Guru Granth Sahib Translation Project

Guru Granth Sahib Spanish Page 1128

Page 1128

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ Pues este orgullo incrementa la maldad.
ਚਾਰੇ ਵਰਨ ਆਖੈ ਸਭੁ ਕੋਈ ॥ Todos dicen que hay cuatro castas (Brahman, Kshatriya, Vaishya y Shudhra),
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ Pero es del esperma de Dios que todos han nacido.
ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ El mismo barro da forma a todo el mundo y el señor creó los cántaros de diferentes formas.
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ Los cinco elementos hacen la forma del cuerpo ,
ਘਟਿ ਵਧਿ ਕੋ ਕਰੈ ਬੀਚਾਰਾ ॥੪॥ ¿Quién podría decir quién tiene más de éste o del otro?
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ Dice Nanak, uno está atado a las acciones,
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ Sin encontrar al gurú verdadero uno no es liberado.
ਭੈਰਉ ਮਹਲਾ ੩ ॥ Bhairo, Mehl Guru Amar Das Ji, El tercer canal divino.
ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥ ਏ ਸੂਤੇ ਅਪਣੈ ਅਹੰਕਾਰੀ ॥੧॥ El Yogui, el sostenedor de hogar, el Pandit y los que visten como mendigos, todos estos están dormidos debido a su ego.
ਮਾਇਆ ਮਦਿ ਮਾਤਾ ਰਹਿਆ ਸੋਇ ॥ Uno está intoxicado con el vino de maya,
ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥ Sin embargo, los que están despiertos no pueden ser saqueados.
ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥ Despierto es aquel que encuentra al guru verdadero,
ਪੰਚ ਦੂਤ ਓਹੁ ਵਸਗਤਿ ਕਰੈ ॥੨॥ Él conquista a sus cinco pasiones.
ਸੋ ਜਾਗੈ ਜੋ ਤਤੁ ਬੀਚਾਰੈ ॥ Despierto es aquel que piensa en la esencia del todo,
ਆਪਿ ਮਰੈ ਅਵਰਾ ਨਹ ਮਾਰੈ ॥੩॥ Él no mata a los demás, pero mata su propio ego.
ਸੋ ਜਾਗੈ ਜੋ ਏਕੋ ਜਾਣੈ ॥ ਪਰਕਿਰਤਿ ਛੋਡੈ ਤਤੁ ਪਛਾਣੈ ॥੪॥ Despierto es aquel que conoce a Dios. El deja el enojo y conoce la quintaesencia.
ਚਹੁ ਵਰਨਾ ਵਿਚਿ ਜਾਗੈ ਕੋਇ ॥ Aquel que permanece despierto entre las cuatro castas,
ਜਮੈ ਕਾਲੈ ਤੇ ਛੂਟੈ ਸੋਇ ॥੫॥ Se libera de las garras del mensajero de la muerte.
ਕਹਤ ਨਾਨਕ ਜਨੁ ਜਾਗੈ ਸੋਇ ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥ Dice Nanak, el que aplica el kohl de la sabiduría del gurú permanece despierto.
ਭੈਰਉ ਮਹਲਾ ੩ ॥ Bhairo, Mehl Guru Amar Das ji, El tercer canal divino.
ਜਾ ਕਉ ਰਾਖੈ ਅਪਣੀ ਸਰਣਾਈ ॥ Aquel a quien el señor conserva en su refugio,
ਸਾਚੇ ਲਾਗੈ ਸਾਚਾ ਫਲੁ ਪਾਈ ॥੧॥ Está en verdad dedicado al uno verdadero y es quien recibe el fruto de la verdad.
ਰੇ ਜਨ ਕੈ ਸਿਉ ਕਰਹੁ ਪੁਕਾਰਾ ॥ ¡Oh ser humano! ¿A quién puedes ir a llorar ?
ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥ Por su voluntad uno nace y por su voluntad uno deja este mundo.
ਏਹੁ ਆਕਾਰੁ ਤੇਰਾ ਹੈ ਧਾਰਾ ॥ ¡Oh Dios! Tú sostienes el mundo entero y
ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥ Tú lo puedes destruir en un instante , pues no tardas mucho.
ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥ Por tu gracia he visto el juego de tu maravilla,
ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥ Por la gracia del Guru uno puede encontrar la salvación.
ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥ Dice Nanak, el señor es quien mata y resucita.
ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥ Conoce esta verdad y no te dejes engañar por la duda.
ਭੈਰਉ ਮਹਲਾ ੩ ॥ Bhairo, Mehl Guru Amar Das ji, El tercer canal divino.
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ Dios es mi esposo y soy su esposa.
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥ Así como él desea, así hago el adorno.
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ Por su voluntad me regocijo de su compañía.
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥ Mi mente y mi cuerpo pertenecen a su verdadero maestro.
ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ ¿Cómo puede uno alabar o criticar a otro, cuando Él, el Dios solo, prevalece en todo?
ਗੁਰ ਪਰਸਾਦੀ ਪਿਰਮ ਕਸਾਈ ॥ Por la gracia del Guru soy embrujado por el amor de Dios y
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ Me voy a encontrar con fl y la Melodía de los cinco tonos resuena ya en mí.
ਭਨਤਿ ਨਾਨਕੁ ਕਰੇ ਕਿਆ ਕੋਇ ॥ ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥ Dice Nanak, qué puede el ser humano hacer, pues sólo lo encuentra aquél a quien Dios mismo quiere encontrar.
ਭੈਰਉ ਮਹਲਾ ੩ ॥ Bhairo, Mehl Guru Amar Das ji, El tercer canal divino.
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ El verdadero ser que vive en el silencio, es sólo el que que logra silenciar la dualidad en su mente y
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥ De esta manera él medita en el señor.
ਇਸੁ ਮਨ ਕਉ ਕੋਈ ਖੋਜਹੁ ਭਾਈ ॥ ¡Oh hermano! Busca en el interior de tu mente,
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ Y así encontrarás el tesoro del nombre de Dios.
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ Dios creó la creación junto con las bases de Maya,
ਮਮਤਾ ਲਾਇ ਭਰਮਿ ਭੋੁਲਾਇਆ ॥੨॥ Uno se olvida de Dios aferrándose al apego.
ਇਸੁ ਮਨ ਤੇ ਸਭ ਪਿੰਡ ਪਰਾਣਾ ॥ De esta mente viene todos los cuerpos y la respiración vital y
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥ A través de la meditación uno puede conocer el mando de Dios y así se puede sumergir en él.


© 2017 SGGS ONLINE
error: Content is protected !!
Scroll to Top