Guru Granth Sahib Translation Project

Guru granth sahib page-1110

Page 1110

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥ naanak ahinis raavai pareetam har var thir sohaago. ||17||1|| O’ Nanak, such a happily wedded soul-bride always enjoys the company of her beloved Husband-God, and she achieves everlasting union with Him. ||17|| ਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ॥੧੭॥੧॥
ਤੁਖਾਰੀ ਮਹਲਾ ੧ ॥ tukhaaree mehlaa 1. Raag Tukhaari, First Guru:
ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥ pahilai pahrai nain salonrhee-ay rain anDhi-aaree raam. O’ soul-bride with beautiful eyes, the first part of your night (your youth), is very dark because you are letting it pass in spiritual ignorance. ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ)।
ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥ vakhar raakh mu-ee-ay aavai vaaree raam. O’ soul-bride, use your commodity of life-breaths with care, because one day your turn would also come to depart from here. ਹੇ ਜੀਵ-ਇਸਤ੍ਰੀਏ! ਆਪਣੇ ਜੀਵਨ ਦਾ ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਤੇਰੀ ਵਾਰੀ ਛੇਤੀ ਹੀ ਆ ਜਾਵੇਗੀ।
ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥ vaaree aavai kavan jagaavai sootee jam ras choos-ay. When your turn comes, who will wake you up from the slumber of spiritual ignorance, while you are still asleep, the demon of death will suck up life. ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਸ ਨੂੰ ਖਿੱਚ ਲਵੇਗਾ।
ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥ rain anDhayree ki-aa pat tayree chor parhai ghar moos-ay. The night of your life is in spiritual darkness, the vices are going to rob your breath of life, then what would happen to your honor? ਰਾਤ ਹਨ੍ਹੇਰੀ ਹੈ, ਚੋਰ ਸੰਨ੍ਹ ਲਾ ਕੇ ਤੇਰੇ ਝੁੱਗੇ ਨੂੰ ਲੁਟ ਲੈਣਗੇ। ਤੇਰੀ ਪਤਿ ਆਬਰੂ ਦਾ ਓਦੋਂ ਕੀ ਬਣੇਗਾ?
ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥ raakhanhaaraa agam apaaraa sun baynantee mayree-aa. O’ incomprehensible and infinite Savior, listen to my prayer and remove my spiritual ignorance. ਹੇ ਰੱਖਿਆ ਕਰ ਸਕਣ ਵਾਲੇ ਅਪਹੁੰਚ ਤੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ। ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ।
ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥ naanak moorakh kabeh na chaytai ki-aa soojhai rain anDhayree-aa. ||1|| O’ Nanak, the foolish soul-bride never remembers God, so how can she find her way in this darkness of spiritual ignorance? ||1|| ਹੇ ਨਾਨਕ! ਮੂਰਖ ਮਨੁੱਖ ਕਦੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ ਸੁੱਝਦਾ ਹੀ ਨਹੀਂ ॥੧॥
ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥ doojaa pahar bha-i-aa jaag achaytee raam. O’ careless soul-bride, the second phase of your life (middle-age) has set in; wake up now from the slumber of worldly allurements. ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ।
ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ vakhar raakh mu-ee-ay khaajai khaytee raam. O’ mortal soul-bride, safeguard the commodity of your life-breaths, the crop of your virtues is being eaten away. ਹੇ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ।
ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥ raakho khaytee har gur haytee jaagat chor na laagai. By sustaining love for God and the Guru, keep your crop of virtues intact and remain alert so that the thieves (lust, anger, greed etc) don’t rob you. ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ।
ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥ jam mag na jaavhu naa dukh paavhu jam kaa dar bha-o bhaagai. This way you will not tread the path of demons of death and you will not endure misery from vices and your fear of death will vanish. ਵਿਕਾਰਾਂ ਵਿਚ ਫਸ ਕੇ ਜਮਾਂ ਦੇ ਰਸਤੇ ਉੱਤੇ ਨਹੀਂ ਪੈਂਦਾ, ਅਤੇ ਦੁੱਖ ਨਹੀਂ ਸਹੇੜਨਾ ਪੈਂਦਾ। ਵਿਕਾਰਾਂ ਤੋਂ ਬਚੇ ਰਿਹਾਂ ਜਮ ਦਾ ਡਰ-ਭਉ ਦੂਰ ਹੋ ਜਾਂਦਾ ਹੈ।
ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥ rav sas deepak gurmat du-aarai man saachaa mukh Dhi-aav-ay. The soul-bride who recites Naam by following the Guru’s teachings, her mind is enlightened with spiritual wisdom and attains inner peace as if lamps of sun and moon stay lit in her heart. ਜਿਹੜੀ ਜੀਵ ਇਸਤ੍ਰੀ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਮਨ ਅਤੇ ਮੂੰਹ ਨਾਲ ਸੱਚੇ ਸੁਆਮੀ ਦਾ ਸਿਮਰਨ ਕਰਦੀ ਹੈ,ਉਸਦੇ ਹਿਰਦੇ ਵਿਚ ਗਿਆਨ ਤੇ ਸ਼ਾਂਤੀ ਦੇ ਦੀਵੇ ਇਸ ਤਰ੍ਹਾਂ ਜਗ ਪੈਂਦੇ ਹਨ ਜਿਵੇਂ ਉਸਦੇ ਹਿਰਦੇ ਵਿਚ ਸੂਰਜ ਤੇ ਚੰਦ ਦੇ ਦੀਵੇ ਜਗਦੇ ਰਹਿੰਦੇ ਹੋਨ।
ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥ naanak moorakh ajahu na chaytai kiv doojai sukh paav-ay. ||2|| O’ Nanak, if the ignorant soul-bride still doesn’t remember God, then how can she find inner peace while staying in duality (love of Maya)? ਹੇ ਨਾਨਕ! ਜੇ ਮੂਰਖ ਜੀਵ ਇਸਤ੍ਰੀ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦੀ ਤਾਂ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਉਹ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦੀ ॥੨॥
ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥ teejaa pahar bha-i-aa need vi-aapee raam. In the third phase of life (old age), one still stays asleep in the love for Maya, ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ,
ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥ maa-i-aa sut daaraa dookh santaapee raam. and remains agonized by the worries of worldly wealth, children, wife etc. ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ।
ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥ maa-i-aa sut daaraa jagat pi-aaraa chog chugai nit faasai. The world looks endearing to him, he always enjoys the worldly pleasures and remains engrossed in these. ਮਨੁੱਖ ਨੂੰ ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ।
ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥ naam Dhi-aavai taa sukh paavai gurmat kaal na garaasai. When he lovingly remembers God by following the Guru’s teachings, he attains inner peace and does not face spiritual deterioration. ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ।
ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥ jaman maran kaal nahee chhodai vin naavai santaapee. Without remembering God, one endures misery, the fear of death does not leave him and he remains in the cycle of birth and death. ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ।
ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥ naanak teejai taribaDh lokaa maa-i-aa mohi vi-aapee. ||3|| O’ Nanak, even while the third phase of life is passing, one remains engrossed in the love of the three modes of Maya. ||3|| ਹੇ ਨਾਨਕ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ ( ਮਨੁੱਖ ਦੀ ਜਿੰਦ) ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥
ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ cha-uthaa pahar bha-i-aa da-ut bihaagai raam. When the fourth watch of night (old age) comes, the black hair turns grey as if the sun has risen (indicating that the night of life is almost over). ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ)।
ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥ tin ghar raakhi-arhaa jo an-din jaagai raam. Those who remain awake and aware of the worldly enticements, preserve themselves from being robbed of their virtues. ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖ ਨੇ ਹੀ ਬਚਾਈ ਹੁੰਦੀ ਹੈ ਜਿਹੜੇ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ੜੇ ਰਹਿੰਦੇ ਹਨ।
ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥ gur poochh jaagay naam laagay tinaa rain suhaylee-aa. Those who follow the Guru’s teachings, remain alert (to the worldly allurements) and stay attuned to Naam, pass their night of life in peace. ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ।
ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥ gur sabad kamaaveh janam na aavahi tinaa har parabh baylee-aa. Those who lead their lives according to the Guru’s word, are not made to go through cycles of birth and death, and God Himself remains their helper. ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ।
ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥ kar kaNp charan sareer kampai nain anDhulay tan bhasam say. (In this fourth phase,) mortal’s hands, feet and body start shaking, his eyes become almost blind, and the body becomes listless like ashes. (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ।
ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥ naanak dukhee-aa jug chaaray bin naam har kay man vasay. ||4|| O’ Nanak, without enshrining Naam in mind, one suffers in the four ages. ||4|| ਹੇ ਨਾਨਕ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥
ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ khoolee ganth utho likhi-aa aa-i-aa raam. When the knot of one’s allotted life breaths gets loosened, the pre-written command of God arrives, and the soul gets ready to depart. ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ)।
ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥ ras kas sukh thaakay banDh chalaa-i-aa raam. Then all his eating, drinking, and enjoyment of comforts is stopped; he is bound and driven away from this world. ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ)।
ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥ banDh chalaa-i-aa jaa parabh bhaa-i-aa naa deesai naa sunee-ai. When it so pleases God, the death binds and takes away the person without being seen or heard. ਜਦ ਪ੍ਰਭੂ ਨੂੰ ਚੰਗਾ ਲੱਗਦਾ ਹੈ, ਵੇਖੋ ਅਤੇ ਸੁਣੇ ਬਗੈਰ, ਮੌਤ ਪ੍ਰਾਣੀ ਨੂੰ ਪਕੜ ਕੇ ਅੱਗੇ ਨੂੰ ਤੋਰ ਦਿੰਦੀ ਹੈ।
ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ aapan vaaree sabhsai aavai pakee khaytee lunee-ai. The turn to depart from the world comes for everyone, just as the crop is harvested when it is ripe. ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ।
ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥ gharhee chasay kaa laykhaa leejai buraa bhalaa saho jee-aa. Then the mortal is asked to give account for every hour and every moment of his life, and one has to bear the consequences of his good and bad deeds. ਜੀਵ ਪਾਸੋਂ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ, ਜੀਵ ਨੂੰ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।
ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥ naanak sur nar sabad milaa-ay tin parabh kaaran kee-aa. ||5||2|| O’ Nanak, God has created such an arrangement that through the Guru’s divine word, the virtuous souls get united with Him. ||5||2|| ਹੇ ਨਾਨਕ!ਪ੍ਰਭੂ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਨੇਨਾਲ ਮਿਲਾ ਲੈਂਦਾ ਹੈ ॥੫॥੨॥
ਤੁਖਾਰੀ ਮਹਲਾ ੧ ॥ tukhaaree mehlaa 1. Raag Tukhaari, First Guru:
ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥ taaraa charhi-aa lammaa ki-o nadar nihaali-aa raam. The mind of the Guru’s follower is so enlightened with divine light, as if a comet has risen in the sky of his mind; how did he experience such enlightenment? ਗੁਰਮੁਖ ਦੇ ਦਸਮ ਦੁਆਰ ਰੂਪੀ ਆਕਾਸ਼ ਉਤੇ ਲੰਮਾਂ ਤਾਰਾ ਚੜ੍ਹਿਆ ਹੈ ਪਰ ਉਸ ਗੁਰਮੁਖ ਨੇ ਆਪਣੀ ਨਜਰ ਨਾਲ ਕਿਵੇਂ ਵੇਖਿਆ?
ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥ sayvak poor karammaa satgur sabad dikhaali-aa raam. The Guru has blessed the devotee with this enlightenment through his divine word because of his noble deeds. ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਸ ਸੇਵਕ ਨੂੰ ਉਸਦੇ ਚੰਗੇ ਕੰਮਾਂ ਕਰਕੇ ਦਰਸਨ ਕਰਾ ਦਿੱਤਾ, ।
ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥ gur sabad dikhaali-aa sach samaali-aa ahinis daykh beechaari-aa. One whom the Guru has shown the blessed vision of God through the divine word, that person enshrines God in his heart and always reflects on His virtues. ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ।
ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥ Dhaavat panch rahay ghar jaani-aa kaam kroDh bikh maari-aa. When his five senses stop wandering, he realizes his true home, the abode of God within himself; he destroys the lust and anger, the poison for spiritual life. ਜਦੋਂ ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈਅਤੇ ਆਤਮਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਨੂੰ ਮਾਰ ਮੁਕਾਂਦਾ ਹੈ।
ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥ antar jot bha-ee gur saakhee cheenay raam karammaa. Through the Guru’s teachings, the divine light becomes manifest within him and everything happening in the world appears to him as God’s wondrous doing. ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।


© 2017 SGGS ONLINE
error: Content is protected !!
Scroll to Top