Guru Granth Sahib Translation Project

Guru granth sahib page-1108

Page 1108

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ ban foolay manjh baar mai pir ghar baahurhai. Wild flowers are blossoming in the meadows and I wish that my Husband-God comes home to reside in my heart. ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗੇ ਹੋਏ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ pir ghar nahee aavai Dhan ki-o sukh paavai bireh biroDh tan chheejai. If the Husband-God does not come to abide in the heart, how can the soul-bride enjoy peace? Her body becomes frail due to the agony of separation. ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਕਿਸ ਤਰ੍ਹਾਂ ਆ ਸਕਦਾ ਹੈ?, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ ਕਮਜ਼ੋਰ ਹੋ ਜਾਂਦਾ ਹੈ।
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ kokil amb suhaavee bolai ki-o dukh ank saheejai. When a nightingale sitting on a mango tree sings sweet songs, how can the separated soul-bride enjoy these when she is suffering the pangs of separation? ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਕਿਸ ਤਰ੍ਹਾਂ ਮਿੱਠੇ ਲੱਗਣ? ,ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ bhavar bhavantaa foolee daalee ki-o jeevaa mar maa-ay. O’ mother, the bumble-bee keeps flying around the flowered branches, but my mind is engrossed in Maya; how can I spiritually survive? It is a spiritual death. ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਕਿਸ ਤਰ੍ਹਾਂ ਹੋ ਸਕਦਾ ਹੈ?, ਇਹ ਤਾਂ ਆਤਮਕ ਮੌਤ ਹੈ।
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥ naanak chayt sahj sukh paavai jay har var ghar Dhan paa-ay. ||5|| O’ Nanak, in the month of Chait, the soul-bride can enjoy spiritual peace only if she can visualize her Husband-God in her heart. ||5|| ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥
ਵੈਸਾਖੁ ਭਲਾ ਸਾਖਾ ਵੇਸ ਕਰੇ ॥ vaisaakh bhalaa saakhaa vays karay. Beauteous is the month of Vaishakh (april-may), when the branches of trees blossom with new tender leaves. ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ ( ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ Dhan daykhai har du-aar aavhu da-i-aa karay. The soul-bride looks longingly towards her door, waiting for God, as if saying: O’ my Beloved-God, please bestow mercy and manifest in my heart. ਜੀਵ-ਇਸਤ੍ਰੀ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ghar aa-o pi-aaray dutar taaray tuDh bin adh na molo. O’ Beloved-God, please manifest in my heart and ferry me across this dreadful worldly ocean of vices; without You, my worth is not even half a penny. ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ keemat ka-un karay tuDh bhaavaaN daykh dikhaavai dholo. O’ God, if some God loving person helps me to visualize you, and if I become pleasing to You, then who can assess my worth? ਹੇ ਪ੍ਰਭੂ! ਜੇ ਕੋਈ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ door na jaanaa antar maanaa har kaa mahal pachhaanaa. Then, I would not consider You far and I would believe that You are dwelling within me and I would recognize Your abode. ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ naanak vaisaakheeN parabh paavai surat sabad man maanaa. ||6|| O’ Nanak, in the month of Vaishakh, that soul-bride realizes God whose mind is appeased with the word of God’s praises. ||6|| ਹੇ ਨਾਨਕ ਵੈਸਾਖ ਵਿਚ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ maahu jayth bhalaa pareetam ki-o bisrai. Sublime is the month of Jeth (may-june), why should I forget my Beloved-God. ਸਰੇਸ਼ਟ ਹੈ ਜੇਠ ਦਾ ਮਹੀਨਾ। ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ?
