Guru Granth Sahib Translation Project

Guru granth sahib page-857

Page 857

ਆਸਨੁ ਪਵਨ ਦੂਰਿ ਕਰਿ ਬਵਰੇ ॥ aasan pavan door kar bavray. O’ ignorant (yogi), abandon all these breathing postures, ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ।
ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥ chhod kapat nit har bhaj bavray. ||1|| rahaa-o. renounce these deceptions and always lovingly remember God. ||1||Pause|| ਇਸ ਠੱਗੀ ਨੂੰ ਛੱਡ, ਤੇ ਸਦਾ ਪ੍ਰਭੂ ਦਾ ਸਿਮਰਨ ਕਰ ॥੧॥ ਰਹਾਉ ॥
ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥ jih too jaacheh so taribhavan bhogee. The worldly wealth, which you beg for, is being enjoyed by the entire world. ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ।
ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥ kahi kabeer kaysou jag jogee. ||2||8|| Kabeer says, O’ Yogi, it is God’s Name alone which is worth begging. ||2||8|| ਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ ॥੨॥੮॥
ਬਿਲਾਵਲੁ ॥ bilaaval. Raag Bilaaval:
ਇਨ੍ਹ੍ਹਿ ਮਾਇਆ ਜਗਦੀਸ ਗੁਸਾਈ ਤੁਮ੍ਹ੍ਹਰੇ ਚਰਨ ਬਿਸਾਰੇ ॥ ayniH maa-i-aa jagdees gusaa-ee tumHray charan bisaaray. O’ God of the universe, this Maya, the worldly riches and power, has made me forsake Your immaculate Name. ਹੇ ਜਗਤ ਦੇ ਮਾਲਕ! ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ।
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥ kichant pareet na upjai jan ka-o jan kahaa karahi baychaaray. ||1|| rahaa-o. Because of this Maya, not even a little bit of love wells up in the mind of human beings; what can the helpless people do? ||1||Pause|| ਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ॥੧॥ ਰਹਾਉ ॥
ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥ Dharig tan Dharig Dhan Dharig ih maa-i-aa Dharig Dharig mat buDh fannee. Cursed is the body, cursed is the wealth and cursed is worldly attachment; cursed is the clever intellect and wisdom which entraps and deceives others. ਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ ਮਨੁੱਖਾਂ ਦੀ ਇਹ ਅਕਲ, ਜੋ ਧਨ-ਪਦਾਰਥ ਦੀ ਖ਼ਾਤਰ ਹੋਰਨਾਂ ਨੂੰ ਧੋਖਾ ਦੇਂਦੀ ਹੈ।
ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥ is maa-i-aa ka-o darirh kar raakho baaNDhay aap bachannee. ||1|| O’ God, please keep this Maya firmly in Your control, because as per Your command, this Maya is binding mortals in its bonds. ||1|| ਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ ॥੧॥
ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥ ki-aa khaytee ki-aa layvaa day-ee parpanch jhooth gumaanaa. Whether it is farming or business, false is the pride of all these displays. ਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ,
ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥ kahi kabeer tay ant bigootay aa-i-aa kaal nidaanaa. ||2||9|| Kabir says! when ultimately death arrives, those who remain entangled in these false worldly displays, regret in the end. ||2||9|| ਕਬੀਰ ਆਖਦਾ ਹੈ! ਜਦੋਂ ਓੜਕ ਨੂੰ ਮੌਤ ਆਉਂਦੀ ਹੈ, ਤਾਂ ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ ॥੨॥੯॥
ਬਿਲਾਵਲੁ ॥ bilaaval. Raag Bilaaval:
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ sareer sarovar bheetray aachhai kamal anoop. God is always present within our pool-like body, because of Him our heart remains delighted like an incomparably beautiful lotus flower. ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ,
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥ param jot purkhotamo jaa kai raykh na roop. ||1|| The supreme God, the primal light, has no form or feature, ||1|| ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਕੋਈ ਰੂਪ-ਰੇਖ ਨਹੀਂ ਹੈ ॥੧॥
ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥ ray man har bhaj bharam tajahu jagjeevan raam. ||1|| rahaa-o. O’ my mind, shed all your doubt and lovingly remember God, the Life and Master of entire universe. ||1||Pause|| ਹੇ ਮੇਰੇ ਮਨ! ਭਰਮ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥
ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥ aavat kachhoo na dees-ee nah deesai jaat. The soul is neither visible when it enters a body, nor while it leaves the body. ਨਾਹ ਆਉਂਦੀ ਦਿੱਸਦੀ ਹੈ ਤੇ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥ jah upjai binsai tahee jaisay purivan paat. ||2|| Like the leaves of water-lily, it gets merged back into where it came from. ||2|| ਪਰ ਇਹ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥ mithi-aa kar maa-i-aa tajee sukh sahj beechaar. One who reflected on the state of peace and poise, renounced the love for Maya, deeming it as an illusion. ਜਿਸ ਨੇ ਸੁਖ ਅਤੇ ਸਹਿਜ ਅਵਸਥਾ ਦੀ ਵਿਚਾਰ ਕੀਤੀ ਹੈ, ਉਸ ਨੇ ਮਾਇਆ ਨੂੰ ਝੂਠੀ ਜਾਣ ਕੇ, ਇਸ ਦਾ ਮੋਹ ਛੱਡ ਦਿੱਤਾ l,
ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥ kahi kabeer sayvaa karahu man manjh muraar. ||3||10|| Kabir says, O’ my mind, lovingly remember that God who resides within your heart. ||3||10|| ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ ਟਿਕੇ ਪਰਮਾਤਮਾ ਦਾ ਸਿਮਰਨ ਕਰ ॥੩॥੧੦॥
