Page 1328
ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥
dookhaa tay sukh oopjahi sookhee hoveh dookh.
When one turns away from vices, his sorrows become inner peace and when he is involved only in worldly pleasures, then these pleasures produce physical as well as spiritual sorrows for him.
ਦੁੱਖਾਂ ਦੇ ਕਾਰਨ (ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥
jit mukh too salaahee-ah tit mukh kaisee bhookh. ||3||
O’ God, one who sings Your praises, what kind of hunger can inflict him? ||3||
ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿੱਚ ਕਿਹੜੀ ਭੁਖ ਰਹਿ ਸਕਦੀ ਹੈ? ॥੩॥
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥
naanak moorakh ayk too avar bhalaa saisaar.
O’ Nanak, (If you do not remember God with adoration, then) You alone are the fool and the rest of the world (who remembers God) is better than you.
ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।
ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥
jit tan naam na oopjai say tan hohi khu-aar. ||4||2||
That body, in which the desire to remember God’s Name does not well up, becomes miserable in evil pursuits. ||4||2||
ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਉਤਪੰਨ ਨਹੀਂ ਹੁੰਦਾ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥
ਪ੍ਰਭਾਤੀ ਮਹਲਾ ੧ ॥
arbhaatee mehlaa 1.
Raag Prabhati, First Guru:
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
jai kaaran bayd barahmai uchray sankar chhodee maa-i-aa.
That God for whom, the god Brahma uttered Vedas, the lord Shiva renounced Maya (the worldly riches),
ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥
jai kaaran siDh bha-ay udaasee dayvee maram na paa-i-aa. ||1||
and for whom the adepts became renunciates, and other gods tried their best but none of them could understand the mystery of His virtues. ||1||
ਜਿਸ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ ਦੁਨੀਆ ਵਲੋਂ ਵਿਰਕਤ ਹੋ ਗਏ , ਦੇਵਤਿਆਂ ਨੇ ਭੀ ਉਸ ਦੇ ਗੁਣਾਂ ਦਾ ਭੇਤ ਨਹੀਂ ਪਾਇਆ ॥੧॥
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
baabaa man saachaa mukh saachaa kahee-ai taree-ai saachaa ho-ee.
O’ brother, we should enshrine God in our mind and should sing His praises, by doing so we swim across the world-ocean of vices and become like Him.
ਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ।
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
dusman dookh na aavai nayrhai har mat paavai ko-ee. ||1|| rahaa-o.
Anyone who attains wisdom to remember God with adoration, no enemy (vices) and sorrow comes near him. ||1||Pause||
ਜੇਹੜਾ ਕੋਈ ਮਨੁੱਖ ਪ੍ਰਭੂ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ, ਕੋਈ ਦੁੱਖ ਉਸ ਉਤੇ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
agan bimb pavnai kee banee teen naam kay daasaa.
The entire world is under the effect of the impulses of vice, virtue, and power; but these three are God’s slaves and can’t affect the one who remembers God.
ਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ)।
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥
tay taskar jo naam na layveh vaaseh kot panchaasaa. ||2||
Those who do not remember God are like thieves who live in the fortress of the five lions like evil impulses (lust, anger, greed, attachment, and ego). ||2||
(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ॥੨॥
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥
jay ko ayk karai changi-aa-ee man chit bahut bafaavai.
If a person does a good deed for someone else, then he feels very proud in his mind and talks a lot about it.
ਜੇ ਕੋਈ ਬੰਦਾ ਕਿਸੇ ਨਾਲ ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ ( ਮਾਣ ਕਰਦਾ ਹੈ),)
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥
aytay gun aytee-aa chang-aa-ee-aa day-ay na pachhotaavai. ||3||
But God bestows so many virtues and so much goodness on all beings, and He never regrets doing so many favors. ||3||
ਪਰ ਪਰਮਾਤਮਾ ਸਭ ਜੀਵਾਂ ਨੂੰ ਐਨੀਆਂ ਨੇਕੀਆਂ ਅਤੇ ਭਲਿਆਈਆਂ ਬਖਸ਼ਦਾ ਹੈ, ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ ॥੩
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
tuDh saalaahan tin Dhan palai naanak kaa Dhan so-ee.