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥ thal taapeh sar bhaar saa Dhan bin-o karai. Though the earth burns like a furnace, still the soul-bride prays to God, ਭਾਵੇਂ ਧਰਤੀ ਭੱਠੀ ਦੀ ਤਰ੍ਹਾਂ ਸੜਦੀ ਹੈ ਫਿਰ ਵੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਅਰਦਾਸ ਕਰਦੀ ਹੈ,
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥ Dhan bin-o karaydee gun saaraydee gun saaree parabh bhaavaa. yes, she prays to God and sings His praises and says, O’ God, I sing Your praises so that I may become pleasing to You. ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ।
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥ saachai mahal rahai bairaagee aavan deh ta aavaa. (She realizes that,) God is detached from Maya and dwells in His eternal abode; if He allows, only then I could go to Him. ਫਿਰ ਸੋਚਦੀ ਹੈ ਕਿ ਨਿਰਲੇਪ ਸੁਆਮੀ ਸੱਚੇ ਮੰਦਰ ਅੰਦਰ ਵੱਸਦਾ ਹੈ। ਜੇਕਰ ਉਹ ਮੈਨੂੰ ਆਪਣੇ ਕੋਲ ਜਾਣ ਦੀ ਆਗਿਆ ਦੇਵੇ ਤਾਂ ਹੀ ਮੈਂ ਊਸ ਕੋਲ ਜਾ ਸਕਦੀ ਹਾਂ।
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥ nimaanee nitaanee har bin ki-o paavai sukh mahlee. The soul-bride, separated from the Husband-God, feels unworthy and powerless; how can she enjoy the bliss of God’s abode (presence). ਪ੍ਰਭੂ ਤੋਂ ਬਗੈਰ ਜੀਵ-ਇਸਤ੍ਰੀ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ,ਊਹ ਪ੍ਰਭੂ ਦੇ ਮਹਲ ਦਾ ਆਨੰਦ ਕਿਸ ਤਰ੍ਹਾਂ ਮਾਣ ਸਕਦੀ ਹੈ।
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥ naanak jayth jaanai tis jaisee karam milai gun gahilee. ||7|| O’ Nanak, in the hot month of Jaith, the soul-bride who, by God’s grace acquires His virtues and realizes Him, becomes calm like Him. ||7|| ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਮਿਹਰ ਰਾਹੀਂ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ ਉਹ (ਸ਼ਾਂਤ-ਚਿੱਤ) ਪ੍ਰਭੂ ਵਰਗੀ ਹੋ ਜਾਂਦੀ ਹੈ, ਅਤੇ ਉਸ ਨਾਲ ਮਿਲ ਜਾਂਦੀ ਹੈ। ।॥੭॥
ਆਸਾੜੁ ਭਲਾ ਸੂਰਜੁ ਗਗਨਿ ਤਪੈ ॥ aasaarh bhalaa sooraj gagan tapai. The month of Aasaarh (june-july) is also good and comfortable (for those who remember God) even though the sun blazes in the sky, (ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ,
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ Dhartee dookh sahai sokhai agan bhakhai. and the earth seems to suffer in pain, because it is being parched and heated as if on fire. ਧਰਤੀ ਦੁੱਖ ਸਹਾਰਦੀ ਹੈ ਅਤੇ ਅੱਗ (ਵਾਂਗ) ਭਖਦੀ ਤੇ ਭੁਜਦੀ ਹੈ।
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ agan ras sokhai maree-ai Dhokhai bhee so kirat na haaray. Even though the extreme heat of the sun dries up moisture and out of anxiety, everybody feels they are going to die, yet the sun still doesn’t let up on its job. (ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ ।
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ rath firai chhaa-i-aa Dhan taakai teed lavai manjh baaray. While the sun keeps making its rounds like a chariot, the soul-bride looks for shade and the cricket wails in the forest. ਸੂਰਜ ਦਾ ਰਥ ਚੱਕਰ ਲਾਂਦਾ ਹੈ, ਜੀਵ-ਇਸਤ੍ਰੀ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ ਟੀਂ ਟੀਂ ਪਿਆ ਕਰਦਾ ਹੈ।
