Guru Granth Sahib Translation Project

Guru Granth Sahib German Page 528

Page 528

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ Die Geschicklichkeit und das Lob der Welt, ich mache mich über sie lustig.
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ Man kann mich rühmen oder verleumden, das ist mir gleich.Ich bringe meinen Körper dem Guru dar. (1)
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ Wer Zuflucht bei dir sucht, O Herr, dem bewahrst du Ruhe, in deinem Mitleid.
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ Der zufriedene Nanak sucht Zuflucht bei dir, O transzendenter Herr.Bewahre seine Ehre, O Herr, du vernichtest die Dämonen. (2-4)
ਦੇਵਗੰਧਾਰੀ ॥ Devgandhari
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ Ich opfere mich dem, der die Lobgesänge des Herrn singt.
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ Ich bleibe am Leben durch den Blick des Gurus: der Name des Herrn bewohnt meinen Geist. (1-Pause)
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ O Herr, du bist rein, tadellos, ich bin unrein und befleckt.Wie kann ich dir begegnen?
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ Ich bin ein unglücklicher Lügner, ich sage etwas, aber ich verstecke etwas anderes im Herzen.
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ Nach außen hin, rezitiere ich den Namen des Herrn.Aber ich bin tatsächlich schlau.
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ Nanak der Diener sucht Zuflucht bei dir, O Herr.Bewahre ihn wie du willst. [2-5]
ਦੇਵਗੰਧਾਰੀ ॥ Devgandhari
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ Ohne Namen des Herrn sieht man hässlich aus, trotz der Schönheit seines Körpers.
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ Wie der Sohn der Prostituierten, dessen Name selbst abscheulich ist. (1-Pause)
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ Leprakrank und verzerrt sind die Menschen, deren Herz nicht von dem Herrn bewohnt ist.
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ Ebenso ist der Mensch ohne Guru, er schwätzt immer,Aber er ist nicht annehmbar auf dem Herrensitz. (1)
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ Diejenigen, die seine Barmherzigkeit, sein Mitleid bekommen,Setzen sich vor die Lotus-Füße der Heiligen.
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧ Nanak, auch die Unreinen gewinnen Emanzipation, wenn sie sich mit,Der Gesellschaft der Heiligen vereinigen. [2-6]
ਦੇਵਗੰਧਾਰੀ ਮਹਲਾ ੫ ਘਰੁ ੨ Devgandhari M. 5, Ghar(u) 2
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਮਾਈ ਗੁਰ ਚਰਣੀ ਚਿਤੁ ਲਾਈਐ ॥ O Mutter, es ist richtig, dass man seine Aufmerksamkeit auf die Füße des Gurus richtet.
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ Wenn der Herr sein Mitleid gewährt, durch die Gnade des Gurus, blüht der Herz-Lotus auf.Man soll immerzu über den Herrn meditieren. (1 Pause)
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ Außen und zugleich innen existiert der einzige Herr; er hat alles durchdrungen,
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ In jedem Herzen und auch außen, überall wo man hinsieht, erkennt man nur den perfekten Herrn. (1)
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ So viele Munis singen deine Lobgesänge, O Herr, niemand kennt deine Grenzen.
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ O Herr, du schenkst die Ruhe, du vernichtest Verzweiflung.Nanak der Arme opfert sich dir, O Herr. [2-1]
ਦੇਵਗੰਧਾਰੀ ॥ Devgandhari
ਮਾਈ ਹੋਨਹਾਰ ਸੋ ਹੋਈਐ ॥ O meine Mutter, der Wille des Herrn geschieht jedes Mal.
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ Der Herr hat seine Schöpfung erzeugt, er selbst beschäftigt sich mit ihr.Jemand gewinnt und jemand anderes verliert. (1-Pause)
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ Irgendwo genießt man die Glückseligkeit, irgendwo anderes klagt man in Verzweiflung.Mal lacht man, mal weint man.
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ Mal sammelt man den Schmutz vom ‘Ich‘, mal wischt man ihn ab, in der Gesellschaft der Heiligen. (1)
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ Niemand kann den Befehl des Herrn entfernen,Niemand ihm gleich ist.
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ Nanak, ich opfere mich dem Guru, man gewinnt das Glück durch seine Gnade. [2-2]


© 2017 SGGS ONLINE
error: Content is protected !!
Scroll to Top