Guru Granth Sahib Translation Project

Guru Granth Sahib Swahili Page 1118

Page 1118

ਕੇਦਾਰਾ ਮਹਲਾ ੪ ਘਰੁ ੧ kaydaaraa mehlaa 4 ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ mayray man raam naam nit gaavee-ai ray.
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥ agam agochar na jaa-ee har lakhi-aa gur pooraa milai lakhaavee-ai ray. rahaa-o.
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥ jis aapay kirpaa karay mayraa su-aamee tis jan ka-o har liv laavee-ai ray.
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥ sabh ko bhagat karay har kayree har bhaavai so thaa-ay paavee-ai ray. ||1||
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥ har har naam amolak har peh har dayvai taa naam Dhi-aavee-ai ray.
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥ jis no naam day-ay mayraa su-aamee tis laykhaa sabh chhadaavee-ai ray. ||2||
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥ har naam araaDheh say Dhan jan kahee-ahi tin mastak bhaag Dhur likh paavee-ai ray.
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥ tin daykhay mayraa man bigsai ji-o sut mil maat gal laavee-ai ray. ||3||
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥ ham baarik har pitaa parabh mayray mo ka-o dayh matee jit har paavee-ai ray.
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥ ji-o bachhuraa daykh ga-oo sukh maanai ti-o naanak har gal laavee-ai ray. ||4||1||
ਕੇਦਾਰਾ ਮਹਲਾ ੪ ਘਰੁ ੧ kaydaaraa mehlaa 4 ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ mayray man har har gun kaho ray.
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥ satguroo kay charan Dho-ay Dho-ay poojahu in biDh mayraa har parabh lahu ray. rahaa-o.
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥ kaam kroDh lobh moh abhimaan bikhai ras in sangat tay too rahu ray.
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥ mil satsangat keejai har gosat saaDhoo si-o gosat har paraym rasaa-in raam naam rasaa-in har raam naam raam ramhu ray. ||1||


© 2025 SGGS ONLINE
error: Content is protected !!
Scroll to Top