Guru Granth Sahib Translation Project

guru-granth-sahib-chinese-page-1262

Page 1262

ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥ 古鲁那纳克说,Gurmukh 包含在名字中。4॥2॥11
ਮਲਾਰ ਮਹਲਾ ੩ ॥ 马拉尔马哈拉 3
ਜੀਵਤ ਮੁਕਤ ਗੁਰਮਤੀ ਲਾਗੇ ॥ 那些从事上师教诲的人已经从生活中解脱出来
ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥ 他们日夜敬拜上帝,
ਸਤਿਗੁਰੁ ਸੇਵਹਿ ਆਪੁ ਗਵਾਇ ॥ 他们离开自我,全神贯注于为真正的上师服务
ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥ 我总是躺在这些人的脚下。1॥
ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥ 赞美上帝是我们的生命
ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ 上师的讲道在我看来就像摩诃罗萨一样甜蜜,我通过记住上帝的名字而获得了解脱。1॥留
ਮਾਇਆ ਮੋਹੁ ਅਗਿਆਨੁ ਗੁਬਾਰੁ ॥ 妄想、执着和无知的黑暗在世界上蔓延
ਮਨਮੁਖ ਮੋਹੇ ਮੁਗਧ ਗਵਾਰ ॥ 那些按照自己的意愿行事的愚蠢的傻瓜被迷住了
ਅਨਦਿਨੁ ਧੰਧਾ ਕਰਤ ਵਿਹਾਇ ॥ 日日夜夜,他们的一生都在做着天下之事,
ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥ 就这样,他们一次又一次地死去,并受到阎罗的惩罚。2॥
ਗੁਰਮੁਖਿ ਰਾਮ ਨਾਮਿ ਲਿਵ ਲਾਈ ॥ Gurmukh 对 Ram-naam 充满热情,
ਕੂੜੈ ਲਾਲਚਿ ਨਾ ਲਪਟਾਈ ॥ 不要陷入虚假的贪婪
ਜੋ ਕਿਛੁ ਹੋਵੈ ਸਹਜਿ ਸੁਭਾਇ ॥ 世界上发生的任何事情都是自然的
ਹਰਿ ਰਸੁ ਪੀਵੈ ਰਸਨ ਰਸਾਇ ॥੩॥ Naam rasiya 被 hariras 的饮料所吸引。3
ਕੋਟਿ ਮਧੇ ਕਿਸਹਿ ਬੁਝਾਈ ॥ 数以百万计的人中几乎没有人能解释这个奥秘和
ਆਪੇ ਬਖਸੇ ਦੇ ਵਡਿਆਈ ॥ 他仁慈地赐予荣耀
ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥ 遇见上帝的人永远不会与他分离
ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥ 哦,那纳克!于是,他以上帝的名义合并。4॥3122
ਮਲਾਰ ਮਹਲਾ ੩ ॥ 马拉尔马哈拉 3
ਰਸਨਾ ਨਾਮੁ ਸਭੁ ਕੋਈ ਕਹੈ ॥ 每个人都用舌头吟诵 Hari-namochan,
ਸਤਿਗੁਰੁ ਸੇਵੇ ਤਾ ਨਾਮੁ ਲਹੈ ॥ 但只有侍奉一位真正的上师,才能获得哈里南的果实
ਬੰਧਨ ਤੋੜੇ ਮੁਕਤਿ ਘਰਿ ਰਹੈ ॥ 然后他打破了世界的束缚,住在解放的房子里,
ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥ 通过上师的教诲,一个人在真正的家中变得稳定。1॥
ਮੇਰੇ ਮਨ ਕਾਹੇ ਰੋਸੁ ਕਰੀਜੈ ॥ 哦,我的心!你在生什么气,
ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ 由于 Kaliyuga 中唯一的好处是罗摩的名字,因此请根据上师的意见,每天在心中思考这个名字。1॥留
ਬਾਬੀਹਾ ਖਿਨੁ ਖਿਨੁ ਬਿਲਲਾਇ ॥ 好奇的帕皮哈每时每刻都渴望和
ਬਿਨੁ ਪਿਰ ਦੇਖੇ ਨੀਦ ਨ ਪਾਇ ॥ 如果不见到心爱的人,他就无法入睡
ਇਹੁ ਵੇਛੋੜਾ ਸਹਿਆ ਨ ਜਾਇ ॥ 这种分离是他所不能容忍的
ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥ 当找到真正的主人时,寻求者自然会找到上帝。2॥
ਨਾਮਹੀਣੁ ਬਿਨਸੈ ਦੁਖੁ ਪਾਇ ॥ 一个没有哈里南的生物会遭受很多痛苦,
ਤ੍ਰਿਸਨਾ ਜਲਿਆ ਭੂਖ ਨ ਜਾਇ ॥ 他在渴望中燃烧,他的饥饿并没有消失
ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥ 没有运气,没有人能达到哈里南
ਬਹੁ ਬਿਧਿ ਥਾਕਾ ਕਰਮ ਕਮਾਇ ॥੩॥ 生命体厌倦了以多种方式进行仪式。3
ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥ 他沉思着三重吠陀演讲,
ਬਿਖਿਆ ਮੈਲੁ ਬਿਖਿਆ ਵਾਪਾਰੁ ॥ 他以恶习的不洁为交易
ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥ 正因为如此,他再次处于生死轮回中
ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥ 但是 Gurmukh 生物到达 Turiavartha 并在他的心中佩戴主。4॥
ਗੁਰੁ ਮਾਨੈ ਮਾਨੈ ਸਭੁ ਕੋਇ ॥ 一个尊重上师的人,每个人都尊重他
ਗੁਰ ਬਚਨੀ ਮਨੁ ਸੀਤਲੁ ਹੋਇ ॥ 上师的话让人心旷神怡
ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥ 这样的人是纯洁的,他在所有四个时代都装饰着
ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥ 哦,那纳克!很少有这样的古尔穆克。5.4.13.6.13.22
ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ Ragu Malar Mahala 4 Gharu 1 Chaupade
ੴ ਸਤਿਗੁਰ ਪ੍ਰਸਾਦਿ ॥ 3 萨蒂古鲁·普拉萨迪 ॥
ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥ 我们一直在心中默想上帝,我们的悲伤已经被上师的教诲所消除
ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ 当主怜悯时,所有的希望和束缚都被打破了。1
ਨੈਨੀ ਹਰਿ ਹਰਿ ਲਾਗੀ ਤਾਰੀ ॥ 这双眼睛里有上帝的激情
ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥ 看到萨古鲁,我的心开花了,我对上帝有了异象。1॥留


© 2017 SGGS ONLINE
error: Content is protected !!
Scroll to Top