Guru Granth Sahib Translation Project

Guru granth sahib page-1042

Page 1042

ਅਤਿ ਰਸੁ ਮੀਠਾ ਨਾਮੁ ਪਿਆਰਾ ॥ at ras meethaa naam pi-aaraa. The sublime essence of the beloved Naam is utterly sweet. ਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ।
ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥ naanak ka-o jug jug har jas deejai har japee-ai ant na paa-i-aa. ||5|| O’ God, bless Nanak so that he may always keep singing Your praises; the limit of Your virtues cannot be found even by remembering You at all times. ||5|| ਹੇ ਪ੍ਰਭੂ! ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਹ। ਤੇਰਾ ਨਾਮ ਸਦਾ ਜਪਦੇ ਰਹਿਏ ਜਿਸਦਾ ਅੰਤ ਕਿਸੇ ਤੋ ਵੀ ਨਹੀ ਪਾਇਆ ਜਾ ਸਕਦਾ ॥੫॥
ਅੰਤਰਿ ਨਾਮੁ ਪਰਾਪਤਿ ਹੀਰਾ ॥ antar naam paraapat heeraa. One within whom is enshrined God’s Name, yes one who realizes the jewel-like Naam, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ,
ਹਰਿ ਜਪਤੇ ਮਨੁ ਮਨ ਤੇ ਧੀਰਾ ॥ har japtay man man tay Dheeraa. while remembering God at all the time, his mind is pacified by the mind itself. ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ।
ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥ dughat ghat bha-o bhanjan paa-ee-ai baahurh janam na jaa-i-aa. ||6|| Then God, the destroyer of the fear of the most difficult journey of life, is realized and one does not go through births and deaths again. ||6|| ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ ॥੬॥
ਭਗਤਿ ਹੇਤਿ ਗੁਰ ਸਬਦਿ ਤਰੰਗਾ ॥ bhagat hayt gur sabad tarangaa. Inspiration for devotional worship wells up through the Guru’s divine word. ਗੁਰਾਂ ਦੀ ਬਾਣੀ ਰਾਹੀਂ, ਪ੍ਰਭੂ ਦੀ ਸੇਵਾ ਲਈ ਉਤਸ਼ਾਹ ਪੈਦਾ ਹੁੰਦਾ ਹੈ।
ਹਰਿ ਜਸੁ ਨਾਮੁ ਪਦਾਰਥੁ ਮੰਗਾ ॥ har jas naam padaarath mangaa. I beg for the gift of God’s praises and the wealth of Naam. ਮੈਂ ਵਾਹਿਗੁਰੂ ਦੀ ਕੀਰਤੀ ਅਤੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥ har bhaavai gur mayl milaa-ay har taaray jagat sabaa-i-aa. ||7|| When it pleases God, He unites beings with the Guru and (this way) He ferries the entire world across the worldly ocean of vices. ||7|| ਜਦ ਵਾਹਿਗੁਰੂ ਨੂੰ ਚੰਗਾ ਲਗਦਾ ਹੈ, ਉਹ ਜੀਵਾਂ ਨੂੰ ਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ ਤੇ ਸਾਰੇ ਜੱਗ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੭॥
ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥ jin jap japi-o satgur mat vaa kay. One who has meditated on God’s Name, for sure the Guru’s teachings is enshrined within him, ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ,
ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥ jamkankar kaal sayvak pag taa kay. and has become free from the fear of the demon of death, as if they have become his humble servants. ਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ।
ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥ ootam sangat gat mit ootam jag bha-ojal paar taraa-i-aa. ||8|| His spiritual state becomes so high that People in his association also become exalted, and he helps them to swim across the world-ocean of vices. ||8|| ਉਸ ਦੀ ਸੰਗਤ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥
ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥ ih bhavjal jagat sabad gur taree-ai. O’ brother, this worldly ocean of vices can be crossed over only by following the divine word of the Guru, ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ,
ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥ antar kee dubiDhaa antar jaree-ai. because the sense of double mindedness burns down within the self. ਕਿਉਕੇ ਮਨ ਦੀ ਦੁਪਾਸੀ ਬਿਰਤੀ ਮਨ ਅੰਦਰ ਹੀ ਸੜ ਜਾਂਦੀ ਹੈ।
ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥ panch baan lay jam ka-o maarai gagnantar Dhanakh charhaa-i-aa. ||9|| When one takes up the bow-like Guru’s word and arrows-like five virtues, he kills his fear of death, and his mind acquires the supreme spiritual status. ||9|| ਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ) ਮਾਰ ਲੈਂਦਾ ਹੈ ॥੯॥
ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥ saakat nar sabad surat ki-o paa-ee-ai. How can the faithless cynics attain awareness of the Guru’s word? ਮਾਇਆ-ਵੇੜ੍ਹੇ ਮਨੁੱਖਾ ਦੇ ਅੰਦਰ ਗੁਰੂ ਦੇ ਸ਼ਬਦ ਦੀ ਸੋਝੀ ਕਿਵੇਂ ਪੈ ਸਕਦੀ ਹੈ?
