Page 907
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥
jaa aa-ay taa tineh pathaa-ay chaalay tinai bulaa-ay la-i-aa.
We have come to this world when God sent us here, and we depart from here when He calls us back.
ਅਸੀਂ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪ੍ਰਭੂ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ।
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥
jo kichh karnaa so kar rahi-aa bakhsanhaarai bakhas la-i-aa. ||10||
Whatever God wants to do, He is doing; God is forgiving and He forgives. ||10||
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ। (ਅਸੀਂ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ॥੧੦॥
ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥
jin ayhu chaakhi-aa raam rasaa-in tin kee sangat khoj bha-i-aa.
One understands this mystery only in the company of those who have tasted the nectar of God’s Name.
ਹੇ ਜੀਵ! ਜਿਸ ਜਿਸ ਬੰਦੇ ਨੇ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ।
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥
riDh siDh buDh gi-aan guroo tay paa-i-aa mukat padaarath saran pa-i-aa. ||11||
The wealth of Naam which liberates one from the bond of Maya is received from the Guru by following his teachings; Naam itself is the source of all miraculous powers, exalted intelect and spiritual wisdom.||11||
ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ॥੧੧॥
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥
dukh sukh gurmukh sam kar jaanaa harakh sog tay birkat bha-i-aa.
one who follows the Guru’s teachings, deems pain and pleasure as the same, and he remains detached from happiness and sorrow.
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ।
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥
aap maar gurmukh har paa-ay naanak sahj samaa-ay la-i-aa. ||12||7||
O’ Nanak! by following the Guru’s teachings one eradicates his ego, realizes God and remains in a state of spiritual poise. ||12||7||
ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ॥੧੨॥੭॥
ਰਾਮਕਲੀ ਦਖਣੀ ਮਹਲਾ ੧ ॥
raamkalee dakh-nee mehlaa 1.
Raag Raamkalee, Dakhanee, First Guru:
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥
jat sat sanjam saach drirh-aa-i-aa saach sabad ras leenaa. ||1||
My Guru (God) has made me firmly believe in lust control, chastity, discipline and truthfulness; He Himself remains absorbed in enjoying the divine word. ||1||
ਮੇਰੇ ਗੁਰੂ ਨੇ ਮੇਰੇ ਅੰਦਰ ਜਤ ਸਤ ਸੰਜਮ ਅਤੇ ਸੱਚਾਈ ਨੂੰ ਪੱਕਾ ਕਰ ਦਿੱਤਾ ਹੈ; ਮੇਰਾ ਗੁਰੂ ਸਚੇ ਸ਼ਬਦ-ਰਸ ਵਿਚ ਲੀਨ ਰਹਿੰਦਾ ਹੈ॥੧॥
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
mayraa gur da-i-aal sadaa rang leenaa.
My Guru is full of kindness and He always remains absorbed in love.
ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥
ahinis rahai ayk liv laagee saachay daykh pateenaa. ||1|| rahaa-o.
My Guru always remains lovingly attuned to God; He remains delighted upon beholding His eternal creation. ||1||Pause||
(ਮੇਰੇ ਗੁਰੂ ਦੀ) ਸੁਰਤ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ॥੧॥ ਰਹਾਉ ॥
ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥
rahai gagan pur darisat samaisar anhat sabad rangeenaa. ||2||
My Guru always remains in the supreme spiritual state; He looks upon all alike, and He is imbued with the continuously playing melody of divine word. ||2||
ਮੇਰਾ ਗੁਰੂ ਸਦਾ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਮੇਰੇ ਗੁਰੂ ਦੀ ਪਿਆਰ-ਭਰੀ ਨਿਗਾਹ ਸਭ ਵਲ ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ॥੨॥
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥
sat banDh kupeen bharipur leenaa jihvaa rang raseenaa. ||3||
My Guru has the highest moral character as if He is wearing the loin-cloth of chastity; He remains absorbed in His Naam and his tongue keeps enjoying its relish. ||3||
ਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ॥੩॥
ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥
milai gur saachay jin rach raachay kirat veechaar pateenaa. ||4||
My Guru always remains united with Naam; He has created the creation and is pleased by contemplating on His creation. ||4||
ਮੇਰੇ ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ॥੪॥
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥
ayk meh sarab sarab meh aykaa ayh satgur daykh dikhaa-ee. ||5||
All the creatures are in the one God and the one God is in all; God sees His own amazing play and has made me realize it. ||5||
ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ-ਇਹ ਕੌਤਕ ਮੇਰੇ ਗੁਰੂ ਨੇ ਆਪ ਵੇਖ ਕੇ ਮੈਨੂੰ ਵਿਖਾ ਦਿੱਤਾ ਹੈ ॥੫॥
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥
jin kee-ay khand mandal barahmandaa so parabh lakhan na jaa-ee. ||6||
He who created the worlds, solar systems and galaxies, that God cannot be described. ||6||
ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥
deepak tay deepak pargaasi-aa taribhavan jot dikhaa-ee. ||7||
My Guru (God) has enlightened my mind with his divine light and has made me realize His supreme light pervading the three worlds. ||7||
ਪ੍ਰਭੂ ਨੇ ਆਪਣੀ ਰੌਸ਼ਨ ਜੋਤਿ ਦੇ ਦੀਵੇ ਤੋਂ ਮੇਰੇ ਅੰਦਰ ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ ਰੱਬੀ ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ॥੭॥
ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥
sachai takhat sach mahlee baithay nirbha-o taarhee laa-ee. ||8||
On the eternal throne in the eternal mansion, my fearless Guru (God) is sitting in deep meditation. ||8||
ਸਦਾ-ਥਿਰ ਮਹਿਲ ਵਿਚ ਸਦਾ ਅਟੱਲ ਰਹਿਣ ਵਾਲੇ ਤਖ਼ਤ ਉਤੇ ਬੈਠੇ ਮੇਰੇ ਗੁਰੂ ਨੇ ਨਿਰਭਉ ਦੀ ਸਮਾਧੀ ਲਾਈ ਹੋਈ ਹੈ ॥੮॥
ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥
mohi ga-i-aa bairaagee jogee ghat ghat kinguree vaa-ee. ||9||
My Guru (God), a truly detached yogi, has enticed the hearts of all; He has made the harp like contonuous melody of divine word ring in every heart. ||9||
ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ ਸਾਰਿਆਂ ਨੂੰ ਮੋਹ ਲਿਆ ਹੈ, ਅਤੇ ਹਰੇਕ ਦੇ ਅੰਦਰ ਆਤਮਕ ਜੀਵਨ ਦੀ ਰੌ ਕਿੰਗੁਰੀ ਵਜਾ ਦਿੱਤੀ ਹੈ ॥੯॥
ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥
naanak saran parabhoo kee chhootay satgur sach sakhaa-ee. ||10||8||
O’ Nanak! people are liberated from the love for Maya by coming to God’s refuge and He becomes their true supporter. ||10||8||
ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਰਨ ਪੈ ਕੇ ਜੀਵ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ ਅਤੇ ਸੱਚੇ ਗੁਰੂ ਜੀ ਉਨ੍ਹਾ ਦੇ ਸੱਚੇ ਸਹਾਇਕ ਹੋ ਜਾਂਦੇ ਹਨ।॥੧੦॥੮॥
ਰਾਮਕਲੀ ਮਹਲਾ ੧ ॥
raamkalee mehlaa 1.
Raag Raamkalee, First Guru:
ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥
a-uhath hasat marhee ghar chhaa-i-aa Dharan gagan kal Dhaaree. ||1||
God, who has infused His power into the earth and the sky, makes the human body his abode by manifesting in his heart. ||1||
ਵਾਹਿਗੁਰੂ ਜਿਸ ਨੇ ਆਪਣੀ ਸੱਤਿਆ ਧਰਤੀ ਤੇ ਅਸਮਾਨ ਅੰਦਰ ਟਿਕਾਈ ਹੈ,ਉਹ ਜੀਵ ਦੇ ਹਿਰਦੇ ਵਿਚ ਪਰਗਟ ਹੋ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ ॥੧॥
ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥
gurmukh kaytee sabad uDhaaree santahu. ||1|| rahaa-o.
O’ saints, God has been liberating so many people from the vices by attuning them to the divine word through the Guru. ||1||Pause||
ਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ ॥੧॥ ਰਹਾਉ ॥
ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥
mamtaa maar ha-umai sokhai taribhavan jot tumaaree. ||2||
O’ God! one who controls his worldly attachment and eradicates egotism, he experiences Your divine light pervading the three worlds. ||2||
ਹੇ ਪ੍ਰਭੂ! ਜੋ ਅਪਣੱਤ ਨੂੰ ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤ੍ਰਿ-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ ॥੨॥
ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥
mansaa maar manai meh raakhai satgur sabad veechaaree. ||3||
O’ God! one who conquers his undue worldly desires by reflecting on the divine word of the true Guru, he enshrines You in his mind. ||3||
ਹੇ ਪ੍ਰਭੂ! ਜੋ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ ॥੩॥
ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥
sinyee surat anaahad vaajai ghat ghat jot tumaaree. ||4||
O’ God, one whose mind attunes to Your imperishable form, he feels as if yogi’s horn (sweet melody) is playing within him and he sees Your light in each and every heart. ||4||
ਹੇ ਪ੍ਰਭੂ! ਜਿਸ ਦੀ ਸੁਰਤ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ ( ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ ॥੪॥
ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥
parpanch bayn tahee man raakhi-aa barahm agan parjaaree. ||5||
One who keeps his mind attuned to that God, in him continuously plays the flute of the creation of the universe, he enlightens himself with divine light. ||5||
ਜੇਹਡਾ ਮਨੁੱਖ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ ॥੫॥
ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥
panch tat mil ahinis deepak nirmal jot apaaree. ||6||
Upon attaining the body which is made of the five elements, one always keeps the lamp of the immaculate light of the infinite God lighted within him.||6||
ਪੰਜਾਂ ਮੂਲ ਅੰਸ਼ਾਂ ਦੀ ਦੇਹ ਨੂੰ ਪ੍ਰਾਪਤ ਕਰ ਕੇ, ਮਨੁੱਖ ਇਸ ਦੇਹ ਅੰਦਰ ਬੇਅੰਤ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ ॥੬॥
ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥
rav sas la-ukay ih tan kinguree vaajai sabad niraaree. ||7||
The sun and the moon (the right and left breathing channels) for him are like the two gourds and his body is like the connecting rod and string of the harp, which plays within him the wondrous melody of the divine word. ||7||
ਸੂਰਜ ਅਤੇ ਚੰਦ੍ਰਮਾ (ਭਾਵ ਸੱਜੀ ਅਤੇ ਖੱਬੀ ਨਾਸਕਾ) ਇਸ ਦੇਹ-ਰੂਪੀ ਵੀਣਾ ਦੇ ਤੂੰਬੇ ਹਨ, ਇਹ ਵੀਣਾ ਉਸ ਦੇ ਅੰਦਰ ਗੁਰੂ ਦੇ ਸ਼ਬਦ ਦਾ ਇਕ ਅਲੌਕਿਕ ਰਾਗ ਅਲਾਪਦੀ ਹੈ ॥੭॥
ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥
siv nagree meh aasan a-oDhoo alakh agamm apaaree. ||8||
O’ yogi, that person remains in the presence of invisible, inaccessible and infinite God. ||8||
ਹੇ ਜੋਗੀ, ਉਹ ਮਨੁੱਖ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਦੀ ਨਗਰੀ ਵਿਚ ਅਡੋਲ ਆਸਣ ਲਾਉਂਦਾ ਹੈ ॥੮॥
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥
kaa-i-aa nagree ih man raajaa panch vaseh veechaaree. ||9||
The mind is the king of the city-like human body; the five sensory organs dwell within it like intelligent persons. ||9||
ਮਨੁੱਖ ਦਾ ਸਰੀਰ ਮਾਨੋ, ਵੱਸਦਾ ਸ਼ਹਿਰ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ ਵੱਸਦੇ ਹਨ ॥੯॥
ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥
sabad ravai aasan ghar raajaa adal karay gunkaaree. ||10||
Seated like a king on his throne, the mind lovingly remembers God through the Guru’s word; it administers justice and becomes a philanthropist. ||10||
ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ), ਤੇ ਪਰਉਪਕਾਰੀ ਹੋ ਜਾਂਦਾ ਹੈ ॥੧੦॥
ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥
kaal bikaal kahay kahi bapuray jeevat moo-aa man maaree. ||11||
Conquering his mind, he remains dead to the worldly desires while yet alive, what can the fear of birth and death can do to him? ||11||
ਵਿਚਾਰੀ ਮੌਤ ਤੇ ਪੈਦਾਇਸ਼ ਉਸ ਨੂੰ ਕੀ ਆਖ ਸਕਦੇ ਹਨ ਜੋ ਆਪਣੇ ਮਨੂਏ ਨੂੰ ਜਿੱਤ ਕੇ ਜੀਉਂਦੇ ਜੀ ਮਰਿਆ ਰਹਿੰਦਾ ਹੈ?