ਬਿਲਾਵਲੁ ॥ bilaaval. Raag Bilaaval:
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ janam maran kaa bharam ga-i-aa gobid liv laagee. Since the time I am attuned to God, the Master of the universe, my illusion of birth and death is gone. ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ।
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ jeevat sunn samaani-aa gur saakhee jaagee. ||1|| rahaa-o. The Guru’s teachings have awakened me spiritually, and even while alive I have merged in the divine trance.||1||Pause|| ਗੁਰੂ ਦੀ ਸਿੱਖਿਆ ਨੇ ਮੈਨੂੰ ਜਗਾ ਦਿੱਤਾ ਹੈ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਮੈਂ ਅਫੁਰ ਅਵਸਥਾ ਵਿਚ ਲੀਨ ਹੋ ਗਿਆ ਹਾਂ ॥੧॥ ਰਹਾਉ ॥
ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ kaasee tay Dhun oopjai Dhun kaasee jaa-ee. when a bronze pot is struck a sound arises from it, and when stopped the sound merges back into it. ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ।
ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥ kaasee footee panditaa Dhun kahaaN samaa-ee. ||1|| No sound comes out on striking a broken pot, O’ pundit, where does the sound go then? Similarly where the soul goes after it leaves the body upon death. ||1|| ਹੇ ਪੰਡਿਤ! ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ
ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ tarikutee sanDh mai paykhi-aa ghat hoo ghat jaagee. With spiritually awakened calm mind (by the Guru’s teachings), I experience divine light shining in each and every heart. ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ;
ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥ aisee buDh samaacharee ghat maahi ti-aagee. ||2|| Such an understanding has welled up in me that within my heart I have become detached from undue worldly desires. ||2|| ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ॥੨॥
ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ aap aap tay jaani-aa tayj tayj samaanaa. By reflecting within, I have come to know my own self and my light has merged in the divine Light. ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ।
ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥ kaho kabeer ab jaani-aa gobid man maanaa. ||3||11|| Kabir says, now I have come to understand God, the Master of the universe, and my mind has developed complete faith in Him. ||3||11|| ਕਬੀਰ ਆਖਦਾ ਹੈ- ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ ॥੩॥੧੧॥
ਬਿਲਾਵਲੁ ॥ bilaaval. Raag Bilaaval:
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥ charan kamal jaa kai ridai baseh so jan ki-o dolai dayv. O’ God, one in whose mind is enshrined Your immaculate Naam, how can he waver for the love of worldly riches and power? ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਕਿਉਂ ਨੱਚੇਗਾ?
ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥ maanou sabh sukh na-o niDh taa kai sahj sahj jas bolai dayv. rahaa-o. In a state of spiritual poise, he intuitively sings Your praise and enjoys celestial peace as if he has received all the nine treasures of the world. ||Pause|| ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥
ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ tab ih mat ja-o sabh meh paykhai kutil gaaNth jab kholai dayv. O’ God, when one unties the crooked knot of evil thought in his mind, he then attains this sublime intellect, that he experiences You in all. (ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।
ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥ baaraN baar maa-i-aa tay atkai lai narjaa man tolai dayv. ||1|| He always restrains his mind from getting enticed by Maya, and evaluates his mind on the scale of righteous life. ||1|| ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ,ਮਨ (ਦੇ ਔਗੁਣਾਂ) ਨੂੰ ਪੜਤਾਲਦਾ ਰਹਿੰਦਾ ਹੈ) ॥੧॥
ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥ jah uho jaa-ay tahee sukh paavai maa-i-aa taas na jholai dayv. O’ God! wherever he goes, he enjoys celestial peace and Maya does not allure him. ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।
ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥ kahi kabeer mayraa man maani-aa raam pareet kee-o lai dayv. ||2||12|| Kabeer says, my mind completely believes in the all pervading God; I have absorbed my mind in the Love of God. ||2||12|| ਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥
ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ bilaaval banee bhagat naamdayv jee kee Raag Bilaaval, the hymns of devotee Naam Dev Jee: ਰਾਗ ਬਿਲਾਵਲੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਫਲ ਜਨਮੁ ਮੋ ਕਉ ਗੁਰ ਕੀਨਾ ॥ safal janam mo ka-o gur keenaa. The Guru has made my life fruitful. ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ।


© 2017 SGGS ONLINE
Scroll to Top