Page 1023
ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥
sachai oopar avar na deesai saachay keemat paa-ee hay. ||8||
No one seems higher than the eternal God who is capable of evaluate His worth. ||8||
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਸਿਰ ਉਤੇ ਕੋਈ ਹੋਰ ਤਾਕਤ ਨਹੀਂ ਦਿੱਸਦੀ ਜੋ ਉਸ ਸਦਾ-ਥਿਰ ਦੀ ਸਮਰਥਾ ਦਾ ਮੁੱਲ ਪਾ ਸਕੇ ॥੮॥
ਐਥੈ ਗੋਇਲੜਾ ਦਿਨ ਚਾਰੇ ॥
aithai go-ilrhaa din chaaray.
People’s stay in this world is for a few days like the short stay of a cowherd.
ਚਰਾਗਾਹ ਅੰਦਰ ਗੋਇਲੇ ਵਾਂਗ, ਇਥੇ ਜਗਤ ਵਿਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ।
ਖੇਲੁ ਤਮਾਸਾ ਧੁੰਧੂਕਾਰੇ ॥
khayl tamaasaa DhunDhookaaray.
This world is like a play and a show, but human beings are entrapped in the darkness of spiritual ignorance due to their love for worldly wealth.
ਇਹ ਜਗਤ ਇਕ ਖੇਡ ਹੈ, ਇਕ ਤਮਾਸ਼ਾ ਹੈ, ਪਰ (ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ) ਘੁੱਪ ਹਨੇਰੇ ਵਿਚ ਫਸੇ ਪਏ ਹਨ।
ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
baajee khayl ga-ay baajeegar ji-o nis supnai bhakhlaa-ee hay. ||9||
Like jugglers the humans leave from here empty handed after performing their acts; it is just like mumbling (upon finding some treasure) in a dream.||9||
ਬਾਜੀਗਰਾਂ ਵਾਂਗ ਜੀਵ ਬਾਜੀ ਖੇਡ ਕੇ ਖਾਲੀ ਹੱਥ ਚਲੇ ਜਾਂਦੇ ਹਨ, ਜਿਵੇਂ ਰਾਤ ਨੂੰ ਸੁਪਨੇ ਵਿਚ ਕੋਈ ਬੰਦਾ (ਧਨ ਲੱਭ ਕੇ) ਬਰੜਾਂਦਾ ਹੈ ॥੯॥
ਤਿਨ ਕਉ ਤਖਤਿ ਮਿਲੀ ਵਡਿਆਈ ॥
tin ka-o takhat milee vadi-aa-ee.
Only those people receive honor in God’s presence,
ਕੇਵਲ ਉਹ ਹੀ ਮਨੁੱਖ ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ,
ਨਿਰਭਉ ਮਨਿ ਵਸਿਆ ਲਿਵ ਲਾਈ ॥
nirbha-o man vasi-aa liv laa-ee.
who remain focused on God and in whose mind the fearless God manifests,
ਜੇਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਨਿਰਭਉ ਪ੍ਰਭੂ ਵੱਸ ਪੈਂਦਾ ਹੈ l
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥
khandee barahmandee paataalee puree-ee taribhavan taarhee laa-ee hay. ||10||
who (God) is present in deep trance in all the continents, solar systems, nether regions and the three worlds. ||10||
ਜੋ ਸਾਰੇ ਖੰਡਾਂ ਬ੍ਰਹਮੰਡਾਂ ਪਾਤਾਲਾਂ ਮੰਡਲਾਂ ਵਿਚ ਤਿੰਨਾਂ ਹੀ ਭਵਨਾਂ ਵਿਚ ਸਮਾਧੀ ਲਾਈ ਬੈਠਾ ਹੈ ॥੧੦॥
ਸਾਚੀ ਨਗਰੀ ਤਖਤੁ ਸਚਾਵਾ ॥
saachee nagree takhat sachaavaa.
The body and heart of that person become the abode of the eternal God,
ਉਸ ਮਨੁੱਖ ਦਾ ਇਹ ਸਰੀਰ ਉਸ ਦਾ ਇਹ ਹਿਰਦਾ-ਤਖ਼ਤ ਸਦਾ-ਥਿਰ ਪ੍ਰਭੂ ਦਾ ਨਿਵਾਸ-ਥਾਂ ਬਣ ਜਾਂਦਾ ਹੈ,
ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥
gurmukh saach milai sukh paavaa.
who realizes Him and enjoys the bliss through the Guru’s teachings.
ਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥
saachay saachai takhat vadaa-ee ha-umai ganat gavaa-ee hay. ||11||
Such a person is blessed with honor in the eternal God’s presence, because he completely eradicates the thoughts of egotism. ||11||
ਉਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਸਦਾ-ਥਿਰ ਤਖ਼ਤ ਉਤੇ ਵਡਿਆਈ ਮਿਲਦੀ ਹੈ। ਉਹ ਮਨੁੱਖ ਹਉਮੈ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ ॥੧੧॥
ਗਣਤ ਗਣੀਐ ਸਹਸਾ ਜੀਐ ॥
ganat ganee-ai sahsaa jee-ai.
There always remains a fear in our mind by keeping the account of our possessions or egoistic deeds.
ਹਿਸਾਬ ਕਿਤਾਬ ਕਰਨ ਦੁਆਰਾ ਜਿੰਦ ਵਿਚ ਸਹਮ ਬਣਿਆ ਹੀ ਰਹਿੰਦਾ ਹੈ,
ਕਿਉ ਸੁਖੁ ਪਾਵੈ ਦੂਐ ਤੀਐ ॥
ki-o sukh paavai doo-ai tee-ai.
How can one find inner peace through duality and the love for three modes of Maya (vice,virtues and power)?
ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿਚ ਤੇ ਤ੍ਰਿਗੁਣੀ ਮਾਇਆ ਦੀ ਲਗਨ ਵਿਚ-ਸੁਖ ਕਿਸ ਤਰ੍ਹਾਂ ਮਿਲ ਸਕਦਾ ਹੈ ।
ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
nirmal ayk niranjan daataa gur pooray tay pat paa-ee hay. ||12||
The benefactor God alone is immaculate and free from the effects of Maya; honor is received only through the perfect Guru. ||12||
ਕੇਵਲ ਦਾਤਾਰ ਪ੍ਰਭੂ ਹੀ ਪਵਿਤ੍ਰ ਹੈ ਤੇ ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈਂਦਾ, ਪੂਰੇ ਗੁਰੂ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ ॥੧੨॥
ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥
jug jug virlee gurmukh jaataa.
In each and every age, only a very rare Guru’s follower has realized God,
ਹਰੇਕ ਜੁਗ ਵਿਚ (ਭਾਵ, ਜੁਗ ਭਾਵੇਂ ਕੋਈ ਹੋਵੇ) ਕਿਸੇ ਉਸ ਵਿਰਲੇ ਨੇ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਈ ਹੈ,
ਸਾਚਾ ਰਵਿ ਰਹਿਆ ਮਨੁ ਰਾਤਾ ॥
saachaa rav rahi-aa man raataa.
who is pervading everywhere; that person’s mind is imbued with God’s love.
ਉਹ ਸਦਾ-ਥਿਰ ਪ੍ਰਭੂ ਸਭ ਥਾਂ ਮੌਜੂਦ ਹੈ। ਉਸ ਦਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।
ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥
tis kee ot gahee sukh paa-i-aa man tan mail na kaa-ee hay. ||13||
One who sought the eternal God’s refuge, received inner peace and now there is no dirt of vices (evil thoughts) in his mind and heart. ||13||
ਜਿਸ ਨੇ ਉਸ ਸਦਾ-ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ (ਵਿਕਾਰਾਂ ਦੀ) ਕੋਈ ਮੈਲ ਨਹੀਂ ਰਹਿ ਜਾਂਦੀ ॥੧੩॥
ਜੀਭ ਰਸਾਇਣਿ ਸਾਚੈ ਰਾਤੀ ॥
jeebh rasaa-in saachai raatee.
One whose tongue is imbued with the relish of love for the eternal God,
ਜਿਸ ਮਨੁੱਖ ਦੀ ਜੀਭ ਸਭ ਰਸਾਂ ਦੇ ਸੋਮੇ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ,
ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥
har parabh sangee bha-o na bharaatee.
God becomes his companion, and now he feels no dread or doubt.
ਹਰੀ ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਉਸ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ।
ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥
sarvan sarot rajay gurbaanee jotee jot milaa-ee hay. ||14||
Listening to the Guru’s divine word, his ears get satiated and his soul remains merged in the prime soul (God). ||14||
ਸਤਿਗੁਰੂ ਦੀ ਬਾਣੀ ਸੁਣਨ ਵਿਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੧੪॥
ਰਖਿ ਰਖਿ ਪੈਰ ਧਰੇ ਪਉ ਧਰਣਾ ॥
rakh rakh pair Dharay pa-o Dharnaa.
O’ God! I have taken each and every step in life after a careful thought (and have saved myself from the vices).
