Page 1091
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥
bhogtan bhai man vasai haykai paaDhar heed.
O’ brother, the one righteous path in life is that innocence and fear of God should reside in our mind.
ਭੋਲਾਪਨ ਧਾਰਿਆਂ ਹਰੀ ਦਾ ਭੈ ਮਨ ਵਿੱਚ ਵੱਸਦਾ ਹੈ। ਇਹੀ ਇਕ ਰਸਤਾ ਹੈ।
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥
at daahpan dukh ghano teenay thaav bhareed. ||1||
Extreme jealousy with others, brings immense pain and the mind, body and speech remain accursed. ||1||
ਪਰ ਈਰਖਾ ਦੇ ਸਾੜੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥
ਮਃ ੧ ॥
mehlaa 1.
First Guru:
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥
maaNdal bayd se baajno ghano Dharhee-ai jo-ay.
The drum of Vedas is ringing very loudly to propagate their beliefs and many people are seen following them (the rituals),
ਬਹੁਤੇ ਲੋਕ ਉਸ ਢੋਲ ਨੂੰ ਤਕਦੇ ਹਨ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ},
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥
naanak naam samaal too beeja-o avar na ko-ay. ||2||
O’ Nanak, you should lovingly remember God, except for that, there is no second way. ||2||
ਹੇ ਨਾਨਕ! ਤੂੰ ‘ਨਾਮ’ ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥
ਮਃ ੧ ॥
mehlaa 1.
First Guru:
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥
saagar gunee athaahu kin haathaalaa daykhee-ai.
O’ brother, this world is like an unfathomable ocean, filled with three modes of Maya ( vice, virtues and power); who has seen its bottom?
ਹੇ ਭਾਈ, (ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?
ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥
vadaa vayparvaahu satgur milai ta paar pavaa.
If I could meet the great carefree true Guru, then I could cross over this worldly ocean of vices.
ਜੇ ਸਤਿਗੁਰੂ ਜੋ ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।
ਮਝ ਭਰਿ ਦੁਖ ਬਦੁਖ ॥
majh bhar dukh badukh.
This worldly ocean is filled with suffering and misery.
ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥
naanak sachay naam bin kisai na lathee bhukh. ||3||
O’ Nanak! no one’s hunger for Maya, the worldly riches and power, is ever quenched without lovingly remembering God. ||3||
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ ਮਾਇਆ ਬਾਰੇ ਭੁੱਖ ਨਹੀਂ ਉਤਰਦੀ ॥੩॥
ਪਉੜੀ ॥
pa-orhee.
Pauree:
ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥
jinee andar bhaali-aa gur sabad suhaavai.
Those who have searched their inner self through the Guru’s beautiful word,
ਜਿਨ੍ਹਾਂ ਨੇ ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਆਪਣਾ ਮਨ ਖੋਜਿਆ ਹੈ,
ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥
jo ichhan so paa-iday har naam Dhi-aavai.
they lovingly remember God’s Name and receive whatever they wish for.
ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥
jis no kirpaa karay tis gur milai so har gun gaavai.
But only that person, on whom God bestows mercy, meets the Guru and sings the praises of God.
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
Dharam raa-ay tin kaa mit hai jam mag na paavai.
The judge of righteousness becomes their friend and he never sends them on the path of the demon of death.
ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥
har naam Dhi-aavahi dinas raat har naam samaavai. ||14||
They lovingly remember God’s Name day and night and remain absorbed in God’s Name. ||14||
ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥
ਸਲੋਕੁ ਮਃ ੧ ॥
salok mehlaa 1.
Shalok, First Guru:
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
sunee-ai ayk vakhaanee-ai surag mirat pa-i-aal.
It is being heard and said that God alone permeates in the sky, the earth, and the nether regions.
ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਅਕਾਸ ਵਿਚ ਧਰਤੀ ਤੇ ਪਾਤਾਲ ਵਿਚ ਪ੍ਰਭੂ ਇਕ ਆਪ ਹੀ ਆਪ ਹੈ|
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
hukam na jaa-ee mayti-aa jo likhi-aa so naal.
His command cannot be erased; whatever is written in the destiny of a mortal that goes with him.
ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
ka-un moo-aa ka-un maarsee ka-un aavai ka-un jaa-ay.
(One wonders), who has died, who would kill, who takes birth, who dies,
ਕੌਣ ਮਰ ਗਿਆ ਹੈ, ਉਸ ਨੂੰ ਕੌਣ ਮਾਰਦਾ ਹੈ, ਕੌਣ ਆਉਂਦਾ ਹੈ ਅਤੇ ਕੌਣ ਜਾਂਦਾ ਹੈ?
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥
ka-un rahsee naankaa kis kee surat samaa-ay. ||1||
who would enjoy bliss, and whose consciousness would merge in God? ||1||
ਹੇ ਨਾਨਕ! ਕੌਣ ਹੈ ਜੋ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੀਹਦੀ ਆਤਮਾ ਪ੍ਰਭੂ ਅੰਦਰ ਲੀਨ ਹੁੰਦੀ ਹੈ?॥੧॥
ਮਃ ੧ ॥
mehlaa 1.
First Guru:
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥
ha-o mu-aa mai maari-aa pa-un vahai daree-aa-o.
The mortal has died in ego, possessiveness has killed him, because within him blows the air (breath) of worldly desire like a flowing river.
ਜੀਵ ‘ਹਉਮੈ ‘ਵਿਚ ਮਰਿਆ ਹੈ, ਮਮਤਾ ਨੇ ਮਾਰਿਆ ਹੈ, ਕਿਉਂਕੇ ਉਸ ਦੇ ਅੰਦਰ ਤ੍ਰਿਸ਼ਨਾ-ਰੂਪੀ ਹਵਾ ਦਾ ਦਰਿਆ ਵਹਿੰਦਾ ਰਹਿੰਦਾ ਹੈ।
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥
tarisnaa thakee naankaa jaa man rataa naa-ay.
O’ Nanak, one’s worldly desires end, when the mind gets imbued with Naam.
ਹੇ ਨਾਨਕ! ਜਦੋਂ ਮਨ ‘ਨਾਮ’ ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।
ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥
lo-in ratay lo-inee kannee surat samaa-ay.
Then his eyes get imbued with the craving to see God and his yearning to listen to God’s praises gets absorbed in the ears.
ਉਸ ਦੀਆਂ ਅੱਖਾਂ ਪ੍ਰਭੂ ਨੂੰ ਦੇਖਣ ਦੀ ਤਾਂਘ ਵਿਚ ਰੱਤੀਆਂ ਜਾਂਦੀਆਂ ਹਨ, ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।
ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥
jeebh rasaa-in choonrhee ratee laal lavaa-ay.
While enjoying the relish of meditating on Naam, his tongue has become beautiful as if studded with red rubies.
ਜੀਭ ਨਾਮ-ਰਸੈਣ ਵਿਚ ਲਗ ਕੇ ਸੁੰਦਰ ਹੋ ਗਈ ਹੈ ਅਤੇ ‘ਨਾਮ’ ਸਿਮਰ ਕੇ ਜਿਵੇਂ ਸੋਹਣਾ ਲਾਲ ਬਣ ਗਈ ਹੈ।
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥
andar musak jhakoli-aa keemat kahee na jaa-ay. ||2||
He has become so noble as if his mind has been perfumed with Naam, the worth of such a person cannot be described. ||2||
ਮਨ (‘ਨਾਮ’ ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥
ਪਉੜੀ ॥
pa-orhee.
Pauree:
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥
is jug meh naam niDhaan hai naamo naal chalai.
God’s Name in this human life is the real treasure and Naam alone accompanies a person after death.
ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, ‘ਨਾਮ’ ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,
ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥
ayhu akhut kaday na nikhuta-ee khaa-ay kharchi-o palai.
It is inexhaustible, it does not deplete even after spending, using and saving.
ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।
ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥
har jan nayrh na aavee jamkankar jamkalai.
Even the demons of death do not come near the devotees of God, who have this treasure of Naam.
ਇਸ ਖ਼ਜ਼ਾਨੇ ਵਾਲੇ) ਭਗਤ ਜਨਾ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।
ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥
say saah sachay vanjaari-aa jin har Dhan palai.
