na paavni-aa. ||5||
The pundits and the sages have grown tired of reading scriptures but have not realized the supreme essence of the fourth state of mind (peace and poise). ||5||
ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕੇ ॥੫॥
ਆਪੇ ਰੰਗੇ ਰੰਗੁ ਚੜਾਏ ॥
aapay rangay rang charhaa-ay.
God imbues people with His love.
ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਪ੍ਰੇਮ-ਰੰਗ ਵਿਚ ਰੰਗਦਾ ਹੈ,
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
say jan raatay gur sabad rangaa-ay.
Those whom God imbues with the Guru’s word, only they remain absorbed in God’s love.
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
har rang charhi-aa at apaaraa har ras ras gun gaavani-aa. ||6||
They remain deeply imbued with God’s love, drenched with the elixir of God’s Name, they keep singing God’s praises with great pleasure and joy. ||6||
ਉਹਨਾਂ ਨੂੰ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ ਭਿੱਜ ਕੇ ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੬॥
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
gurmukh riDh siDh sach sanjam so-ee.
Those who follow the Guru’s teachings, for them God’s Name is the miraculous powers and strict self-discipline.
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
gurmukh gi-aan naam mukat ho-ee.
By following the Guru’s teachings, they attain this divine wisdom, that liberation from vices and freedom from the love for Maya is attained through Naam.
ਗੁਰੂ ਦੇ ਸਨਮੁਖ ਰਹਿ ਕੇ ਉਹ ਗਿਆਨ ਪਾਂਦੇ ਹਨ,ਕਿ ਪ੍ਰਭੂ ਦੇ ਨਾਮ ਵਿਚ ਲੀਨ ਹੋਣ ਕਰਕੇ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ।
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
gurmukh kaar sach kamaaveh sachay sach samaavani-aa. ||7||
The Guru’s followers lead a truthful life, and remain merged in God. ||7||
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਰਦੇ ਹਨ, ਅਤੇ ਉਹ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੭॥
ਗੁਰਮੁਖਿ ਥਾਪੇ ਥਾਪਿ ਉਥਾਪੇ ॥
gurmukh thaapay thaap uthaapay.
The Guru’s follower realizes that it is God who creates and destroys His creation.
ਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਤੇ ਆਪ ਹੀ ਨਾਸ ਕਰਦਾ ਹੈ।
ਗੁਰਮੁਖਿ ਜਾਤਿ ਪਤਿ ਸਭੁ ਆਪੇ ॥
gurmukh jaat pat sabh aapay.
To the Guru’s follower, God Himself is his social class, status and honor.
ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
naanak gurmukh naam Dhi-aa-ay naamay naam samaavani-aa. ||8||12||13||
O Nanak, the Guru’s follower remembers God’s Name with loving devotion and through Naam merges in God. ||8||12||13||
ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ ਨਾਮ ਸਿਮਰਦਾ ਹੈ, ਤੇ ਪ੍ਰਭੂ ਦੇ ਨਾਮ ਵਿਚ ਹੀ ਲੀਨ ਹੋ ਜਾਂਦਾ ਹੈ ॥੮॥੧੨॥੧੩॥
ਮਾਝ ਮਹਲਾ ੩ ॥
maajh mehlaa 3.
Raag Maajh, Third Guru:
ਉਤਪਤਿ ਪਰਲਉ ਸਬਦੇ ਹੋਵੈ ॥
utpat parla-o sabday hovai.
Creation and destruction happen through God’s command.
ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।
ਸਬਦੇ ਹੀ ਫਿਰਿ ਓਪਤਿ ਹੋਵੈ ॥
sabday hee fir opat hovai.
Through the Divine Word, creation happens again.
ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
gurmukh vartai sabh aapay sachaa gurmukh upaa-ay samaavani-aa. ||1||
The Guru’s follower realizes that God pervades everywhere, and after creating the universe, He is permeating in His creation. ||1||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
ha-o vaaree jee-o vaaree gur pooraa man vasaavani-aa.
I totally dedicate myself to those who enshrine the perfect Guru in their mind.
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ
ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
gur tay saat bhagat karay din raatee gun kahi gunee samaavani-aa. ||1|| rahaa-o.
One performs God’s devotional worship at all times and attains inner peace through the Guru; he merges in God by reciting His virtues. ||1||pause||
ਗੁਰਾਂ ਦੇ ਰਾਹੀਂ ਮਨੁੱਖ ਸ਼ਾਂਤੀ ਪਾਉਂਦਾ ਤੇ ਪ੍ਰਭੂ ਦੀ ਦਿਨ ਰਾਤ ਪਰੇਮ-ਮਈ ਸੇਵਾ ਕਰਦਾ ਹੈ। ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥ ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
gurmukh Dhartee gurmukh paanee.gurmukh pavan baisantar khaylai vidaanee.
The Guru’s follower understands that God Himself is showing His wondrous plays in the form of land, water, air, and fire.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ, ਕਿ ਧਰਤੀ ਪਾਣੀ ਹਵਾ ਅੱਗ -ਰੂਪ ਹੋ ਕੇ ਪ੍ਰਭੂ ਅਚਰਜ ਖੇਡ ਖੇਡ ਰਿਹਾ ਹੈ।
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
so niguraa jo mar mar jammai niguray aavan jaavani-aa. ||2||
One who spiritually dies again and again, is not a Guru’s follower, and without the Guru he wanders through the cycles of birth and death. ||2||
ਜੋ ਮਨੁੱਖ ਆਤਮਕ ਮੌਤੇ ਜੰਮਦਾ ਮਰਦਾ ਰਹਿੰਦਾ ਹੈ, ਉਹ ਗੁਰੂ ਤੋਂ ਬੇਮੁਖ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ॥੨॥
ਤਿਨਿ ਕਰਤੈ ਇਕੁ ਖੇਲੁ ਰਚਾਇਆ ॥
tin kartai ik khayl rachaa-i-aa.
