Guru Granth Sahib Translation Project

guru-granth-sahib-arabic-page-427

Page 427

ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ أيها العقل الجميل والمبهج! امنح نفسك اللون الحقيقي لمحبة الله.
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ إذا كان الذهن مشبعًا بحب الكلمات الإلهية لحمد الله ، فإن لون هذا الحب لا يتلاشى أبدًا. || 1 || وقفة ||
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ منغمسين في الرذائل وحب الثروات الدنيوية ، نحن شرير الذهن وأشخاص مغرورون للغاية من ذوي الشخصية المنخفضة.
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ ولكن عند الاجتماع واتباع تعاليم المعلم ، نصبح نقيين مثل الذهب ، ويضيء نور الله اللامتناهي أذهاننا. || 2 ||
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ بدون اتباع تعاليم المعلم ، لا يمكن لأحد أن يشبع بنعام ؛ نعم ، يتشرب المرء مع النعام فقط عند لقاء المعلم.
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ الذين تشبعوا بحب المعلم من خلال خوفه الموقر ، يندمجون في الله من خلال ترديد تسبيحه. || 3 ||
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ بدون مخافة الله الموقرة ، لا يتشرب الذهن بمحبة الله وبدونها لا يصير العقل طاهرًا.
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ من خلال القيام بأعمال طقسية دون خوف من الله ، يظل المرء باطلاً (خاطئًا) ، ولا يجد مكانًا في محضر الله. || 4 ||
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ هذا الشخص وحده سيُشبع في محبة الله التي يشربها الله بنفسه من خلال اتحاده مع المصلين المقدسين.
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ المصلون المقدسون ينعمون به من قبل المعلم الكامل ، والذي من خلاله يندمج المرء بشكل حدسي في حب الله الأبدي. || 5 ||
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ بدون الجماعة المقدسة ، يظل الناس مثل الوحوش والحيوانات.
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥ لا يدركون خالقهم. لذلك من دون نعم كلهم مثل اللصوص. || 6 ||
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ هناك البعض ممن يكتسبون الفضائل ويتخلون عن خطاياهم من خلال الموازنة والتصرف الجيد الذي باركه المعلم.
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ من خلال تعاليم المعلم ، نالوا ثروة نام وأدركوا أن الله سكن في قلوبهم. || 7 ||
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ الله وحده هو المحسن للجميع يقوم بتعيين المهام لكل شخص.
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ يا ناناك! لقد زين الله البعض بربطهم بالتأمل في نام ؛ وقد وحدهم مع نفسه من خلال كلمة المعلم. || 8 || 9 || 31 ||
ਆਸਾ ਮਹਲਾ ੩ ॥ راغ آسا المعلم الثالث:
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥ تشتاق البشرية جمعاء إلى ثروة الاسم، لكنه وحده يتسلمها لمن يهبها الله رحمته.
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥ بدون الاسم الجميع في بؤس. هو وحده ينعم بالسلام السماوي الذي يقرر الله في عقله الاسم. || 1 ||
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ يا الله! أنت غير محدود ورحيم ؛ لقد جئت إلى ملجأك.
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥ يتم الحصول على ثروة الاسم من خلال المعلم المثالي ؛ هنا وفي الآخرة ، يُنال الشرف من خلال الاسم. || 1 || وقفة ||
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥ لقد خلق الله هذا الكون بعدة طرق مختلفة. إنه نفس الإله الذي يسكن في كل مكان وفي الخارج.
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥ يا أخي! إنه بحسب وصيته يجعل الناس يؤدون مهامهم ؛ من غيرنا يمكن أن نقول أنه قادر على فعل هذا || 2 ||
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ العلم والجهل من صنعك ؛ لديك سيطرة على هؤلاء.
ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ كونك كريما على البعض ، توحدهم مع نفسك ؛ أنت تنكر وجودك للآخرين الزائفين. || 3 ||
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ يا الله! هناك من هم طاهرون منذ البداية ، وقد ربطتهم بالتأمل في اسمك
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥ يتمتعون بالسلام الروحي باتباع تعاليم المعلم من خلال كلامه من مديح الله ، فإن المعلم يجعلهم يفهمون الطريقة الصالحة للعيش. || 4 ||
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ هناك من هم أعوج ، أشرار وفاجرون. لقد أبعدهم الله عنه بنفسه.
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥ لم ينجحوا في الحياة ، ليس لديهم عقل ولا أي انضباط. استمروا في التجول في الهذيان. || 5 ||
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥ الشخص الذي يلقي الله عليه بنظرته من النعمة ، في هذا الشخص يخلق له الإيمان.
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥ يقرأ له الكلمة الإلهية من خلال المعلم ، مما يجعل عقله طاهرًا ويصبح شخصًا حقًا ورضا وانضباطًا. || 6 ||
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ من خلال حساب فضائل الله ، لا يمكن للمرء أن يصل إليه ؛ بالتحدث والحديث ، لا يمكن العثور على حدوده.
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥ تُفهم قيمة الله من خلال المعلم ، ويُفهم فهم الله أيضًا من خلال تعاليم المعلم. || 7 ||
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ أصلح عقلك وجسدك من خلال التفكير في كلمة المعلم.
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥ داخل هذا الجسد كنز الاسم، والذي لا يمكن إدراكه إلا من خلال الحب غير المحدود للمعلم. || 8 || 10 || 32 ||
ਆਸਾ ਮਹਲਾ ੩ ॥ راغ آسا المعلم الثالث:
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥ عرائس الروح المحظوظات ، الذين زينوا حياتهم بكلمة المعلم ، مشبعون بحب الله الأبدي.


© 2017 SGGS ONLINE
error: Content is protected !!
Scroll to Top