Guru Granth Sahib Translation Project

guru-granth-sahib-arabic-page-628

Page 628

ਸੰਤਹੁ ਸੁਖੁ ਹੋਆ ਸਭ ਥਾਈ ॥ أيها القديسون ! هذا الشخص يشعر بالسلام في كل مكان ،
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ الذي يدرك الله الأسمى الكامل الذي يسود في كل مكان. || وقفة ||
ਧੁਰ ਕੀ ਬਾਣੀ ਆਈ ॥ ذلك الشخص الذي في عقله مكرس للكلمات الإلهية لحمد الله ،
ਤਿਨਿ ਸਗਲੀ ਚਿੰਤ ਮਿਟਾਈ ॥ لقد محى كل قلقه.
ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ يا ناناك! الشخص الذي يمنحه الله الرحيم الرحيم اللطف ، يقرأ دائمًا اسم الله الأبدي. || 2 || 13 || 77 ||
ਸੋਰਠਿ ਮਹਲਾ ੫ ॥ راغ سورات ، المعلم الخامس:
ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ المعلم الحقيقي ، تجسيد الله ، رحيم بالودعاء ومخلصه هنا وفي الآخرة.
ਦਾਸ ਅਪਨੇ ਆਪਿ ਰਾਖੇ ॥ الله بنفسه يحمي أتباعه.
ਘਟਿ ਘਟਿ ਸਬਦੁ ਸੁਭਾਖੇ ॥੧॥ الكلمة الإلهية للمعلم يتردد صداها في كل قلب. || 1 ||
ਗੁਰ ਕੇ ਚਰਣ ਊਪਰਿ ਬਲਿ ਜਾਈ ॥ أنا افدي نفسي لكلمات جورو النقية.
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ليلا ونهارا ، مع كل نفس ، أتذكر بمحبة ذلك الله ، الذي يسود في كل مكان. || وقفة ||
ਆਪਿ ਸਹਾਈ ਹੋਆ ॥ لقد أصبح هو نفسه دعمي ،
ਸਚੇ ਦਾ ਸਚਾ ਢੋਆ ॥ الصدق هو دعم الله الأزلي.
ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥ يا ناناك! لا تُستقبل موهبة ترنيمة مجد الله وعبادته التعبدية إلا بالمجيء إلى ملجأه. || 2 || 14 || 78 ||
ਸੋਰਠਿ ਮਹਲਾ ੫ ॥ راغ سورات ، المعلم الخامس:
ਸਤਿਗੁਰ ਪੂਰੇ ਭਾਣਾ ॥ عندما كان الأمر ممتعًا للمعلم الحقيقي المثالي ،
ਤਾ ਜਪਿਆ ਨਾਮੁ ਰਮਾਣਾ ॥ عندها فقط ، تأملت في اسم كل الله المنتشر.
ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ إن الله سيد الكون أنعم بالرحمة وصون شرفي. || 1 ||
ਹਰਿ ਕੇ ਚਰਨ ਸਦਾ ਸੁਖਦਾਈ ॥ إن كلمات تسبيح الله الطاهرة تعزية دائمًا.
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ يتلقى المرء ما يرغب فيه ؛ أي رجاء في عون الله لا يذهب سدى. || وقفة ||
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ من يرحمه الله سيد الحياة ويكتسب فضائل القديسين ويغني بحمده.
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ يتناغم عقل هذا الشخص مع عبادة الله التعبدية المحبة ؛ ويصبح مرضيًا لله المتسامي. || 2 ||
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ اختفى تأثير جرعة مايا المخادعة بترديد تسبيح الله طوال الوقت ؛
