Guru Granth Sahib Translation Project

Guru granth sahib page-1105

Page 1105

ਰਾਜਨ ਕਉਨੁ ਤੁਮਾਰੈ ਆਵੈ ॥ raajan ka-un tumaarai aavai. O’ king (Daryodhan), why would anybody come to your house (where there is exhibition of arrogance, rather than love? ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥ aiso bhaa-o bidar ko daykhi-o oh gareeb mohi bhaavai. ||1|| rahaa-o. I have observed such affection in Bidar, that the poor man is more pleasing to me. ||1||Pause|| ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥ hastee daykh bharam tay bhoolaa saree bhagvaan na jaani-aa. O’ king, seeing your elephants and other possesions, you have gone astray in doubt and have forgotten God. ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।
ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥ tumro dooDh bidar ko paanHo amrit kar mai maani-aa. ||1|| In comparison with milk from your, I consider water from Bidur like the ambrosial nectar. ||1|| ਤੇਰੇ ਦੁੱਧ ਦੇ ਮੁਕਾਬਲੇ ਤੇ ਮੈਂ ਬਿਦਰ ਦੇ ਪਾਣੀ ਨੂੰ ਅੰਮ੍ਰਿਤ ਕਰ ਕੇ ਜਾਣਦਾ ਹਾਂ। ॥੧॥
ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥ kheer samaan saag mai paa-i-aa gun gaavat rain bihaanee. (O’ Daryodhan), I found a simple food at Bidar’s house as sweet as rice and milk pudding, and I spent the night singing praises of God. ਬਿਦਰ ਦੇ ਘਰ ਦਾ ਸਾਗ ਮੈਨੂੰ ਖੀਰ ਵਰਗਾ ਮਿੱਠਾ ਲੱਗਾ, ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥ kabeer ko thaakur anad binodee jaat na kaahoo kee maanee. ||2||9|| The Master-God of Kabir is playful and wondrous, He has never cared for anyone’s social status. ||2||9|| ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥
ਸਲੋਕ ਕਬੀਰ ॥ salok kabeer. Shalok, Kabeer:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ gagan damaamaa baaji-o pari-o neesaanai ghaa-o. When the divine wisdom enlightened the mind like a battle-drum resounds in the sky, aim is taken and the target (heart) is struck. ਦਸਮ ਦੁਆਰ ਵਿੱਚ ਦਮਾਮਾ (ਧੌਂਸਾ ਉਪਦੇਸ਼ ਰੂਪ) ਵਜਿਆ ਤਾਂ ਹਿਰਦੇ ਰੂਪ ਨਿਸ਼ਾਨੇ ‘ਤੇ ਸੱਟ ਵੱਜੀ।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ khayt jo maaNdi-o soormaa ab joojhan ko daa-o. ||1|| The brave warrior (mind) jumps into the battlefield of life to fight against vices. ||1|| ਜੀਵਨ ਰੂਪ ਮੈਦਾਨਿ-ਜੰਗ ਸੂਰਮੇ ਨੇ ਮਲਿਆ; ਹੁਣ ਵੇਲਾ ਹੈ ਕਾਮਾਦਿਕ ਦੁਸ਼ਮਣਾਂ ਨਾਲ ਲੜਨ ਦਾ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ sooraa so pahichaanee-ai jo larai deen kay hayt. He alone is known as a brave warrior who fights to defend righteousness. ਸੂਰਮਾ ਉਸ ਮਨੁੱਖ ਨੂੰ ਹੀ ਸਮਝਣਾ ਚਾਹੀਦਾ ਹੈ ਜੋ ਧਰਮ ਦੀ ਖ਼ਾਤਰ ਲੜਦਾ ਹੈ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ purjaa purjaa kat marai kabhoo na chhaadai khayt. ||2||2|| He may be cut into pieces (harmed in every way), but never deserts the battlefield (never gives up fighting against injustice and other evils). ||2||2|| ਉਹ ਟੋਟੇ ਟੋਟੇ ਹੋ ਮਰਦਾ ਹੈ, ਪਰ ਧਰਮ ਦੀ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ ॥੨॥੨॥
ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ kabeer kaa sabad raag maaroo banee naamday-o jee kee Hymn of Kabeer, Raag Maaroo, The words of Namdev Jee:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥ chaar mukat chaarai siDh mil kai doolah parabh kee saran pari-o. Joining together, four kinds of mythical salvation and four mythical miraculous powers are in the refuge of God. ਚਾਰ ਕਿਸਮ ਦੀਆਂ (ਮਿੱਥੀਆਂ) ਮੁਕਤੀਆਂ, ਚਾਰ ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥ mukat bha-i-o cha-uhoo-aN jug jaani-o jas keerat maathai chhatar Dhari-o. ||1|| (One who remembers God), attains salvation, becomes known in all the four ages, and is honored everywhere, as if a canopy is waving over his head. ||1|| ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ raajaa raam japat ko ko na tari-o. Who has not been ferried across the world-ocean of vices by loving remembering God, the sovereign King? ਪਾਤਿਸ਼ਾਹ ਪ੍ਰਮੇਸ਼ਰ ਦਾ ਸਿਮਰਨ ਕਰਨ ਦੁਆਰਾ ਕਿਹੜਾ ਕਿਹੜਾ ਪਾਰ ਨਹੀਂ ਉਤਰਿਆ?