ਸਬਦ ਸੁਰਤਿ ਬਿਨੁ ਆਈਐ ਜਾਈਐ ॥ sabad surat bin aa-ee-ai jaa-ee-ai. Without awareness of the Guru’s word, they remain in the cycle of birth and death. ਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥ naanak gurmukh mukat paraa-in har poorai bhaag milaa-i-aa. ||10|| O’ Nanak, the only way to attain freedom from vices is to follow the Guru’s teachings; but God unites one with the Guru only through perfect destiny. ||10|| ਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਵਸੀਲਾ ਹੈ, ਤੇ ਪ੍ਰਭੂ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ ॥੧੦॥
ਨਿਰਭਉ ਸਤਿਗੁਰੁ ਹੈ ਰਖਵਾਲਾ ॥ nirbha-o satgur hai rakhvaalaa. One whose protector is the true Guru, the embodiment of the fearless God, ਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ।
ਭਗਤਿ ਪਰਾਪਤਿ ਗੁਰ ਗੋਪਾਲਾ ॥ bhagat paraapat gur gopaalaa. receives the gift of devotional worship from the Divine-Guru. ਉਸ ਨੂੰ ਗੁਰੂ-ਪ੍ਰਮੇਸ਼ਰ ਪਾਸੋਂ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ।
ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥ Dhun anand anaahad vaajai gur sabad niranjan paa-i-aa. ||11|| Within him starts playing the blissful non-stop divine melody and he realizes the immaculate God through the Guru’s word. ||11|| ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਵਿੱਤ੍ਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੧੧॥
ਨਿਰਭਉ ਸੋ ਸਿਰਿ ਨਾਹੀ ਲੇਖਾ ॥ nirbha-o so sir naahee laykhaa. God alone is fearless, because He has nobody higher than him to account for his deeds. ਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ।
ਆਪਿ ਅਲੇਖੁ ਕੁਦਰਤਿ ਹੈ ਦੇਖਾ ॥ aap alaykh kudrat hai daykhaa. God Himself is the one with no account of deeds and is seen through His nature. ਉਹ ਪ੍ਰਭੂ ਆਪ ਅਲੇਖ ਹੈ, ਜਿਸ ਦੇ ਸਿਰ ਤੇ ਕੋਈ ਲੇਖਾ ਨਹੀ ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ।
ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥ aap ateet ajonee sambha-o naanak gurmat so paa-i-aa. ||12|| O’ Nanak, God is realized only by following the Guru’s teachings; He is detached, free from reincarnations and is self revealed. ||12|| ਹੇ ਨਾਨਕ! ਗੁਰੂ ਦੀ ਮੱਤ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ ; ਪ੍ਰਭੂ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ। ॥੧੨॥
ਅੰਤਰ ਕੀ ਗਤਿ ਸਤਿਗੁਰੁ ਜਾਣੈ ॥ antar kee gat satgur jaanai. One who truly understands the true Guru, knows his own state of mind. ਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ।
ਸੋ ਨਿਰਭਉ ਗੁਰ ਸਬਦਿ ਪਛਾਣੈ ॥ so nirbha-o gur sabad pachhaanai. By attuning to the word of the Guru, such a person realizes the fearless God, pervading everywhere. ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ।
ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥ antar daykh nirantar boojhai anat na man dolaa-i-aa. ||13|| Seeing God within, he is able to realize God pervading in all hearts and that person’s mind never wavers in the love for duality. ||13|| ਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, ਉਸ ਦਾ ਮਨ ਦਵੈਤ-ਭਾਵ ਅੰਦਰ ਡਿਕਡੋਲੇ ਨਹੀਂ ਖਾਂਦਾ ॥੧੩॥
ਨਿਰਭਉ ਸੋ ਅਭ ਅੰਤਰਿ ਵਸਿਆ ॥ nirbha-o so abh antar vasi-aa. That person alone is fearless, within whom manifests God, ਕੇਵਲ ਉਹ ਹੀ ਨਿਡਰ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ ,
ਅਹਿਨਿਸਿ ਨਾਮਿ ਨਿਰੰਜਨ ਰਸਿਆ ॥ ahinis naam niranjan rasi-aa. and who always remains delighted with the immaculate God’s Name. ਅਤੇ ਜਿਸ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ।
ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥ naanak har jas sangat paa-ee-ai har sehjay sahj milaa-i-aa. ||14|| O’ Nanak, the opportunity to sing God’s praises is received only in the company of the holy; God intuitively unites with Him the one who sings His praises. ||14|| ਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੰਗਤ (ਵਿਚ ਬੈਠਿਆਂ) ਮਿਲਦੀ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ ॥੧੪॥
ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥ antar baahar so parabh jaanai. One who realizes God pervading both within him and outside, ਜੋ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ।
ਰਹੈ ਅਲਿਪਤੁ ਚਲਤੇ ਘਰਿ ਆਣੈ ॥ rahai alipat chaltay ghar aanai. remains detached from the love for materialism, and brings his wandering mind back within to its home. ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ।
ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥ oopar aad sarab tihu lo-ee sach naanak amrit ras paa-i-aa. ||15||4||21|| O’ Nanak, that person beholds the primal God pervading in the universe as the protector of all, and receives the ambrosial nectar of God’s Name.||15||4||21|| ਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ ॥੧੫॥੪॥੨੧॥
ਮਾਰੂ ਮਹਲਾ ੧ ॥ maaroo mehlaa 1. Raag Maaroo, First Guru:
ਕੁਦਰਤਿ ਕਰਨੈਹਾਰ ਅਪਾਰਾ ॥ kudrat karnaihaar apaaraa. God, the Creator of this creation is infinite. ਇਸ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮਾਤਮਾ ਬੇਅੰਤ ਹੈ (ਉਸ ਦੀਆਂ ਤਾਕਤਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਕੀਤੇ ਕਾ ਨਾਹੀ ਕਿਹੁ ਚਾਰਾ ॥ keetay kaa naahee kihu chaaraa. The poor created being has no power against Hm. ਕੋਈ ਜੀਵ ਉਸ ਦੀ ਤਾਕਤ ਦੇ ਅੱਗੇ ਅੜਨਾ ਚਾਹੇ, ਤਾਂ) ਉਸ ਦੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ।
ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥ jee-a upaa-ay rijak day aapay sir sir hukam chalaa-i-aa. ||1|| After creating the beings, God Himself provides them with sustenance and makes each and every one to work as per His command. ||1|| ਸਾਰੇ ਜੀਵ ਪੈਦਾ ਕਰ ਕੇ ਆਪ ਹੀ ਸਭਨਾਂ ਨੂੰ ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉਤੇ ਆਪਣਾ ਹੁਕਮ ਚਲਾ ਰਿਹਾ ਹੈ ॥੧॥
ਹੁਕਮੁ ਚਲਾਇ ਰਹਿਆ ਭਰਪੂਰੇ ॥ hukam chalaa-ay rahi-aa bharpooray. While running His command, God is totally pervading everywhere. ਪਰਮਾਤਮਾ (ਸਾਰੀ ਸ੍ਰਿਸ਼ਟੀ ਵਿਚ ਆਪਣਾ) ਹੁਕਮ ਵਰਤਾ ਰਿਹਾ ਹੈ, ਤੇ ਸਾਰੀ ਹੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ।
ਕਿਸੁ ਨੇੜੈ ਕਿਸੁ ਆਖਾਂ ਦੂਰੇ ॥ kis nayrhai kis aakhaaN dooray. So how can I say to whom He is near, and from whom He is far? ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਨੇੜੇ ਹੈ ਤੇ ਕਿਸ ਤੋਂ ਦੂਰ? (ਭਾਵ, ਪਰਮਾਤਮਾ ਹਰੇਕ ਜੀਵ ਦੇ ਅੰਦਰ ਭੀ ਵੱਸ ਰਿਹਾ ਹੈ ਤੇ ਨਿਰਲੇਪ ਭੀ ਹੈ)।
ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥ gupat pargat har ghat ghat daykhhu vartai taak sabaa-i-aa. ||2|| O’ brother, experience that God both in His visible and invisible forms in each and every heart, because He alone is pervading in all. ||2|| ਹਰੇਕ ਸਰੀਰ ਵਿਚ ਹਰੀ ਨੂੰ ਗੁਪਤ ਭੀ ਤੇ ਪਰਗਟ ਭੀ ਵੱਸਦਾ ਵੇਖੋ। ਉਹ ਸਾਰੀ ਰਚਨਾ ਵਿਚ ਇਕ ਆਪ ਹੀ ਆਪ ਮੌਜੂਦ ਹੈ ॥੨॥
ਜਿਸ ਕਉ ਮੇਲੇ ਸੁਰਤਿ ਸਮਾਏ ॥ jis ka-o maylay surat samaa-ay. One whom God unites with Himself, his mind merges in God, ਜਿਸ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾਂਦਾ ਹੈ ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜਦੀ ਹੈ,
ਗੁਰ ਸਬਦੀ ਹਰਿ ਨਾਮੁ ਧਿਆਏ ॥ gur sabdee har naam Dhi-aa-ay. and he lovingly meditates on God’s Name through the Guru’s divine word. ਉਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ।
ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥ aanad roop anoop agochar gur mili-ai bharam jaa-i-aa. ||3|| Within whom abides the incomprehensible God who is the embodiment of bliss and incomparably beautiful, his doubt is dispelled on meeting the Guru. ||3|| ਜਿਸ ਦੇ ਅੰਦਰ ਉਹ ਆਨੰਦ-ਸਰੂਪ, ਬੇ-ਮਿਸਾਲ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋ ਪਰੇ ਪ੍ਰਭੂ ਵਸਦਾ ਹੈ,ਗੁਰਾਂ ਨਾਲ ਮਿਲਣ ਦੁਆਰਾ ਉਸਦਾ ਸੰਦੇਹ ਦੂਰ ਹੋ ਜਾਂਦਾ ਹੈ ॥੩॥
ਮਨ ਤਨ ਧਨ ਤੇ ਨਾਮੁ ਪਿਆਰਾ ॥ man tan Dhan tay naam pi-aaraa. One to whom God’s Name is dearer than his mind, body and wealth, ਜਿਸ ਮਨੁੱਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ-ਪਦਾਰਥ ਨਾਲੋਂ ਪਰਮਾਤਮਾ ਦਾ ਨਾਮ ਵਧੀਕ ਪਿਆਰਾ ਲੱਗਦਾ ਹੈ,
ਅੰਤਿ ਸਖਾਈ ਚਲਣਵਾਰਾ ॥ ant sakhaa-ee chalanvaaraa. God’s Name becomes his companion and accompanies him in the end. ਪਰਮਾਤਮਾ ਉਸ ਦਾ ਅਖ਼ੀਰ ਤਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ।


© 2017 SGGS ONLINE
Scroll to Top