Guru Granth Sahib Translation Project

Guru Granth Sahib Hindi Page 735

Page 735

ਸੂਹੀ ਮਹਲਾ ੪ ਘਰੁ ੭ सूही महला ४ घरु ७
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ हे ईश्वर ! तू हम सबका मालिक है, गुणों का भण्डार हैं, फिर मैं तेरे कौन-कौन से गुण कह-कहकर तेरा गुणानुवाद करूँ ?
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ तू हमारा ठाकुर है, सर्वोच्च भगवान् और मैं तेरी महिमा वर्णन नहीं कर सकता ॥ १ ॥
ਮੈ ਹਰਿ ਹਰਿ ਨਾਮੁ ਧਰ ਸੋਈ ॥ मैं तो हरि-हरि नाम जपता रहता हूँ और वही मेरे जीवन का आधार है।
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ हे मेरे साहिब ! जैसे तुझे अच्छा लगता है, वैसे ही मुझे रखो, क्योंकि तेरे बिना मेरा कोई आसरा नहीं है॥ १॥ रहाउ॥
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ हे मेरे स्वामी ! तू ही मेरा बल और सहारा है। मेरी तेरे समक्ष प्रार्थना है।
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ मेरे लिए अन्य कोई स्थान नहीं है, जिसके पास जाकर विनती करूँ, मेरा दुख एवं सुख तेरे पास ही बताया जा सकता है। २॥
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ परमात्मा ने एक ही स्थान में धरती एवं पानी रखे हुए हैं और लकड़ी में अग्नि रखी हुई है।
ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ उसने बकरी एवं शेर को भी इकठ्ठा एक ही स्थान पर रखा हुआ है। हे मेरे मन! उस भगवान् को जप कर भ्रम एवं भय दूर कर ले ॥ ३॥
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ हे संतजनो ! हरि का बड़प्पन देखो। यह मानहीनों को भी सम्मान दिलवाता है।
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥ हे नानक ! आदमी की मृत्यु उपरांत जैसे धरती (मिट्टी) पैरों के नीचे से उसके ऊपर आ जाती है, वैसे ही भगवान् सारे जगत् को लाकर साधुजनों के पैरों में डाल देता है॥ ४ ॥ १॥ १२ ॥
ਸੂਹੀ ਮਹਲਾ ੪ ॥ सूही महला ४ ॥
ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ हे ईश्वर ! तू जगत् का रचयिता है और सब कुछ स्वयं ही जानता है। फिर मैं क्या कहकर तुझे सुनाऊँ?
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥ जीवों के किए हुए बुरे एवं भले कर्मों का तुझे सबकुछ पता लग जाता है। जैसा कर्म कोई करता है, वैसा ही फल वह पा लेता है॥ १॥
ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥ हे मेरे मालिक ! तू सबके मन की भावना को जानता है।
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥ जीवों के बुरे एवं भले कर्मों का तुझे सब पता लग जाता है। जैसे तुझे भाता है, वैसे ही तू जीवों को कहकर बुलाता है। १॥ रहाउ ॥
ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥ माया का मोह एवं मनुष्य का शरीर यह सबकुछ भगवान् ने ही बनाया है। वह मनुष्य से शरीर में से ही भक्ति करवाता है।
ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥ किसी को वह सतगुरु से मिलाकर सुख देता है और किसी स्वेच्छाचारी को जगत् के धंधों में फँसाकर रखता है॥ २॥
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥ हे मेरे करतार ! यह सारे जीव तेरे ही पैदा किए हुए हैं और तू ही सबका मालिक है। तूने ही सब जीवों के माथे पर उनकी तक़दीर का लेख लिखा है।
ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥ जैसी दृष्टि तू किसी जीव पर करता है, वह वैसा ही बन जाता है। तेरी दृष्टि के बिना कोई भी अच्छा या बुरा नहीं बना ॥ ३ ॥
ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥ तेरी महिमा को तू स्वयं ही जानता है और सब जीव नित्य तेरा ही ध्यान करते रहते हैं।
ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥ नानक प्रार्थना करता है कि हे प्रभु ! जिसे तू चाहता है, उसे अपने साथ मिला लेता है और वही तुझे स्वीकार हो जाता है ॥४॥२॥१३॥
ਸੂਹੀ ਮਹਲਾ ੪ ॥ सूही महला ४ ॥
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ जिनके मन में मेरा परमात्मा बस गया है, उनके सब रोग दूर हो गए हैं।
ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ जिन्होंने हरि-नाम का ध्यान किया है, वे मुक्त हो गए हैं और उन्होंने पवित्र परमपद पा लिया है॥१॥
ਮੇਰੇ ਰਾਮ ਹਰਿ ਜਨ ਆਰੋਗ ਭਏ ॥ हे मेरे राम ! भक्तजन अहम् एवं दुखों से आरोग्य हो गए हैं।
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ जिन्होंने गुरु के वचन द्वारा परमात्मा का नाम जपा है, उनके अहंत्व के रोग दूर हो गए हैं।॥ १॥ रहाउ॥
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ब्रह्मा, विष्णु एवं शिवशंकर माया के त्रिगुणों-रजोगुण, तमोगुण एवं सतोगुण के रोगी हैं और वे अहंत्व में ही कार्य करते हैं।
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ जिस परमात्मा ने उन्हें पैदा किया है, वे बेचारे उसे याद ही नहीं करते। परमात्मा की सूझ गुरु द्वारा ही मिलती है ॥२॥
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ समूचा जगत् अहंत्व के रोग में फँसा हुआ है और उन्हें जन्म-मरण का भारी दुख लगा रहता है।


© 2017 SGGS ONLINE
error: Content is protected !!
Scroll to Top