ਹੇ ਪ੍ਰਭੁ!ਮੈਂ ਬੜੇ ਗਹੁ ਨਾਲ ਧਰਤੀ ਉਤੇ ਪੈਰ ਰੱਖੇ ਹਨ (ਵਿਕਾਰਾਂ ਵਲੋ ਆਪਣਾ ਆਪ ਬਚਾਈ ਰਖਿਆ ਹੈ )
ਜਤ ਕਤ ਦੇਖਉ ਤੇਰੀ ਸਰਣਾ ॥
jat kat daykh-a-u tayree sarnaa.
Wherever I look, I see that ultimately all seek Your refuge.
ਮੈਂ ਜਿਧਰ ਤੱਕਦਾ ਹਾਂ ਉਧਰ ਸਭ ਜੀਵ ਤੇਰੀ ਹੀ ਸਰਨ ਪੈਂਦੇ ਹਨ।
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥
dukh sukh deh toohai man bhaaveh tujh hee si-o ban aa-ee hay. ||15||
Now, whether You grant me pain or pleasure, only You are pleasing to my mind, and I am only imbued with Your love. ||15||
ਹੁਣ ਤੂੰ ਦੁੱਖ ਦੇਵੇਂ ਭਾਵੇਂ ਸੁਖ ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ, ਮੇਰੀ ਪ੍ਰੀਤ ਸਿਰਫ਼ ਤੇਰੇ ਨਾਲ ਹੀ ਬਣ ਆਈ ਹੈ ॥੧੫॥
ਅੰਤ ਕਾਲਿ ਕੋ ਬੇਲੀ ਨਾਹੀ ॥
ant kaal ko baylee naahee.
O’ God, no body is anyone’s companion at the very last moment in life;
ਜਗਤ ਵਿਚ ਅਖ਼ੀਰਲੇ ਵੇਲੇ ਕੋਈ (ਸਾਕ ਅੰਗ) ਸਾਥੀ ਨਹੀਂ ਬਣ ਸਕਦਾ।
ਗੁਰਮੁਖਿ ਜਾਤਾ ਤੁਧੁ ਸਾਲਾਹੀ ॥
gurmukh jaataa tuDh saalaahee.
only those who follow the Guru’s teachings understand it and sing Your praises.
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਇਸ ਗੱਲ ਨੂੰ) ਸਮਝ ਕੇ ਤੇਰੀ ਹੀ ਸਿਫ਼ਤ-ਸਾਲਾਹ ਕਰਦੇ ਹਨ।
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥
naanak naam ratay bairaagee nij ghar taarhee laa-ee hay. ||16||3||
O’ Nanak, those who remain focused on God’s Name, remain detached from Maya and remain attuned to God abiding in their own heart. ||16||3||
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ, ਉਹ ਸਦਾ ਆਪਣੇ ਹਿਰਦੇ-ਘਰ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧੬॥੩॥
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
ਆਦਿ ਜੁਗਾਦੀ ਅਪਰ ਅਪਾਰੇ ॥
aad jugaadee apar apaaray.
O’ the infinite and incomparable God! You have been present even before the beginning of ages.
ਹੇ ਮੇਰੇ ਬੇਅੰਤ ਅਤੇ ਬੇਮਿਸਾਲ ਪ੍ਰਭੂ! ਤੂੰ ਐਨ ਅਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਹੈਂ।
ਆਦਿ ਨਿਰੰਜਨ ਖਸਮ ਹਮਾਰੇ ॥
aad niranjan khasam hamaaray.
O’ God! You are the primal source of creation, You are immaculate Master-God.
ਹੇ ਸਾਰੀ ਰਚਨਾ ਦੇ ਮੂਲ! ਹੇ ਨਿਰੰਜਨ! ਹੇ ਸਾਡੇ ਖਸਮ!
ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥
saachay jog jugat veechaaree saachay taarhee laa-ee hay. ||1||
O’ God, the contemplator of the way to unite beings with Yourself, You were absorbed in deep trance within Yourself before the creation of the universe. ||1||
ਹੇ ਪ੍ਰਭੂ! ਹੇ ਮਿਲਾਪ ਦੀ ਜੁਗਤਿ ਨੂੰ ਵਿਚਾਰਨ ਵਾਲੇ!ਜਦੋਂ ਤੂੰ ਸੰਸਾਰ ਦੀ ਰਚਨਾ ਨਹੀਂ ਕੀਤੀ ਸੀ ਤੂੰ ਆਪਣੇ ਆਪ ਵਿਚ ਸਮਾਧੀ ਲਾਈ ਹੋਈ ਸੀ ॥੧॥
ਕੇਤੜਿਆ ਜੁਗ ਧੁੰਧੂਕਾਰੈ ॥ ਤਾੜੀ ਲਾਈ ਸਿਰਜਣਹਾਰੈ ॥
kayt-rhi-aa jug DhunDhookaarai.taarhee laa-ee sirjanhaarai.
