Guru Granth Sahib Translation Project

guru granth sahib japanese page-192

Page 192

ਗਉੜੀ ਮਹਲਾ ੫ ॥ ガウリ・マハラ 5
ਗੁਰ ਕਾ ਸਬਦੁ ਰਾਖੁ ਮਨ ਮਾਹਿ ॥ グルの言葉を心に留めてください
ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ 主、シムランの御名を行うことによって、すべての心配は取り除かれます。1
ਬਿਨੁ ਭਗਵੰਤ ਨਾਹੀ ਅਨ ਕੋਇ ॥ 神以外には誰もいません
ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥ 唯一の神は生き物を守り、滅ぼします。1.滞在
ਗੁਰ ਕੇ ਚਰਣ ਰਿਦੈ ਉਰਿ ਧਾਰਿ ॥ あなたの心にグルの足を置きなさい
ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ あなたは神を思い起こすことによって火の海に打ち勝つでしょう。2
ਗੁਰ ਮੂਰਤਿ ਸਿਉ ਲਾਇ ਧਿਆਨੁ ॥ グルの性質について瞑想することによって
ਈਹਾ ਊਹਾ ਪਾਵਹਿ ਮਾਨੁ ॥੩॥ あなたがたは、来世の民に大いなる栄誉を受けるであろう。3
ਸਗਲ ਤਿਆਗਿ ਗੁਰ ਸਰਣੀ ਆਇਆ ॥ ああ、ナナック!すべてをあきらめた後、彼はグルに避難しました
ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥ そして彼の心配事は消え去り、霊的な幸福は達成されました。4.61.130
ਗਉੜੀ ਮਹਲਾ ੫ ॥ ガウリ・マハラ 5
ਜਿਸੁ ਸਿਮਰਤ ਦੂਖੁ ਸਭੁ ਜਾਇ ॥ すべての悲しみが消されるシムランを行うことによって
ਨਾਮੁ ਰਤਨੁ ਵਸੈ ਮਨਿ ਆਇ ॥੧॥ そして、名前の宝石が頭に浮かび、落ち着きます。1
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ああ、私の心!あのゴヴィンドの声を唱えよ
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ 聖徒はラーマをラズナで褒め称え続けます。1.滞在
ਇਕਸੁ ਬਿਨੁ ਨਾਹੀ ਦੂਜਾ ਕੋਇ ॥ この世には、唯一の神以外には誰もいません
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥ 幸福は常に神の恵みによって達成されます。2
ਸਾਜਨੁ ਮੀਤੁ ਸਖਾ ਕਰਿ ਏਕੁ ॥ ああ、私の心!神をあなたの友、友、伴侶としてください
ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥ あなたの心にハリ神の栄光の手紙を書いてください。3
ਰਵਿ ਰਹਿਆ ਸਰਬਤ ਸੁਆਮੀ ॥ この世の主はどこにでもおられます
ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥ ああ、ナナック!彼は内なる主の賛美を歌い続けています。4
ਗਉੜੀ ਮਹਲਾ ੫ ॥ ガウリ・マハラ 5
ਭੈ ਮਹਿ ਰਚਿਓ ਸਭੁ ਸੰਸਾਰਾ ॥ 全世界が恐怖に抑圧されている
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥ 神の御名の基礎を見いだす者は恐れません。1
ਭਉ ਨ ਵਿਆਪੈ ਤੇਰੀ ਸਰਣਾ ॥ 主!あなたの避難所に来る者は恐れを抱かない
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥ 主!あなたは自分を誘惑するようなことをします。1.滞在
ਸੋਗ ਹਰਖ ਮਹਿ ਆਵਣ ਜਾਣਾ ॥ 人間は幸福と不幸の中で生まれ、死にます
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥ しかし,神に心地よいと感じる人は霊的な幸福を見いだします。2
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ この世界は渇きの炎の海であり、マヤは人々を感動させ続けています
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥ サティグルを手に入れた人は、マヤに住んでいる間も落ち着いています。3
ਰਾਖਿ ਲੇਇ ਪ੍ਰਭੁ ਰਾਖਨਹਾਰਾ ॥ おお、守護の主よ!私たちを守ってください
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥ ああ、ナナック!哀れな生き物は恐れを避けるために何ができるでしょうか。4.63.132
ਗਉੜੀ ਮਹਲਾ ੫ ॥ ガウリ・マハラ 5
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ 主!その名前は、あなたの恵みによってのみ覚えることができます
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥ あなたの恩寵によって、生きとし生けるものがあなたの宮廷で尊敬されるのです。1
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ おお、主よ、主よ!あなた以外には誰もいません
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥ あなたの恵みによって、幸福は常に達成されます。1.滞在
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ ああタクール!あなたが心に落ち着くならば、生き物は苦しまない
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥ あなたの恵みによって、混乱と恐れは逃げ去ります。2
ਪਾਰਬ੍ਰਹਮ ਅਪਰੰਪਰ ਸੁਆਮੀ ॥ おお、主よ、主よ
ਸਗਲ ਘਟਾ ਕੇ ਅੰਤਰਜਾਮੀ ॥੩॥ おお、世の主よ!あなたはすべての心の知る者です。3
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ 私は彼のグルの前でナナックに懇願します
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥ 真理の名において資本の賜物を受けることができますように。4.64.133
ਗਉੜੀ ਮਹਲਾ ੫ ॥ ガウリ・マハラ 5
ਕਣ ਬਿਨਾ ਜੈਸੇ ਥੋਥਰ ਤੁਖਾ ॥ 穀物のないわらがゼロであるように、
ਨਾਮ ਬਿਹੂਨ ਸੂਨੇ ਸੇ ਮੁਖਾ ॥੧॥ 同じように、顔は無名で空虚です。1
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ おお、死すべき生き物よ!ハリ・パラメシュワラ・シムランの名前を定期的にやり続けてください
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ 主の御名がなければ、この体は罪に定められ、異質なものとなります。1.滞在
ਨਾਮ ਬਿਨਾ ਨਾਹੀ ਮੁਖਿ ਭਾਗ ॥ シムランという名前がなければ、その顔は運命からよみがえらなかったでしょう
ਭਰਤ ਬਿਹੂਨ ਕਹਾ ਸੋਹਾਗੁ ॥੨॥ 夫のいないスハグはどこにいるのだろう?。。2
ਨਾਮੁ ਬਿਸਾਰਿ ਲਗੈ ਅਨ ਸੁਆਇ ॥ 名前を忘れて他のラサに関わっている人、
ਤਾ ਕੀ ਆਸ ਨ ਪੂਜੈ ਕਾਇ ॥੩॥ 彼の願望のどれも満たされていません
ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥ ナナクは言う、「おお、主よ。あなたが親切に名前の贈り物をする人は、
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥ 彼はあなたの名前を言い続け、シムランは昼も夜も言い続けます。4.65.134


© 2017 SGGS ONLINE
Scroll to Top