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ avgan baaDh chalee dukh aagai sukh tis saach samaalay. The soul-bride, who sets out on the journey of her life with a load of sins, suffers hereafter, but the one who lovingly remembers God, enjoys true peace. ਜਿਹੜੀ ਜੀਵ-ਇਸਤ੍ਰੀ ਇਥੋਂ ਅਉਗਣਾਂ ਦੀ ਪੰਡ ਬੰਨ੍ਹ ਕੇ ਚੱਲਦੀ ਹੈ, ਉਸ ਨੂੰ ਅੱਗੇ ਜਾ ਕੇ ਦੁੱਖ ਮਿਲਦਾ ਹੈ; ਸੁਖ ਉਸ ਨੂੰ ਹੁੰਦਾ ਹੈ, ਜਿਹੜੀ ਊਸ ਸੱਚੇ ਸੁਆਮੀ ਨੂੰ ਸਿਮਰਦੀ ਹੈ l
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ naanak jis no ih man dee-aa maran jeevan parabh naalay. ||8|| O’ Nanak, God eternally remains with the soul-bride whom He has blessed with a mind that lovingly remembers Him. ||8|| ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ| ॥੮॥
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ saavan saras manaa ghan varseh rut aa-ay. Sawan (july-august) has arrived and clouds are pouring rain: O’ my mind, (the vegetation is rejuvenating) and you should also feel spiritually delighted. ਹੇ ਮੇਰੇ ਮਨ! (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ)।
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥ mai man tan saho bhaavai pir pardays siDhaa-ay. (In this season), my husband seems even more loving in my mind and body, but he has gone to foreign lands. ਅਜਿਹੀ ਰੁਤ ਵਿੱਚ ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ।
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥ pir ghar nahee aavai maree-ai haavai daaman chamak daraa-ay. Until my husband comes back home, I keep sighing to death; even the flashing of lightning terrifies me. (ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਰਹੀ ਹੈ।
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥ sayj ikaylee kharee duhaylee maran bha-i-aa dukh maa-ay. O’ my mother, I feel lonely in my bed and I am in so much grief (due to separation from my husband, as if I am dying in pain; ਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ;
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥ har bin need bhookh kaho kaisee kaaparh tan na sukhaava-ay. similarly, a soul bride who is separated from her Husband-God, tell me how she can have any appetite, urge to sleep and enjoy worldly pleasure without God. (ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ)।
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥ naanak saa sohagan kantee pir kai ank samaav-ay. ||9|| O’ Nanak, only that soul-bride is fortunate who remains absorbed in lovingly remembering God. ||9|| ਹੇ ਨਾਨਕ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ bhaada-o bharam bhulee bhar joban pachhutaanee. As the month of Bhadon creates doubt of delight and fear in the mind, similarly the soul-bride who goes astray from the righteous path in her youth repents in the end. ਭਾਦਰੋਂ (ਦਾ ਮਹੀਨਾ) ਆ ਗਿਆ ਹੈ। ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ ਹੈ|
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ jal thal neer bharay baras rutay rang maanee. The lakes and fields are overflowing with water; the rainy season has come and it is time to enjoy. ਛੱਪੜ ਅਤੇ ਚਰਾਗੇ ਪਾਣੀ ਨਾਲ ਭਰੇ ਹੋਏ ਹਨ, ਇਹ ਮੀਹ ਦੀ ਰੁੱਤ ਹੈ ਮੌਜਾਂ ਮਾਨਣ ਦਾ ਸਮਾਂ l
