Guru Granth Sahib Translation Project

Guru granth sahib page-152

Page 152

ਸਰਮ ਸੁਰਤਿ ਦੁਇ ਸਸੁਰ ਭਏ ॥ saram surat du-ay sasur bha-ay. Hard work and heigher concious are my mother-in-law and father-in-law; ਉੱਦਮ ਅਤੇ ਉੱਚੀ ਸੁਰਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।
ਕਰਣੀ ਕਾਮਣਿ ਕਰਿ ਮਨ ਲਏ ॥੨॥ karnee kaaman kar man la-ay. ||2|| I have made good deeds my spouse. ਚੰਗੇ ਅਮਲਾ ਨੂੰ ਮੈਂ ਆਪਣੀ ਪਤਨੀ ਬਣਾਇਆ ਤੇ ਮੰਨ ਲਿਆ ਹੈ।
ਸਾਹਾ ਸੰਜੋਗੁ ਵੀਆਹੁ ਵਿਜੋਗੁ ॥ saahaa sanjog vee-aahu vijog. Union with the Saints is my wedding date, and detachment from the worldly affairs and union with God is my marriage. ਸੰਤਾਂ ਦਾ ਮਿਲਾਪ ਮੇਰਾ ਸ਼ਾਦੀ ਦਾ ਸਾਹਾ ਹੈ ਅਤੇ ਦੁਨੀਆਂ ਨਾਲੋਂ ਟੁਟ ਜਾਣਾ ਮੇਰਾ ਅਨੰਦ ਕਾਰਜ।
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ sach santat kaho naanak jog. ||3||3|| Nanak says, Truth is the child born of this Union. ਨਾਨਕ ਜੀ ਆਖਦੇ ਹਨ ਐਸੇ ਮਿਲਾਪ ਤੋਂ ਸੱਚ ਦੀ ਸੰਤਾਨ ਮੇਰੇ ਪੈਦਾ ਹੋਈ ਹੈ।
ਗਉੜੀ ਮਹਲਾ ੧ ॥ ga-orhee mehlaa 1. Raag Gauree, First Guru:
ਪਉਣੈ ਪਾਣੀ ਅਗਨੀ ਕਾ ਮੇਲੁ ॥ pa-unai paanee agnee kaa mayl. When the air, water and fire unite, then this body is created, ਜਦੋਂ ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ ਤਦੋਂ ਇਹ ਸਰੀਰ ਬਣਦਾ ਹੈ,
ਚੰਚਲ ਚਪਲ ਬੁਧਿ ਕਾ ਖੇਲੁ ॥ chanchal chapal buDh kaa khayl. and the game of mercurial and wandering intellect starts within it. ਤੇ ਇਸ ਵਿਚ ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ
ਨਉ ਦਰਵਾਜੇ ਦਸਵਾ ਦੁਆਰੁ ॥ na-o darvaajay dasvaa du-aar. It has nine doors (or openings, such as eyes, ears, etc.), which are apparent. There is the tenth unseen door which can lead to supreme spiritual state.
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥ bujh ray gi-aanee ayhu beechaar. ||1|| O wise one, reflect upon this and understand it. ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! ਇਹ ਗੱਲ ਸਮਝ ਲੈ l
ਕਥਤਾ ਬਕਤਾ ਸੁਨਤਾ ਸੋਈ ॥ kathtaa baktaa suntaa so-ee. God pervading in all is the One who speaks, and listens to everything. ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥ aap beechaaray so gi-aanee ho-ee. ||1|| rahaa-o. The one who reflects upon his own self is truly wise. ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ
ਦੇਹੀ ਮਾਟੀ ਬੋਲੈ ਪਉਣੁ ॥ dayhee maatee bolai pa-un. The body is dust; the wind speaks through it.(Upon death the dust merges with dust and air into air) ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਰਹਿੰਦਾ ਹੈ।
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ bujh ray gi-aanee moo-aa hai ka-un. (When someone dies) Reflect on this, O wise one, who has died. ਹੇ ਸਿਆਣੇ ਬੰਦੇ! ਸੋਚ, ਉਹ ਕੌਣ ਹੈ ਜੋ ਮਰ ਗਿਆ ਹੈ।
ਮੂਈ ਸੁਰਤਿ ਬਾਦੁ ਅਹੰਕਾਰੁ ॥ moo-ee surat baad ahaNkaar. Intellect attached to Maya, conflict and ego have died, ਇਹ ਅੰਤ੍ਰੀਵੀ ਗਿਆਤ, ਲੜਾਈ ਝਗੜਾ ਤੇ ਹੰਕਾਰ ਹੈ, ਜੋ ਮਰ ਗਏ ਹਨ,
ਓਹੁ ਨ ਮੂਆ ਜੋ ਦੇਖਣਹਾਰੁ ॥੨॥ oh na moo-aa jo daykhanhaar. ||2|| but the soul, which belongs to the One who cherishes all, does not die. ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ l
ਜੈ ਕਾਰਣਿ ਤਟਿ ਤੀਰਥ ਜਾਹੀ ॥ jai kaaran tat tirath jaahee. The wealth of Naam, for the sake of which people journey to sacred shrines and holy rivers, ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