The Creator-God has created this world and has set a play in motion.
ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
kaa-i-aa sareerai vich sabh kichh paa-i-aa.
He has placed all virtues in the human body.
ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
sabad bhayd ko-ee mahal paa-ay mahlay mahal bulaavani-aa. ||3||
Through the Guru’s word, one who realizes this divine mystery and realizes God, then God always keeps him in His presence. ||3||
ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ॥੩॥
ਸਚਾ ਸਾਹੁ ਸਚੇ ਵਣਜਾਰੇ ॥
sachaa saahu sachay vanjaaray.
God is like an eternal banker and all human beings are His true traders.
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, ਸਾਰੇ ਜੀਵ ਉਸ ਸ਼ਾਹ ਦੇ ਭੇਜੇ ਹੋਏ ਵਪਾਰੀ ਹਨ।
ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
sach vanaNjahi gur hayt apaaray.
Those who remain in love with Guru, the embodiment of infinite God, buy the merchandise of Naam.
ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
sach vihaajheh sach kamaaveh sacho sach kamaavani-aa. ||4||
They deal in truth, they practice truth, they earn truth and only truth. ||4||
ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ ॥੪॥
ਬਿਨੁ ਰਾਸੀ ਕੋ ਵਥੁ ਕਿਉ ਪਾਏ ॥
bin raasee ko vath ki-o paa-ay.
Without investing the capital of loving devotional worship, how can anyone acquire the wealth of God’s Name?
ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?
ਮਨਮੁਖ ਭੂਲੇ ਲੋਕ ਸਬਾਏ ॥
manmukh bhoolay lok sabaa-ay.
All the self-willed people have gone astray.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
bin raasee sabh khaalee chalay khaalee jaa-ay dukh paavni-aa. ||5||
Without the true wealth of God’s Name, they depart from here empty-handed (without Naam) and going empty-handed, they endure misery. ||5||
ਨਾਮ ਪਦਾਰਥ ਦੇ ਬਗੈਰ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ॥੫॥
ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
ik sach vanaNjahi gur sabad pi-aaray.
Those who love the Guru’s word, they invest in the capital of Naam.
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
ਆਪਿ ਤਰਹਿ ਸਗਲੇ ਕੁਲ ਤਾਰੇ ॥
aap tareh saglay kul taaray.
They save themselves, and save all their spiritual companions as well
ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
aa-ay say parvaan ho-ay mil pareetam sukh paavni-aa. ||6||
Their coming into this world is approved, and they enjoy spiritual bliss by realizing God. ||6||
ਜਗਤ ਵਿਚ ਆਏ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੬॥
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
antar vasat moorhaa baahar bhaalay.
The wealth of Naam is within all, but the foolish one looks for it outside.
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।
ਮਨਮੁਖ ਅੰਧੇ ਫਿਰਹਿ ਬੇਤਾਲੇ ॥
manmukh anDhay fireh baytaalay.
The spiritually blind self-willed persons go astray from the righteous way of life.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਆਤਮਕ ਅੰਨ੍ਹੇ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
jithai vath hovai tithhu ko-ay na paavai manmukh bharam bhulaavani-aa. ||7||
No one tries to find the wealth of Naam where it is present, the self-willed persons remain lost in doubt. ||7||
ਜਿਥੇ ਨਾਮ-ਪਦਾਰਥ ਮੌਜੂਦ ਹੈ, ਉਥੋਂ ਕੋਈ ਪ੍ਰਾਪਤ ਨਹੀਂ ਕਰਦਾ। ਮਨਮੁਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥੭॥
ਆਪੇ ਦੇਵੈ ਸਬਦਿ ਬੁਲਾਏ ॥
aapay dayvai sabad bulaa-ay.
God Himself gives this valuable wealth of Naam through the Guru’s word; He Himself allows some to His presence,
ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ ਇਹ ਨਾਮ ਵੱਥ ਦੇਂਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਨੇੜੇ ਸੱਦਦਾ ਹੈ।
ਮਹਲੀ ਮਹਲਿ ਸਹਜ ਸੁਖੁ ਪਾਏ ॥
mahlee mahal sahj sukh paa-ay.
and enjoys spiritual poise and peace in His presence.
ਉਹ ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
naanak naam milai vadi-aa-ee aapay sun sun Dhi-aavani-aa. ||8||13||14||
O’ Nanak, honor is attained by remembering God’s Name; God Himself listens to Naam again and again and remembers it. ||8||13||14||
ਹੇ ਨਾਨਕ! ਆਦਰ ਨਾਮ ਦੁਆਰਾ ਮਿਲਦਾ ਹੈ, ਆਪ ਹੀ ਸੁਣ ਸੁਣ ਕੇ ਪ੍ਰਭੂ ਆਪ ਹੀ ਨਾਮ ਧਿਆਵਨ ਵਾਲਾ ਹੈ॥੮॥੧੩॥੧੪
ਮਾਝ ਮਹਲਾ ੩ ॥
maajh mehlaa 3.
Raag Maajh, Third Guru:
ਸਤਿਗੁਰ ਸਾਚੀ ਸਿਖ ਸੁਣਾਈ ॥
satgur saachee sikh sunaa-ee.
O’ brother! I have told you the true Guru’s teachings,
(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ,