Guru Granth Sahib Translation Project

guru-granth-sahib-german-page-103

Page 103

ਮਾਝ ਮਹਲਾ ੫ ॥ Majh M. 5
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ Gesegnet ist das Wort, wodurch man den Namen rezitieren kann.
ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥ Selten ist der Mensch, der das Wort durch die Gnade des Gurus erkannt hat.
ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥ Günstig ist der Augenblick, wenn man das Lob des Herrn singen kann, zugleich singen hören.Auf diese Weise wird das Leben annehmbar.
ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥ Die Augen, die das Antlitz des Herrn erblicken, werden würdig, annehmbar zu sein.
ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥ Die Hände, die Fiber, die das Lob des Herrn schreiben, sind lobenswert.
ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥ Die Füße, die auf dem Weg des Herrn sehreiten und sind schön.Ich opfere mich für sie (die Augen, die Füße), in ihrer Gesellschaft erkenne ich den Herrn.
ਸੁਣਿ ਸਾਜਨ ਮੇਰੇ ਮੀਤ ਪਿਆਰੇ ॥ Höre zu, mein Freund, mein Kumpel,
ਸਾਧਸੰਗਿ ਖਿਨ ਮਾਹਿ ਉਧਾਰੇ ॥ In der Gesellschaft der Heiligen wird man sofort erlöst.
ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥ Dann wird der Geist rein, die Sünden werden ausgelöscht.
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ Ich bitte inständig, O Herr,
ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥ Habe Mitleid, O Herr, rette diesen sinkenden Stein,
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥ Der Herr hat Erbarmen, und der Herr gefällt dem Geist Nanaks.
ਮਾਝ ਮਹਲਾ ੫ ॥ Majh M. 5
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ O Herr, süß wie Ambrosia ist dein Wort.
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥ Ich befinde mich in Glückseligkeit, wenn ich es höre,
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥ Das Feuer in meinem Inneren wird gelöscht.Mein Geist wird frisch und erneuert, wenn ich das Gesicht des Gurus sehe.
ਸੂਖੁ ਭਇਆ ਦੁਖੁ ਦੂਰਿ ਪਰਾਨਾ ॥ Ich erhalte den Frieden, meine Angst geht weg,
ਸੰਤ ਰਸਨ ਹਰਿ ਨਾਮੁ ਵਖਾਨਾ ॥ Wenn ich die Zungen der Heiligen beim vortragen des Namens höre,
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥ Wird die Erde (der Körper), der Ozean (der Geist), mit dem Namen bis zum Überlaufen erfüllt,Und niemand beleiht mit leeren Händen.
ਦਇਆ ਧਾਰੀ ਤਿਨਿ ਸਿਰਜਨਹਾਰੇ ॥ Der Schöpfer hat so viel Gunst erwiesen,
ਜੀਅ ਜੰਤ ਸਗਲੇ ਪ੍ਰਤਿਪਾਰੇ ॥ Er unterhält die ganze Erschaffung, die Tiere und die Menschen.
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥ Er ist wohltätig, freundlich und barmherzig. Jeder wird durch seine Gnade satt.
ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ Die Wälder, die Lichtungen, die drei Welten,
ਕਰਣਹਾਰਿ ਖਿਨ ਭੀਤਰਿ ਕਰਿਆ ॥ Alle blühen in einem Augenblick auf,
ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥ Nanak, durch die Lehre des Gurus, bedenke Den, der die Wünsche des Herzens erfüllt.
ਮਾਝ ਮਹਲਾ ੫ ॥ Majh M. 5
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ Du bist mein Vater, du bist meine Mutter,
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ Du bist mein Verwandter, du bist mein Bruder.
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ Du bist überall mein Schutz,Warum dann soll ich Angst und Leid haben?
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ Ich erkenne Dich, nur durch Deine Gnade.
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ Du bist mein Schutz, Du bist meine Ehre.
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ Niemand ist Dir gleich. Das ganze Universum ist nur Dein Spiel.
ਜੀਅ ਜੰਤ ਸਭਿ ਤੁਧੁ ਉਪਾਏ ॥ Tiere, Menschen, alles ist Deine Erschaffung.
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ Du weist jedem seine Aufgabe zu, nach Deinem Willen.
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ Alles geschieht, wegen Deiner Absicht.Nichts geschieht, nach unserer Absicht.
ਨਾਮੁ ਧਿਆਇ ਮਹਾ ਸੁਖੁ ਪਾਇਆ ॥ Ich bekomme die Glückseligkeit, wenn ich über Deinen Namen nachdenke.
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ Mein Geist wird frisch und friedlich, wenn ich Deine Lobgesänge singe.
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ Durch die Gnade des Gurus, hat Nanak die Schlacht des Lebens gewonnen,Und die ganze Welt redet von seinem Sieg.
ਮਾਝ ਮਹਲਾ ੫ ॥ Majh M. 5
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥ Der Herr ist der Schutz von meinem Leben, meinem Geist.
ਭਗਤ ਜੀਵਹਿ ਗੁਣ ਗਾਇ ਅਪਾਰਾ ॥ Die Heiligen leben durch das ewige Singen der Lobgesänge des Herrn, der grenzenlos ist.
ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥ Der Name des Herrn ist der Reichtum der Güte.Ich erhalte den Frieden, wenn ich den Namen vortrage.
ਮਨਸਾ ਧਾਰਿ ਜੋ ਘਰ ਤੇ ਆਵੈ ॥ Derjenige, der es so verlangt, begegnet dem Herrn,
ਸਾਧਸੰਗਿ ਜਨਮੁ ਮਰਣੁ ਮਿਟਾਵੈ ॥ Er geht hinaus und erreicht die Gesellschaft der Heiligen; sein Kommen-und-Gehen geht zu Ende.


© 2017 SGGS ONLINE
error: Content is protected !!
Scroll to Top