Guru Granth Sahib Translation Project

guru-granth-sahib-chinese-page-598

Page 598

ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ 这个可怜的世界正处在出生和死亡的循环中,因为它陷入了二元性,忘记了上帝的奉献
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥ 只有当一个人找到一个萨古鲁时,知识才能获得,但是一个沙克塔人已经失去了他一生的赌注,没有奉献精神。3
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥ 萨蒂古鲁打破了我的束缚,释放了我,现在我不会进入子宫
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥ 那纳克啊!现在,知识的宝石在我心中变得光明,无形的主住在我的心中。4.8
ਸੋਰਠਿ ਮਹਲਾ ੧ ॥ 索蒂·马哈拉 1
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ 你来到这个世界的纳玛姆里特上师是用纳玛利特的基金
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ 撇开宗教服饰的虚伪和聪明,因为一个处于两难境地的人不会得到这种(花蜜)果实。1
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ 我的心啊!你保持静止,不要四处游荡
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ 通过在外面寻找,你会得到很多悲伤和痛苦,这个花蜜在dehi的房子里。留
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ 离开缺点,奔向美德,即收集美德,如果你仍然活跃在恶习中,那么你将不得不后悔很多
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ 你不明白善与恶的区别,一次又一次地陷入罪恶的泥泞中。2
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ 如果心中有贪婪的渣滓和很多谎言,那么在外面洗澡又有什么意义呢
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ 总是通过上师的教导来吟唱纯洁的名字,只有这样你的良心才会受益。3
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ 除去贪婪、诽谤和谎言,放弃,只有通过上师的话语才能获得真正的果实
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ 啊,哈里!按照你认为合适的方式保护我,所以那纳克用言语赞美你。4.9
ਸੋਰਠਿ ਮਹਲਾ ੧ ਪੰਚਪਦੇ ॥ 索蒂马哈拉 1 潘奇帕德
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ 你无法保护你的抢劫屋,那你为什么用恶意看着外国的房子呢
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥ 只有当你尝到神的名字和汁液时,你才能保护你的房子和门,这个名字和果汁也尝到同一个仆人的味道,他变成了古鲁穆克,并被这个名字所吸引。1
ਮਨ ਰੇ ਸਮਝੁ ਕਵਨ ਮਤਿ ਲਾਗਾ ॥ 哦,头脑!你了解自己,你从事了什么虚假的智力
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥ 忘记了上帝的名字,你就会被外国的果汁所吸引。哦,不走运!最后,你会非常后悔的。留
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥ 当钱来临时,你会非常高兴,但当钱消失时,你开始痛苦地哭泣。这种悲伤和幸福仍然在一起
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥ 神自己继续使人享受悲伤和幸福。但面对上师的人仍然与它脱节。2
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥ 哪件事可以说比哈里拉莎更好,喝这种果汁的人很满意
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥ 在玛雅被施了魔法而失去这种汁液的人,这么强的人一直在从事杜马蒂。3
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥ 神被包含在身体里。他是心灵的生命基础,是身体生命的主人
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥ 啊,哈里!然而,只有你送出这份礼物,我才能赞美Hari Rasa,我的心也会满足,我的激情也会在你里面。4
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥ 哈里拉萨只有在圣徒的会晤中获得,对死亡的恐惧通过与上师见面而消除
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥ 那纳克啊!在上师面前诵念罗摩的名字,上师头上有运气,他找到了上帝。5.10
ਸੋਰਠਿ ਮਹਲਾ ੧ ॥ 索蒂·马哈拉 1
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥ 根据所有生物额头上的事迹,维达塔写了纳西布(文章),没有人没有纳西布(文章)
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥ 但是他自己没有文字,他创造自己的本性并看到它,他自己使生物服从他的命令。1
ਮਨ ਰੇ ਰਾਮ ਜਪਹੁ ਸੁਖੁ ਹੋਈ ॥ 我的心啊!只有当你吟诵罗摩的名字时,你才能获得幸福
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥ 只有当你日夜服侍上师的脚时,你才会知道上帝是给予者和享受自己的那一位。留


© 2017 SGGS ONLINE
error: Content is protected !!
Scroll to Top