Guru Granth Sahib Translation Project

guru granth sahib french page-348

Page 348

ਆਸਾ ਮਹਲਾ ੪ ॥ Raag Aasaa, Quatrième Guru:
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ Cet Être Suprême est immaculé, incompréhensible et infini.
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ O’ le Créateur éternel, tous les êtres humains méditent sur Vous avec amour et dévotion.
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ Tous les êtres vous appartiennent et vous êtes le bienfaiteur de tous les êtres.
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ O’ Saints, méditez sur Dieu qui est le dispenser de toutes les douleurs.
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ Omniprésente dans tous les êtres, Dieu Lui-même est le Maître et Il est Lui-même Son propre serviteur. O Nanak, à quel point les humains sont insignifiants! ||1||
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ O Dieu, Vous êtes présents dans chaque cœur, et sont omniprésent dans tous les êtres.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Certains sont des donneurs et certains sont des mendiants; tout cela est de Votre merveilleux jeu!
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Vous êtes vous-même le donneur et le enjoyer de la générosité. En dehors de vous, je ne connais personne d'autre comme vous.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ O Dieu suprême, Vous êtes infini; quelles vertus de Vous peut que je décris?
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ O Dieu, Nanak est dédié à ceux qui se souviennent de Vous avec amour et méditent sur Vous. ||2||
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ O Dieu, ceux qui s'en souviennent et méditent sur Vous avec amour et dévotion vivre en paix.
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Ceux qui méditent sur Dieu sont libérés des obligations mondaines et leur étreinte de la mort est cassée.
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ Ceux qui méditent sur l'intrépide Dieu, Il dissipe toute leur peur.
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ Ceux qui se souviennent de Dieu avec amour et dévotion de fusion en Dieu Lui-même.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ Extrêmement heureux sont ceux qui ont médité sur Dieu; Nanak leur est dédié.||3||
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ O Dieu, les trésors infinis de Votre culte pieuse sont brimful.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ O Dieu, innombrables sont vos adeptes qui vous louent d'innombrables façons.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ Innombrables sont ceux qui vous adorent, font des pénitences et font des récitations illimitées.
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Vos innombrables adeptes lisent divers Smritis et les Shastras (livres religieux) et effectuent les six sortes de rituels et de cérémonies religieuses.
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ O Nanak, les bienheureux sont ceux qui sont agréables à mon Dieu. ||4||
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ O Dieu, Vous êtes le Primal Être, l'infini et le plus élevé du Créateur; personne d'autre n'est aussi grand que Vous.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ L'âge après âge Vous êtes le même, pour toujours vous êtes Vous-même, le même Créateur éternel.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Quel que soit Vous plaît vient de passer et cela lui arrive, ce qui Vous fait Vous-même.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ O Dieu,vous avez Vous-même créé l'Univers tout entier et de l'avoir fait, c'est Vous qui détruit tout.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ Serviteur Nanak chante les louanges du Créateur, le grand Connaisseur de tout. ||5||2||
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce de le vrai Guru:
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ Raag Aasaa, Chau-pday, Deuxième Battre, Premier Guru:
ਸੁਣਿ ਵਡਾ ਆਖੈ ਸਭ ਕੋਈ ॥ O Dieu, après l'écoute des autres, tout le monde vous appelle Grand.
ਕੇਵਡੁ ਵਡਾ ਡੀਠਾ ਹੋਈ ॥ mais un seul qui vous a compris sait exactement vitre grandeur.


© 2017 SGGS ONLINE
error: Content is protected !!
Scroll to Top