Page 445
ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥
aavan jaanaa bharam bha-o bhaagaa har har har gun gaa-i-aa.
Yes, they who sang the praises of God, their cycles of birth and death ended and their dread and doubt went away.
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,
ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥
janam janam kay kilvikh dukh utray har har naam samaa-i-aa.
Sins and sorrows accumulated from births after births are removed, and they merge in God’s Name.
ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।
ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥
jin har Dhi-aa-i-aa Dhur bhaag likh paa-i-aa tin safal janam parvaan jee-o.
Those who attained Naam as per their preordained destiny, meditated on God’s Name, their life became fruitful and approved in God’s presence.
ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥
har har man bhaa-i-aa param sukh paa-i-aa har laahaa pad nirbaan jee-o. ||3||
People, whom God’s Name seemed pleasing, attained the sublime state of bliss; they earned the profit of God’s Name and the supreme spiritual status. ||3||
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥
jinH har meeth lagaanaa tay jan parDhaanaa tay ootam har har log jee-o.
Those people, whom God’s Name seems dear, become honorable and most exalted persons of God.
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।
ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥
har naam vadaa-ee har naam sakhaa-ee gur sabdee har ras bhog jee-o.
God’s Name is their glory, God’s Name is their companion and through the Guru’s word they enjoy the elixir of God’s Name.
ਪ੍ਰਭੂ ਦਾ ਨਾਮ ਉਹਨਾਂ ਵਾਸਤੇ ਇੱਜ਼ਤ-ਮਾਣ ਹੈ, ਪ੍ਰਭੂ ਦਾ ਨਾਮ ਉਹਨਾਂ ਦਾ ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।
ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥
har ras bhog mahaa nirjog vadbhaagee har ras paa-i-aa.
By great good fortune, they obtain the elixir of God’s Name; they enjoy the elixir of God’s Name and remain totally detached from the worldly bonds.
ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।
ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥
say Dhan vaday sat purkhaa pooray jin gurmat naam Dhi-aa-i-aa.
Very blessed and spiritually perfect are those who through the Guru’s teachings meditate on Naam with loving devotion.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ, ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।
ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥
jan naanak rayn mangai pag saaDhoo man chookaa sog vijog jee-o.
Devotee Nanak begs for the most humble service of the Guru, through which the pain of separation from God is removed.
ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।
ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥
jinH har meeth lagaanaa tay jan parDhaanaa tay ootam har har log jee-o. ||4||3||10||
Most exalted are those people, to whom God seems sweet; they are the most distinguished beloveds of God. ||4||3||10||
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ ਜਗਤ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥
ਆਸਾ ਮਹਲਾ ੪ ॥
aasaa mehlaa 4.
Raag Aasaa, Fourth Guru:
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥
satjug sabh santokh sareeraa pag chaaray Dharam Dhi-aan jee-o.
People spiritually living in Sat-Yug (truthfully) are content; faith supported on four pillars (compassion, charity, penance and truth) is the focus of their life.
ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਸਾਰੇ ਮਨੁੱਖ ਸੰਤੋਖੀ ਹਨ ਮੁਕੰਮਲ ਧਰਮ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਹੈ।
ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥
man tan har gaavahi param sukh paavahi har hirdai har gun gi-aan jee-o.
Divine knowledge about God’s virtues is enshrined within their hearts; they sing God’s praises with love and devotion and enjoy the supreme bliss.
ਉਹ ਆਪਣੇ ਮਨ ਤੇ ਦੇਹਿ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥
gun gi-aan padaarath har har kirtaarath sobhaa gurmukh ho-ee.
The spiritual wisdom of God’s virtues is their precious commodity; meditation on God is their success in life and by the Guru’s grace they are honored everywhere.
ਹਰੀ ਦੇ ਗੁਣਾਂ ਦਾ ਗਿਆਨ ਉਨ੍ਹਾਂ ਲਈ ਕੀਮਤੀ ਚੀਜ਼ (ਧਨ) ਹੈ, ਹਰਿ-ਨਾਮ ਸਿਮਰਨ ਉਨ੍ਹਾਂ ਲਈ ਜੀਵਨ ਦੀ ਸਫਲਤਾ ਹੈ, ਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਹਰ ਥਾਂ ਸੋਭਾ ਮਿਲਦੀ ਹੈ।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥
antar baahar har parabh ayko doojaa avar na ko-ee.
