Guru Granth Sahib Translation Project

Guru Granth Sahib Swahili Page 748

Page 748

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ gurmukh naam japai uDhrai so kal meh ghat ghat naanak maajhaa. ||4||3||50||
ਸੂਹੀ ਮਹਲਾ ੫ ॥ soohee mehlaa 5.
ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥ jo kichh karai so-ee parabh maaneh o-ay raam naam rang raatay.
ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥ tinH kee sobhaa sabhnee thaa-ee jinH parabh kay charan paraatay. ||1||
ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥ mayray raam har santaa jayvad na ko-ee.
ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥ bhagtaa ban aa-ee parabh apnay si-o jal thal mahee-al so-ee. ||1|| rahaa-o.
ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥ kot apraaDhee satsang uDhrai jam taa kai nayrh na aavai.
ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥ janam janam kaa bichhurhi-aa hovai tinH har si-o aan milaavai. ||2||
ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥ maa-i-aa moh bharam bha-o kaatai sant saran jo aavai.
ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥ jayhaa manorath kar aaraaDhay so santan tay paavai. ||3||
ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥ jan kee mahimaa kaytak barna-o jo parabh apnay bhaanay.
ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥ kaho naanak jin satgur bhayti-aa say sabh tay bha-ay nikaanay. ||4||4||51||
ਸੂਹੀ ਮਹਲਾ ੫ ॥ soohee mehlaa 5.
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ mahaa agan tay tuDh haath day raakhay pa-ay tayree sarnaa-ee.
ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ tayraa maan taan rid antar hor doojee aas chukaa-ee. ||1||
ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ mayray raam raa-ay tuDh chit aa-i-ai ubray.
ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥ tayree tayk bharvaasaa tumHraa jap naam tumHaaraa uDhray. ||1|| rahaa-o.
ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥ anDh koop tay kaadh lee-ay tumH aap bha-ay kirpaalaa.
ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥ saar samHaal sarab sukh dee-ay aap karay partipaalaa. ||2||
ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥ aapnee nadar karay parmaysar banDhan kaat chhadaa-ay.
ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥ aapnee bhagat parabh aap karaa-ee aapay sayvaa laa-ay. ||3||
ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥ bharam ga-i-aa bhai moh binaasay miti-aa sagal visooraa.
ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥ naanak da-i-aa karee sukh-daatai bhayti-aa satgur pooraa. ||4||5||52||
ਸੂਹੀ ਮਹਲਾ ੫ ॥ soohee mehlaa 5.
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ jab kachh na see-o tab ki-aa kartaa kavan karam kar aa-i-aa.
ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ apnaa khayl aap kar daykhai thaakur rachan rachaa-i-aa. ||1||
ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥ mayray raam raa-ay mujh tay kachhoo na ho-ee.
ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥ aapay kartaa aap karaa-ay sarab nirantar so-ee. ||1|| rahaa-o.
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ gantee ganee na chhootai kathoo kaachee dayh i-aanee.
ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥ kirpaa karahu parabh karnaihaaray tayree bakhas niraalee. ||2||
ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥ jee-a jant sabh tayray keetay ghat ghat tuhee Dhi-aa-ee-ai.
ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥ tayree gat mit toohai jaaneh kudrat keem na paa-ee-ai. ||3||
ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥ nirgun mugaDh ajaan agi-aanee karam Dharam nahee jaanaa.
ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥ da-i-aa karahu naanak gun gaavai mithaa lagai tayraa bhaanaa. ||4||6||53||
ਸੂਹੀ ਮਹਲਾ ੫ ॥ soohee mehlaa 5.


© 2025 SGGS ONLINE
error: Content is protected !!
Scroll to Top