Guru Granth Sahib Translation Project

guru granth sahib japanese page-442

Page 442

ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥ おお、わが真の主人よ!あなたの栄光は真実です
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥ あなたは宇宙の主であり、至高の存在であり、あなたの性質を表現することはできません
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥ あなたの栄光はあなたがそれを心に宿らせる真実であり、彼はいつもあなたの賛美を歌っています
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥ あなたが気分が良いとき、彼らはあなたを賛美し、真実に心を置きます
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥ 主!あなたがあなたと混ざり合ったものは、グル志向の人になり、あなたの中に残ります
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥ ナーナクはこのように言います、「おお、私の真のサヒブよ!あなたの栄光は真実です。10.2.7.5.2.7
ਰਾਗੁ ਆਸਾ ਛੰਤ ਮਹਲਾ ੪ ਘਰੁ ੧. ラグー アサ チャント マハラ 4 ガル 1
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥ ねえお兄ちゃん!私はグルの恵みの下で人生の中で正しい霊的生活を見つけました
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥ グルを通して、私は神のように感じ始め、グルは私にハリの名前を与え、彼は私の魂にハリの名前を植え付けました
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥ グルが私の魂にハリの名前を植え付けて以来、私の疑いと悲しみはすべて破壊されました
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥ グルの縁起の良い言葉を通して、私は目に見えない、目に見えない主について瞑想することによって聖なる至高の地位を獲得しました
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥ 真のグルの声を歌うことで、永遠の音の音が響きます
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥ おおナク!与える神は今、私の光が究極の光に浸されているという思いやりを私に示してくださいました。1
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥ 自発的な人間は心の中で死に、「私の富、私の富」と叫びます
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥ 彼らは一瞬来てすぐに消える臭い体に心を保ちます
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥ 自発的な人間は、クスンバの花の色が現れるように、臭い体に心を付けますが、それはすぐに破壊されます
ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥ 影が時々東に、時には西に移動するように、それらはろくろのように回転します
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥ マインドフルな人々は苦しみ、悲しみを蓄積し、苦しみ続け、彼らは彼らの生活の中で苦しみ続けます
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥ おおナク!男がグルの避難所に来るとき、彼は喜んで奇妙な世界の海を渡ります。2
ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥ 私のタクールプラブは美しいですが、彼は近づきがたい、計り知れない海のようです
ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥ おお、わが金貸しのサティグルよ!ハリという名前の資本をお願いします。私はハリナムの資本を購入し、ハリナムで取引します
ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥ 私はハリの資質を歌い続け、ハリの資質が好きです
ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥ 私は睡眠と空腹をあきらめましたが、集中して無体な神のままです
ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥ ハリ・ナームの商人がサットサンギに座ると、ハリ・ナームの利益を得る
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥ おおナク!あなたの心と体をグルに与えてください、その運命が書かれている、彼は神の名を受け取ります。3
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ この人体は多くの宝石(品質)でいっぱいの海です
ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥ グルヴァニに執着している人々は、神の名を得ます
ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥ グルヴァニに没頭したままの人々は、巨大な主の貴重な名前と宝石を受け取ります
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥ おおハリ!あなたの献身の店はいっぱいで、それらの男性はハリの貴重な名前を受け取ります
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥ ねえお兄ちゃん!グルの恩寵で、この体の海をかき回すと、補助的な物体が見えました
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥ おおナク!グルはゴービンドであり、ゴービンドはグルです、兄弟よ!両者に違いはありません。4.1.8
ਆਸਾ ਮਹਲਾ ੪ ॥ アサマハラ4
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥ ねえラム!あなたの蜜の流れはリムジムリムジムによって雨が降っています


© 2017 SGGS ONLINE
error: Content is protected !!
Scroll to Top