Those who have amassed the wealth of God’s Name are spritually wealthy and the true traders of Naam,
ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।
ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥
har kirpaa tay har paa-ee-ai jaa aap har ghalai. ||15||
It is by God’s grace that we receive the wealth of God’s Name, only when He Himself sends us to the Guru. ||15||
ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕਰ ਸਕੀਦਾ ਹੈ, ਜਦੋਂ ਵਾਹਿਗੁਰੂ ਖ਼ੁਦ ਇਨਸਾਨ ਨੂੰ ਗੁਰਾਂ ਕੋਲ ਭੇਜਦਾ ਹੈ ॥੧੫॥
ਸਲੋਕੁ ਮਃ ੩ ॥
salok mehlaa 3.
Shalok, Third Guru:
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥
manmukh vaapaarai saar na jaannee bikh vihaajheh bikh sangar-hahi bikh si-o Dhareh pi-aar.
The self-willed people do not appreciate the value of the trade of Naam; they deal in Maya, amass Maya and love Maya, the poison for spiritual life.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ|
ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥
baahrahu pandit sadaa-iday manhu moorakh gaavaar.
Outwardly they are known as pundits (the scholars), but in reality they are foolish and spiritually ignorant,
ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,
ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥
har si-o chit na laa-inee vaadee Dharan pi-aar.
because they do not focus their minds to God but love to engage in arguments.
(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ|
ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥
vaadaa kee-aa karan kahaanee-aa koorh bol karahi aahaar.
They narrate stories of conflicts and sustain themselves by telling lies.
ਝਗੜਿਆਂ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਭੋਜਨ ਕਰਦੇ ਹਨ ਕੂੜ ਬੋਲ ਕੇ।
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥
jag meh raam naam har nirmalaa hor mailaa sabh aakaar.
Only God’s Name is immaculate in this world and all other forms are polluted.
ਕੇਵਲ ਵਾਹਿਗੁਰੂ ਨਾਮ ਹੀ ਇਸ ਜਹਾਨ ਅੰਦਰ ਪਵਿੱਤ੍ਰ ਹੈ ਅਤੇ ਮਲੀਣ ਹਨ ਹੋਰ ਸਾਰੇ ਸਰੂਪ l
ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥
naanak naam na chaytnee ho-ay mailay mareh gavaar. ||1||
Nanak says, those who do not remember God with loving devotion, these fools become sinners and spiritually deteriorate. ||1||
ਹੇ ਨਾਨਕ! ਜੋ ਨਾਮ ਨਹੀਂ ਸਿਮਰਦੇ ਉਹ ਮੂਰਖ ਅਪਵਿਤਰ ਹੋ ਕੇ ਮਰਦੇ ਹਨ ॥੧॥
ਮਃ ੩ ॥
mehlaa 3.
Third Guru:
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥
dukh lagaa bin sayvi-ai hukam mannay dukh jaa-ay.
One endures suffering without remembering God, his misery ends when he accepts His command.
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ ਤਾਂ ਦੁੱਖ ਦੂਰ ਹੋ ਜਾਂਦਾ ਹੈ,
ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥
aapay daataa sukhai daa aapay day-ay sajaa-ay.
God Himself is the benefactor of inner peace and happiness, He Himself awards punishment.
ਪ੍ਰਭੂ ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥
naanak ayvai jaanee-ai sabh kichh tisai rajaa-ay. ||2||
O’ Naak! we should understand that everything happens as per His will. ||2||
ਹੇ ਨਾਨਕ! ਇਸ ਤਰ੍ਹਾਂ ਸਮਝਣਾ ਚਾਇਦਾ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥
ਪਉੜੀ ॥
pa-orhee.
Pauree:
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥
har naam binaa jagat hai nirDhan bin naavai taripat naahee.
Without God’s Name, this world is without spiritual wealth, because nobody becomes content without remembering God’s Name.
ਪ੍ਰਭੂ ਦੇ ‘ਨਾਮ’ ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ) ‘ਨਾਮ’ ਤੋਂ ਬਿਨਾ ਸੰਤੋਖ ਨਹੀਂ ਆਉਂਦਾ।
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥
doojai bharam bhulaa-i-aa ha-umai dukh paahee.
The love for duality (the Maya) has strayed human beings in doubt, and they endure suffering because of egotism.
ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।