Page 1417
ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥
naanak sabad marai man maanee-ai saachay saachee so-ay. ||33||
O’ Nanak, through the Guru’s word, one who controls his vices, his mind gets appeased and by remaining absorbed in God, he attains eternal glory. ||33||
ਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ॥੩੩॥
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥
maa-i-aa moh dukh saagar hai bikh dutar tari-aa na jaa-ay.
Love for materialism is like a difficult- to- swim ocean of sorrow and poison for the spiritual life, which cannot be crossed without the Guru’s teachings.
ਮਾਇਆ ਦਾ ਮੋਹ ਦੁੱਖਾਂ ਦਾ ਅਤੇ ਆਤਮਕ ਮੌਤ ਲਿਆਉਣ ਵਾਲੀ ਜ਼ਹਰ- ਭਰਿਆ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ।
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥
mayraa mayraa karday pach mu-ay ha-umai karat vihaa-ay.
By being consumed in the fire of possessiveness, many people remain spiritually deteriorating and their entire life passes away in egotism.
‘ਮੇਰਾ, ਮੇਰਾ ‘ ਆਖਦੇ ਜੀਵ ਤ੍ਰਿਸ਼ਨਾ ਦੀ ਅੱਗ ਵਿਚ ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, ‘ਹਉਂ, ਹਉਂ’ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ।
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
manmukhaa urvaar na paar hai aDh vich rahay laptaa-ay.
The self-willed persons can’t decide between spiritualism and materialism and they are caught in between.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਂ ਇਸ ਕਿਨਾਰੇ (ਮਾਇਆ ਦੇ ਮੋਹ ਵਿਚ) ਤੇ ਹਨ, ਤੇ ਨਾਂ ਹੀ ਪਰਲੇ ਕਿਨਾਰੇ ਤੇ (ਪ੍ਰਭੂ ਦੇ ਮੋਹ ਵਿਚ) ਹਨ , ਉਹ ਅੱਧ-ਵਾਟੇ ਹੀ ਫਸੇ ਰਹਿੰਦੇ ਹਨ।
ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
jo Dhur likhi-aa so kamaavanaa karnaa kachhoo na jaa-ay.
They have to endure whatever is preordained for them based on their past deeds, and nothing can be done to escape or change it.
ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ ਤੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ।
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
gurmatee gi-aan ratan man vasai sabh daykhi-aa barahm subhaa-ay.
Following the Guru’s teachings, those who enshrine in their mind the precious wisdom about righteousness, they visualize God everywhere through His love.
ਗੁਰੂ ਦੀ ਮੱਤ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ।
ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
naanak satgur bohithai vadbhaagee charhai tay bha-ojal paar langhaa-ay. ||34||
O’ Nanak, only someone with good destiny embarks on the boat of the Guru’s word, and the Guru ferries them across the world-ocean of vices. ||34||
ਹੇ ਨਾਨਕ! ਵੱਡੇ ਭਾਗਾਂ ਨਾਲ ਹੀ ਕੋਈ ਮਨੁੱਖ ਗੁਰੂ-ਜਹਾਜ਼ ਤੇ ਸਵਾਰ ਹੁੰਦਾ ਹੈ, ਤੇ ਗੁਰੂ ਉਹਨਾਂ ਨੂੰ ਸੰਸਾਰ-ਸਮੁੰਦਰ ਤੋ ਪਾਰ ਲੰਘਾ ਲੈਂਦਾ ਹੈ ॥੩੪॥
ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥
bin satgur daataa ko nahee jo har naam day-ay aaDhaar.
Except the true Guru, there is no other benefactor who blesses one with the support of God’s Name.
ਸਚੇ ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ ਜੋ ਇਨਸਾਨ ਨੂੰ ਸੁਆਮੀ ਦੇ ਨਾਮ ਦਾ ਆਸਰਾ ਦੇਂਦਾ ਹੈ।
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥
gur kirpaa tay naa-o man vasai sadaa rahai ur Dhaar.
By the Guru’s grace, God’s Name manifests in one’s mind and then one always keeps it enshrined in the heart.
ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਮਨੁੱਖ ਹਰਿ-ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥
tisnaa bujhai tipat ho-ay har kai naa-ay pi-aar.
The fire of the worldly desires is quenched and one becomes satiated through the love for God’s Name.
ਹਰੀ ਦੇ ਨਾਮ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ) ਤ੍ਰਿਪਤੀ ਹੋ ਜਾਂਦੀ ਹੈ।
ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥
naanak gurmukh paa-ee-ai har apnee kirpaa Dhaar. ||35||
O’ Nanak, when God bestows His mercy, only then do we attain Naam through the Guru. ||35||
ਹੇ ਨਾਨਕ! ਜਦ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਦੀ ਰਾਹੀਂ ਨਾਮ ਪ੍ਰਾਪਤ ਹੋ ਜਾਂਦਾ ਹੈ ॥੩੫॥
ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥
bin sabdai jagat barli-aa kahnaa kachhoo na jaa-ay.
Without the Guru’s Word, the world is so confused that nothing can be said.
ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ|
ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥
har rakhay say ubray sabad rahay liv laa-ay.
Only those whom God protected, got saved from the effect of materialism, and they keep their mind focused on the Guru’s word.
ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।
ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥
naanak kartaa sabh kichh jaandaa jin rakhee banat banaa-ay. ||36||
O’ Nanak, the Creator-God who has established this entire system, knows everything about it. ||36||
ਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ॥੩੬॥
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥
hom jag sabh teerthaa parhH pandit thakay puraan.
