Guru Granth Sahib Translation Project

Guru granth sahib page-339

Page 339

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ sankat nahee parai jon nahee aavai naam niranjan jaa ko ray. God, whose Name is immaculate does not go through the womb and and is not afflicted by Maya. ਜਿਸ ਪ੍ਰਭੂ ਦਾ ਨਾਮ ਹੈ ਨਿਰੰਜਨ, ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ, ਉਹ ਜੂਨ ਵਿਚ ਨਹੀਂ ਆਉਂਦਾl
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥ kabeer ko su-aamee aiso thaakur jaa kai maa-ee na baapo ray. ||2||19||70|| Kabir’s God is one who neither has father nor mother. ||2||19||70|| ਕਬੀਰ ਦਾ ਸੁਆਮੀ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥
ਗਉੜੀ ॥ ga-orhee. Raag Gauree:
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ninda-o ninda-o mo ka-o log ninda-o. O’ people of the world, please slander me, yes slander me again and again. ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ;
ਨਿੰਦਾ ਜਨ ਕਉ ਖਰੀ ਪਿਆਰੀ ॥ nindaa jan ka-o kharee pi-aaree. Slander is truly dear to the devotees of God. ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ,
ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ nindaa baap nindaa mehtaaree. ||1|| rahaa-o. To the devotee slander is like his father and mother (who point out the faults to children to improve their character). ||1||Pause|| ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ॥੧॥ ਰਹਾਉ ॥
ਨਿੰਦਾ ਹੋਇ ਤ ਬੈਕੁੰਠਿ ਜਾਈਐ ॥ nindaa ho-ay ta baikunth jaa-ee-ai. When we are criticized we go to heaven. ( when faults are pointed out, we are able to correct our mistakes and we become virtuous). ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ,
ਨਾਮੁ ਪਦਾਰਥੁ ਮਨਹਿ ਬਸਾਈਐ ॥ naam padaarath maneh basaa-ee-ai. Then we enshrine the wealth of Naam in our heart. (ਕਿਉਂਕਿ ਇਸ ਤਰ੍ਹਾਂ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ।
ਰਿਦੈ ਸੁਧ ਜਉ ਨਿੰਦਾ ਹੋਇ ॥ ridai suDh ja-o nindaa ho-ay. If with clear conscience we objectively judge our criticism then we can become aware of our faults, ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ),
ਹਮਰੇ ਕਪਰੇ ਨਿੰਦਕੁ ਧੋਇ ॥੧॥ hamray kapray nindak Dho-ay. ||1|| and we can remove those faults, as if a slanderer washes our dirty clothes. ||1|| ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ॥੧॥
ਨਿੰਦਾ ਕਰੈ ਸੁ ਹਮਰਾ ਮੀਤੁ ॥ nindaa karai so hamraa meet. One who slanders me is my friend; ਜੋ ਮੈਨੂੰ ਕਲੰਕ ਲਾਉਂਦਾ ਹੈ, ਉਹ ਮੇਰਾ ਦੋਸਤ ਹੈ।
ਨਿੰਦਕ ਮਾਹਿ ਹਮਾਰਾ ਚੀਤੁ ॥ nindak maahi hamaaraa cheet. The slanderer is always in my thought. ਮੇਰੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ
ਨਿੰਦਕੁ ਸੋ ਜੋ ਨਿੰਦਾ ਹੋਰੈ ॥ nindak so jo nindaa horai. The real slanderer is the one who prevents me from being slandered. ਅਸਲ ਵਿਚ ਮੇਰਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਮੇਰੀ ਬਦਖੋਈ ਨਸ਼ਰ ਹੋਣੋਂ ਰੋਕਦਾ ਹੈ।
ਹਮਰਾ ਜੀਵਨੁ ਨਿੰਦਕੁ ਲੋਰੈ ॥੨॥ hamraa jeevan nindak lorai. ||2|| because in the long run a slanderer embellishes my life. ||2|| ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਮੇਰਾ ਜੀਵਨ ਚੰਗਾ ਬਣੇ ॥੨॥
ਨਿੰਦਾ ਹਮਰੀ ਪ੍ਰੇਮ ਪਿਆਰੁ ॥ nindaa hamree paraym pi-aar. My love for God becomes firm as I get slandered more and more.Therfore ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ,
ਨਿੰਦਾ ਹਮਰਾ ਕਰੈ ਉਧਾਰੁ ॥ nindaa hamraa karai uDhaar. Slander saves me from committing sins. ਨਿੰਦਿਆ ਮੈਨੂੰ ਔਗੁਣਾਂ ਵਲੋਂ ਬਚਾਉਂਦੀ ਹੈ।
ਜਨ ਕਬੀਰ ਕਉ ਨਿੰਦਾ ਸਾਰੁ ॥ jan kabeer ka-o nindaa saar. Therefore slander is the best thing for Kabeer. ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ।
ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ nindak doobaa ham utray paar. ||3||20||71|| The slanderer has drowned and I have crossed over the worldly ocean of vices. ||3||20||71|| ਨਿੰਦਕ ਡੁੱਬ ਗਿਆ ਹੈ ਅਤੇ ਮੈਂ ਤਰ ਗਿਆ ਹਾਂ ॥੩॥੨੦॥੭੧॥
ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥ raajaa raam tooN aisaa nirbha-o taran taaran raam raa-i-aa. ||1|| rahaa-o. O’ God, You are such a fearless all-pervading sovereign King that You can help the entire world to swim across the worldly ocean of vices. ||1||Pause|| ਹੇ ਵਾਹਿਗੁਰੂ ! ਹੇ ਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ॥੧॥ ਰਹਾਉ ॥
ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ jab ham hotay tab tum naahee ab tum hahu ham naahee. When I was egoistic then You were not there within me. Now when You are within my mind, my ego has vanished. ਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।
ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥ ab ham tum ayk bha-ay heh aykai daykhat man patee-aahee. ||1|| Now You and I have become one and my mind is pleased with this union. ||1|| ਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ ॥੧॥
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥ jab buDh hotee tab bal kaisaa ab buDh bal na khataa-ee. When there is worldly wisdom, how could there be spiritual strength? Now when I have spiritual wisdom then temporal strength cannot prevail. ਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥ kahi kabeer buDh har la-ee mayree buDh badlee siDh paa-ee. ||2||21||72|| Kabir says, God has taken away my worldly wisdom and replaced it with the spiritual wisdom; I have attained the purpose of human life . ||2||21||72|| ਕਬੀਰ ਆਖਦਾ ਹੈ- ਪ੍ਰਭੂ ਨੇ ਮੇਰੀ ਸੰਸਾਰੀ ਅਕਲ ਖੋਹ ਲਈ ਹੈ, ਹੁਣ ਉਹ ਅਕਲ ਮੈਂ ਮੈਂ’ ਛੱਡ ਕੇ ‘ਤੂੰ ਹੀ ਤੂੰ’ ਕਰਨ ਵਾਲੀ ਹੋ ਗਈ ਹੈ, ਮੈਨੂੰ ਮਨੁੱਖਾ ਜਨਮ ਦੇ ਮਨੋਰਥ ਦੀ ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥
ਗਉੜੀ ॥ ga-orhee. Raag Gauree:
ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥ khat naym kar koth-rhee baaNDhee basat anoop beech paa-ee. God fashioned the human body like a house which is supported by six round pillars and placed within it the incomparable thing, the divine light. ਪ੍ਰਭੂ ਨੇ ਛੇ ਚੱਕਰ ਬਣਾ ਕੇ ,ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਤੇ ਇਸ ਵਿਚ ਆਤਮਕ ਜੋਤ-ਰੂਪ ਅਚਰਜ ਵਸਤ ਰੱਖ ਦਿੱਤੀ ਹੈ;
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥ kunjee kulaf paraan kar raakhay kartay baar na laa-ee. ||1|| He gave the role of lock and key (watchman) of the house to the life breaths and in doing so, the Creator did not take much time. ||1|| ਇਸ ਘਰ ਦਾ ਜੰਦਰਾ-ਕੁੰਜੀ ਪ੍ਰਾਣਾਂ ਨੂੰ ਹੀ ਬਣਾ ਦਿੱਤਾ, ਤੇ ਇਹ ਖੇਡ ਬਣਾਉਂਦਿਆਂ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ ॥੧॥
ਅਬ ਮਨ ਜਾਗਤ ਰਹੁ ਰੇ ਭਾਈ ॥ ab man jaagat rahu ray bhaa-ee. O’ brother, Keep your mind awake and aware now. ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥ gaafal ho-ay kai janam gavaa-i-o chor musai ghar jaa-ee. ||1|| rahaa-o. By remaining careless you have so far wasted your life in worldly pursuits. It is as if thieves are robbing your house. ||1||Pause|| ਬੇ-ਪਰਵਾਹ ਹੋ ਕੇ ਤੂੰ ਹੁਣ ਤਕ ਜੀਵਨ ਅਜਾਈਂ ਗਵਾ ਲਿਆ ਹੈ; ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ ॥੧॥ ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ panch pahroo-aa dar meh rahtay tin kaa nahee patee-aaraa. These five watchmen (sensory organs) who guard the house (your body) cannot be trusted. (ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥ chayt suchayt chit ho-ay rahu ta-o lai pargaas ujaaraa. ||2|| Therefore you better remain alert and remember God, you would experience the illumination of His divine light. ||2|| ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ na-o ghar daykh jo kaaman bhoolee basat anoop na paa-ee. The soul-bride who goes astray by improperly using the nine openings of the body (two ears, two eyes, two nostrils, mouth, sex and excretion organs), does not realize the divine light within her. ਜਿਹੜੀ ਜੀਵ-ਇਸਤ੍ਰੀ ਸਰੀਰ ਦੇ ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਦਾ ਧਿਆਨ ਅੰਦਰ-ਵੱਸਦੀ ਅਚਰਜ ਸ਼ੈ (ਆਤਮਕ ਜੋਤ) ਵਲ ਨਹੀਂ ਪੈਂਦਾ)।
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥ kahat kabeer navai ghar moosay dasvaiN tat samaa-ee. ||3||22||73|| Kabir says, only when the nine openings come under control, then one experiences this divine light which is enshrined in the tenth gate. ||3||22||73|| ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥
ਗਉੜੀ ॥ ga-orhee. Raag Gauree:
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥ maa-ee mohi avar na jaani-o aanaanaaN. O’ mother, I do not consider anyone else except God as the support of my life . ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ,
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥ siv sankaad jaas gun gaavahi taas baseh moray paraanaanaaN. rahaa-o. My breath of life (soul) resides in Him whose praises are sung even by angles like Shiva, Sanak and so many others. ||Pause|| ਮੇਰੇ ਪ੍ਰਾਣ ਤਾਂ ਉਸ ਪ੍ਰਭੂ ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ॥ਰਹਾਉ॥
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥ hirday pargaas gi-aan gur gammit gagan mandal meh Dhi-aanaanaaN. Since the Guru has blessed me with spiritual wisdom, my heart has been illuminated with divine light and now my attention is fixed on the tenth gate. ਜਦੋਂ ਦੀ ਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, ਮਾਨੋ ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ (ਪ੍ਰਭੂ-ਚਰਨਾਂ) ਵਿਚ ਟਿਕਿਆ ਰਹਿੰਦਾ ਹੈ।
ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥ bikhai rog bhai banDhan bhaagay man nij ghar sukh jaanaanaa. ||1|| The afflictions of vices, fears and worldly bonds have vanished and my mind has realized peace within. ||1|| ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥
ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥ ayk sumat rat jaan maan parabh doosar maneh na aanaanaa. Imbued with sublime teachings of the Guru, I faithfully obey God’s command and do not let the thought about anybody else enter my mind. ਗੁਰੂ ਦੀ ਸਰੇਸ਼ਟ ਅਕਲ ਨਾਲ ਰੰਗ ਕੇ ਮੈਂ ਇਕ ਸੁਆਮੀ ਨੂੰ ਹੀ ਮੰਨਦਾ ਹਾਂ ਅਤੇ ਕਿਸੇ ਹੋਰ ਨੂੰ ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥ chandan baas bha-ay man baasan ti-aag ghati-o abhimaanaanaa. ||2|| Upon forsaking the yearnings of mind, my arrogance has vanished and the fragrance of Naam has prevailed within me. ||2|| ਮਨ ਦੀਆਂ ਵਾਸ਼ਨਾਂ ਤਿਆਗ ਕੇ ਮੇਰੇ ਅੰਦਰ, ਮਾਨੋ ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, ਮੇਰੇ ਅੰਦਰੋਂ ਅਹੰਕਾਰ ਮਿਟ ਗਿਆ ਹੈ ॥੨॥
ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥ jo jan gaa-ay Dhi-aa-ay jas thaakur taas parabhoo hai thaanaanaaN. One who sings and meditates on the Praises of God, comes to realize the presence of God within. ਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ।
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥ tih bad bhaag basi-o man jaa kai karam parDhaan mathaanaanaa. ||3|| One who has realized the presence of God within is considered very fortunate, that person has realized the great preordained destiny. ||3|| ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥ kaat sakat siv sahj pargaasi-o aykai ayk samaanaanaa. I have broken the bonds of Maya; divine light has illuminated my heart and I am merged with God. ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਅਤੇ ਮੈਂ ਇਕ ਪ੍ਰਭੂ ਵਿਚ ਲੀਨ ਹੋ ਗਿਆ ਹਾਂ।


© 2017 SGGS ONLINE
Scroll to Top