ਰਤਨ ਪਦਾਰਥ ਘਟ ਹੀ ਮਾਹੀ ॥ ratan padaarath ghat hee maahee. that priceless Naam dwells within the heart. ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ parh parh pandit baad vakhaanai. A Pandit, reads endlessly and stirs up arguments and controversies, ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਚਰਚਾ ਕਰਦਾ ਰਹਿੰਦਾ ਹੈ।
ਭੀਤਰਿ ਹੋਦੀ ਵਸਤੁ ਨ ਜਾਣੈ ॥੩॥ bheetar hodee vasat na jaanai. ||3|| but he does not realize the secret that Naam dwells deep within. ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ
ਹਉ ਨ ਮੂਆ ਮੇਰੀ ਮੁਈ ਬਲਾਇ ॥ ha-o na moo-aa mayree mu-ee balaa-ay. I understand that (when my body dies) it is not that I have died, but it is my demon (ignorant intellect) which has died. ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਰੂਪ ਚੁੜੇਲ ਮਰ ਗਈ ਹੈ।
ਓਹੁ ਨ ਮੂਆ ਜੋ ਰਹਿਆ ਸਮਾਇ ॥ oh na moo-aa jo rahi-aa samaa-ay. The One who is pervading everyone does not die. ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ kaho naanak gur barahm dikhaa-i-aa. Says Nanak, the Guru has revealed to me the all pervading God, ਨਾਨਕ ਆਖਦਾ ਹੈ- ਗੁਰੂ ਨੇ ਮੇਨੂੰ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ,
ਮਰਤਾ ਜਾਤਾ ਨਦਰਿ ਨ ਆਇਆ ॥੪॥੪॥ martaa jaataa nadar na aa-i-aa. ||4||4|| and now none seems me to die or to be born. ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।
ਗਉੜੀ ਮਹਲਾ ੧ ਦਖਣੀ ॥ ga-orhee mehlaa 1 dakh-nee. Raag Gauree Dakhani, First Guru:
ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥ sun sun boojhai maanai naa-o. taa kai sad balihaarai jaa-o. I dedicate myself to the one who again and again listens, reflects and believes in God’s Name. ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ, ਜੋ ਰੱਬ ਦੇ ਨਾਮ ਨੂੰ ਲਗਾਤਾਰ ਸੁਣਦਾ, ਸਮਝਦਾ ਤੇ ਉਸ ਉਤੇ ਭਰੋਸਾ ਧਾਰਦਾ ਹੈ,
ਆਪਿ ਭੁਲਾਏ ਠਉਰ ਨ ਠਾਉ ॥ aap bhulaa-ay tha-ur na thaa-o. When God Himself leads one astray, then for him there is no other place for spiritual support. ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
ਤੂੰ ਸਮਝਾਵਹਿ ਮੇਲਿ ਮਿਲਾਉ ॥੧॥ tooN samjhaavahi mayl milaa-o. ||1|| O’ God, whom You Yourself impart understanding of the Guru’s teachings, You unite him with Yourself ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ ਗੁਰੂ ਦੀ ਸਿੱਖਿਆ ਵਿਚ ਮੇਲ ਕੇ ਆਪਣੇ ਚਰਨਾਂ ਦਾ ਮਿਲਾਪ ਬਖ਼ਸ਼ਦਾ ਹੈਂ l
ਨਾਮੁ ਮਿਲੈ ਚਲੈ ਮੈ ਨਾਲਿ ॥ naam milai chalai mai naal. O’ God, I pray that I be blessed with Naam, which shall go along with me in the end. ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਏ, ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ ਮੇਰੇ ਨਾਲ ਜਾ ਸਕਦਾ ਹੈ।
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥ bin naavai baaDhee sabh kaal. ||1|| rahaa-o. Without Naam, all are held in the grip of the fear of death. ਨਾਮ ਦੇ ਬਗੈਰ ਸਾਰੇ ਮੌਤ ਦੇ ਸਹਮ ਨੇ ਨਰੜੇ ਹੋਏ ਹਨ l
ਖੇਤੀ ਵਣਜੁ ਨਾਵੈ ਕੀ ਓਟ ॥ khaytee vanaj naavai kee ot. just as farming or business is the support of our physical needs, similarly God’s Name is the support for our spiritual life. ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
