Page 1103
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
raam naam kee gat nahee jaanee kaisay utras paaraa. ||1||
You have not understood the spiritual state attained by remembering God’s Name, so how would you swim across the worldly ocean of vices? ||1||
ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
jee-a baDhahu so Dharam kar thaapahu aDhram kahhu kat bhaa-ee.
You kill a life (sacrificial ceremony) and call it a righteous act; O’ brother, tell me what would you call an unrighteous deed or a sin?
ਤੁਸੀਂ ਕੁਰਬਾਨੀ ਦੇਣ ਲਈ, ਜੀਵ ਮਾਰਦੇ ਹੋ ਤੇ ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ?
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥
aapas ka-o munivar kar thaapahu kaa ka-o kahhu kasaa-ee. ||2||
O’ pundit! You call yourself the most honored sage, then whom do you call a butcher? ||2||
ਤੂੰ ਆਪਣੇ ਆਪ ਨੂੰ ਤਾਂ ਪਰਮ ਸ੍ਰੇਸ਼ਟ ਰਿਸ਼ੀ ਆਖਦਾ ਹੈਂ ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? ॥੨॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
man kay anDhay aap na boojhhu kaahi bujhaavahu bhaa-ee.
O’ spiritually ignorant brother! you yourself do not understand the righteous living, then how can you make others understand it?
ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥
maa-i-aa kaaran bidi-aa baychahu janam abirathaa jaa-ee. ||3||
You are only selling this knowledge learned from scriptres to earn money and your life is going waste. ||3||
ਤੁਸੀਂ (ਇਹ ਪੜ੍ਹੀ ਹੋਈ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
naarad bachan bi-aas kahat hai suk ka-o poochhahu jaa-ee.
The sage Beas cites the words of the sageNarad, or you may go and ask (read the words of) sage Sukk,
ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ ,
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
kahi kabeer raamai ram chhootahu naahi ta booday bhaa-ee. ||4||1||
and Kabir also says, you can be emancipated only by remembering God; otherwise, O’ brother you would drown in the world-ocean of vices. ||4||1||
ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥
baneh basay ki-o paa-ee-ai ja-o la-o manhu na tajeh bikaar.
As long as you do not remove vices from your mind, how can you realize God just by living in the forest?
ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
jih ghar ban samsar kee-aa tay pooray sansaar. ||1||
Those who deem living as a detached householder and living detached in forest as the same, are the most perfect people in the world. ||1||
ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ ॥੧॥
ਸਾਰ ਸੁਖੁ ਪਾਈਐ ਰਾਮਾ ॥
saar sukh paa-ee-ai raamaa.
The sublime spiritual peace is received by remembering God,
ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ,
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
rang ravhu aatmai raam. ||1|| rahaa-o.
therefore, O’ brother lovingly remember God in your heart.||1||Pause||
(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
jataa bhasam laypan kee-aa kahaa gufaa meh baas.
(Without gaining control over mind,) what is the use of wearing matted hair, smearing the body with ashes, and living in a cave?
ਕੀ ਫ਼ਾਇਦਾ ਹੈ ਜਟਾਂ ਰੱਖਣ, ਸਰੀਰ ਨੂੰ ਸੁਆਹ ਮਲਣ ਅਤੇ ਕੰਦਰਾਂ ਦੇ ਵਿੱਚ ਰਹਿਣ ਦਾ?
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥
man jeetay jag jeeti-aa jaaN tay bikhi-aa tay ho-ay udaas. ||2||
Because one conquers the yearning for the worldly riches by conquering his mind and remains detached from Maya, the poison for spiritual growth. ||2||
ਕਿਉਂਕੇ ਆਪਣੇ ਮਨ ਨੂੰ ਜਿੱਤ ਕੇ ਬੰਦਾ ਜਗਤ ਨੂੰ ਜਿੱਤ ਲੈਂਦਾ ਹੈ; ਜਿਸ ਦੁਆਰਾ ਉਹ ਮਾਇਆ ਤੋਂ ਉਪਰਾਮ ਹੋ ਜਾਂਦਾ ਹੈ ॥੨॥
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥
anjan day-ay sabhai ko-ee tuk chaahan maahi bidaan.
Everyone applies make-up (kohl) to eyes; but there is little difference between their objectives, some to make them attractive and others to keep them healthy.
ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ।
ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥
gi-aan anjan jih paa-i-aa tay lo-in parvaan. ||3||
Only those eyes are approved in God’s presence, which are spiritually enlightened by the ointment of divine wisdom. ||3||
ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥
kahi kabeer ab jaani-aa gur gi-aan dee-aa samjhaa-ay.
Kabir says! The Guru has enlightened me with divine wisdom, and I have now understood the righteous way of living.
ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।
ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥
antargat har bhayti-aa ab mayraa man kathoo na jaa-ay. ||4||2||
I have realized God within me and now my mind does not wander. ||4||2||
ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥
riDh siDh jaa ka-o furee tab kaahoo si-o ki-aa kaaj.
(O’ Yogi!) one who has acquired the power to perform miracles and wonders, why does he need to depend on anyone for anything?
(ਹੇ ਜੋਗੀ!) ਜਿਸ ਮਨੁੱਖ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ?
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥
tayray kahnay kee gat ki-aa kaha-o mai bolat hee bad laaj. ||1||
What should I say about the reality of your talk (claims having the power to perform miracles)? I feel ashamed even to speak to you. ||1||
ਮੈਂ ਤੇਰੀ ਗਲਬਾਤ ਦੀ ਅਸਲੀਅਤ ( ਕਿ ਮੈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਹਨ) ਸੰਬੰਧੀ ਕੀ ਆਖਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥
ਰਾਮੁ ਜਿਹ ਪਾਇਆ ਰਾਮ ॥
raam jih paa-i-aa raam.
