Guru Granth Sahib Translation Project

Guru granth sahib page-1104

Page 1104

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥ kaho kabeer jo naam samaanay sunn rahi-aa liv so-ee. ||4||4|| Kabir says, one who merges in Naam, remains focused on God. ||4||4||. ਕਬੀਰ ਆਖਦਾ ਹੈ- ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥
ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥ ja-o tumH mo ka-o door karat ha-o ta-o tum mukat bataavhu. O’ God, if You are going to keep me away from You, then tell what salvation is? ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥ ayk anayk ho-ay rahi-o sagal meh ab kaisay bharmaavahu. ||1|| You are one, but assume myriad forms and pervade in all, how could You delude me now (about salvation)? ||1|| ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ। ਤੂੰ ਹੁਣ ਮੈਨੂੰ ਕਿਸ ਤਰ੍ਹਾਂ ਭਰਮਾ ਸਕਦਾ ਹੈਂ? ? ॥੧॥
ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥ raam mo ka-o taar kahaaN lai ja-ee hai. O’ God, where will You take me for salvation? ਹੇ ਸੁਆਮੀ! ਮੋਖ਼ਸ਼ (ਤਾਰਨ) ਦੇ ਲਈ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਗਾਂ?
ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥ soDha-o mukat kahaa day-o kaisee kar parsaad mohi paa-ee hai. ||1|| rahaa-o. I ask where and what sort of liberation shall You give me? by Your grace, I have already received liberation from vices (when I realized You). ||1||Pause|| ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥
ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥ taaran taran tabai lag kahee-ai jab lag tat na jaani-aa. People talk about the saviour and being saved, as long as they do not realize God, the essence of reality. ਤਰਨ ਵਾਲਾ ਤੇ ਤਾਰਨ ਵਾਲਾ ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।
ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥ ab ta-o bimal bha-ay ghat hee meh kahi kabeer man maani-aa. ||2||5|| Kabir says, I have now become immaculate within my heart, my mind is appeased with You. ||2||5|| ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ ਪਵਿੱਤਰ ਹੋ ਚੁਕਾ ਹਾਂ, ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ ॥੨॥੫॥
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥ jin garh kot kee-ay kanchan kay chhod ga-i-aa so raavan. ||1|| That Raavan who built fortresses of gold, departed from the world leaving his forts here. ||1|| ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ, ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥
ਕਾਹੇ ਕੀਜਤੁ ਹੈ ਮਨਿ ਭਾਵਨੁ ॥ kaahay keejat hai man bhaavan. O’ brother, why do you act only to please your mind? ਹੇ ਬੰਦੇ! ਤੂੰ ਮਨ-ਭਾਉਂਦੇ ਕੰਮ ਕਿਉਂ ਕਰਦਾ ਹੈਂ?
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥ jab jam aa-ay kays tay pakrai tah har ko naam chhadaavan. ||1|| rahaa-o. When the demon comes and seizes you by the hair (fear of death is hovering over your head), God’s Name alone saves you at that time. ||1||Pause|| ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ ॥
ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥ kaal akaal khasam kaa keenHaa ih parpanch baDhaavan. The Master-God has created the birth and death to run this worldly play. ਮਰਨ ਅਤੇ ਜਨਮ ਪਰਮਾਤਮਾ ਦੇ ਹੀ ਬਣਾਏ ਹੋਏ ਹਨ। ਇਸੇ ਨਾਲ ਸੰਸਾਰ ਰੂਪੀ ਪਰਪੰਚ ਟੁਰਦਾ ਹੈ l
ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ੍ਹ ਹਿਰਦੈ ਰਾਮ ਰਸਾਇਨੁ ॥੨॥੬॥ kahi kabeer tay antay muktay jinH hirdai raam rasaa-in. ||2||6|| Kabir says, those who have the sublime essence of God’s Name in their hearts, are liberated from the vices in the end. ||2||6|| ਕਬੀਰ ਆਖਦਾ ਹੈ, ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ dayhee gaavaa jee-o Dhar mahta-o baseh panch kirsaanaa. The human body is like a village, the mind is the chief of the land of the village and the five farmers (sensory organs who commit sins) live in this village. ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥ nainoo naktoo sarvanoo raspat indree kahi-aa na maanaa. ||1|| The eyes, nose, ears, tongue and sexual organs are the farmers, Who do not listen to the mind, the chief. ||1|| ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ ॥੧॥
ਬਾਬਾ ਅਬ ਨ ਬਸਉ ਇਹ ਗਾਉ ॥ baabaa ab na basa-o ih gaa-o. O’ God, now I don’t want to reside in this village anymore, ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥ gharee gharee kaa laykhaa maagai kaa-ith chaytoo naa-o. ||1|| rahaa-o. because the record keeper whose name is Chittar Gupat asks for the account of each and every moment (deeds done by these sensory organs). ||1||Pause|| ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ ॥
