Guru Granth Sahib Translation Project

Guru Granth Sahib German Page 517

Page 517

ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥ Süß wie Elixier ist der Name des Herrn,
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ Ich meditiere immerzu über ihn.
ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥ In der Gesellschaft der Heiligen habe ich mich von dem Unglück befreit.
ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥ Nanak, befreit von der Angst, habe ich den Reichtum des Herrn gewonnen. (20)
ਸਲੋਕ ਮਃ ੩ ॥ Shaloka M. 3
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ Ich habe Deiche vor meinen Feldern gebaut, und ich sehe den Himmel (die Wolke) an.
ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ Der Herr kommt, um die Seele (das Haus) zu bewohnen,Wenn sie von seiner Liebe trinkt.
ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ O Herr, lass den Regen deines Namens kommen, wenn du (es) willst.Warum lässt du mich warten? Mein Leben vergeht.
ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ Nanak opfert sich denjenigen, die den Herrn im Geist einbetten, durch die Gnade des Gurus. (1)
ਮਃ ੩ ॥ M. 3
ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ Wirklich ist nur das süß. was uns gefällt; tatsächlich ist er ein Freund, der treu bleibt.
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ Nanak, der allein diese Wahrheit versteht, dem gewährt der Herr sein Mitleid. (2)
ਪਉੜੀ ॥ Pauri
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ Ich bin dein Sklave, ich bitte dich innig, O Herr, du bist mein Meister.
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ Immerzu bewahrst du mich, ich meditiere über dich.
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ Alle Schöpfung gehört dir, du bist überall.
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ Diejenigen, die deine Heiligen verleumden, werden von dir vernichtet.
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ Nanak, befreie dich von der Angst, wirf dich vor die Lotus-Füße des Herrn. (21)
ਸਲੋਕ ਮਃ ੩ ॥ Shaloka M. 3
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥ Man baut die Schlösser seiner Wünsche, und man kommt um.Aber das Verlangen geht niemals zu Ende.
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥ Nanak, alle Wünsche werden besänftigt, wenn man sich an den Wahren anschließt. (1)
ਮਃ ੩ ॥ M. 3
ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥ Die Wünsche vergehen, wenn ihr Schöpfer es so will.
ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥ Nanak, außer dem Namen ist nichts anderes ewig. (2)
ਪਉੜੀ ॥ Pauri
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ Der Herr selbst hat das Universum geschaffen, prachtvoll ist sein Werk.
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥ Der Herr ist der Bankier der Händler, zugleich der Fährmann.
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥ Er ist der Guru, auch der Jünger,
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥ Er selbst zeigt uns das andere Ufer.
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ Nanak, meditiere über den Namen, dann werden alle Schmerzen vergehen. (22-1)
ਰਾਗੁ ਗੂਜਰੀ ਵਾਰ ਮਹਲਾ ੫ Var von Gudjri M. 5
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਸਲੋਕੁ ਮਃ ੫ ॥ Shaloka M. 5
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ Im Herzen meditiere über den Guru, mit der Zunge rezitiere den Namen des Gurus.
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ Mit den Augen sehe den Guru, mit den Ohren höre seinen Namen.
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ Erfüllt von der Liebe des Gurus gewinnt man den Pietz auf dem Herrensitz.
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ Nanak, man gewinnt diesen Reichtum, wenn man seine Gnade bekommt.
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ Aber selten sind solche Menschen in der Welt, sie sind die Auserwählten. (1)
ਮਃ ੫ ॥ M. 5
ਰਖੇ ਰਖਣਹਾਰਿ ਆਪਿ ਉਬਾਰਿਅਨੁ ॥ Der Herr verteidigt uns alle, er ist es, der uns bewahrt.
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ Der Meister leitet uns dem Guru entgegen, er vergisst niemals seine Jünger.
ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ In der Gesellschaft der Heiligen überqueren sie den gefährlichen Ozean.
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ Egoisten, Verleumder, Boshafte:
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ Der Herr vernichtet sie in einem Augenblick.
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ Nanak, verbinde dich nur mit ihm.


© 2017 SGGS ONLINE
error: Content is protected !!
Scroll to Top