Guru Granth Sahib Translation Project

Guru granth sahib page-195

Page 195

ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru:
ਜਿਸ ਕਾ ਦੀਆ ਪੈਨੈ ਖਾਇ ॥ jis kaa dee-aa painai khaa-ay. God, upon whom one depends for all one’s needs like food and clothing, ਜਿਸ ਪਰਮਾਤਮਾ ਦਾ ਦਿੱਤਾ ਹੋਇਆ ਅੰਨ ਮਨੁੱਖ ਖਾਂਦਾ ਹੈ, ਦਿੱਤਾ ਹੋਇਆ ਕੱਪੜਾ ਮਨੁੱਖ ਪਹਿਨਦਾ ਹੈ,
ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥ tis si-o aalas ki-o banai maa-ay. ||1|| how can one justify laziness in remembering Him, O’ mother? ਹੇ ਮਾਂ! ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ
ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ khasam bisaar aan kamm laageh. Forsaking the Master, they who are engaged in other worldly affairs, ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਯਾਦ ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ,
ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥ ka-udee badlay ratan ti-aageh. ||1|| rahaa-o. are giving up the jewel like God’s Name in exchange for pennies (Worldly wealth) ਉਹ ਰਤਨ (ਪਰਮਾਤਮਾ ਦਾ ਨਾਂਮ) ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ
ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ parabhoo ti-aag laagat an lobhaa. (O’ mortal) Renouncing God, you are attached to greed for worldly wealth, (ਹੇ ਭਾਈ!) ਪਰਮਾਤਮਾ ਨੂੰ ਛੱਡ ਕੇ ਹੋਰ ਪਦਾਰਥਾਂ ਦੇ ਲੋਭ ਵਿਚ ਲੱਗਿਆਂ,
ਦਾਸਿ ਸਲਾਮੁ ਕਰਤ ਕਤ ਸੋਭਾ ॥੨॥ daas salaam karat kat sobhaa. ||2|| how can you obtain honor by saluting the servant (worldly wealth, instead of God, the Master? ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ l
ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ amrit ras khaaveh khaan paan. The mortals consume many nectar-like delicious foods and drinks, ਮਨੁੱਖ ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ,
ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥ jin dee-ay tiseh na jaaneh su-aan. ||3|| but these greedy and ungrateful people (like dogs) do not even recognize God, the provider of all the delicacies. ਪਰ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹੋਏ ਹਨ, ਕੁੱਤੇ ਦੇ ਸੁਭਾਅ ਵਾਲੇ ਮਨੁੱਖ ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ l
ਕਹੁ ਨਾਨਕ ਹਮ ਲੂਣ ਹਰਾਮੀ ॥ kaho naanak ham loon haraamee. Nanak says, O’ God, we are ungrateful persons. ਨਾਨਕ ਆਖਦਾ ਹੈ- ਹੇ ਪ੍ਰਭੂ! ਅਸੀਂ ਜੀਵ ਨਾ-ਸ਼ੁਕਰੇ ਹਾਂ।
ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥ bakhas layho parabh antarjaamee. ||4||76||145|| O’ God, the knower of minds, please forgive us. ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ
ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru:
ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥ parabh kay charan man maahi Dhi-aan. (O’ my friend), contemplate upon God’s lotus feet (lwith love) in your mind. (ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
ਸਗਲ ਤੀਰਥ ਮਜਨ ਇਸਨਾਨੁ ॥੧॥ sagal tirath majan isnaan. ||1|| This is like cleansing bath at all the sacred shrines of pilgrimage. (ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ
ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥ har din har simran mayray bhaa-ee. O’ my brother, always remember God with love and devotion. ਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।
ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥ kot janam kee mal leh jaa-ee. ||1|| rahaa-o. By doing so, the dirt of sins committed in millions of births will be washed off. ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ।
ਹਰਿ ਕੀ ਕਥਾ ਰਿਦ ਮਾਹਿ ਬਸਾਈ ॥ har kee kathaa rid maahi basaa-ee. The one who enshrines God’s praises in his heart. ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਮਨ ਬਾਂਛਤ ਸਗਲੇ ਫਲ ਪਾਈ ॥੨॥ man baaNchhat saglay fal paa-ee. ||2|| All the desires of his mind are fulfilled. ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ
ਜੀਵਨ ਮਰਣੁ ਜਨਮੁ ਪਰਵਾਨੁ ॥ jeevan maran janam parvaan. The entire life (from birth to death) of a person is approved in God’s court, ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,
ਜਾ ਕੈ ਰਿਦੈ ਵਸੈ ਭਗਵਾਨੁ ॥੩॥ jaa kai ridai vasai bhagvaan. ||3|| within whose hearts God resides. ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ
ਕਹੁ ਨਾਨਕ ਸੇਈ ਜਨ ਪੂਰੇ ॥ kaho naanak say-ee jan pooray. Nanak says, those humble beings are perfect, ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,
ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥ jinaa paraapat saaDhoo Dhooray. ||4||77||146|| who are blessed with the dust of the feet (the humble service and teachings) of the Guru. ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ
ਗਉੜੀ ਮਹਲਾ ੫ ॥ ga-orhee mehlaa 5. Raag Gauree by the Fifth Guru:
ਖਾਦਾ ਪੈਨਦਾ ਮੂਕਰਿ ਪਾਇ ॥ khaadaa paindaa mookar paa-ay. The one who keeps consuming the bounties bestowed by God without acknowledging. ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ ਖਾਂਦਾ ਪਹਿਨਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,
ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥ tis no joheh doot Dharamraa-ay. ||1|| The messengers of Righteous judge keep an eye on that ungrateful person. ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ l
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ tis si-o baymukh jin jee-o pind deenaa. You do not remember Him, who has given you this body and soul, ਤੂੰ ਉਸ ਪਰਮਾਤਮਾ ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ ਤੈਨੂੰ ਜਿੰਦ ਦਿੱਤੀ, ਜਿਸ ਨੇ ਤੈਨੂੰ ਸਰੀਰ ਦਿੱਤਾ।
ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥ kot janam bharmeh baho joonaa. ||1|| rahaa-o. -you will keep on wandering for millions of births through many species. (ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ
ਸਾਕਤ ਕੀ ਐਸੀ ਹੈ ਰੀਤਿ ॥ saakat kee aisee hai reet. Such is the lifestyle of the faithless cynic (worshipper of worldly wealth), ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ,
ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥ jo kichh karai sagal bipreet. ||2|| -that whatever he does is all other than righteous way. ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ
ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥ jee-o paraan jin man tan Dhaari-aa. so-ee thakur manhu bisaari-aa. ||3|| Those ungrateful persons have forsaken that God, who has provided sustenance to their soul, mind and body. ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ, ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ ਸਹਾਰਾ ਦਿੱਤਾ ਹੋਇਆ ਹੈ l
ਬਧੇ ਬਿਕਾਰ ਲਿਖੇ ਬਹੁ ਕਾਗਰ ॥ baDhay bikaar likhay baho kaagar. His sins have multiplied so much that these are recorded in many papers. ਉਸ ਸਾਕਤ ਦੇ ਵਿਕਾਰ ਇਤਨੇ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ।
ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥ naanak uDhar kirpaa sukh saagar. ||4|| O’ God, the Ocean of peace, please show mercy and save us from the vices, prays Nanak. ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ
ਪਾਰਬ੍ਰਹਮ ਤੇਰੀ ਸਰਣਾਇ ॥ paarbarahm tayree sarnaa-ay. O’ all pervading God, they who have sought Your refuge, ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ
ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥ banDhan kaat tarai har naa-ay. ||1|| rahaa-o doojaa. ||78||147|| their worldly bonds have been cut off. By meditating on God’s Name, they have crossed over the worldly-ocean of vices. ਉਹ ਹਰਿ-ਨਾਮ ਦੀ ਬਰਕਤਿ ਨਾਲ ਆਪਣੇ ਮਾਇਆ ਦੇ ਬੰਧਨ ਕੱਟ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ
ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru:
ਅਪਨੇ ਲੋਭ ਕਉ ਕੀਨੋ ਮੀਤੁ ॥ apnay lobh ka-o keeno meet. Even if one has made God one’s friend for fulfilling one’s selfish purpose, ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ,
ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥ sagal manorath mukat pad deet. ||1|| still God fulfills all his desires, and blesses him with the state of liberation from the vices. (ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ ਤੇ ਉਸ ਨੂੰ ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ
ਐਸਾ ਮੀਤੁ ਕਰਹੁ ਸਭੁ ਕੋਇ ॥ aisaa meet karahu sabh ko-ay. (O’ people), make friendship with such a Master, (ਹੇ ਭਾਈ!) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ,
ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥ jaa tay birthaa ko-ay na ho-ay. ||1|| rahaa-o. from whose door no one goes empty handed. ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਮੁੜਦਾ।
ਅਪੁਨੈ ਸੁਆਇ ਰਿਦੈ ਲੈ ਧਾਰਿਆ ॥ apunai su-aa-ay ridai lai Dhaari-aa. Any person who, even for purely selfish reason, has enshrined God in the heart. ਜਿਸ ਮਨੁੱਖ ਨੇ ਉਸ ਗੋਬਿੰਦ ਨੂੰ ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ l
ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥ dookh darad rog sagal bidaari-aa. ||2|| God has destroyed all that person’s sorrow, pain and malady. (ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ
ਰਸਨਾ ਗੀਧੀ ਬੋਲਤ ਰਾਮ ॥ rasnaa geeDhee bolat raam. The person whose tongue has becomes habituated in uttering God’s Name, ਜਿਸ ਮਨੁੱਖ ਦੀ ਜੀਭ ਨੂੰ ਗੋਬਿੰਦ ਦਾ ਨਾਮ ਦਾ ਉਚਾਰਨ ਕਰਨ ਦੀ ਆਦਤ ਪੈ ਗਈ ਹੈ,
ਪੂਰਨ ਹੋਏ ਸਗਲੇ ਕਾਮ ॥੩॥ pooran ho-ay saglay kaam. ||3|| all that person’s tasks have been accomplished. ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥
ਅਨਿਕ ਬਾਰ ਨਾਨਕ ਬਲਿਹਾਰਾ ॥ anik baar naanak balihaaraa. Many a times, Nanak is a sacrifice to that God ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,
ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥ safal darsan gobind hamaaraa. ||4||79||148|| Whose very sight is so fruitful. ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ l
ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru:
ਕੋਟਿ ਬਿਘਨ ਹਿਰੇ ਖਿਨ ਮਾਹਿ ॥ kot bighan hiray khin maahi. Millions of obstacles are removed in an instant from the lives of those, ਉਹਨਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ,
ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥ har har kathaa saaDhsang sunaahi. ||1|| who listen to the praises of God in the holy congregation. ਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦੇ ਹਨ l
ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥ peevat raam ras amrit gun jaas. While relishing the elixir of God’s Name, describing his immaculate virtues and glories, ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ,
ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥ jap har charan mitee khuDh taas. ||1|| rahaa-o. and meditating upon God’s lotus feet (His immaculate Name), all their hunger and thirst for worldly riches is quenched. ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ
ਸਰਬ ਕਲਿਆਣ ਸੁਖ ਸਹਜ ਨਿਧਾਨ ॥ sarab kali-aan sukh sahj niDhaan. The treasures of all happiness, celestial peace and poise, ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ
ਜਾ ਕੈ ਰਿਦੈ ਵਸਹਿ ਭਗਵਾਨ ॥੨॥ jaa kai ridai vaseh bhagvaan. ||2|| are obtained by the person in whose heart resides the reverend God. ਉਸ ਨੂੰ ਮਿਲ ਜਾਂਦੇ ਹਨ, ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸ ਪੈਂਦਾ ਹੈਂ l


© 2017 SGGS ONLINE
Scroll to Top