Guru Granth Sahib Translation Project

Guru Granth Sahib German Page 648

Page 648

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ Wenn man sich auf diese Weise von dem Ego durch die Gnade des Gurus befreit, bekommt man die Souveränität der Welt.
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ O Nanak, man gewinnt dieses Verständnis durch den Guru, wenn solch sein Wille ist. (1)
ਮਃ ੩ ॥ M. 3
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ Genehm ist das Kommen-und-Gehen von denen, die über Naam durch den Guru meditieren.
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ Sie retten ihre Sippe und gewinnen Ehre auf dem Herrensitz. (2)
ਪਉੜੀ ॥ Pauri
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ Der Guru vereinigt seine Anhänger mit sich.
ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ Einige hält er in seiner Anwesenheit, andere trägt er andere Aufgaben auf.
ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ Diejenigen, die den Guru innig lieben, bekommen die Liebe des Gurus, des Herrn.
ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ Der Guru liebt seine Anhänger, wie sein eigener Vater, seine eigenen Freunde, Söhne und Brüder.
ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ Rezitieren wir den Namen des Gurus, derart gewinnt man das ewige Leben. (14)
ਸਲੋਕੁ ਮਃ ੩ ॥ Shloka M. 3
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ Die Unwissenden, Verblendeten, meditieren nicht über Naam. Sie beschäftigen sich mit verschiedener Arbeit.
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ An dem Tor des Yamas werden sie bestraft. Sie verderben im Abfall der Sünden. (1)
ਮਃ ੩ ॥ M. 3
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ O Nanak, diejenigen, die ihrem Satguru dienen, werden genehm dem wahren Herrn.
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ Sie lösen sich in Naam auf, ihr Kreis von Kommen-und-Gehen geht zu Ende. (2)
ਪਉੜੀ ॥ Pauri
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ Man beschäftigt sich mit der Sammlung des Reichtums, schließlich erleidet man Pein.
ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ Man baut Paläste und Schlösser, aber nichts geht mit.
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ Man züchtet Pferde von verschiedenen Arten, schließlich ist alles ohne Profit.
ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ O Heilige, stellt euch im Einverständnis mit Naam. Endgültig bringt er Hilfe.
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥ O Nanak , wer über Naam meditiert, gewinnt die Ruhe durch den Guru. (15)
ਸਲੋਕੁ ਮਃ ੩ ॥ Shloka M. 3
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ Ohne seine Gnade erlangt man Naam nicht. In Wahrheit erlangt man Naam durch ein perfektes Schicksal und seine Gnade.
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥ O Nanak, wenn der Herr sein Mitleid schenkt, erlangt seine Anwesenheit durch den Rat des Gurus. (1)
ਮਃ ੧ ॥ M. 1
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ Einige werden eingeäschert, einige werden begraben. Andere werden von Hunden gefressen.
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ Einige werden ins Wasser geworfen, die anderen werden im Turm des Schweigens gestellt.
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ O Nanak, man weiß nicht endgültig, wo die Seele hingeht. (2)
ਪਉੜੀ ॥ Pauri
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ Nahrung, Kleider. Reichtum: Alles ist rein und heilig für diejenigen, die von dem Namen des Herrn erfüllt sind.
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ Gesegnet sind die Häuser, die Schlösser, die Paläste, wo sich die Anhänger und die Bettler Naam ausruhen.
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ Gesegnet sind die Pferde, die Sättel, die Reisedecke, die für den Dienst der Heiligen sind.
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ Gesegnet sind die Riten und Leistungen von denen, die den Namen des Ewigen rezitieren. Nur sie werfen sich vor die Lotus-Füße des Gurus,
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ deren Kapital (vermöge ihrer zuvor Taten) Frömmigkeit ist. (16)
ਸਲੋਕੁ ਮਃ ੩ ॥ Shloka M. 3
ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ O Nanak, wenn man Naam verlässt, verliert man alles, hier und in der anderen Welt auch.
ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ Vergeblich ist das Sinnen, die Härte und die Disziplin, weil man von der anderen Liebe verlockt wird.
ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ An der Tür des Yamas wird man bestraft und man befindet sich in schlechtem Zustand. (1)


© 2017 SGGS ONLINE
error: Content is protected !!
Scroll to Top