Guru Granth Sahib Translation Project

Guru Granth Sahib Swahili Page 107

Page 107

ਮਾਝ ਮਹਲਾ ੫ ॥ maajh mehlaa 5.
ਕੀਨੀ ਦਇਆ ਗੋਪਾਲ ਗੁਸਾਈ ॥ keenee da-i-aa gopaal gusaa-ee.
ਗੁਰ ਕੇ ਚਰਣ ਵਸੇ ਮਨ ਮਾਹੀ ॥ gur kay charan vasay man maahee.
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥ angeekaar kee-aa tin kartai dukh kaa dayraa dhaahi-aa jee-o. ||1||
ਮਨਿ ਤਨਿ ਵਸਿਆ ਸਚਾ ਸੋਈ ॥ man tan vasi-aa sachaa so-ee.
ਬਿਖੜਾ ਥਾਨੁ ਨ ਦਿਸੈ ਕੋਈ ॥ bikh-rhaa thaan na disai ko-ee.
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥ doot dusman sabh sajan ho-ay ayko su-aamee aahi-aa jee-o.||2||
ਜੋ ਕਿਛੁ ਕਰੇ ਸੁ ਆਪੇ ਆਪੈ ॥ jo kichh karay so aapay aapai.
ਬੁਧਿ ਸਿਆਣਪ ਕਿਛੂ ਨ ਜਾਪੈ ॥ buDh si-aanap kichhoo na jaapai.
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥ aapni-aa santaa no aap sahaa-ee parabh bharam bhulaavaa laahi-aa jee-o. ||3||
ਚਰਣ ਕਮਲ ਜਨ ਕਾ ਆਧਾਰੋ ॥ charan kamal jan kaa aaDhaaro.
ਆਠ ਪਹਰ ਰਾਮ ਨਾਮੁ ਵਾਪਾਰੋ ॥ aath pahar raam naam vaapaaro.
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥ sahj anand gaavahi gun govind parabh naanak sarab samaahi-aa jee-o. ||4||36||43||
ਮਾਝ ਮਹਲਾ ੫ ॥ maajh mehlaa 5.
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ so sach mandar jit sach Dhi-aa-ee-ai.
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥ so ridaa suhaylaa jit har gun gaa-ee-ai.
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥ saa Dharat suhaavee jit vaseh har jan sachay naam vitahu kurbaano jee-o. ||1||
ਸਚੁ ਵਡਾਈ ਕੀਮ ਨ ਪਾਈ ॥ sach vadaa-ee keem na paa-ee.
ਕੁਦਰਤਿ ਕਰਮੁ ਨ ਕਹਣਾ ਜਾਈ ॥ kudrat karam na kahnaa jaa-ee.
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥ Dhi-aa-ay Dhi-aa-ay jeeveh jan tayray sach sabad man maano jee-o. ||2||
ਸਚੁ ਸਾਲਾਹਣੁ ਵਡਭਾਗੀ ਪਾਈਐ ॥ sach saalaahan vadbhaagee paa-ee-ai.
ਗੁਰ ਪਰਸਾਦੀ ਹਰਿ ਗੁਣ ਗਾਈਐ ॥ gur parsaadee har gun gaa-ee-ai.
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥ rang ratay tayrai tuDh bhaaveh sach naam neesaano jee-o. ||3||
ਸਚੇ ਅੰਤੁ ਨ ਜਾਣੈ ਕੋਈ ॥ sachay ant na jaanai ko-ee.
ਥਾਨਿ ਥਨੰਤਰਿ ਸਚਾ ਸੋਈ ॥ thaan thanantar sachaa so-ee.
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥ naanak sach Dhi-aa-ee-ai sad hee antarjaamee jaano jee-o. ||4||37||44||
ਮਾਝ ਮਹਲਾ ੫ ॥ maajh mehlaa 5.
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ rain suhaavarhee dinas suhaylaa.
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ jap amrit naam satsang maylaa.
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥ gharhee moorat simrat pal vanjahi jeevan safal tithaa-ee jee-o. ||1||
ਸਿਮਰਤ ਨਾਮੁ ਦੋਖ ਸਭਿ ਲਾਥੇ ॥ simrat naam dokh sabh laathay.
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥ antar baahar har parabh saathay.
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥ bhai bha-o bharam kho-i-aa gur poorai daykhaa sabhnee jaa-ee jee-o. ||2||
ਪ੍ਰਭੁ ਸਮਰਥੁ ਵਡ ਊਚ ਅਪਾਰਾ ॥ parabh samrath vad ooch apaaraa.
ਨਉ ਨਿਧਿ ਨਾਮੁ ਭਰੇ ਭੰਡਾਰਾ ॥ na-o niDh naam bharay bhandaaraa.
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥ aad ant maDh parabh so-ee doojaa lavai na laa-ee jee-o. ||3||
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ kar kirpaa mayray deen da-i-aalaa.
ਜਾਚਿਕੁ ਜਾਚੈ ਸਾਧ ਰਵਾਲਾ ॥ jaachik jaachai saaDh ravaalaa.
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥ deh daan nanak jan maagai sadaa sadaa har Dhi-aa-ee jee-o. ||4||38||45||
ਮਾਝ ਮਹਲਾ ੫ ॥ maajh mehlaa 5.
ਐਥੈ ਤੂੰਹੈ ਆਗੈ ਆਪੇ ॥ aithai tooNhai aagai aapay.
ਜੀਅ ਜੰਤ੍ਰ ਸਭਿ ਤੇਰੇ ਥਾਪੇ ॥ jee-a jantar sabh tayray thaapay.
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥ tuDh bin avar na ko-ee kartay mai Dhar ot tumaaree jee-o. ||1||
ਰਸਨਾ ਜਪਿ ਜਪਿ ਜੀਵੈ ਸੁਆਮੀ ॥ rasnaa jap jap jeevai su-aamee.
ਪਾਰਬ੍ਰਹਮ ਪ੍ਰਭ ਅੰਤਰਜਾਮੀ ॥ paarbarahm parabh antarjaamee.
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥ jin sayvi-aa tin hee sukh paa-i-aa so janam na joo-ai haaree jee-o. ||2||
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥ naam avkhaDh jin jan tayrai paa-i-aa


© 2025 SGGS ONLINE
error: Content is protected !!
Scroll to Top