O’ God! Those who have truly realized You,
(ਹੇ ਪ੍ਰਭੂ !) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,
ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥
tay bhaveh na baarai baar. ||1|| rahaa-o.
they do not wander (begging for food) from door to door. ||1||Pause||
ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥
ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥
jhoothaa jag dahkai ghanaa din du-ay bartan kee aas.
This false world struggles too much, in hopes to enjoy worldly wealth only for a very short period of time.
ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥
raam udak jih jan pee-aa tihi bahur na bha-ee pi-aas. ||2||
But those devotees, who have had the nectar of God’s Name, have not felt any yearning for worldly things again. ||2||
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥
gur parsaad jih boojhi-aa aasaa tay bha-i-aa niraas.
By the Guru’s grace, the one who has understood the righteous way of living, becomes free from the love for worldly desires.
ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥
sabh sach nadree aa-i-aa ja-o aatam bha-i-aa udaas. ||3||
When one’s mind becomes detached from materialism, then he experiences the eternal God pervading everywhere. ||3||
ਜਦੋਂ ਮਨੁੱਖ ਦਾ ਮਨ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ ॥੩॥
ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥
raam naam ras chaakhi-aa har naamaa har taar.
One who has tasted the elixir of God’s Name, experiences God’s Name behind each wonder.
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥
kaho kabeer kanchan bha-i-aa bharam ga-i-aa samudrai paar. ||4||3||
Kabir says, then one becomes immaculate like gold; his doubt is totally removed as if it has gone for ever. ||4||3||
ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
udak samund salal kee saakhi-aa nadee tarang samaavhigay.
Just as water falling in the ocean becomes one with the water of the ocean and waves in the river merge back into the river, (similarly I shall merge with God).
ਸਮੁੰਦਰ ਦੇ ਪਾਣੀ ਅਤੇ ਲਹਿਰਾਂ ਦੇ ਦਰਿਆਂ ਵਿੱਚ ਦੀ ਮਾਨੰਦ ਤਿਵੇ ਹੀ ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥
sunneh sunn mili-aa samadrasee pavan roop ho-ay jaavhigay. ||1||
Merging with the supreme soul, my soul shall become impartial like the air. ||1||
ਪਰਮ ਆਤਮਾ ਨਾਲ ਮਿਲ ਕੇ ਮੇਰੀ ਆਤਮਾ ਹਵਾ ਦੀ ਮਾਨੰਦ ਪੱਖਪਾਤ-ਰਹਿਤ ਹੋ ਜਾਵੇਗੀ ॥੧॥
ਬਹੁਰਿ ਹਮ ਕਾਹੇ ਆਵਹਿਗੇ ॥
bahur ham kaahay aavhigay.
Why would I come into the world again?
ਮੈਂ ਇਸ ਦੁਨੀਆਂ ਅੰਦਰ ਮੁੜ ਕੇ ਕਿਊਂ ਆਉਂਗਾ?
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥
aavan jaanaa hukam tisai kaa hukmai bujh samaavhigay. ||1|| rahaa-o.
Birth and death happens as per His command and realizing this command, I would simply merge in that command itself. ||1||Pause||
ਆਉਣਾ ਅਤੇ ਜਾਣਾ ਉਸ ਦੀ ਰਜ਼ਾ ਅੰਦਰ ਹੈ। ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਮੈਂ ਉਸ ਅੰਦਰ ਲੀਨ ਹੋ ਜਾਵਾਂਗਾ। ॥੧॥ ਰਹਾਉ ॥
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
jab chookai panch Dhaat kee rachnaa aisay bharam chukaavhigay.
When I get rid of the attachment for this body made of the five elements, I would get rid of my doubt as well.
ਜਦ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਜਾਵੇਗਾ, ਤਾਂ ਮੈਂ ਆਪਣੀ ਭਟਕਣਾ ਭੀ ਮੁਕਾ ਲਵਾਂਗਾ ।
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥
darsan chhod bha-ay samadrasee ayko naam Dhi-aavhigay. ||2||
Further casting away the garbs of any particular yogic sect, I would regard all sects and faiths equal and I would meditate on the Name of God. ||2||
ਭੇਖਾਂ ਨੂੰ ਤਿਆਗ, ਮੈਂ ਸਾਰਿਆਂ ਨੂੰ ਇਕ ਸਮਾਨ ਵੇਖਦਾ ਹਾਂ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰਗਾ ॥੨॥
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
jit ham laa-ay tit hee laagay taisay karam kamaavhigay.
I am attached to whatever God has attached me to and will do those deeds, He wants me to do.
ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਕਰਾਏਗਾ, ਉਹੋ ਜਿਹੇ ਕੰਮ ਮੈਂ ਕਰਾਂਗਾ ।
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥
har jee kirpaa karay ja-o apnee tou gur kay sabad samaavhigay. ||3||
When the reverend God would bestow mercy, then I would focus on the Guru’s divine word. ||3||
ਜਦ ਪੂਜਨੀਯ ਪ੍ਰਭੂ ਆਪਣੀ ਮਿਹਰ ਕਰੇਗਾ , ਤਦ ਮੈਂ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਵਾਂਗਾ।
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
jeevat marahu marahu fun jeevhu punrap janam na ho-ee.
While living in the world, eradicate your ego, then you would spiritually rejuvenate and would be freed from the cycle of birth and death.
ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।