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ barsai nis kaalee ki-o sukh baalee daadar mor lavantay. How can the young soul-bride enjoy this falling rain in the dark nights? Because on one side the frogs and peacocks send out their calls, ਜੁਆਨ ਇਸਤ੍ਰੀ ਕਾਲੀ ਰਾਤ ਵਿਚ ਵਰ੍ਹਦੇ ਮੀਂਹ ਦਾ ਆਨੰਦ ਕਿਵੇ ਮਾਣ ਸਕਦੀ ਹੈ? ਕਿਉਂਕੇ ਇਕ ਪਾਸੇ ਤਾਂ ਡੱਡੂ ਅਤੇ ਮੋਰ ਬੋਲਦੇ ਹਨ
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥ pari-o pari-o chavai babeehaa bolay bhu-i-angam fireh dasantay. the rain bird is chirping (calling for its beloved) and on the other side the snakes are seen moving around and biting. ਪਪੀਹਾ ਭੀ ‘ਪ੍ਰਿਉ ਪ੍ਰਿਉ’ ਕਰਦਾ ਹੈ, ਅਤੇ ਦੁਜੇ ਪਾਸੇ ਸੱਪ ਡੰਗਦੇ ਫਿਰਦੇ ਹਨ|
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ machhar dang saa-ir bhar subhar bin har ki-o sukh paa-ee-ai. When mosquitoes bite, one cannot enjoy the ponds filled with water, similarly engrossed in vices how can one enjoy inner peace without remembering God. ਜਦੋਂ ਮੱਛਰ ਕੱਟਦਾ ਹੈ ਤਾਂ ਨੱਕੋ ਨੰਕ ਭਰੇ ਹੋਏ ਟੋਭੇ ਵੀ ਨਹੀ ਸੁਆਂਦੇ ਤਾਂ ਪ੍ਰਭੂ ਦੇ ਬਗੈਰ ਸੁਖ ਕਿਸ ਤਰ੍ਹਾਂ ਮਿਲ ਸਕਦਾ ਹੈ?
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥ naanak poochh chala-o gur apunay jah parabh tah hee jaa-ee-ai. ||10|| O’ Nanak, I would ask my Guru and follow the path shown by him so that I may go only where I can unite with God. ||10|| ਹੇ ਨਾਨਕ ! ਮੈਂ ਤਾਂ ਆਪਣੇ ਗੁਰੂ ਦੇ ਦੱਸੇ ਰਾਹ ਉਤੇ ਤੁਰਾਂਗੀ, ਉਥੇ ਹੀ ਜਾਵਾਂਗੀ ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ॥੧੦॥
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥ asun aa-o piraa saa Dhan jhoor mu-ee. In the month of Assu (sep-oct), the soul-bride prays: O’ my Husband-God, manifest in my heart, your bride is grieving and spiritually deteriorating. ਅੱਸੂ (ਦੀ ਮਿੱਠੀ ਰੁੱਤ ਵਿਚ ਜਿਸ ਜੀਵ-ਇਸਤ੍ਰੀ ਅਰਦਾਸ ਕਰਦੀ ਹੈ) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥ taa milee-ai parabh maylay doojai bhaa-ay khu-ee. Engrossed in the love for materialism, I am gone away from the righteous path: O’ God, union with You is possible only if You unite us with Yourself. ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥ jhooth vigutee taa pir mutee kukah kaah se fulay. Since I have been attracted by the false worldly attachment, I have been deserted by my Husband-God and now my hair has gotten grey like white flowers appearing on wild reeds. (I have wasted my youth) (ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।
Scroll to Top
https://ajis.fisip.unand.ac.id/icon/88/ http://sioppah.lamongankab.go.id/apps/ http://sioppah.lamongankab.go.id/data_login/ https://psi.fisip.unib.ac.id/akasia/conf/ https://psi.fisip.unib.ac.id/data_load/ https://sinjaiutara.sinjaikab.go.id/images/mdemo/ http://pkl.jti.polinema.ac.id/images/ugacor/
https://jackpot-1131.com/ https://jp1131games.org/ https://library.president.ac.id/event/jp-gacor/
https://ajis.fisip.unand.ac.id/icon/88/ http://sioppah.lamongankab.go.id/apps/ http://sioppah.lamongankab.go.id/data_login/ https://psi.fisip.unib.ac.id/akasia/conf/ https://psi.fisip.unib.ac.id/data_load/ https://sinjaiutara.sinjaikab.go.id/images/mdemo/ http://pkl.jti.polinema.ac.id/images/ugacor/
https://jackpot-1131.com/ https://jp1131games.org/ https://library.president.ac.id/event/jp-gacor/