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ لقد وحده خالقي به ، وصار له القديسون والحكماء رفقائه
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ فدعمه الله وباركه بكل شيء. وحد الله ذلك الشخص بنفسه.
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ يقول ناناك ، الشخص الذي التقى بالمعلم المثالي واتبع تعاليمه ، تم حل جميع شؤونه تمامًا. || 4 || 15 || 79 ||
ਸੋਰਠਿ ਮਹਲਾ ੫ ॥ راغ سورات ، المعلم الخامس:
ਗਰੀਬੀ ਗਦਾ ਹਮਾਰੀ ॥ التواضع هو نادينا الرائع ،
ਖੰਨਾ ਸਗਲ ਰੇਨੁ ਛਾਰੀ ॥ التواضع هو سيفنا ذو الحدين.
ਇਸੁ ਆਗੈ ਕੋ ਨ ਟਿਕੈ ਵੇਕਾਰੀ ॥ لا يمكن لأي فاعل شرير أن يعيش قبل هذه الأسلحة.
ਗੁਰ ਪੂਰੇ ਏਹ ਗਲ ਸਾਰੀ ॥੧॥ لقد أعطانا المعلم المثالي هذا الفهم. || 1 ||
ਹਰਿ ਹਰਿ ਨਾਮੁ ਸੰਤਨ ਕੀ ਓਟਾ ॥ اسم الله هو نصرة وملجأ للقديسين.
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥ من يذكر الله بسجود له مكانة روحية أعلى. بهذه الطريقة يتم إنقاذ عشرات الملايين من الرذائل. || وقفة ||
ਸੰਤ ਸੰਗਿ ਜਸੁ ਗਾਇਆ ॥ من غنى بحمد الله بصحبة قديسين ،
ਇਹੁ ਪੂਰਨ ਹਰਿ ਧਨੁ ਪਾਇਆ ॥ نال ثروة اسم الله هذه ، والتي لا تنفد أبدًا.
ਕਹੁ ਨਾਨਕ ਆਪੁ ਮਿਟਾਇਆ ॥ ناناك يقول ، الشخص الذي قضى على الغرور الذاتي من الداخل ،
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥ عاش الله في كل مكان. || 2 || 16 || 80 ||
ਸੋਰਠਿ ਮਹਲਾ ੫ ॥ راغ سورات ، المعلم الخامس:
ਗੁਰਿ ਪੂਰੈ ਪੂਰੀ ਕੀਨੀ ॥ شخص منحه المعلم الكامل رحمة تامة ،
ਬਖਸ ਅਪੁਨੀ ਕਰਿ ਦੀਨੀ ॥ وباركه بهبة العبادة التعبدية لله.
ਨਿਤ ਅਨੰਦ ਸੁਖ ਪਾਇਆ ॥ ਥਾਵ ਸਗਲੇ ਸੁਖੀ ਵਸਾਇਆ ॥੧॥ حرره المعلم من الرذائل ، وجعله هادئًا وبدأ يفرح بسلام ونعيم دائمين. || 1 ||
ਹਰਿ ਕੀ ਭਗਤਿ ਫਲ ਦਾਤੀ ॥ إن خدمة الله التعبدية مجزية للغاية.
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥ ذلك الشخص ، الذي أنعم عليه المعلم الكامل الرحمة ، انخرط في عبادة الله التعبدية ؛ لكن فقط شخص نادر يفهم قيمتها. || وقفة ||
ਗੁਰਬਾਣੀ ਗਾਵਹ ਭਾਈ ॥ يا إخوتي! دعونا نغني الترانيم الإلهية للمعلم ؛
ਓਹ ਸਫਲ ਸਦਾ ਸੁਖਦਾਈ ॥ التي هي دائما مثمرة وهادئة.
ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ يا ناناك! فقط ذلك الشخص ، الذي أدرك مصيره المحدد ، تأمل في الاسم بتفانٍ محب. || 2 || 17 || 81 ||
ਸੋਰਠਿ ਮਹਲਾ ੫ ॥ راغ سورات ، المعلم الخامس:


© 2017 SGGS ONLINE
error: Content is protected !!
Scroll to Top