Page 315
ਸਲੋਕ ਮਃ ੫ ॥
salok mehlaa 5.
Salok, Fifth Guru:
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥
rahday khuhday nindak maari-an kar aapay aahar.
God Himself has destroyed the slanderers and the evil doers.
ਪ੍ਰਭੂ ਨੇ ਆਪ ਉੱਦਮ ਕਰ ਕੇ ਬਚਦੇ-ਖੁਚਦੇ ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ ਦਿੱਤਾ।
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
sant sahaa-ee naankaa vartai sabh jaahar. ||1||
O’ Nanak, God, the eternal Supporter of the saints is pervading everywhere and all His deeds are apparent everywhere. ||1||
ਹੇ ਨਾਨਕ! ਸੰਤ ਜਨਾਂ ਦਾ ਰਾਖਾ ਹਰੀ ਸਭ ਥਾਈਂ ਪਰਗਟ ਖੇਲ ਕਰ ਰਿਹਾ ਹੈ।
ਮਃ ੫ ॥
mehlaa 5.
Fifth Guru:
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥
mundhhu bhulay mundh tay kithai paa-in hath.
Those who went astray from God from the very beginning, where are they going to find refuge?
ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ?
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥
tinnai maaray naankaa je karan kaaran samrath. ||2||
O’ Nanak, they are struck down by God, the Cause of causes. ||2||
ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।
ਪਉੜੀ ੫ ॥
pa-orhee 5.
Pauree, Fifth Guru:
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥
lai faahay raatee tureh parabh jaanai paraanee.
God knows those persons who move around in the night with noose in their hands to strangle their victims.
ਪ੍ਰਭੂ ਉਹਨਾਂ ਨੂੰ ਜਾਣਦਾ ਹੈ ਜੋ ਮਨੁੱਖ ਰਾਤ ਨੂੰ ਫਾਹੇ ਲੈ ਕੇ ਪਰਾਏ ਘਰਾਂ ਨੂੰ ਲੁੱਟਣ ਲਈ ਤੁਰਦੇ ਹਨ।
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥
takeh naar paraa-ee-aa luk andar thaanee.
Concealed in their hiding places, they look at others’ women with evil intentions.
ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ।
ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥
sanHee dayniH vikhamm thaa-ay mithaa mad maanee.
They break into well-protected places, and enjoy alcohol, deeming it sweet.
ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ।
ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥
karmee aapo aapnee aapay pachhutaanee.
Ultimately they regret as per their own deeds,
(ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਹਨ,
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥
ajraa-eel faraystaa til peerhay ghaanee. ||27||
and Azraa-eel, the Angel of Death, severely punishes them like crushing sesame seeds in the oil-press.
ਮੌਤ ਦਾ ਫ਼ਰਿਸ਼ਤਾ ਅਜਰਾਈਲ,ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿਚ ਤਿਲ।
ਸਲੋਕ ਮਃ ੫ ॥
salok mehlaa 5.
Salok, Fifth Guru:
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
sayvak sachay saah kay say-ee parvaan.
Only the followers of the true God are accepted in God’s presence.
ਜੋ ਮਨੁੱਖ ਸੱਚੇ ਸ਼ਾਹ (ਪ੍ਰਭੂ) ਦੇ ਸੇਵਕ ਹਨ ਉਹੋ ਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦੇ ਹਨ।
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥
doojaa sayvan naankaa say pach pach mu-ay ajaan. ||1||
O’ Nanak, the ignorant ones who worship someone other than God, die being wasted in useless pursuits. ||1||
ਹੇ ਨਾਨਕ! ਜੋ (ਉਸ ਸੱਚੇ ਸ਼ਾਹ ਨੂੰ ਛੱਡ ਕੇ) ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖਪ ਖਪ ਕੇ ਮਰਦੇ ਹਨ।
ਮਃ ੫ ॥
mehlaa 5.
Fifth Guru:
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥
jo Dhur likhi-aa laykh parabh maytnaa na jaa-ay.
O’ God, what has been preordained based on past deeds, cannot be erased.
ਹੇ ਪ੍ਰਭੂ! ਮੁਢ ਤੋਂ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ-ਰੂਪ ਲੇਖ ਹਿਰਦੇ ਵਿਚ ਉੱਕਰਿਆ ਗਿਆ ਹੈ, ਉਹ ਮਿਟਾਇਆ ਨਹੀਂ ਜਾ ਸਕਦਾ।
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥
raam naam Dhan vakhro naanak sadaa Dhi-aa-ay. ||2||
But O’ Nanak, always remember and collect the wealth of God’s Name which can eradicate the account of past deeds.
ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਸਿਮਰੋ, ਨਾਮ-ਧਨ ਤੇ ਸੌਦਾ ਇਕੱਠਾ ਕਰੋ, (ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ)।
ਪਉੜੀ ੫ ॥
pa-orhee 5.
Pauree, Fifth Guru:
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥
naaraa-in la-i-aa naathooNgarhaa pair kithai rakhai.
The one whom God has kicked away (forsaken), has no right place in the world.
ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ।
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥
kardaa paap amiti-aa nit viso chakhai.
Everyday he commits countless sins, and consumes the poison of vices.
ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ ਵਿਕਾਰਾਂ ਦੀ ਵਿਹੁ ਹੀ ਚੱਖਦਾ ਹੈ l
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥
nindaa kardaa pach mu-aa vich dayhee bhakhai.
Slandering others, he burns in anger and wastes away his entire life.
ਦੂਜਿਆਂ ਦੀ ਬਦਖੋਈ ਕਰਦਾ ਹੋਇਆ ਉਹ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ।
ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥
sachai saahib maari-aa ka-un tis no rakhai.
Who can protect the one whom the true Master has struck down?
ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਨੂੰ ਸੱਚੇ ਸੁਆਮੀ ਨੇ ਮਾਰਿਆ ਹੈ?
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥
naanak tis sarnaagatee jo purakh alkhai. ||28||
O’ Nanak, to escape from vices, seek the refuge of the incomprehensible God. ||28||
ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ।
ਸਲੋਕ ਮਃ ੫ ॥
salok mehlaa 5.
Salok, Fifth Guru:
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
narak ghor baho dukh ghanay akirat-ghanaa kaa thaan.
The ungrateful wretches live all their life in extreme sorrows, as if they are living in the most horrible hell.
ਅਕਿਰਤਘਣ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ।
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥
tin parabh maaray naankaa ho-ay ho-ay mu-ay haraam. ||1||
O’ Nanak, they are struck down by God, and they die a miserable death. ||1||
ਹੇ ਨਾਨਕ! (ਇਹਨਾਂ ਦੁੱਖਾਂ ਵਿਚ) ਪ੍ਰਭੂ ਦੁਆਰਾ ਆਤਮਿਕ ਮੌਤੇ ਮਾਰੇ ਹੋਏ ਉਹ ਖ਼ੁਆਰ ਹੋ ਹੋ ਕੇ ਮਰਦੇ ਹਨ।
ਮਃ ੫ ॥
mehlaa 5.
Fifth Guru:
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥
avkhaDh sabhay keeti-an nindak kaa daaroo naahi.
There are remedies for all ailments, but none to cure the slanderer.
ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ (ਭਾਵ, ਹੋ ਸਕਦੇ ਹਨ), ਪਰ ਨਿੰਦਕਾਂ (ਦੇ ਨਿੰਦਾ-ਰੋਗ ਦਾ) ਕੋਈ ਇਲਾਜ ਨਹੀਂ।
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥
aap bhulaa-ay naankaa pach pach jonee paahi. ||2||
O’ Nanak, those who forsake God (because of their previous deeds) are cast into the rounds of birth and death.
ਹੇ ਨਾਨਕ! ਪ੍ਰਭੂ ਨੇ ਆਪ ਉਹ ਭੁਲੇਖੇ ਵਿਚ ਪਾਏ ਹੋਏ ਹਨ (ਇਸ ਆਪਣੇ ਕੀਤੇ ਦੇ ਅਨੁਸਾਰ) ਨਿੰਦਕ ਖਪ ਖਪ ਕੇ ਜੂਨੀਆਂ ਵਿਚ ਪੈਂਦੇ ਹਨ।
ਪਉੜੀ ੫ ॥
pa-orhee 5.
Pauree, Fifth Guru:
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥
tus ditaa poorai satguroo har Dhan sach akhut.
By His Pleasure, those whom the true Guru has blessed with the inexhaustible treasure of God’s Name,
(ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ ਪਰਸੰਨ ਹੋ ਕੇ ਦਿੱਤਾ ਹੈ,
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥
sabh andaysay mit ga-ay jam kaa bha-o chhut.
all their doubts and worries are dispelled along with the fear of death.
ਉਹਨਾਂ ਦੇ ਸਾਰੇ ਫ਼ਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥
kaam kroDh buri-aa-ee-aaN sang saaDhoo tut.
Lust, anger and all other sins are eliminated in the holy congregation.
ਉਹਨਾਂ ਦੇ ਕਾਮ ਕਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿਚ ਮੁੱਕ ਜਾਂਦੇ ਹਨ।
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥
vin sachay doojaa sayvday hu-ay marsan but.
Those who worship another, instead of God, die like a helpless newly born bird.
ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੋਟ ਹੋ ਕੇ (ਭਾਵ, ਨਿਆਸਰੇ ਹੋ ਕੇ) ਮਰਦੇ ਹਨ।
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥
naanak ka-o gur bakhsi-aa naamai sang jut. ||29||
O’ Nanak, the one who has been blessed by God, is attuned to Naam through the Guru. ||29||
ਹੇ ਨਾਨਕ! ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਹੈ ਉਹ ਨਾਮ ਵਿਚ ਜੁਟਿਆ ਹੋਇਆ ਹੈ।
ਸਲੋਕ ਮਃ ੪ ॥
salok mehlaa 4.
Salok, Fourth Guru:
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
tapaa na hovai andarahu lobhee nit maa-i-aa no firai jajmaali-aa.
One who is completely greedy and is always looking for wealth, cannot be considered to be a true ascetic.
ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ।
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
ago day sadi-aa satai dee bhikhi-aa la-ay naahee pichho day pachhutaa-ay kai aan tapai put vich bahaali-aa.
This ascetic, when invited first, wouldn’t come to accept the alms being given with due honor; but later repenting over the missed opportunity for a rich bounty, he stealthily brought his son and made him sit among the guests.
ਇਹ ਤਪਾ ਪਹਿਲਾਂ ਆਪਣੇ ਆਪ ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ ਪੰਗਤਿ ਵਿਚ ਬਿਠਾਲ ਦਿੱਤਾ।
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
panch log sabh hasan lagay tapaa lobh lahar hai gaali-aa.
The village elders begin to laugh saying that the waves of greed have destroyed this ascetic.
ਪਿੰਡ ਦੇ ਸਿਆਣੇ ਇਹ ਕਹਿ ਕੇ ਹੱਸਣ ਲੱਗ ਪਏ ਕਿ ਲਾਲਚ ਦੀ ਤ੍ਰੰਗ ਨੇ ਤਪੱਸਵੀ ਨੂੰ ਤਬਾਹ ਕਰ ਦਿੱਤਾ ਹੈ।
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
jithai thorhaa Dhan vaykhai tithai tapaa bhitai naahee Dhan bahutai dithai tapai Dharam haari-aa.
Where this ascetic expects only a small donation, there he doesn’t set his foot, but where he expects a rich reward, he forsakes all his ethics.
ਜਿਥੇ ਤਪੀਸਰ ਘੱਟ ਪਦਾਰਥ ਦੇਖਦਾ ਹੈ, ਉਸ ਥਾਂ ਦੇ ਉਹ ਨੇੜੇ ਨਹੀਂ ਜਾਂਦਾ। ਬਹੁਤੀ ਦੌਲਤ ਤੱਕ ਕੇ ਤਪੀਆ ਆਪਣਾ ਈਮਾਨ ਹਾਰ ਦਿੰਦਾ ਹੈ।
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥
bhaa-ee ayhu tapaa na hovee bagulaa hai bahi saaDh janaa veechaari-aa.
O’ brother, sitting together the saintly persons have deliberated that such a person is not an ascetic, but a hypocrite like a stork.
ਹੇ ਭਾਈ! ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ ਤੇ ਫ਼ੈਸਲਾ ਕੀਤਾ ਹੈ ਕਿ ਇਹ ਸੱਚਾ ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ।
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥
sat purakh kee tapaa nindaa karai sansaarai kee ustatee vich hovai ayt dokhai tapaa da-yi maari-aa.
The so-called ascetic slanders the Guru, and praises the worldly people, and because of such a misdeed, he gets spiritually depleted.
ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰੀ ਜੀਵਾਂ ਦੀ ਵਡਿਆਈ ਕਰਦਾ ਹੈ l ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ ਆਤਮਕ ਜੀਵਨ ਵਲੋਂ ਮੁਰਦਾ ਕਰ ਦਿੱਤਾ ਹੈ।
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥
mahaa purkhaaN kee nindaa kaa vaykh je tapay no fal lagaa sabh ga-i-aa tapay kaa ghaali-aa.
Look at the consequences, the so-called ascetic suffered for slandering the pious persons, and all the hard work done by him went to waste.
ਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ।
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥
baahar bahai panchaa vich tapaa sadaa-ay.
Sitting outside among the elders, he makes himself known as an ascetic,
ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ,
ਅੰਦਰਿ ਬਹੈ ਤਪਾ ਪਾਪ ਕਮਾਏ ॥
andar bahai tapaa paap kamaa-ay.
and sitting inside, the ascetic commits sin.
ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ।