Guru Granth Sahib Translation Project

guru granth sahib japanese page-316

Page 316

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ 神は禁欲主義者の内なる罪をパンチャに明らかにすることによって示されました
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ ダルマラジはヤマドゥートに、この禁欲主義者を連れて行き、最大の偉大な殺人者が投げかけられる場所に置くように言いました
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ ここでも、彼は禁欲的なサティグルに軽蔑されているので、誰も彼の顔を見るべきではありません
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ おおナナックよ!神の宮廷で何が起こったにせよ、それは語られてきた
ਸੋ ਬੂਝੈ ਜੁ ਦਯਿ ਸਵਾਰਿਆ ॥੧॥ この事実は、神によって手入れされた同じ人によって理解されます。1
ਮਃ ੪ ॥ マーラ 4
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ 神の献身者は神を崇拝し、神をたたえます
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ 帰依者たちは定期的に神のバジャン・キルタンを行います。神の御名はとてもなだめるようなものです
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ 神はその帰依者たちに永遠に御名の美徳をお与えになり、それは日に日に増し加えられます
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ 神はご自分の美徳の恥を守り、帰依者たちを自立した家に座らせました
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ 神は冒涜者たちに説明を求め、彼を非常に厳しく罰せられます
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ 冒涜者が心の中で稼ぐとき、彼らは同じ実を得ます。(なぜなら)
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ 内側に座って行われた作業は、誰かが地球の下でそれをやったとしても、間違いなく目に見えるようになります
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ ナナックは神の栄光を見ることに感謝しています。2
ਪਉੜੀ ਮਃ ੫ ॥ パウリ・マハラ 5
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ 神ご自身が献身者たちの番人です。罪人は何ができるでしょうか
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ 愚かな傲慢な人は、大きく自慢して(エゴのような)毒を消費して死にます
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ 彼が過ごすはずだった人生の数日は終わり、熟した作物のように収穫されます
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ 人がそうであるように、彼は(主の宮廷でさえも)召されます
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ 主、ナナクの主人は大いなる御方であり、全世界の主人であられる。30
ਸਲੋਕ ਮਃ ੪ ॥ シュロック・マハラ 4
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ 嘘、貪欲、傲慢さのために、恣意的な人々は自分の起源(神)を忘れてしまいます
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ 彼らの昼も夜も喧嘩を通り過ぎ、彼らはその言葉を思い浮かべません
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ 神は彼らの知性をすべて取り去り、彼らはすべての悪徳について語っています
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ なぜなら、彼らの心には渇きと無知の闇があるからです
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ おおナナックよ!執着を愛するそのような意欲的な人々との絆を断ち切る方が良いです。1
ਮਃ ੪ ॥ マーラ 4
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ 心の中の二元性を愛する者は、グルムカを愛さない
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ そのような人々は生まれも死んでも動きの中でさまよい、夢の中でも幸せを得ることはありません
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ 彼は嘘の行為をし、嘘をつき、嘘と結びつくことによって、彼は嘘つきになる
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ マヤの執着は悲しみだ。人間は苦しみによって死に、苦しみによって嘆く
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ おおナナックよ!マヤと神の愛は、すべての人間が何の意志であろうと、美しくはあり得ません。そうしてください
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ 宝物に美徳を持つ者は、グルの言葉によって幸福を得ます。2
ਪਉੜੀ ਮਃ ੫ ॥ パウリ・マハラ 5
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ おおナナックよ!聖人や賢者は考え、四つのヴェーダもこう言っています
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ 帰依者が口で話す言葉は成就します
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ 信者は世界中で人気があり、その美しさはすべての人に聞かれます
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ 聖徒を憎む愚かな人々は幸福を見いだしません
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ 罪を犯した人々は傲慢さに燃えていますが、献身者の資質に憧れています
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ これらの罪を犯した男たちも何を支配しているのでしょうか。なぜなら、下級の儀式は最初から(卑しい行いのために)彼らの運命だからです


© 2017 SGGS ONLINE
Scroll to Top