Guru Granth Sahib Translation Project

Guru granth sahib page-1354

Page 1354

ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ Dharigant maat pitaa sanayhaN Dharig sanayhaN bharaat baaNDhvah. Accursed is too much loving attachment for one’s mother and father, also accursed is too much affection and attachment for one’s siblings and relatives. ਮਾਂ ਪਿਉ ਦਾ ਮੋਹ ਧ੍ਰਿਕਾਰ ਯੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ।
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ Dharig sneh-aN banitaa bilaas sutah. Cursed is too much attachment to the joys of family life and with one’s spouse and children. ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥ Dharig sneh-aN garihaarath kah. Attachment to one’s household and possessions is also bad. ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ
ਸਾਧਸੰਗ ਸ੍ਨੇਹ ਸਤੵਿ ਸੁਖਯੰ ਬਸੰਤਿ ਨਾਨਕਹ ॥੨॥ saaDhsang sneh sati-yaN sukh-yaN basant naankah. ||2|| O’ Nanak, eternal is the love for the company of saints, and those (who love the saint’s company) live a peaceful life. ||2|| ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ॥੨॥
ਮਿਥੵੰਤ ਦੇਹੰ ਖੀਣੰਤ ਬਲਨੰ ॥ mith-yant dayhaN kheenant balanaN. This body of ours is perishable and its energy is waning with time. (ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ।
ਬਰਧੰਤਿ ਜਰੂਆ ਹਿਤੵੰਤ ਮਾਇਆ ॥ barDhant jaroo-aa hit-yant maa-i-aa. One’s love for materialism keeps increasing with the advancing age. ਜਿਉਂ ਜਿਉਂ ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ)
ਅਤੵੰਤ ਆਸਾ ਆਥਿਤੵ ਭਵਨੰ ॥ at-yant aasaa aathit-y bhavanaN. Even though human being is like a guest in the house (world), but his desire for worldly things keeps increasing. ਉਂਞ ਜੀਵ ਇਥੇ ਘਰ ਦੇ ਪਰਾਹੁਣੇ ਵਾਂਗ ਹੈ ਪਰ ਪਦਾਰਥਾਂ ਦੀ ਆਸਾ ਤੀਬਰ ਹੁੰਦੀ ਜਾਂਦੀ ਹੈ ।
ਗਨੰਤ ਸ੍ਵਾਸਾ ਭੈਯਾਨ ਧਰਮੰ ॥ ganant savasaa bhaiyaan DharmaN. The righteous judge’s dreadful demons keep counting the mortal’s breaths. ਧਰਮ ਰਾਜ ਦੇ ਡਰਾਉਣੇ ਦੂਤ ਪ੍ਰਾਣੀ ਦੇ ਸਾਹ ਗਿਣਦੇ ਰਹਿੰਦੇ ਹਨ ।
ਪਤੰਤਿ ਮੋਹ ਕੂਪ ਦੁਰਲਭੵ ਦੇਹੰ ਤਤ ਆਸ੍ਰਯੰ ਨਾਨਕ ॥ patant moh koop durlabha-y dayhaN tat aasar-yaN naanak. O’ Nanak, this difficult to obtain human body remains fallen in the pit of love for Maya; in this situation, one should take the support of God, ਹੇ ਨਾਨਕ! ਇਹ ਔਖਿਆਂ ਲਭਣ ਵਾਲਾ ਸਰੀਰ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਇਸ ਤੋਂ ਬਚਣ ਵਾਸਤੇ ਪ੍ਰਭੂ ਦਾ ਆਸਰਾ ਲੈਣਾ ਚਾਹੀਦਾ ਹੈ,
ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ gobind gobind gobind gopaal kirpaa. ||3|| because only the mercy of God, the master and sustainer of the world, can save us. ||3|| (ਕਿਉਂਕਿ) ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ) ॥੩॥
ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥ kaach kotaN rachant to-yaN laypanaN rakat charamneh. This fragile body-fortress is made up of water (semen), plastered with (mother’s) blood and wrapped in skin. (ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ।
ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ navant du-aaraN bheet rahitaN baa-ay roopaN asthambhnah. It has nine gates, but no doors and is supported by pillars of the life breaths. (ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ।
ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥ gobind naamaN nah simrant agi-aanee jaanant asthiraN. The spiritually ignorant human beings deem this body as permanent and don’t remember God’s Name. ਬੇਸਮਝ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦੇ।
ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥ durlabh dayh uDhrant saaDh saran naanak. O’ Nanak, the difficult to obtain human body of those people is redeemed who seek the refuge of the Guru, ਹੇ ਨਾਨਕ! ਜਿਹੜੇ ਮਨੁੰਖ ਗੁਰੂ ਦੀ ਸ਼ਰਣ ਆ ਜਾਂਦੇ ਹਨ ਉਨ੍ਹਾਂ ਦੀ ਦੁਰਲੱਭ ਦੇਹ ਦਾ ਉਧਾਰ ਹੋ ਜਾਂਦਾ ਹੈ,
ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥ har har har har har haray japant. ||4|| because they always remember God with adoration. ||4|| ਕਿਉਂਕੇ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਹਨ ॥੪॥
ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥ subhant tu-yaN achut gunga-yaN pooranaN bahulo kirpaalaa. O’ the eternal and all pervading God, You are the knower of virtuous and You are very kind and are beautifully pervading everywhere. ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ।
ਗੰਭੀਰੰ ਊਚੈ ਸਰਬਗਿ ਅਪਾਰਾ ॥ gambheeraN oochai sarbag apaaraa. O’ God! You are unfathomable, highest of the high, omniscient and infinite. ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥ bhariti-aa pari-aN bisraam charnaN. You are the beloved of Your devotees, they find inner peace in Your immaculate Name. ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।
ਅਨਾਥ ਨਾਥੇ ਨਾਨਕ ਸਰਣੰ ॥੫॥ anaath naathay naanak sarnaN. ||5|| O’ the Support of the support less, Nanak seeks Your shelter. ||5|| ਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥ marigee paykhant baDhik par-haarayn lakh-y aavDhah. On spotting a deer, a hunter takes aim and tries to hurt it with his weapon, (ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ।
ਅਹੋ ਜਸੵ ਰਖੇਣ ਗੋਪਾਲਹ ਨਾਨਕ ਰੋਮ ਨ ਛੇਦੵਤੇ ॥੬॥ aho jas-y rakhayn gopaalah naanak rom na chhayd-ytay. ||6|| but wow: O’ Nanak, whom God protects, he is not hurt even a bit. ||6|| ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਾਲ (ਭੀ) ਵਿੰਗਾ ਨਹੀਂ ਹੁੰਦਾ ॥੬॥
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥ baho jatan kartaa balvant kaaree sayvant sooraa chatur disah. If there is a very resourceful and very powerful person surrounded on all four sides by brave servants to look after him; (ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ,
ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥ bikham thaan basant oochah nah simrant marnaN kadaaNcheh. he may dwell at a difficult to reach high place, where he may never even think of death: ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ।
ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥ hovant aagi-aa bhagvaan pukhah naanak keetee saas akarkhatay. ||7|| O’ Nanak, if God so commands then even the weakest person like an ant may take out such a person’s life breaths. ||7|| ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ॥੭॥
ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥ sabdaN rataN hitaN ma-i-aa keertaN kalee karam kritu-aa. The best deeds to do in kalyug are to love the Guru’s word, to be kind and compassionate and to sing God’s praise; one who does these deeds, ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤ-ਸਾਲਾਹ-ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ),
ਮਿਟੰਤਿ ਤਤ੍ਰਾਗਤ ਭਰਮ ਮੋਹੰ ॥ mitant tatraagat bharam mohaN. his inner doubts and emotional attachments are erased, ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ,
ਭਗਵਾਨ ਰਮਣੰ ਸਰਬਤ੍ਰ ਥਾਨੵਿੰ ॥ bhagvaan ramnaN sarbatar thaani-yaN. and he experiences God pervading everywhere. ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ।
ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥ darisat tu-yaN amogh darsanaN basant saaDh rasnaa. O’ God! Your Name is always on the tongue of saints, Your gracious glance and blessed vision is always fruitful. ਹੇ ਹਰੀ! ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥ har har har haray naanak pari-aN jaap japnaa. ||8|| O’ Nanak! say: O’ God! remembering You with adoration is very pleasing to Your saints. ||8|| ਹੇ ਨਾਨਕ, ਆਖ, ਹੇ ਹਰੀ! (ਉਨ੍ਹਾਂ ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ ॥੮॥
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥ ghatant roopaN ghatant deepaN ghatant rav sasee-ar nakh-yatar gaganaN. Perishable is beauty and all the islands, the sun, the moon and the stars in the sky are also perishable ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ,
ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥ ghatant basuDhaa gir tar sikhaNdaN. The earth, the high mountains and the trees are perishable. ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ,
ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥ ghatant lalnaa sut bharaat heetaN. Also perishable are one’s spouse, children, siblings and loved ones. ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ,
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥ ghatant kanik maanik maa-i-aa savroopaN. Similarly perishable are gold, pearls and different forms of Maya. ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ।
ਨਹ ਘਟੰਤ ਕੇਵਲ ਗੋਪਾਲ ਅਚੁਤ ॥ nah ghatant kayval gopaal achut. Only non perishable (unchanging) is the eternal God. ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ,
ਅਸਥਿਰੰ ਨਾਨਕ ਸਾਧ ਜਨ ॥੯॥ asthiraN naanak saaDh jan. ||9|| O’ Nanak ! God’s saints are also immortal. ||9|| ਹੇ ਨਾਨਕ! ਉਸ ਦੇ ਸਾਧੂ ਜਨ ਭੀ ਸਦਾ-ਥਿਰ ਹਨ ॥੯॥
ਨਹ ਬਿਲੰਬ ਧਰਮੰ ਬਿਲੰਬ ਪਾਪੰ ॥ nah bilamb DharmaN bilamb paapaN. O’ mortal, not delaying in practicing righteousness and avoiding sinful acts, ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ,
ਦ੍ਰਿੜੰਤ ਨਾਮੰ ਤਜੰਤ ਲੋਭੰ ॥ darirh-aaNt naamaN tajant lobhaN. steadfastly enshrining God’s Name in the heart and renouncing greed, ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ,
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਣ ॥ saran santaN kilbikh naasaN paraaptaN Dharam lakh-yin. and destroying all sinful thoughts in the refuge of the Saints; these attributes of righteousness: ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ- ਧਰਮ ਦੇ ਇਹ ਲੱਛਣ-
ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥ naanak jih suparsan maaDhvah. ||10|| are received by the one, O’ Nanak, on whom God becomes totally pleased. ||10|| ਹੇ ਨਾਨਕ! ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾਪਰਮ ਪ੍ਰਸੰਨ ਹੋ ਜਾਂਦਾ ਹੈ ॥੧੦॥
ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥ mirat mohaN alap buDh-yaN rachant banitaa binod saahaN. A person of shallow intellect remains engrossed in the love of perishable things, and the pleasurable plays of a woman. ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ।
ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥ jouban bahikaram kanik kundlah. The youth, energy, gold earrings, ਜੁਆਨੀ, ਤਾਕਤ, ਸੋਨੇ ਦੇ ਕੁੰਡਲ,
ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ ॥ bachitar mandir sobhant bastaraa it-yant maa-i-aa bi-yaapitaN. astonishing mansions, beautiful dresses and in so many other ways, this Maya keeps afflicting him. ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ l
ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥ hay achut saran sant naanak bho bhagvaana-ay namah. ||11|| O’ Nanak! say, O’ the eternal God! O the support of the saints! O’ the Master of the earth! I humbly bow to You. ||11|| ਹੇ ਨਾਨਕ! ਆਖ, ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ ॥੧੧॥
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ janmaN ta marnaN harkhaN ta sogaN bhogaN ta rogaN. If there is birth, then there is death, if there is pleasure, then there is pain and if there are indulgences in worldly pleasures, then there are afflictions as well. ਜੇ ਜਨਮ ਹੈ ਤਾਂ ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ।
ਊਚੰ ਤ ਨੀਚੰ ਨਾਨੑਾ ਸੁ ਮੂਚੰ ॥ oonchaN ta neechaN naanHaa so moochaN. If someone is in a high position today, tomorrow he may be reduced to low ranks, and if someone is poor today, tomorrow he may become great. ਜੇ ਉੱਚਾ-ਪਨ ਹੈ, ਤਾਂ ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜੇ ਗ਼ਰੀਬੀ ਹੈ, ਤਾਂ ਉਥੇ ਵਡੱਪਣ ਭੀ ਆ ਸਕਦਾ ਹੈ।
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html