Page 307
ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
antar har guroo Dhi-aa-idaa vadee vadi-aa-ee.
Great is the glory of the Guru, who within his mind remembers God with loving devotion.
ਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
tus ditee poorai satguroo ghatai naahee ik til kisai dee ghataa-ee.
By His Pleasure, God has bestowed this glory upon the perfect true Guru; it is not diminished one bit by anyone’s efforts.
ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥
sach saahib satguroo kai val hai taa jhakh jhakh marai sabh lokaa-ee.
When the eternal God and Master is on the side of the true Guru, then even if the entire world tries, it cannot harm him at all.
ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥
nindkaa kay muh kaalay karay har kartai aap vaDhaa-ee.
The Creator has enhanced the glory of the true Guru and has disgraced his slanderers.
ਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥
ji-o ji-o nindak nind karahi ti-o ti-o nit nit charhai savaa-ee.
The more the slanderers try to slander the Guru, the more his glory multiplies.
ਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥
jan naanak har aaraaDhi-aa tin pairee aan sabh paa-ee. ||1||
O’ Nanak, the Guru has remembered God with devotion, Who has made the entire world to bow before Himself. ll1ll
ਹੇ ਦਾਸ ਨਾਨਕ! ਸਤਿਗੁਰੂ ਨੇ ਜਿਸ ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ ਪ੍ਰਭੂ ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ
ਮਃ ੪ ॥
mehlaa 4.
Salok, Fourth Guru:
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
satgur saytee ganat je rakhai halat palat sabh tis kaa ga-i-aa.
One who keeps enmity with the true Guru, loses all in this and the next world.
ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
nit jhahee-aa paa-ay jhagoo sutay jhakh-daa jhakh-daa jharh pa-i-aa.
He always remains in agony and ultimately deteriorates spiritually.
ਉਹ ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ ਤੇ ਅੰਤ ਨੂੰ ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
nit upaav karai maa-i-aa Dhan kaaran aglaa Dhan bhee ud ga-i-aa.
He always makes efforts to amass more worldly wealth, but he loses even his previously earned wealth.
ਸਤਿਗੁਰੂ ਦਾ ਉਹ ਦੋਖੀ ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ ਕਮਾਇਆ ਹੋਇਆ ਭੀ ਹੱਥੋਂ ਜਾਂਦਾ ਰਹਿੰਦਾ ਹੈ।
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
ki-aa oh khatay ki-aa oh khaavai jis andar sahsaa dukh pa-i-aa.
One within whose heart there is only the pain of cynicism and anxiety, what can he earn, and what can he enjoy?
ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ?
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
nirvairai naal je vair rachaa-ay sabh paap jagtai kaa tin sir la-i-aa.
One, who bears enmity towards the one who has no animosity towards anyone, burdens himself with the sins of the entire world.
ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ।
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
os agai pichhai dho-ee naahee jis andar nindaa muhi amb pa-i-aa.
The one, who has ill-will in his heart but utters sweet words, doesn’t get any refuge both here and hereafter.
ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
jay su-inay no oh hath paa-ay taa khayhoo saytee ral ga-i-aa.
Such a person becomes so unfortunate that even if he handles gold it turns into ashes.
ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
jay gur kee sarnee fir oh aavai taa pichhlay a-ugan bakhas la-i-aa.
If he comes to the refuge of the Guru in humility, all his past sins are forgiven.
ਇਹੋ ਜਿਹਾ ਪਾਪੀ ਹੁੰਦਿਆਂ ਭੀ ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥
jan naanak an-din naam Dhi-aa-i-aa har simrat kilvikh paap ga-i-aa. ||2||
O’ Nanak, the one who always remembers Naam with loving devotion, all his misdeeds and sins are erased.||2||
ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ
ਪਉੜੀ ॥
pa-orhee.
Pauree:
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
toohai sachaa sach too sabh doo upar too deebaan.
O’ God, You are eternal and the biggest support of all the creatures.
(ਹੇ ਪ੍ਰਭੂ) ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਹੀ (ਜੀਵਾਂ ਦਾ) ਸਭ ਤੋਂ ਵੱਡਾ ਆਸਰਾ ਹੈਂ।
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
jo tuDh sach Dhi-aa-iday sach sayvan sachay tayraa maan.
O’ God, You are the pride of those who remember You with love and devotion.
ਹੇ ਸੱਚੇ ਪ੍ਰਭੂ! ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ।
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
onaa andar sach mukh ujlay sach bolan sachay tayraa taan.
Within them is the truth, their faces are radiant, and they speak the truth. O’ True God, You are their strength.
ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
say bhagat jinee gurmukh salaahi-aa sach sabad neesaan.
Those Guru’s followers, who praise God, are the only true devotees, and they are adorned with the divine word.
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
sach je sachay sayvday tin vaaree sad kurbaan. ||13||
I dedicate myself forever to those who sincerely remember God with concentration. ||13||
ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ
ਸਲੋਕ ਮਃ ੪ ॥
salok mehlaa 4.
Salok, Fourth Guru:
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
Dhur maaray poorai satguroo say-ee hun satgur maaray.
Those who from the very beginning were accursed by the perfect Guru (Nanak Dev Ji), have even now been accursed by the true Guru (Angad Dev Ji).
ਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ ਫਿਰ ਸਤਿਗੁਰੂ ਵਲੋਂ ਮਾਰੇ ਗਏ ਹਨ (ਸਤਿਗੁਰੂ ਵਲੋਂ ਮਨਮੁਖ ਹੋਏ ਹਨ)।
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
jay maylan no bahutayraa lochee-ai na day-ee milan kartaaray.
Now, even if they wish very much to reunite with the Guru, the Creator doesn’t let that happen.
ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
satsangat dho-ee naa lahan vich sangat gur veechaaray.
They don’t find any refuge, even in the holy congregation, because that is how the Guru has expressed his thoughts in the congregation.
ਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
ko-ee jaa-ay milai hun onaa no tis maaray jam jandaaray.
If someone goes to meet them now, the demon of death would punish that one.
ਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
gur baabai fitkay say fitay gur angad keetay koorhi-aaray.
Those who were condemned by the first great Guru (Guru Nanak) were declared phony by Guru Angad Dev as well.
ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
gur teejee peerhee veechaari-aa ki-aa hath aynaa vaychaaray.
The Guru in the third place (Guru Amar Das Ji) thought, “What lies in the hands of these poor people?
ਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
gur cha-uthee peerhee tiki-aa tin nindak dusat sabh taaray.
The one who nominated me as the fourth Guru has emancipated all the slanderers and the evildoers.
ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ ।
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
ko-ee put sikh sayvaa karay satguroo kee tis kaaraj sabh savaaray.
If any son or disciple follows the teachings of the true Guru, all his tasks are successfully resolved.
ਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
jo ichhai so fal paa-isee put Dhan lakhmee kharh maylay har nistaaray.
All his desires including children, wealth and property are fulfilled; Guru unites such a person with God, Who saves him from the pains of births and deaths.
ਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥
sabh niDhaan satguroo vich jis andar har ur Dhaaray.
The true Guru, who has enshrined God in his heart, has all the treasures.
ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
so paa-ay pooraa satguroo jis likhi-aa likhat lilaaray.
He alone meets with the perfect true Guru, in whose destiny it is so written.
ਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥
jan naanak maagai Dhoorh tin jo gursikh mit pi-aaray. ||1||
Nanak seeks the humble service of those dear friends, who are the disciples of the beloved Guru.||1||
ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