O’ God, those who sing Your praises, have the wealth of Naam in their heart, and the same is the wealth for Nanak also.
ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ ,ਅਤੇ ਨਾਨਕ ਦਾ ਧਨ ਭੀ ਉਹੀ ਹੈ।
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥
jay ko jee-o kahai onaa ka-o jam kee talab na ho-ee. ||4||3||
If someone shows respect to those who have the wealth of Naam, then even the judge of righteousness does not ask him for the account of his deeds. ||4||3||
(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂਪੁੱਛਦਾ ॥੪॥੩॥
ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati, First Guru:
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥
jaa kai roop naahee jaat naahee naahee mukh maasaa.
Even those who don’t have any beauty, high caste (social status), neither any attractive feature, nor good physical health,
ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥
satgur milay niranjan paa-i-aa tayrai naam hai nivaasaa. ||1||
when they followed the true Guru’s teachings, they realized the immaculate God: O’ God, they got united with Your Name by following the Guru’s teachings. ||1||
ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ॥੧॥
ਅਉਧੂ ਸਹਜੇ ਤਤੁ ਬੀਚਾਰਿ ॥
a-oDhoo sehjay tat beechaar.
O’ yogi, calmly reflect on the essence of reality by singing God’s praises,
ਹੇ ਜੋਗੀ! ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜ।
ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥
jaa tay fir na aavhu saisaar. ||1|| rahaa-o.
so that you will never come to be born into the world again (fall in the cycle of birth and death again). ||1||Pause||
ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ॥੧॥ ਰਹਾਉ ॥
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥
jaa kai karam naahee Dharam naahee naahee such maalaa.
Those who do not perform any ritualistic deeds, have not followed any particular faith, didn’t observe outside purification, nor use any rosaries,
ਜੋ ਬੰਦੇ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥
siv jot kannahu buDh paa-ee satguroo rakhvaalaa. ||2||
when the true Guru became their savior, they attained wisdom (to sing praises of God) from God, the divine light. ||2||
ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ॥੨॥
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥
jaa kai barat naahee naym naahee naahee bakbaa-ee.
Those who do not observe any fasts, do not follow any religious routine and do not enter into any religious discussion;
ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥
gat avgat kee chint naahee satguroo furmaa-ee. ||3||
when they followed the true Guru’s teachings, they did not worry about attaining or not attaining emancipation (freedom from vices). |3||
ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ॥੩॥
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥
jaa kai aas naahee niraas naahee chit surat samjhaa-ee.
One who lives neither in any hopes of worldly possessions, nor in a state of hopelessness, and has disciplined his mind.
ਜੋ ਨਾਂ ਉਮੈਦ ਤੇ ਨਾਂ ਹੀ ਬੇ-ਉਮੈਦੀ ਅੰਦਰ ਵਸਦਾ ਹੈ ਤੇ ਉਸ ਮਨ ਅਤੇ ਸਮਝ ਨੂੰ ਸੁਧਾਰ ਲਿਆ ਹੈ l
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥
tant ka-o param tant mili-aa naankaa buDh paa-ee. ||4||4||
O’ Nanak, he has attained intellect (to sing God’s praises) from the Guru and has realized God as if his soul has united with the sublime soul. ||4||4||
ਹੇ ਨਾਨਕ! ਉਸ ਨੇ (ਗੁਰੂ ਪਾਸੋਂ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਪਾ ਲਈ ਹੈ ਅਤੇ ਹੈ, ਤਾਂ ਉਸ ਨੂੰ ਪ੍ਰਭੂ ਮਿਲ ਪਿਆ ਹੈ ॥੪॥੪॥
ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati,
First Guru:
ਤਾ ਕਾ ਕਹਿਆ ਦਰਿ ਪਰਵਾਣੁ ॥
taa kaa kahi-aa dar parvaan.
The word spoken of that person (about God’ will) is approved in God’s presence,
(ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ,
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥
bikh amrit du-ay sam kar jaan. ||1||
who looks upon poison and nectar (pain or pleasure) as one and the same. ||1||
ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ। ॥੧॥
ਕਿਆ ਕਹੀਐ ਸਰਬੇ ਰਹਿਆ ਸਮਾਇ ॥
ki-aa kahee-ai sarbay rahi-aa samaa-ay.
O’ God, what can we say? We know that You are pervading all beings,
ਹੇ ਪ੍ਰਭੂ! ਅਸੀ ਕੀ ਆਖੀਏ ? ਤੂੰ ਸਭ ਜੀਵਾਂ ਵਿਚ ਮੌਜੂਦ ਹੈਂ l
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
jo kichh vartai sabh tayree rajaa-ay. ||1|| rahaa-o.
and whatever is happening (in the world) is all by Your will. ||1||Pause||
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ॥੧॥ ਰਹਾਉ ॥
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥
pargatee jot chookaa abhimaan.
God’s divine light manifests and the egotistical pride of that person vanishes,
ਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਅਤੇ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ,
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
satgur dee-aa amrit naam. ||2||
to whom the true Guru has given the ambrosial nectar of Name. ||2||
ਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ ॥੨॥
ਕਲਿ ਮਹਿ ਆਇਆ ਸੋ ਜਨੁ ਜਾਣੁ ॥
kal meh aa-i-aa so jan jaan.
In this world, deem approved the advent of only that person,
ਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ),
ਸਾਚੀ ਦਰਗਹ ਪਾਵੈ ਮਾਣੁ ॥੩॥
saachee dargeh paavai maan. ||3||
who receives honor in God’s presence. ||3||
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੩॥
ਕਹਣਾ ਸੁਨਣਾ ਅਕਥ ਘਰਿ ਜਾਇ ॥
kahnaa sunnaa akath ghar jaa-ay.
Speaking and listening only those words are fruitful through which one one can unite with the indescribable God.
ਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਅਕੱਥ ਪ੍ਰਭੂ ਦੇ ਚਰਨਾਂ ਵਿਚ ਜੁੜ ਸਕਦਾ ਹੈ l
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
kathnee badnee naanak jal jaa-ay. ||4||5||
O’ Nanak, listening or uttering all other words which take us away from God are wasted. ||4||5||
ਹੇ ਨਾਨਕ! ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ॥੪॥੫॥
ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati,
First Guru:
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
amrit neer gi-aan man majan athsath tirath sang gahay.
One who bathes his mind in the ambrosial nectar-like spiritual wisdom received from the Guru attains the merits of all the sacred shrines of pilgrimage.
ਜਿਹੜਾ ਮਨੁੱਖ ਗੁਰੂ ਤੋਂ ਮਿਲੇ ਆਤਮਕ ਗਿਆਨ ਵਿਚ ਮਨ ਦੀ ਚੁੱਭੀ,ਲਉਂਦਾ ਹੈ, ਉਸ ਨੂੰ ਅਠਾਹਠ ਤੀਰਥ ਦੇ ਨ੍ਹਾਉਣ ਦੇ ਫਲ ਮਿਲ ਜਾਂਦੇ ਹਨ।
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥
gur updays javaahar maanak sayvay sikh so khoj lahai. ||1||
The Guru’s teachings contain the priceless gems and jewels of divine wisdom; the disciple who serves and follows his teachings seeks and finds them. ||1||
ਗੁਰੂ ਦੇ ਉਪਦੇਸ਼ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਮੋਤੀ ਤੇ ਜਵਾਹਰ ਹਨ, ਜੇਹੜਾ ਸਿੱਖ ਗੁਰੂ ਨੂੰ ਸੇਂਵਦਾ ਹੈ ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥
ਗੁਰ ਸਮਾਨਿ ਤੀਰਥੁ ਨਹੀ ਕੋਇ
gur samaan tirath nahee ko-ay.
There is no sacred shrine equal to the Guru’s Divine Word.
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
sar santokh taas gur ho-ay. ||1||rahaa-o.
The Guru’s divine word is the ocean of contentment. ||1||Pause||
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