Page 1123
ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ
raag kaydaaraa banee kabeer jee-o kee
Raag Kaydaaraa, The hymns Of Kabeer Jee:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ustat nindaa do-oo bibarjit tajahu maan abhimaanaa.
O’ brother, both flattery and slander are prohibited deeds; abandon any thoughts about respect and arrogance.
ਹੇ ਭਾਈ, ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਨ੍ਹਾ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥
lohaa kanchan sam kar jaaneh tay moorat bhagvaanaa. ||1||
Those who consider both iron (insult) and gold (praise) as equal, are the very image of God. ||1||
ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥
ਤੇਰਾ ਜਨੁ ਏਕੁ ਆਧੁ ਕੋਈ ॥
tayraa jan ayk aaDh ko-ee.
O’ God, it is only a very rare person, who is a true devotee of Yours;
ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ;
ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ ॥
kaam kroDh lobh moh bibarjit har pad cheenHai so-ee. ||1|| rahaa-o.
he alone abandons the lust, anger, greed, and worldly attachment and understands about the state of union with God. ||1||Pause||
ਉਹ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਨੂੰ ਤਿਆਗਦਾ ਹੈ; ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
raj gun tam gun sat gun kahee-ai ih tayree sabh maa-i-aa.
O’ God, the impulse of power, vices and virtues in human beings are all called Your power which creates illusion.
ਹੇ ਪ੍ਰਭੂ! ਮਨੁੱਖਾਂ ਦੇ ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਸਭ ਕੁਝ, ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।
ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥
cha-uthay pad ka-o jo nar cheenHai tinH hee param pad paa-i-aa. ||2||
Only that person who understands the fourth state, the union with God, achieves the supreme spiritual state. ||2||
ਜੋ ਮਨੁੱਖ ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥
ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥
tirath barat naym such sanjam sadaa rahai nihkaamaa.
That person always remains free from the desire to perform such deeds as pilgrimages, fasting, religious rites, self purifications,
ਉਸ ਮਨੁੱਖ ਨੂੰ ਤੀਰਥ, ਵਰਤ, ਧਾਰਮਕ ਸੰਸਕਾਰ,ਸੁੱਚ, ਸੰਜਮ ਆਦਿਕ ਕਰਨ ਦੀ ਚਾਹ ਨਹੀਂ ਰਹਿੰਦੀ)।
ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥
tarisnaa ar maa-i-aa bharam chookaa chitvat aatam raamaa. ||3||
whose yearning for worldly desires, love for materialism and skepticism have vanished by lovingly remembering the all pervading God. ||3||
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਜਿਸ ਦੇ ਅੰਦਰੋਂ ਤ੍ਰਿਸ਼ਨਾ, ਮਾਇਆ ਦਾ ਪਿਆਰ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥
ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥
jih mandar deepak pargaasi-aa anDhkaar tah naasaa.
Just as darkness disappears from the house in which a lamp is lighted,
ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,
ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥
nirbha-o poor rahay bharam bhaagaa kahi kabeer jan daasaa. ||4||1||
similarly the skepticism of that person flees away in whose heart manifests the fearless God, says Kabir the devotee of God. ||4||1||
ਪ੍ਰਭੂ ਦਾ ਦਾਸ ਕਬੀਰ ਆਖਦਾ ਹੈ, ਤਿਵੇਂ ਹੀ ਜਿਸ ਦੇ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥
kinhee banji-aa kaaNsee taaNbaa kinhee la-ug supaaree.
Some people deal in metals like bronze or copper, and some deal in herbs like cloves and betel nuts,
ਕੁਛ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕੁਛ ਲੌਂਗ ਸੁਪਾਰੀ ਆਦਿਕ ਵਣਜਦੇ ਹਨ।
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥
santahu banji-aa naam gobid kaa aisee khayp hamaaree. ||1||
The saints deal in God’s Name and such is my merchandise as well. ||1||
ਸੰਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ ਅਤੇ ਮੈਂ ਭੀ ਇਹੋ ਜਿਹਾ ਸੌਦਾ ਲੱਦਿਆ ਹੈ ॥੧॥
ਹਰਿ ਕੇ ਨਾਮ ਕੇ ਬਿਆਪਾਰੀ ॥
har kay naam kay bi-aapaaree.
I am a dealer of God’s Name,
ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹਾਂ,
ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥
heeraa haath charhi-aa nirmolak chhoot ga-ee sansaaree. ||1|| rahaa-o.
I have realized the priceless jewel-like Name of God and my worldly inclination has ceased. ||1||Pause||
ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਮੇਰੇ ਹੱਥ ਲਗ ਗਿਆ ਹੈ, ਅਤੇ ਮੇਰੀ ਦੁਨੀਆਂਦਾਰੀ ਵਾਲੀ ਬਿਰਤੀ ਮੁੱਕ ਗਈ ਹੈ ॥੧॥ ਰਹਾਉ ॥
ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥
saachay laa-ay ta-o sach laagay saachay kay bi-uhaaree.
It is only when God united, I got united with Him and became the dealer in God’s Name.
ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦੇ ਨਾਮ ਦਾ ਵਪਾਰੀ ਬਣਿਆ ਹਾਂ।
ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥
saachee basat kay bhaar chalaa-ay pahuchay jaa-ay bhandaaree. ||2||
Loading the consignment of the commodity of Naam, I embarked on my spiritual journey and reached in the presence of God. ||2||
ਮੈਂ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਨੂੰ ਲੱਦ ਕੇ ਤੁਰ ਪਿਆ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਿਆ ॥੨॥
ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥
aapeh ratan javaahar maanik aapai hai paasaaree.
God Himself is the jewel, the diamond, the pearl, and Himself the dealer of all commodities.
ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;
ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
aapai dah dis aap chalaavai nihchal hai bi-aapaaree. ||3||
God Himself is the eternal trader and He Himself sends out His devotees (the traders of Naam) in allthe direction . ||3||
ਪ੍ਰਭੂ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥
man kar bail surat kar paidaa gi-aan gon bhar daaree.
With consciousness focused on God’s Name and by walking on the righteous path in life, I have loaded my bullock like mind with spiritual wisdom.
ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ ਅਤੇ ਆਪਣੇ ਮਨ ਨੂੰ ਬਲਦ ਬਣਾ ਕੇ, ਮੈਂ ਗਿਆਨ ਦੀ ਛੱਟ ਭਰ ਲਈ ਹੈ।`
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥
kahat kabeer sunhu ray santahu nibhee khayp hamaaree. ||4||2||
Kabir says: O’ saints! listen, this consignment of mine has successfully reached God, its destination. ||4||2||
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ ॥੪॥੨॥
ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥
ree kalvaar gavaar moodh mat ulto pavan firaava-o.
O’ my foolish uncivilized intellect, stop wasting your breaths on worldly entanglements and start using them on remembering God.
ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਗੰਵਾਰ ਮੇਰੀ ਮੂਰਖ ਅਕਲ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਆਪਣੇ ਵਾਹਿਗੁਰੂ ਵਲ ਮੋੜ।
ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥
man matvaar mayr sar bhaathee amrit Dhaar chu-aava-o. ||1||
Elate your mind with the spiritual elixir trickling down from the furnace of the highest spiritual state. ||1||
ਤੂੰ ਆਪਣੇ ਮਨ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।॥੧॥
ਬੋਲਹੁ ਭਈਆ ਰਾਮ ਕੀ ਦੁਹਾਈ ॥
bolhu bha-ee-aa raam kee duhaa-ee.
O’ my brother, recite God’s Name again and again.
ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।
ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥
peevhu sant sadaa mat durlabh sehjay pi-aas bujhaa-ee. ||1|| rahaa-o.
O’ saints, always drink the elixir of God’s Name, your intellect would achieve a hard to achieve exalted spiritual state; this elixir of God’s Name intuitively calms down the longing for Maya. ||1||Pause||
ਹੇ ਸੰਤ ਜਨੋ! ਪ੍ਰਭੂੂ-ਨਾਮ ਰਸ ਪੀਓ, ਇਸ ਦੇ ਪੀਣ ਨਾਲ ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜੇ ਹੀ ਮਾਇਆ ਦੀ ਪਿਆਸ ਬੁਝਾ ਦੇਂਦਾ ਹੈ॥੧॥ ਰਹਾਉ ॥
ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥
bhai bich bhaa-o bhaa-ay ko-oo boojheh har ras paavai bhaa-ee.
O’ brother! in the fear of God, there is love for God; those few who understand it through this love, receive the elixir of God’s Name.
ਹੇ ਭਾਈ! ਪ੍ਰਭੂ ਦੇ ਡਰ ਅੰਦਰ ਪਿਆਰ ਹੈ । ਜੋ ਮਨੁੱਖ ਉਸ ਪ੍ਰੇਮ ਦੀ ਬਰਕਤਿ ਨਾਲ ਇਹ ਗੱਲ ਸਮਝ ਲੈਂਦੇ ਹਨ, ਉਹ ਹਰਿ-ਨਾਮ ਰਸ ਪਾ ਲੈਂਦੇ ਹਨ,
ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥
jaytay ghat amrit sabh hee meh bhaavai tiseh pee-aa-ee. ||2||
Even though the divine nectar is present in all, but only that person who is pleasing to God, He helps him to drink it. ||2||
ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥
ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥
nagree aikai na-o darvaajay Dhaavat baraj rahaa-ee.
One who controls his wandering mind within the body of nine openings:
ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ:
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥
tarikutee chhootai dasvaa dar khoolHai taa man kheevaa bhaa-ee. ||3||
O’ brother, his anxiety due to love of Maya ends, the door to supreme spiritual state opens and his mind gets elated by realizing God. ||3||
ਉਸ ਦੀ ਤ੍ਰਿਊੜੀ (ਮਾਇਆ ਦੇ ਕਾਰਨ ਪੈਦਾ ਹੋਈ ਖਿੱਝ) ਮੁੱਕ ਜਾਂਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥
ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥
abhai pad poor taap tah naasay kahi kabeer beechaaree.
After careful deliberation, Kabir says, by reciting God’s Name, a state of fearlessness is attained and in this state of mind, all the afflictions vanish.
ਕਬੀਰ ਜੀ ਸੋਚ ਸਮਝ ਕੇ ਆਖਦੇ ਹਨ, ਕਿ (‘ਰਾਮ ਕੀ ਦੁਹਾਈ’ ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।
ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥
ubat chalantay ih mad paa-i-aa jaisay khoNd khumaaree. ||4||3||
I have received the elixir of Naam with intense meditation which is like climbing a mountain, the elation of this elixir is like that of grape wine. ||4||3||
ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਮੈਨੂੰ ਇਹ ਇਹ ਨਸ਼ਾ (ਨਾਮ-ਅੰਮ੍ਰਿਤ ਮਿਲ ਗਿਆ ਹੈ) (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥
ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥
kaam kroDh tarisnaa kay leenay gat nahee aikai jaanee.
(O’ ignorant), engrossed in lust, anger, and worldly desires, you have not understood the way to unite with God.
(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।
ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥
footee aakhai kachhoo na soojhai bood moo-ay bin paanee. ||1||
Remaining spiritually ignorant, you cannot think of anything other than Maya and have wasted your life, as if you have died by drowning without water. ||1||
ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