Guru Granth Sahib Translation Project

guru-granth-sahib-chinese-page-428

Page 428

ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥ 通过默想真道,他们在心里和家里找到了主。1
ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥ 他以自己的品质原谅了自己的恶行,并拥抱了哈里
ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥ 通过这种方式,活着的女人得到了Hari-Prabhu作为新郎,这个结合是由上师完成的。1 .留
ਇਕਿ ਪਿਰੁ ਹਦੂਰਿ ਨ ਜਾਣਨ੍ਹ੍ਹੀ ਦੂਜੈ ਭਰਮਿ ਭੁਲਾਇ ॥ 有些活着的女人不认识她们身边的丈夫和领主,感到困惑和困惑
ਕਿਉ ਪਾਇਨ੍ਹ੍ਹਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥ 杜哈金如何才能见到她的丈夫和主?他的一生是在悲伤中度过的。2
ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥ 那些心中真理所居住的人,他们赢得真理
ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥ 她日夜毫不费力地侍奉主,全神贯注于真理。3
ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥ 两轮车游荡成两难境地,躺着吃玛雅迷恋的毒药
ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥ 她不认识她的普兰纳特,并在Suni Sej上受苦。4
ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ 哦,我的头脑!真正的萨希卜是主,所以不要在困惑中误入歧途
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥ 求问上师,忠心侍奉你的主,并在你心中灌输纯洁真理的名。5
ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥ 苏哈金活着的女人总是找到她的丈夫和主,并消除她的自我和二元论
ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥ 她日夜与丈夫和领主相连,在真理的精神中找到幸福。6
ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥ 那些在这个世界上不断说,这个财富是我的,这个财产属于我,他们一无所有,离开这个世界却一无所有
ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥ 两条腿的女人没有得到她的主的宫殿,最终悔改离开了。7
ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥ 我心爱的主只有一个,我只爱一个
ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥ 哦,那纳克!如果活着的女人想要幸福,她应该把Hari的名字放在她的脑海里。8.11.33
ਆਸਾ ਮਹਲਾ ੩ ॥ 阿萨·马哈拉 3
ਅੰਮ੍ਰਿਤੁ ਜਿਨ੍ਹ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥ 那些被上帝亲自品尝过的人已经尝到了自然本性的味道
ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥ 他是真正的无神论者,他根本没有贪婪。1
ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ 上帝的真花蜜到处都在下雨,但这种花蜜却落在古鲁穆克人的口中
ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥ 古魯穆克人的心總是受夠了,他們很容易讚美上帝。1.留
ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥ 心中的女人总是在哭泣,站在神的门口,她们一直在哀悼
ਜਿਨ੍ਹ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥ 那些没有尝过丈夫与神结合的人继续做从一开始就为他们写的同样的事情。2
ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥ 古魯穆卡在心中播下真理這個名字的種子,當它發芽時,他們只交換薩提亞南
ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥ 对于那些神从事这项有益的工作的人,他给了他们他奉献的宝库|3
ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥ 古鲁穆赫吉瓦女人总是苏哈金,她装饰着主宰的恐惧和奉献
ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥ 她日夜用她的生活做拉曼,并牢记真理。4
ਜਿਨ੍ਹ੍ਹਾ ਪਿਰੁ ਰਾਵਿਆ ਆਪਣਾ ਤਿਨ੍ਹ੍ਹਾ ਵਿਟਹੁ ਬਲਿ ਜਾਉ ॥ 我把它献给那些与丈夫和主一起欢喜的人
ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥ 通过摧毁她心灵的自我,她总是与她的丈夫和上帝同在。5
ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥ 因為他們丈夫和上帝的愛,他們的身體和心靈保持清凉,他們的臉仍然明亮
ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥ 她摧毁了自己的自我和渴望,让她的丈夫和领主沉浸在舒缓的圣人身上。6
ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥ 由于上师无尽的爱,主仁慈地进入了活妇人的心房
ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥ 苏哈金是穆拉里领主的新郎。7
ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥ 上师赦免了他所有的罪孽,以及将他与他混合在一起的人
ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥ 哦,那纳克!你必须说出这样一首赞美诗,你的主人会听到并爱你。8 .12.34
ਆਸਾ ਮਹਲਾ ੩ ॥ 阿萨·马哈拉 3
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥ 当主将我们与真正的上师联合起来时,我们就会从上师那里获得品质


© 2017 SGGS ONLINE
error: Content is protected !!
Scroll to Top