(I wonder), for how many ages before the creation there has been pitch darkness in which the Creator-God remained absorbed in deep trance.
(ਜਗਤ-ਰਚਨਾ ਤੋਂ )ਕਿਤਨੇ ਹੀ ਜੁਗ ਪਹਿਲਾਂ ਉਸ ਸਿਰਜਣਹਾਰ ਨੇ ਇਕ-ਰਸ ਘੁੱਪ ਹਨੇਰੇ ਵਿਚ ਸਮਾਧੀ ਲਾ ਰੱਖੀ ਸੀ।
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥
sach naam sachee vadi-aa-ee saachai takhat vadaa-ee hay. ||2||
Eternal is the Name of that Creator, eternal is His glory and eternal is the glory of His throne. ||2||
ਉਸ ਸਿਰਜਣਹਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਪ੍ਰਭੂ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ ॥੨॥
ਸਤਜੁਗਿ ਸਤੁ ਸੰਤੋਖੁ ਸਰੀਰਾ ॥
satjug sat santokh sareeraa.
Those people who by the grace of God abide by the truth and contentment are like living in the Satyug, the Golden Age of Truth.
ਜਿਨ੍ਹਾਂ ਪ੍ਰਾਣੀਆਂ ਦੇ ਅੰਦਰ (ਉਸ ਸਿਰਜਣਹਾਰ ਦੀ ਮੇਹਰ ਦਾ ਸਦਕਾ) ਸਤ ਅਤੇ ਸੰਤੋਖ (ਵਾਲਾ ਜੀਵਨ ਉੱਘੜਦਾ) ਹੈ ਉਹ, ਮਾਨੋ, ਸਤਜੁਗ ਵਿਚ (ਵੱਸ ਰਹੇ ਹਨ)।
ਸਤਿ ਸਤਿ ਵਰਤੈ ਗਹਿਰ ਗੰਭੀਰਾ ॥
sat sat vartai gahir gambheeraa.
The deeply profound eternal God is pervading everywhere.
(ਜਗਤ-ਰਚਨਾ ਕਰ ਕੇ) ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਭੂ (ਹਰ ਥਾਂ) ਵਿਆਪਕ ਹੋ ਰਿਹਾ ਹੈ।
ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥
sachaa saahib sach parkhai saachai hukam chalaa-ee hay. ||3||
The eternal God tests the mortals on the touchstone of Truth, and running the universe as per His eternal command. ||3||
ਸਦਾ-ਥਿਰ ਮਾਲਕ ਸਭ ਜੀਵਾਂ ਦੀ ਸਹੀ ਪਰਖ ਕਰਦਾ ਹੈ, ਉਹ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਵਿਚ ਚਲਾ ਰਿਹਾ ਹੈ ॥੩॥
ਸਤ ਸੰਤੋਖੀ ਸਤਿਗੁਰੁ ਪੂਰਾ ॥
sat santokhee satgur pooraa.
The perfect true Guru is the embodiment of truth and contentment.
ਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ।
ਗੁਰ ਕਾ ਸਬਦੁ ਮਨੇ ਸੋ ਸੂਰਾ ॥
gur kaa sabad manay so sooraa.
One who accepts and follow the Guru’s word is truly brave against the vices.
ਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ)।
ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥
saachee dargeh saach nivaasaa maanai hukam rajaa-ee hay. ||4||
He obeys God’s Command and attains a place forever in His presence. ||4||
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਸਦਾ ਦਾ ਨਿਵਾਸ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਮੰਨਦਾ ਹੈ ॥੪॥
ਸਤਜੁਗਿ ਸਾਚੁ ਕਹੈ ਸਭੁ ਕੋਈ ॥
satjug saach kahai sabh ko-ee.
Whosoever always lovingly remembers God, feels as if he is living in the age of Satyug.
ਜੇਹੜਾ ਜੇਹੜਾ ਬੰਦਾ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ, ਮਾਨੋ, ਸਤਜੁਗ ਵਿਚ ਹੈ।
ਸਚਿ ਵਰਤੈ ਸਾਚਾ ਸੋਈ ॥
sach vartai saachaa so-ee.
He always conducts himself in truth and beholds the eternal God pervading everywhere.
ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਿਆ ਹੋਇਆ ਹੀ ਜਗਤ ਦੀ ਕਾਰ ਕਰਦਾ ਹੈ, ਉਸ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।
ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥
man mukh saach bharam bha-o bhanjan gurmukh saach sakhaa-ee hay. ||5||
The eternal God is always in his mind and on his tongue; God, the destroyer of doubts and fear, becomes the companion of the Guru’s follower. ||5||
ਉਸ ਦੇ ਮਨ ਵਿਚ ਉਸ ਦੇ ਮੂੰਹ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਭਟਕਣਾ ਤੇ ਸਹਮ ਦੂਰ ਕਰਨ ਵਾਲਾ ਸਦਾ-ਥਿਰ ਪ੍ਰਭੂ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ॥੫॥
ਤ੍ਰੇਤੈ ਧਰਮ ਕਲਾ ਇਕ ਚੂਕੀ ॥
taraytai Dharam kalaa ik chookee.
One who has lost righteousness from his life, is like living in the age of Treta.
ਜਿਸ ਮਨੁੱਖ ਦੇ ਅੰਦਰੋਂ ਧਰਮ ਦੀ ਇਕ ਤਾਕਤ ਮੁੱਕ ਜਾਂਦੀ ਹੈ, ਉਹ,ਤ੍ਰੇਤੇ ਜੁਗ ਵਿਚ ਵੱਸ ਰਿਹਾ ਹੈ l
ਤੀਨਿ ਚਰਣ ਇਕ ਦੁਬਿਧਾ ਸੂਕੀ ॥
teen charan ik dubiDhaa sookee.
His Faith is now supported only by three pillars, and duality becomes dominent.
ਉਸ ਦੇ ਅੰਦਰ ਧਰਮ ਦੇ ਤਿੰਨ ਪੈਰ ਰਹਿ ਜਾਂਦੇ ਹਨ ਤੇ ਮੇਰ-ਤੇਰ ਜ਼ੋਰ ਪਾ ਲੈਂਦੀ ਹੈ
ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥
gurmukh hovai so saach vakhaanai manmukh pachai avaa-ee hay. ||6||
The self-willed person wastes away in evil pursuits, but the Guru’s follower always lovingly remembers God. ||6||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਮੇਰ-ਤੇਰ ਦੇ) ਅਵੈੜਾ-ਪਨ ਵਿਚ ਖ਼ੁਆਰ ਹੁੰਦਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ (ਤੇ, ਉਹ, ਮਾਨੋ, ਸਤਜੁਗ ਵਿਚ ਹੈ) ॥੬॥
ਮਨਮੁਖਿ ਕਦੇ ਨ ਦਰਗਹ ਸੀਝੈ ॥
manmukh kaday na dargeh seejhai.
A self-willed person is never honored in God’s presence.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਹੀਂ ਪਾਂਦਾ l
ਬਿਨੁ ਸਬਦੈ ਕਿਉ ਅੰਤਰੁ ਰੀਝੈ ॥
bin sabdai ki-o antar reejhai.
How can his inner-self (mind) be pleased without reflecting on the Guru’s word ?
ਗੁਰੂ ਦੇ ਸ਼ਬਦ ਬਾਝੋਂ ਉਸ ਦਾ ਅੰਤਰ ਆਤਮਾ ਕਿਸ ਤਰ੍ਹਾਂ ਪ੍ਰਸੰਨ ਹੋ ਸਕਦਾ ਹੈ?।
ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥
baaDhay aavahi baaDhay jaaveh sojhee boojh na kaa-ee hay. ||7||
They come to this world, bound by their destinies, and also depart bound by their deeds, they do not have any understanding about righteous living. ||7||
ਉਹ ਆਪਣੇ ਕਰਮਾਂ ਵਿਚ ਬੱਝੇ ਹੋਏ ਜਗਤ ਵਿਚ ਆਉਂਦੇ ਹਨ ਤੇ ਬੱਝੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹਨਾਂ ਨੂੰ (ਸਹੀ ਜੀਵਨ-ਮਾਰਗ ਦੀ) ਕੋਈ ਸੂਝ ਨਹੀਂ ਹੁੰਦੀ ॥੭॥
ਦਇਆ ਦੁਆਪੁਰਿ ਅਧੀ ਹੋਈ ॥
da-i-aa du-aapur aDhee ho-ee.
Those whose virtue of compassion became weak (along with losing the righteousness), are like living in the age of duappar.
ਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅੱਧੀ ਰਹਿ ਗਈ (ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ) ਉਹ, ਮਾਨੋ, ਦੁਆਪੁਰ ਵਿਚ ਵੱਸਦੇ ਹਨ।