Both within their hearts and out side in the nature, they behold only one God and none other.
ਉਹਨਾਂ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।
ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥
har har liv laa-ee har naam sakhaa-ee har dargeh paavai maan jee-o.
They attune their mind to God; God’s Name is their companion and they receive honor in God’s presence.
ਪ੍ਰਭੂ ਨਾਲ ਊਹ ਆਪਣੀ ਬਿਰਤੀ ਜੋੜਦੇ ਹਨ,ਪ੍ਰਭੂ ਦਾ ਨਾਮ ਉਨ੍ਹਾਂ ਦਾ ਸਹਾਇਕ ਹੈ ਅਤੇ ਪ੍ਰਭੂ ਦੇ ਦਰਬਾਰ ਵਿੱਚ ਉਹ ਇੱਜਤ ਪਾਉਂਦੇ ਹਨ।
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥
satjug sabh santokh sareeraa pag chaaray Dharam Dhi-aan jee-o. ||1||
People spiritually living in Sat-Yug (truthfully) are content; faith supported on four pillars (truth, compassion, charity and penance) is the focus of their life. |1|
ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਸਾਰੇ ਮਨੁੱਖ ਸੰਤੋਖੀ ਹਨ ਮੁਕੰਮਲ ਧਰਮ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਹੈ ॥੧॥
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥
taytaa jug aa-i-aa antar jor paa-i-aa jat sanjam karam kamaa-ay jee-o.
People, whose minds are ruled by power and are practicing deeds of celibacy and self-discipline, are mentally living in Treta-Yug.
ਜਿਨਾਂ ਦੇ ਮਨਾਂ ਉਤੇ ਤਾਕਤ ਨੇ ਕਾਬੂ ਪਾ ਲਿਆ ਹੈ,ਅਤੇ ਉਹ ਮਨੁੱਖ ਵੀਰਜ ਨੂੰ ਰੋਕਣ ਅਤੇ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦੇ ਹਨ, ਉਹਨਾਂ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ l
ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥
pag cha-uthaa khisi-aa tarai pag tiki-aa man hirdai kroDh jalaa-ay jee-o.
The fourth pillar (compassion) slips away and their faith is supported only on three pillars; anger takes over their mind and heart which ruins them spiritually.
ਉਹਨਾਂ ਦੇ ਅੰਦਰੋਂ ਧਰਮ ਦਾ ਚੌਥਾ ਪੈਰ ਤਿਲਕ ਜਾਂਦਾ ਹੈ ਉਹਨਾਂ ਦੇ ਅੰਦਰ ਧਰਮ ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਹਨਾਂ ਦੇ ਮਨ ਵਿਚ, ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਹਨਾਂ ਦੇ ਆਤਮਕ ਜੀਵਨ ਨੂੰ ਸਾੜਦਾ ਹੈ।
ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥
man hirdai kroDh mahaa bisloDh nirap Dhaaveh larh dukh paa-i-aa.
Their hearts and minds are filled with anger, as if a poisonous tree is growing within them; due to anger the kings wage battles and endure misery.
ਉਹਨਾਂ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ ਉੱਗਾ ਹੋਇਆ ਹੈ; ਇਸ ਕ੍ਰੋਧ ਦੇ ਕਾਰਨ ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ।
ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥
antar mamtaa rog lagaanaa ha-umai ahaNkaar vaDhaa-i-aa.
They are afflicted with self-conceit, which multiplies their arrogance and ego.
ਉਹਨਾਂ ਦੇ ਅੰਦਰ ਮਮਤਾ (ਮੈਂ ਮੇਰੀ) ਦਾ ਰੋਗ ਹੈ, ਉਹਨਾਂ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥
har har kirpaa Dhaaree mayrai thaakur bikh gurmat har naam leh jaa-ay jee-o.
Those on whom my Master-God shows mercy, their poison is removed by meditating on God’s Name through the Guru’s teachings.
ਜਿਨਾਂ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਰਾਹੀਂ ਹਰਿ-ਨਾਮ ਸਿਮਰਨ ਨਾਲ ਉਹਨਾਂ ਦੀ ਇਹ ਜ਼ਹਰ ਉਤਰ ਜਾਂਦੀ ਹੈ।
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥
taytaa jug aa-i-aa antar jor paa-i-aa jat sanjam karam kamaa-ay jee-o. ||2||
People whose minds are ruled by power and are practicing deeds of celibacy and self-discipline are mentally living in Treta-Yug . ||2||
ਜਿਨਾਂ ਦੇ ਮਨਾਂ ਉਤੇ ਤਾਕਤ ਨੇ ਕਾਬੂ ਪਾ ਲਿਆ ਹੈ,ਅਤੇ ਉਹ ਮਨੁੱਖ ਵੀਰਜ ਨੂੰ ਰੋਕਣ ਅਤੇ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦੇ ਹਨ, ਉਹਨਾਂ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥
jug du-aapur aa-i-aa bharam bharmaa-i-aa har gopee kaanH upaa-ay jee-o.
Some of the Gopis and krishna (women and men) from God’s creation are wandering in doubts, as if they are mentally living in age of Duappar.
ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੋ (ਮਾਇਆ ਦੀ) ਭਟਕਣਾ ਵਿਚ ਭਟਕ ਰਏ ਹਨ (ਉਹਨਾਂ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।
ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥
tap taapan taapeh jag punn aarambheh at kiri-aa karam kamaa-ay jee-o.
These people practice penance, offer sacred feasts, initiate charities and perform many rituals and religious rites.
ਅਜੇਹੇ ਲੋਕ ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ ਮਿਥੇ ਹੋਏ ਪੁੰਨ ਕਰਮ ਕਰਦੇ ਹਨ ।
ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥
kiri-aa karam kamaa-i-aa pag du-ay khiskaa-i-aa du-ay pag tikai tikaa-ay jee-o.
They perform many rituals and religious rites; two pillars of religion slip away (compassion and truth); their faith remains standing on the two pillars (charity and penance)
ਉਹ ਮਨੁੱਖ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ ਉਹਨਾਂ ਦੇ ਅੰਦਰੋਂ ਧਰਮ-ਬਲਦ ਆਪਣੇ ਦੋ ਪੈਰ ਖਿਸਕਾ ਲੈਂਦਾ ਹੈ ਅਤੇ ਉਹਨਾਂ ਦਾ ਧਰਮ ਦੋ ਪੈਰਾਂ ਦੇ ਆਸਰੇ ਟਿਕਿਆ ਰਹਿ ਜਾਂਦਾ ਹੈ।
ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥
mahaa juDh joDh baho keenHay vich ha-umai pachai pachaa-ay jee-o.
Great warriors wage many great wars; in their ego they ruin themselves and ruin others as well.
ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, ਅਤੇ ਆਪ ਹਉਮੈ ਵਿਚ ਸੜਦੇ ਹਨ ਤੇ ਹੋਰਨਾਂ ਨੂੰ ਸਾੜਦੇ ਹਨ ।
ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥
deen da-i-aal gur saaDh milaa-i-aa mil satgur mal leh jaa-ay jee-o.
The merciful God of the meek unites them with the Guru; the dirt of ego is washed away on meeting with the true Guru.
ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ ਉਹਨਾਂ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ ਅੰਦਰੋਂ ਮਾਇਆ ਦੀ ਮੈਲ ਲਹਿ ਜਾਂਦੀ ਹੈ।
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥
jug du-aapur aa-i-aa bharam bharmaa-i-aa har gopee kaanH upaa-ay jee-o. ||3||
Some of the Gopis and krishna (women and men) from God’s creation are wandering in doubts, as if they are mentally living in the age of Duappar. ||3||
ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੋ (ਮਾਇਆ ਦੀ) ਭਟਕਣਾ ਵਿਚ ਭਟਕ ਰਏ ਹਨ (ਉਹਨਾਂ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