Guru Granth Sahib Translation Project

Guru Granth Sahib Swahili Page 91

Page 91

ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥ har bhagtaa no day-ay anand thir gharee bahaali-an.
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥ paapee-aa no na day-ee thir rahan chun narak ghor chaali-an.
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥ har bhagtaa no day-ay pi-aar kar ang nistaari-an. ||19||
ਸਲੋਕ ਮਃ ੧ ॥ salok mehlaa 1.
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ kubuDh doomnee kud-i-aa kasaa-in par nindaa ghat choohrhee muthee kroDh chandaal.
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ kaaree kadhee ki-aa thee-ai jaaN chaaray baithee-aa naal.
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ sach sanjam karnee kaaraaN naavan naa-o japayhee.
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ naanak agai ootam say-ee je paapaaN pand na dayhee. ||1||
ਮਃ ੧ ॥ mehlaa 1.
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ki-aa hans ki-aa bagulaa jaa ka-o nadar karay-i.
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ jo tis bhaavai naankaa kaagahu hans karay-i. ||2||
ਪਉੜੀ ॥ pa-orhee.
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ keetaa lorhee-ai kamm so har peh aakhee-ai.
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ kaaraj day-ay savaar satgur sach saakhee-ai.
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ santaa sang niDhaan amrit chaakhee-ai.
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ bhai bhanjan miharvaan daas kee raakhee-ai.
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ naanak har gun gaa-ay alakh parabh laakhee-ai. ||20||
ਸਲੋਕ ਮਃ ੩ ॥ salok mehlaa 3.
ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥ jee-o pind sabh tis kaa sabhsai day-ay aDhaar.
ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥ naanak gurmukh sayvee-ai sadaa sadaa daataar.
ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥ ha-o balihaaree tin ka-o jin Dhi-aa-i-aa har nirankaar.
ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥ onaa kay mukh sad ujlay onaa no sabh jagat karay namaskaar. ||1||
ਮਃ ੩ ॥ mehlaa 3.
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥ satgur mili-ai ultee bha-ee nav niDh kharchi-o khaa-o.
ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥ athaarah siDhee pichhai lagee-aa firan nij ghar vasai nij thaa-ay.
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥ anhad Dhunee sad vajday unman har liv laa-ay.
ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥ naanak har bhagat tinaa kai man vasai jin mastak likhi-aa Dhur paa-ay. ||2||
ਪਉੜੀ ॥ pa-orhee.
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥ ha-o dhaadhee har parabh khasam kaa har kai dar aa-i-aa.
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥ har andar sunee pookaar dhaadhee mukh laa-i-aa.
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥ har puchhi-aa dhaadhee sad kai kit arath tooN aa-i-aa.
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥ nit dayvhu daan da-i-aal parabh har naam Dhi-aa-i-aa.
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ har daatai har naam japaa-i-aa naanak painaa-i-aa. ||21||1|| suDhu
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ sireeraag kabeer jee-o kaa. ayk su-aan kai ghar gaavnaa
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ jannee jaanat sut badaa hot hai itnaa ko na jaanai je din din avaDh ghatat hai.
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥ mor mor kar aDhik laad Dhar paykhat hee jamraa-o hasai. ||1||


© 2025 SGGS ONLINE
error: Content is protected !!
Scroll to Top