Guru Granth Sahib Translation Project

Guru Granth Sahib Swahili Page 985

Page 985

ਮਾਲੀ ਗਉੜਾ ਮਹਲਾ ੪ ॥ maalee ga-urhaa mehlaa 4.
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥ sabh siDh saaDhik mun janaa man bhaavnee har Dhi-aa-i-o.
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥ aprampro paarbarahm su-aamee har alakh guroo lakhaa-i-o. ||1|| rahaa-o.
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥ ham neech maDhim karam kee-ay nahee chayti-o har raa-i-o.
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥ har aan mayli-o satguroo khin banDh mukat karaa-i-o. ||1||
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥ parabh mastakay Dhur leekhi-aa gurmatee har liv laa-i-o.
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥ panch sabad dargeh baaji-aa har mili-o mangal gaa-i-o. ||2||
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥ patit paavan naam narhar mand-bhaagee-aaN nahee bhaa-i-o.
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥ tay garabh jonee gaalee-ah ji-o lon jaleh galaa-i-o. ||3||
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥ mat deh har parabh agam thaakur gur charan man mai laa-i-o.
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥ har raam naamai raha-o laago jan naanak naam samaa-i-o. ||4||3||
ਮਾਲੀ ਗਉੜਾ ਮਹਲਾ ੪ ॥ maalee ga-urhaa mehlaa 4.
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥ mayraa man raam naam ras laagaa.Na
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ kamal pargaas bha-i-aa gur paa-i-aa har japi-o bharam bha-o bhaagaa. ||1|| rahaa-o.
ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥ bhai bhaa-ay bhagat laago mayraa hee-araa man so-i-o gurmat jaagaa.
ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥ kilbikh kheen bha-ay saaNt aa-ee har ur Dhaari-o vadbhaagaa. ||1||
ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥ manmukh rang kasumbh hai ka.choo-aa ji-o kusam chaar din chaagaa.
ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥ khin meh binas jaa-ay partaapai dand Dharam raa-ay kaa laagaa. ||2||
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥ satsangat pareet saaDh at goorhee ji-o rang majeeth baho laagaa.
ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥ kaa-i-aa kaapar cheer baho faaray har rang na lahai sabhaagaa. ||3||
ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥ har chaarHi-o rang milai gur sobhaa har rang chaloolai raaNgaa.
ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥ jan naanak tin kay charan pakhaarai jo har charnee jan laagaa. ||4||4||
ਮਾਲੀ ਗਉੜਾ ਮਹਲਾ ੪ ॥ maalee ga-urhaa mehlaa 4.
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥ mayray man bhaj har har naam gupaalaa.
ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥ mayraa man tan leen bha-i-aa raam naamai mat gurmat raam rasaalaa. ||1|| rahaa-o.
ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥ gurmat naam Dhi-aa-ee-ai har har man japee-ai har japmaalaa.
ਜਿਨ੍ਹ੍ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥ jinH kai mastak leekhi-aa har mili-aa har banmaalaa. ||1||
ਜਿਨ੍ਹ੍ ਹਰਿ ਨਾਮੁ ਧਿਆਇਆ ਤਿਨ੍ਹ੍ ਚੂਕੇ ਸਰਬ ਜੰਜਾਲਾ ॥ jinH har naam Dhi-aa-i-aa tinH chookay sarab janjaalaa.
ਤਿਨ੍ਹ੍ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥ tinH jam nayrh na aavee gur raakhay har rakhvaalaa. ||2||
ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥ ham baarik kichhoo na jaanhoo har maat pitaa partipaalaa.
ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥ kar maa-i-aa agan nit mayltay gur raakhay deen da-i-aalaa. ||3||
ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥ baho mailay nirmal ho-i-aa sabh kilbikh har jas jaalaa.
ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥ man anad bha-i-aa gur paa-i-aa jan naanak sabad nihaalaa. ||4||5||
ਮਾਲੀ ਗਉੜਾ ਮਹਲਾ ੪ ॥ maalee ga-urhaa mehlaa 4.


© 2025 SGGS ONLINE
error: Content is protected !!
Scroll to Top