The Pandits have grown weary of performing fire worship, sacred feasts, bathing at all the sacred shrines, and reading the Puranas (Hindu holy book),
ਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ,
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
bikh maa-i-aa moh na mit-ee vich ha-umai aavan jaan.
but they can’t get rid of the love for Maya, the poison for spiritual life; by remaining engrossed in egotism, their cycle of birth and death continues.
(ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ)।
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
satgur mili-ai mal utree har japi-aa purakh sujaan.
By meeting the true Guru and following his teachings, one who remembered the all pervading omniscient God, the dirt of vices is removed from within Him.
ਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਨੇ ਅੰਤਰਜਾਮੀ ਅਕਾਲ ਪੁਰਖ ਨੂੰ ਜਪਿਆ, ਉਸਦੇ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਗਈ l
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
jinaa har har parabh sayvi-aa jan naanak sad kurbaan. ||37||
Devotee Nanak is forever dedicated to those who have always remembered God with loving devotion. ||37||
ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ ॥੩੭॥
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
maa-i-aa moh baho chitvaday baho aasaa lobh vikaar.
People always think of their love for Maya, they harbor many hopes, greed and evil thoughts.
ਜੀਵ ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ।
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥
manmukh asthir naa thee-ai mar binas jaa-ay khin vaar.
That is why, a self-willed person never becomes spiritually stable, and always keeps spiritually deteriorating.
(ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ।
ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥
vad bhaag hovai satgur milai ha-umai tajai vikaar.
One who is blessed with good fortune, meets with the true Guru, follows his teachings and abandons his ego and other vices.
ਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ।
ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥
har naamaa jap sukh paa-i-aa jan naanak sabad veechaar. ||38||
O’ Devotee Nanak, those who reflected on the Guru’s word, attained inner peace by lovingly remembering God’s Name. ||38||
ਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ ॥੩੮॥
ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
bin satgur bhagat na hova-ee naam na lagai pi-aar.
Without following the true Guru’s teachings, one can neither be imbued with God’s devotional worship nor with the love of God’s Name.
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ।
ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥
jan naanak naam araaDhi-aa gur kai hayt pi-aar. ||39||
O’ devotee Nanak, God’s Name can be lovingly remembered only through the love and affection of the Guru. ||39||
ਹੇ ਦਾਸ ਨਾਨਕ! ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ ॥੩੯॥
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥
lobhee kaa vaysaahu na keejai jay kaa paar vasaa-ay.
As far as possible, one should not trust a greedy person,
ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ,
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
ant kaal tithai Dhuhai jithai hath na paa-ay.
because at the very last moment, he deceives us where no one is able to lend a helping hand.
(ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ।
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
manmukh saytee sang karay muhi kaalakh daag lagaa-ay.
One who associates with a self-willed person, brings dishonor to himself, as if he himself puts a black mark on his face.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ।
ਮੁਹ ਕਾਲੇ ਤਿਨ੍ ਲੋਭੀਆਂ ਜਾਸਨਿ ਜਨਮੁ ਗਵਾਇ ॥
muh kaalay tinH lobhee-aaN jaasan janam gavaa-ay.
The greedy persons are disgraced as if black stains are put on their faces, and they depart from this world having lost the purpose of life.
ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ ਬਦਨਾਮੀ ਦੀ ਕਾਲਖ ਨਾਲ ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ ਜਗਤ ਤੋਂ ਜਾਂਦੇ ਹਨ।
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
satsangat har mayl parabh har naam vasai man aa-ay.
O’ God, unite us with the holy congregation, so that Your Name may come to enshrine in our mind.
ਹੇ ਪ੍ਰਭੂ! (ਆਪਣੀ) ਸਾਧ ਸੰਗਤ ਵਿਚ ਮਿਲਾਈ ਰੱਖ (ਸਾਧ ਸੰਗਤ ਵਿਚ ਰਿਹਾਂ ਹੀ) ਹਰਿ-ਨਾਮ ਮਨ ਵਿਚ ਵੱਸ ਜਾਵੇ l
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
janam maran kee mal utrai jan naanak har gun gaa-ay. ||40||
O’ devotee Nanak, the filth of vices from birth to death is washed away from the mind by singing the praises of God. ||40||
ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੪੦॥
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥
Dhur har parabh kartai likhi-aa so maytnaa na jaa-ay.
Whatever God, the Creator has ordained in one’s destiny based on one’s past deeds, it cannot be erased.
(ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ ਮਿਟਾਇਆ ਨਹੀਂ ਜਾ ਸਕਦਾ,
ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥
jee-o pind sabh tis daa partipaal karay har raa-ay.
This life and body has been bestowed by God, the sovereign king who cherishes all the beings.
ਇਹ ਜਿੰਦ ਇਹ ਸਰੀਰ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ।
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥
chugal nindak bhukhay rul mu-ay aynaa hath na kithaa-oo paa-ay.
The backbiters and the slanderers, trapped in the hunger for materialism remain miserable and deteriorate spiritually, and are unable to get out of this situation.
ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ।
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥
baahar pakhand sabh karam karahi man hirdai kapat kamaa-ay.
Outwardly, they do all the pious deeds, but think of practicing deception and fraud within their mind and heart.
(ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ।
ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥
khayt sareer jo beejee-ai so ant khalo-aa aa-ay.
Whatever good or bad deed is planted in the farm of the body, that grows and gets revealed in the end.
ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ।