Guru Granth Sahib Translation Project

guru granth sahib japanese page-591

Page 591

ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ 弟子たちが最終的に神に満足しているグルは、サティグルに従いました
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥ グルムク・ハリの名前を瞑想する人々は、彼の愛の色の四重色で描かれています。12
ਸਲੋਕ ਮਃ ੩ ॥ シュロックマハラ3
ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥ 自発的な人は偉大な臆病者であり、気性の悪い人であり、神の名がなければ、彼は臆病者です、つまり、誰も彼を尊敬しません
ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥ そのような男は昼夜を問わず世界のビジネスで忙しく、夢の中でも幸せを得ることができません
ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥ おおナク!そのような人がグルムクになった場合にのみ、彼は救いを得ることができます、さもなければ彼は束縛に閉じ込められている間苦しみ続けます。1
ਮਃ ੩ ॥ マハラ3
ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥ グルムカの人々は神の宮廷で常に美しく見え、グルの言葉を実践します
ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥ 彼らの中には常に平和と幸福があり、彼らは真の神の扉で大きな栄光を見いだします
ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥ おおナク!ハリの名を得たグルたちは、自然の性質によって真実に夢中になっています。2
ਪਉੜੀ ॥ パウリ
ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ 帰依者プラーラッドは、グルの近くに住んでいる間にハリを唱えることによって勢いを増しました
ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ジャナクがハリの名前にスルティを入れたのはグルを通してでした
ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ ヴァシシュタ・ジがハリの教えを説いたのはグルを通してでした
ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥ なんてこった!グルがいなければ、誰もハリの名前を得られませんでした
ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ ハリ自身は、教祖志向の人に献身を与えています。13
ਸਲੋਕੁ ਮਃ ੩ ॥ シュロックマハラ3
ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ サティグルへの信仰や忠誠心がなく、言葉を愛していない人、
ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ 彼は幸福を達成しません、もちろん彼は世界で百回来る(生まれる)か死ぬ
ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ おおナク!真の神がグルの前で崇拝されるなら、その性質は簡単に達成されます。1
ਮਃ ੩ ॥ マハラ3
ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥ なんてこった!誕生と死の悲しみを取り除く奉仕をするサティグルを見つけてください
ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥ グルを得ることによって、あなたはまったくジレンマを持たず、あなたのエゴは言葉を焼き尽くします
ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥ そうすれば、嘘の壁があなたの真っ只中から出て、真実があなたの心に浮かびます
ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥ 真実の論理に従って行動することによって、あなたの内なる自己の中に平和と幸福があります
ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥ おおナク!サティグルは、神がご自分の意志で恵みを見るときにのみ達成されます。2
ਪਉੜੀ ॥ パウリ
ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥ 全世界は、シュリハリ裁判官が住んでいる心と家の人の手に渡ります
ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥ その人は誰にも仕える必要はありません、なぜなら全世界を連れてきて彼の足元でお辞儀をするのはスリハリ裁判官だからです
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥ 人は人の宮廷から逃れることができますが、シュリハリの宮廷からどこへ行くことができますか
ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥ したがって、そのようなシュリハリ正義王は、残りのすべての人々を連れてきて、彼らを信者の前に立たせた帰依者の心に住んでいます
ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥ ハリナームの栄光は運命から来ており、まれなグルムクだけがそれについて瞑想しています。14
ਸਲੋਕੁ ਮਃ ੩ ॥ シュロックマハラ3
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ サティグルの奉仕がなければ、世界は死体のように残り、貴重な誕生を無駄に失っています
ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥ 執着に囚われて、世界は大きく苦しみ、生まれて死に続けます
ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ 彼はヴィシュタに住んでいて、何度も何度も膣内を歩き回っています
ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥ おおナク!ヤマは神の名のない人々を罰し、最後の瞬間に人々は悔い改めで燃えて去ります。1
ਮਃ ੩ ॥ マハラ3
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ この世界にはただ一人の至高者(神)がいて、残りの世界は彼の女性です


© 2025 SGGS ONLINE
error: Content is protected !!
Scroll to Top