Guru Granth Sahib Translation Project

guru-granth-sahib-arabic-page-652

Page 652

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ كونها مغرمة بالثروات والثروات الدنيوية ، فهي لا تفهم قيمة زوجها الله.
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ يا ناناك! عروس الروح هذه نجسة ، بلا خصائص وأكثر شريرة || 2 ||
ਪਉੜੀ ॥ بوري:
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ اللهم ارحمني أن أنطق بكلمات تسبيحك الإلهية.
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ أتأمل دائمًا وأنطق اسم الله وأربح أجر تذكر الله.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ أنا افدي نفسي للذين يتذكرون الله دائمًا بتفانٍ محب.
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ اسمح لي أن أرى بعيني المصلين الذين يتداولون في تعاليم المعلم الحقيقي الحبيب.
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ أنا افدي حياتي لمعلمي ، الذي وحدني مع إلهي وصديقي وقريبي. || 24 ||
ਸਲੋਕੁ ਮਃ ੪ ॥ شلوق، المعلم الرابع:
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ يحب الله أتباعه. الله صديق أتباعه.
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ إن الله تحت سيطرة أتباعه الذين يحبونه ، كما أن الآلة الموسيقية تحت سيطرة العازف.
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ يحب أتباع الله إلههم الحبيب ويتذكرونه بعشق.
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ اللهم امنح الرحمة واستمع ، دع نعمتك تمطر على العالم أجمع.
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ إن مدح أتباع الله هو في الحقيقة مجد الله.
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ هذا النوع من تسبيحه يرضي الله ، لذلك يجلب التهليل لمعبده.
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ هذا الشخص الذي يذكر اسم الله بعشق هو محب لله. الله ومخلصه متشابهان.
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ يا إلهي! ناناك هو مخلصك ، وفر شرفه أيضًا. || 1 ||
ਮਃ ੪ ॥ المنزل الرابع:
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ يا ناناك! لقد شبعني الله الأبدي بحبه ، والآن لا يمكنني البقاء على قيد الحياة روحيًا دون إدراكه.
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ بمقابلة المعلم الحقيقي ، يدرك المرء الإله الكامل ويتمتع اللسان بالإكسير السامي لاسم الله. || 2 ||
ਪਉੜੀ ॥ بوري:
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ اللهم اغني لك نهارا وليلا.
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ تتأمل جميع الكائنات والمخلوقات في اسمك فقط.
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ اللهم أنت فاعل الخير والجميع يستهلك ما اعطيتهم.
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ ويمحون خطاياهم بصحبة أتباعك.
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ يا ناناك! افد نفسك لهؤلاء المصلين إلى الأبد. || 25 ||
ਸਲੋਕੁ ਮਃ ੪ ॥ شلوق، المعلم الرابع:
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ الذين يجهلون روحيا وليس لديهم إيمان بالمعلم الحقيقي ، يصبح عقلهم ضحلًا.
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ لديهم خداع في الداخل ، وهم يرون الخداع في الآخرين ؛ يمارس الغش يفسد نفسه والآخرين معه.
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ لا تتبادر إلى أذهانهم تعاليم المعلم الحقيقي ، ويستمرون في التجول بحثًا عن دوافعهم الأنانية.
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ يا ناناك! إذا منح الله الرحمة ، فإنهم يتفقون مع كلمة المعلم.
ਮਃ ੪ ॥ المعلم الرابع:
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ إن الأشخاص ذوي الإرادة الذاتية منغمسون في الارتباط العاطفي بمايا ؛ في حب الازدواجية ، عقلهم لا يبقى ثابتًا
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ كل يوم يستمرون في المعاناة في حبهم لمايا ، وفي غرورهم يستمرون في تدمير أنفسهم والآخرين.
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ بداخلهم ظلام الجشع الأسود القاتم. لذلك لا أحد يقترب منهم.
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ يظلون بائسين بمفردهم ، ولا يجدون أي سلام أبدًا ويستمرون في جولات الولادة والموت.
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ يا ناناك! إذا كانوا ينسجمون أذهانهم مع تعاليم المعلم ، فإن الله الأبدي يغفر لهم. || 2 ||
ਪਉੜੀ ॥ بوري:
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ فقط الذين يرضي الله هم القديسون والمحبون المعتمدون.
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ الذين يذكرون الله بتفانٍ حكيم هم حكماء.
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ إنهم يستهلكون كنز رحيق الاسم كقوتهم الروحية ،
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ إنهم ينخرطون في خدمة القديسين الحقيقيين بتواضع كأنهم يضعون غبار أقدام القديسين على جباههم.


© 2017 SGGS ONLINE
error: Content is protected !!
Scroll to Top