Guru Granth Sahib Translation Project

Guru granth sahib page-1090

Page 1090

ਪਉੜੀ ॥ pa-orhee. Pauree:
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ dovai tarfaa opaa-ee-on vich sakat siv vaasaa. God Himself has created both paths (the Guru’s followers and the followers of one’s own mind) and the mind usually dwells amidst the materialism. ਦੋਵੇਂ ਰਾਹ (ਗੁਰਮੁਖਾਂ ਵਾਲਾ ਤੇ ਮਨਮੁਖਾਂ ਵਾਲਾ) ਪ੍ਰਭੂ ਨੇ ਆਪ ਹੀ ਬਣਾਏ ਹਨ, ਅਤੇ ਮਨ ਮਾਇਆ ਅੰਦਰ ਵਸਦਾ ਹੈ ।
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥ saktee kinai na paa-i-o fir janam binaasaa. No one has ever realized God through Maya, the materialism; instead one goes through repeated births and deaths. ਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ।
ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥ gur sayvi-ai saat paa-ee-ai jap saas giraasaa. Inner peace is received by lovingly meditating on God’s Name with every breath and morsel through the Guru’s teachings. ਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥ simrit saasat soDh daykh ootam har daasaa. O’ brother, carefully read and reflect Simritis, and Shastras (Hindu scriptures), you would find that the devotees of God are the most noble people. ਹੇ ਭਾਈ, ਸਿਮ੍ਰਿਤੀਆਂ ਤੇ ਸ਼ਾਸਤ੍ਰਾਂ ( ਧਰਮ-ਪੁਸਤਕਾਂ ਨੂੰ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ।
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥ naanak naam binaa ko thir nahee naamay bal jaasaa. ||10|| O’ Nanak, nothing except Naam is eternal; I am dedicated to God’s Name. ||10|| ਹੇ ਨਾਨਕ! ‘ਨਾਮ’ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ॥੧੦॥
ਸਲੋਕੁ ਮਃ ੩ ॥ salok mehlaa 3. Shalok, Third Guru:
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ hovaa pandit jotkee vayd parhaa mukh chaar. O’ brother, if I were to become a Pandit (religious scholar) or an astrologer and recite all the four Vedas from memory; ਹੇ ਭਾਈ , ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮੂੰਹ-ਜ਼ਬਾਨੀ ਪੜ੍ਹ ਸਕਾਂ;
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥ nav khand maDhay poojee-aa apnai chaj veechaar. if am honored in all the nine regions of the world because of my high moral character and thoughts: ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਹੀ ਧਰਤੀ ਵਿਚ ਮੇਰੀ ਇੱਜ਼ਤ ਹੋਵੇ;
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥ mat sachaa akhar bhul jaa-ay cha-ukai bhitai na ko-ay. In spite of all this, if I forget God’s Name and only keep thinking that no one may pollute my kitchen, then all these achievements are futile. ਕਿਤੇ ਐਉਂ ਨਾਂ ਹੋ ਜਾਵੇ ਕਿ ਮੈਨੂੰ ਸੱਚਾ ਨਾਮ ਵਿਸਰ ਜਾਵੇ ਅਤੇ ਇਹ ਖਿਆਲ ਆਉਂਦਾਂ ਰਹੇ ਕਿ ਕੋਈ ਮੇਰੇ ਚਉਕੈ ਨੂੰ ਭਿੱਟ ਨ ਜਾਏ l
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥ jhoothay cha-ukay naankaa sachaa ayko so-ay. ||1|| Nanak says that these kitchens and other such things are false and short lived, the only one who is everlasting, is God. ||1|| ਨਾਨਕ ਕਹਿੰਦੇ ਨੇ! ਸਾਰੇ ਚੌਂਕੇ ਨਾਸਵੰਤ ਹਨ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧॥
ਮਃ ੩ ॥ mehlaa 3. Third Guru:
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥ aap upaa-ay karay aap aapay nadar karay-i. God Himself creates all beings, Himself does everything and He Himself bestows gracious glance on them, ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ,
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥ aapay day vadi-aa-ee-aa kaho naanak sachaa so-ay. ||2|| He Himself blesses them with glories: O Nanak! say, God alone is eternal. ||2|| ਆਪ ਹੀ ਵਡਿਆਈਆਂ ਦੇਂਦਾ ਹੈ; ਹੇ ਨਾਨਕ, ਆਖ! ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ॥੨॥
ਪਉੜੀ ॥ pa-orhee. Pauree:
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥ kantak kaal ayk hai hor kantak na soojhai. The fear of death alone is such a thorn (torture) for beings, no other thorn comes to mind that equals it. (ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ।
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ afri-o jag meh varatdaa paapee si-o loojhai. This unavoidable death is pervading the entire world and the fear of death is particularly torturing the sinner. (ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ)।
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ gur sabdee har bhaydee-ai har jap har boojhai. One who understands the mystery of God by reflecting on the Guru’s word, realizes God by lovingly remembering Him. ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਭੇਦ ਨੂੰ ਸਮਝ ਲੈਂਦਾ ਹੈ ਉਹ ਸਿਮਰਨ ਕਰ ਕੇ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ।
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ so har sarnaa-ee chhutee-ai jo man si-o joojhai. The person who fights with his mind, is freed from the fear of death by coming to God’s refuge. ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ।
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥ man veechaar har jap karay har dargeh seejhai. ||11|| One who meditates on God by reflecting on His virtues in his mind, is sucessful (accepted) in God’s presence. ||11|| ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ ॥੧੧॥
ਸਲੋਕੁ ਮਃ ੧ ॥ salok mehlaa 1. Shalok, First Guru:
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ hukam rajaa-ee saakh-tee dargeh sach kabool. One gets closer to God by submitting to His command; only truth, the remembrance of God, is accepted in His presence. ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ।
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ saahib laykhaa mangsee dunee-aa daykh na bhool. O’ mortal, the Master-God would ask for the account of all your deeds, therefore do not be misled while looking at the worldly things. ਹੇ ਜੀਵ! ਸੁਆਮੀ ਤੇਰੇ ਪਾਸੋਂ ਹਿਸਾਬ-ਕਿਤਾਬ ਮੰਗੇਗਾ। ਸੰਸਾਰ ਨੂੰ ਵੇਖ ਕੇ, ਤੂੰ ਕੁਰਾਹੇ ਨਾਂ ਪਓ।
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ dil darvaanee jo karay darvaysee dil raas. The person who keeps a watch over his mind (to ensure that it is not misled by false worldly allurements and keeps it pure), is a true saint. ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਉਹ ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ|
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ isak muhabat naankaa laykhaa kartay paas. ||1|| Nanak says! The Creator-God keeps account of a person’s love and affection for Him. ||1|| ਨਾਨਕ ਕਹਿੰਦੇ ਨੇ! ਪ੍ਰਾਣੀ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ॥੧॥
ਮਃ ੧ ॥ mehlaa 1. First Guru:
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ alga-o jo-ay maDhookarha-o sarangpaan sabaa-ay. A bumble bee sees all flowers but does not get attached to any, similarly one who sees God everywhere and remains detached from the worldly allurements, ਜੋ ਜੀਵ- ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ,
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ heerai heeraa bayDhi-aa naanak kanth subhaa-ay. ||2|| his jewel-like mind is pierced by the precious divine word; O’ Nanak! God lovingly embraces him to Himself. ||2|| ਉਸ ਦੀ ਆਤਮਾ ਪ੍ਰਭੂ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਪ੍ਰਭੂ-ਪ੍ਰੇਮ ਨਾਲ ਉਸ ਨੂੰ ਆਾਪਣੇ ਗਲੇ ਲਾਉਦਾਂ ਹੈ ॥੨॥
ਪਉੜੀ ॥ pa-orhee. Pauree:
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ manmukh kaal vi-aapdaa mohi maa-i-aa laagay. O’ brother, the fear of death tortures those self-willed people who remain engrossed in the material world. ਹੇ ਭਾਈ, ਮਨ ਦੇ ਗ਼ੁਲਾਮ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਮੌਤ (ਦਾ ਸਹਿਮ) ਦਬਾਈ ਰੱਖਦਾ ਹੈ।
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ khin meh maar pachhaarhsee bhaa-ay doojai thaagay. Those who are being deceived by the love of duality, this fear of death instantly kills and destroys their spiritual life. ਜੋ ਮਨੁੱਖ ਮਾਇਆ ਦੇ ਮੋਹ ਵਿਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ (ਇਹ ਸਹਿਮ) ਪਲ ਵਿਚ ਮਾਰ ਕੇ ਨਾਸ ਕਰਦਾ ਹੈ।
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ fir vaylaa hath na aavee jam kaa dand laagay. Once the demon of death strikes them, they do not find any chance to get out of the love for the materialism. ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ (ਮੌਤ ਸਿਰ ਤੇ ਆ ਜਾਂਦੀ ਹੈ) ਤਦੋਂ (ਇਸ ਮੋਹ ਵਿਚੋਂ ਨਿਕਲਣ ਲਈ) ਸਮਾ ਨਹੀਂ ਮਿਲਦਾ।
ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ tin jam dand na lag-ee jo har liv jaagay. Those who remain focused on remembering God and remain alert to false worldly enticements are not tortured by the fear of death. ਜੋ ਮਨੁੱਖ ਪਰਮਾਤਮਾ ਦੀ ਯਾਦ ਵਿਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ (ਸਹਿਮ ਨਹੀਂ ਮਾਰਦਾ)।
ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥ sabh tayree tuDh chhadaavanee sabh tuDhai laagay. ||12|| O’ God, all this creation is Yours and You ought to free them from the love for Maya, because they all are dependent on Your support. ||12|| ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੀ ਹੈ, ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਣਾ ਹੈ, ਸਾਰਿਆਂ ਦਾ ਤੂੰ ਹੀ ਆਸਰਾ ਹੈਂ ॥੧੨॥
ਸਲੋਕੁ ਮਃ ੧ ॥ salok mehlaa 1. Shalok, First Guru:
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ sarbay jo-ay agachhmee dookh ghanayro aath. One who considers the world to be imperishable, endures immense misery, ਜੋ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ|
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥ kaalar laadas sar laaghana-o laabh na poonjee saath. ||1|| he is like the one, who is carrying a load of salt (sins) and has to cross the ocean (of vices); in the end, such a person is left neither with the capital nor profit of Naam. ||1|| ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥
ਮਃ ੧ ॥ mehlaa 1. First Guru:
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥ poonjee saacha-o naam too akhuta-o darab apaar. O’ God, a person who has the wealth of God’s Name, which is infinite and inexhaustible, (ਜਿਸ ਮਨੁੱਖ ਦੇ ਪਾਸ) ਪ੍ਰਭੂ ਦਾ ਨਾਮ ਪੂੰਜੀ ਹੈ, ਜਿਸ ਪਾਸ (ਹੇ ਪ੍ਰਭੂ!) ਤੂੰ ਨਾਹ ਮੁੱਕਣ ਵਾਲਾ ਤੇ ਬੇਅੰਤ ਧਨ ਹੈਂ,
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥ naanak vakhar nirmalo Dhan saahu vaapaar. ||2|| O’ Nanak! that person with this immaculate commodity of God’s Name is a blessed trader and his trade of Naam is also blessed. ||2|| ਹੇ ਨਾਨਕ! ਜਿਸ ਪਾਸ ਇਹ ਪਵਿਤ੍ਰ ਸੌਦਾ ਹੈ, ਉਹ ਸ਼ਾਹ ਧੰਨ ਹੈ ਤੇ ਉਸ ਦਾ ਵਣਜ ਧੰਨ ਹੈ ॥੨॥
ਮਃ ੧ ॥ mehlaa 1. First Guru:
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ poorab pareet piraan lai mota-o thaakur maan. O’ mortal, recognize your preordained love of God, and lovingly remember the great Master-God. (ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ ਅਤੇ ਉਸ ਵੱਡੇ ਮਾਲਕ ਨੂੰ ਯਾਦ ਕਰ।
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥ maathai oobhai jam maarsee naanak maylan naam. ||3|| O’ Nanak! realizing God’s Name is to defeat the fear of death, like throwing the demon of death on the ground with face down. ||3|| ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨਾ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰਦਾ ਹੈ ॥੩॥
ਪਉੜੀ ॥ pa-orhee. Pauree:
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥ aapay pind savaari-on vich nav niDh naam. God Himself has embellished the human body and has put in it His Name, which is like all the treasures of the world. ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ।
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ ik aapay bharam bhulaa-i-an tin nihfal kaam. Based on their deeds, God has Himself strayed many human beings in doubt and all their efforts go fruitless. ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ।
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥ iknee gurmukh bujhi-aa har aatam raam. By following the Guru’s teachings, many people have understood that God’s supreme light pervades all. ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ l
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥ iknee sun kai mani-aa har ootam kaam. After listening to God’s Name, many people have accepted it; this effort is the most sublime deed. ਕਈ ਜੀਵਾਂ ਨੇ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ ਉਹਨਾਂ ਦਾ ਇਹ ਉੱਦਮ ਚੰਗਾ ਹੈ।
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥ antar har rang upji-aa gaa-i-aa har gun naam. ||13|| Love for God wells up within the mind of those, who sing His praises and lovingly remember Naam. ||13|| ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ‘ਨਾਮ’ ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ॥੧੩॥
ਸਲੋਕੁ ਮਃ ੧ ॥ salok mehlaa 1. Shalok, First Guru:


© 2017 SGGS ONLINE
Scroll to Top