Guru Granth Sahib Translation Project

guru-granth-sahib-chinese-page-593

Page 593

ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥ 蒙着脸的人不记得上帝,因此他们在出生和死亡的循环中被毁灭
ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥ 那纳克啊!造物主从一开始就写信给谁的命运,只有那些通过上师默想过这个名字的人。2
ਪਉੜੀ ॥ 保里
ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥ Hari的名字是我们三十六种美味的食物,这给了我们极大的满足感
ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ Hari的名字是我们的裙子,穿着它不会再赤身裸体,我们穿别的东西的愿望已经消失了
ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ 哈里的名字就是我们的生意,哈日的名字就是生意,哈莉的名字是萨蒂古鲁给我们起的
ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ 我们已经写了一篇关于哈里-纳姆的记述,雅玛的下一个穆塔吉都结束了
ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥ 在谁的命运中,创造者从一开始就写了这样一篇关于纳姆·拉布迪的文章,只有如此罕见的古鲁穆克默想了哈里-纳姆。17
ਸਲੋਕ ਮਃ ੩ ॥ 什洛克·马赫拉 3
ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥ 这个世界是无知和盲目的,它一直在二元性中运作
ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥ 无论它在二元性中做了什么动作,更多的悲伤和痛苦都会逃跑并到达她的身体
ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥ 如果一个人修持上师的话语,那么幸福就会因上师的恩典而升起
ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥ 他应该通过真实的言语来行动,并日夜默想这个名字
ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥ 那纳克啊!人似乎站在神自己应用他的一边,人对他没有任何干涉。1
ਮਃ ੩ ॥ 马赫拉 3
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥ 在我们的心中和房子里,总有一个以上帝的名义的宝藏,奉献的储存是满满的
ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥ 萨古鲁是赐予众生名字的人,而赐予它的人永远是活着的
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥ 藉著上师的庞大话语,我们日夜不停地诵经哈里
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥ 我们总是吟诵上师的话语,这将把名字的恩赐分往今
ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥ 我们的这种思想总是快乐的,很容易以名义进行交易
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥ 在我们的良心中,上师的知识和哈里的名字是宝石,它将解放我们
ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥ 那纳克啊!上帝怜悯地看的人接受了这个礼物,并被认为是他宫廷中的真理。2
ਪਉੜੀ ॥ 保里
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ 那位上师的弟子应该被称为有福的,他已经走到了萨提古鲁的脚下
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ 那位上师的弟子应该被称为有福的,他从口中念出了上帝的名字
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ 那位上师的弟子应该被称为有福的,在他心目中,喜悦是通过聽到哈里的名字而创造的
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥ 那位上师的弟子应该被称为有福的,他通过服侍萨提古鲁而获得了哈里的名字
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥ 我总是向服从上师的上师弟子鞠躬。18
ਸਲੋਕੁ ਮਃ ੩ ॥ 什洛克·马赫拉 3
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ 没有人因为思想的固执而得到上帝,所有(教条主义者)都厌倦了顽固地工作
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ 通过顽固的心灵穿戴虚伪,他们继续徘徊,这就是为什么他们在二元性中受苦
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ 里迪和悉达多都是执着,正因为如此,这个名字并不存在于头脑中
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ 通过以崇敬的服侍上师,心灵变得纯洁,无知的黑暗被摧毁
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ 那纳克啊!名字和宝石已经出现在我们的心中和房子里,头脑很容易被吸收。1
ਮਃ ੩ ॥ 马赫拉 3


© 2017 SGGS ONLINE
error: Content is protected !!
Scroll to Top