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ Dharam raa-ay jab laykhaa maagai baakee niksee bhaaree. When the judge of righteousness asks for the account, it shows a huge balance of evil deeds against me. ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥ panch kirsaanvaa bhaag ga-ay lai baaDhi-o jee-o darbaaree. ||2|| (When the body dies), the five farmers, sense organs, run away and the chief, the mind is held for all the punishment. ||2|| (ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ ਦਰਬਾਰੀ ਬੰਨ੍ਹ ਲੈਂਦੇ ਹਨ ॥੨॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥ kahai kabeer sunhu ray santahu khayt hee karahu nibayraa. Kabir says, listen O’ dear saintly persons, settle the account of these sensory organs in this life itself. ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥ ab kee baar bakhas banday ka-o bahur na bha-ojal fayraa. ||3||7|| O’ God, forgive me, Your devotee, in this life, so that I may not have to return again to this world-ocean of vices. ||3||7|| (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ raag maaroo banee kabeer jee-o kee Raag Maaroo, The hymns of Kabeer Jee:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥ anbha-o kinai na daykhi-aa bairaagee-arhay. O’ the renunciate, nobody has ever seen God with these human eyes). ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ। ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।
ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥ bin bhai anbha-o ho-ay vanaahambai. ||1|| God is experienced only when one is free from worldly fears; Yes, it is true. ||1|| ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥ saho hadoor daykhai taaN bha-o pavai bairaagee-arhay. O’ the renunciate, when one experiences the Master-God near at hand, then His revered fear wells up in the mind. ਹੇ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ।
ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥ hukmai boojhai ta nirbha-o ho-ay vanaahambai. ||2|| When one understand God’s command, he becomes free of worldly fears; yes it is right. ||2|| ਮਨੁੱਖ ਉਸ ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੨॥
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥ har pakhand na keej-ee bairaagee-arhay. O’ the renunciate, do not practice hypocrisy with God, ਹੇ ਬੈਰਾਗੀ! ਪਰਮਾਤਮਾ ਨਾਲ ਠੱਗੀ ਨਾਹ ਕਰ,
ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥ pakhand rataa sabh lok vanaahambai. ||3|| the entire world is engrossed with hypocrisy, yes it is true. ||3|| ਸਾਰਾ ਜਗਤ ਪਖੰਡ ਵਿਚ ਰੁੱਝਾ ਪਿਆ ਹੈ ॥੩॥
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥ tarisnaa paas na chhod-ee bairaagee-arhay. O’ recluse, the yearning for worldly desire does not leave a person, ਹੇ ਬੈਰਾਗੀ! ਤ੍ਰਿਸ਼ਨਾ ਇਨਸਾਨ ਦਾ ਖਹਿੜਾ ਨਹੀਂ ਛੱਡਦੀ,
ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥ mamtaa jaali-aa pind vanaahambai. ||4|| instead the love for the Maya burns down the entire body. ||4|| ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥ ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥ chintaa jaal tan jaali-aa bairaagee-arhay. jay man mirtak ho-ay vanaahambai. ||5|| O’ the renunciate, if one’s mind becomes free from the worldly desires, as if it is dead, then he burns off the net of worries and his love for the body. ||5|| ਹੇ ਬੈਰਾਗੀ! ਜੇ ਮਨੁੱਖ ਦਾ ਮਨ ਤ੍ਰਿਸ਼ਨਾ ਵਲੋਂ ਮਰ ਜਾਏ, ਉਸ ਨੇ ਚਿੰਤਾ ਸਾੜ ਕੇ ਸਰੀਰ ਦਾ ਮੋਹ ਸਾੜ ਲਿਆ ਹੈ, ॥੫॥
ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥ satgur bin bairaag na hova-ee bairaagee-arhay. O’ the renunciate, there can be no renunciation without the true Guru, ਹੇ ਬੈਰਾਗੀ! ਸਤਿਗੁਰੂ ਤੋਂ ਬਿਨਾ ਕੋਈ ਉਪਰਾਮਤਾ ਨਹੀਂ ਹੋ ਸਕਦੀ ,
ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥ jay lochai sabh ko-ay vanaahambai. ||6|| no matter how much one may crave for it. ||6|| ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥ karam hovai satgur milai bairaagee-arhay. O’ the renunciate, it is only with God’s grace that one meets with the true Guru. ਹੇ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,
ਸਹਜੇ ਪਾਵੈ ਸੋਇ ਵਣਾਹੰਬੈ ॥੭॥ sehjay paavai so-ay vanaahambai. ||7|| and then intuitively he realizes God, and yes it is true. ||7|| ਉਹ ਮਨੁੱਖ (ਫਿਰ) ਸਹਿਜੇ ਹੀ ਪ੍ਰਭੂ ਨੂੰ ਪਾਲੈਂਦਾ ਹੈ ॥੭॥
ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥ kaho kabeer ik bayntee bairaagee-arhay. Kabir says, O’ the detached one, make this one submission to God and say: ਕਬੀਰ ਆਖਦਾ ਹੈ- ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,
ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥ mo ka-o bha-ojal paar utaar vanaahambai. ||8||1||8|| O’ God, ferry me across this worldly ocean of vices. ||8||1||8|| ‘ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ’ ॥੮॥੧॥੮॥
Scroll to Top
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/