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ gur updays saaDh kee sangat bhagat bhagat taa ko naam pari-o. ||1||rahaa-o|| Whoever followed the Guru’s teachings and joined the holy congregation, became known as the devotee of God. ||1||Pause|| ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥ sankh chakar maalaa tilak biraajit daykh partaap jam dari-o. He is adorned with the conch, chakra (quoit), rosary and the ceremonial mark on his forehead; seeing his radiant glory, even the demon of death becomes afraid. (ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥ nirbha-o bha-ay raam bal garjit janam maran santaap hiri-o. ||2|| Those within whom thunders the power of God, they become fearless and their sufferings of birth and death vanish. ||2|| (ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥ ambreek ka-o dee-o abhai pad raaj bhabheekhan aDhik kari-o. God blessed King Ambrik with the state of fearlessness, and glorified Bhabhikhan with a kingdom. ਪ੍ਰਭੂ ਨੇ ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ, ਤੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥ na-o niDh thaakur da-ee sudaamai Dharoo-a atal ajhoo na tari-o. ||3|| God blessed Sudama (a poor brahmin) with all kinds of treasures, and to devotee Dhru, a permanent status, the glory of which has not diminished till now. ||3|| ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ bhagat hayt maari-o harnaakhas narsingh roop ho-ay dayh Dhari-o. For the sake of His devotee Prahlaad, God assumed the form of the man-lion, and killed Harnaakhash. ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥ naamaa kahai bhagat bas kaysav ajahooN bal kay du-aar kharo. ||4||1|| Namdev says, the beautiful-haired God is so bound by devotional worship that till today, He is standing at devotee Balraj’s door. ||4||1|| ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ ( ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥
ਮਾਰੂ ਕਬੀਰ ਜੀਉ ॥ maaroo kabeer jee-o. Raag Maaroo, Kabeer Jee:
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥ deen bisaari-o ray divaanay deen bisaari-o ray. O’ crazy person, you have forgotten your humanly duty; you have forgotten what you are supposed to do in this human life. ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥ payt bhari-o pasoo-aa ji-o so-i-o manukh janam hai haari-o. ||1|| rahaa-o. Like an animal, You fill your belly and go to sleep; you have wasted and lost this human life. ||1||Pause|| ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥ saaDhsangat kabhoo nahee keenee rachi-o DhanDhai jhooth. You have never joined the company of saintly persons, but have remained engrossed in false worldly pursuits. ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;
ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥ su-aan sookar baa-is jivai bhatkat chaali-o ooth. ||1|| After wandering like a dog, a pig, and a crow, you will leave the world. ||1|| ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ aapas ka-o deeragh kar jaanai a-uran ka-o lag maat. Those who regard themselves as great, but dismiss others as very insignificant, ਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥ mansaa baachaa karmanaa mai daykhay dojak jaat. ||2|| and who are false in thought, word and deed, I have seen them suffer in great pain and humiliation, as if they are going through hell. ||2|| ਅਤੇ ਜੋ ਖ਼ਿਆਲ, ਬਚਨ ਤੇ ਅਮਲ ਅੰਦਰ ਮੰਦੇ ਹਨ; ਉਨ੍ਹਾਂ ਨੂੰ ਮੈ ਵਿਚ ਇਉਂ ਦੁਖੀ ਹੁੰਦੇ ਵੇਖੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ ॥੨॥
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥ kaamee kroDhee chaaturee baajeegar baykaam. O’ the lustful, the angry, the clever, the deceitful and idler person ਹੇ,ਵਿਸ਼ੈਈ, ਗੁੱਸੇਬਾਜ਼, ਚਾਲਾਕ ਧੋਖ਼ੇਬਾਜ਼ ਅਤੇ ਨਿਕੰਮੇ ਮਨੁੱਖ
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥ nindaa kartay janam siraano kabhoo na simri-o raam. ||3|| you have wasted away your life slandering others, but have never remembered God. ||3|| ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥
ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥ kahi kabeer chaytai nahee moorakh mugaDh gavaar. Kabir says, the fool, the idiot and the brute does not remember God, ਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖਮਨੁੱਖ-ਪਰਮਾਤਮਾ ਨੂੰ ਨਹੀਂ ਸਿਮਰਦਾ,
ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥ raam naam jaani-o nahee kaisay utras paar. ||4||1|| does not realize God’s Name, how will he swim across the worldly ocean of vices? ||4||1|| ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥


© 2017 SGGS ONLINE
error: Content is protected !!
Scroll to Top