ਪਾਪੁ ਪੁੰਨੁ ਬੀਜ ਕੀ ਪੋਟ ॥ paap punn beej kee pot. One carries the seeds of sin and virtue together to the next life. ਕੀਤਾ ਹੋਇਆ ਪਾਪ ਜਾਂ ਪੁੰਨ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ।
ਕਾਮੁ ਕ੍ਰੋਧੁ ਜੀਅ ਮਹਿ ਚੋਟ ॥ kaam kroDh jee-a meh chot. Those, whose soul is inflicted with the wounds of vices like lust and anger. ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਕਾਮ ਕ੍ਰੋਧ ਆਦਿਕ ਵਿਕਾਰ ਚੋਟ ਲਾਂਦਾ ਰਹਿੰਦਾ ਹੈ l
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥ naam visaar chalay man khot. ||2|| They forsake God’s Name and depart from here with evil thoughts in their minds. ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ ਇਥੋਂ ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ
ਸਾਚੇ ਗੁਰ ਕੀ ਸਾਚੀ ਸੀਖ ॥ saachay gur kee saachee seekh. They who receive true teachings from the True Guru. ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ
ਤਨੁ ਮਨੁ ਸੀਤਲੁ ਸਾਚੁ ਪਰੀਖ ॥ tan man seetal saach pareekh. They realize the eternal God. Their body and mind remain calm. ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ l ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ l
ਜਲ ਪੁਰਾਇਨਿ ਰਸ ਕਮਲ ਪਰੀਖ ॥ jal puraa-in ras kamal pareekh. Their true test is, that their soul cannot survive without God’s Name, just as the water-lily, or the lotus flower cannot survive without water. ਉਹਨਾਂ ਦੀ ਪ੍ਰੀਖਿਆ ਇਹ ਹੈ, ਕਿ ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)
ਸਬਦਿ ਰਤੇ ਮੀਠੇ ਰਸ ਈਖ ॥੩॥ sabad ratay meethay ras eekh. ||3|| Imbued with the Guru’s Word, they become sweet, like the sugarcane juice. ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ l
ਹੁਕਮਿ ਸੰਜੋਗੀ ਗੜਿ ਦਸ ਦੁਆਰ ॥ hukam sanjogee garh das du-aar. it is according to their preordained destiny that they have been blessed with this body fortress with ten doors. ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ.
ਪੰਚ ਵਸਹਿ ਮਿਲਿ ਜੋਤਿ ਅਪਾਰ ॥ panch vaseh mil jot apaar. The Saints dwell there, together with the Divine Light of the Infinite God. ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
ਆਪਿ ਤੁਲੈ ਆਪੇ ਵਣਜਾਰ ॥ aap tulai aapay vanjaar. God Himself is the wealth, and He Himself is the trader. (ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
ਨਾਨਕ ਨਾਮਿ ਸਵਾਰਣਹਾਰ ॥੪॥੫॥ naanak naam savaaranhaar. ||4||5|| O Nanak, through Naam, God Himself embellishes the life of the Saints with the virtues. ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ
ਗਉੜੀ ਮਹਲਾ ੧ ॥ ga-orhee mehlaa 1. Raag Gauree, First Guru:
ਜਾਤੋ ਜਾਇ ਕਹਾ ਤੇ ਆਵੈ ॥ jaato jaa-ay kahaa tay aavai. How can we know where (this soul) comes from? ਇਹ ਕਿਵੇਂ ਸਮਝ ਆਵੇ ਕਿ ਜੀਵਾਤਮਾ ਕਿਥੋਂ ਆਉਂਦਾ ਹੈ,
ਕਹ ਉਪਜੈ ਕਹ ਜਾਇ ਸਮਾਵੈ ॥ kah upjai kah jaa-ay samaavai. Where was is it created and with what does it ultimately merge? ਉਹ ਕਿਥੋਂ ਪੈਦਾ ਹੋਇਆ ਹੈ, ਅਤੇ ਉਹ ਕਿਥੇ ਜਾ ਕੇ ਲੀਨ ਹੋ ਜਾਂਦਾ ਹੈ?
ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ki-o baaDhi-o ki-o muktee paavai. Why it has been bound by worldly ties, and how does it obtain emancipation? ਉਹ ਕਿਸ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਕਲਿਆਨ ਨੂੰ ਪ੍ਰਾਪਤ ਹੁੰਦਾ ਹੈ?
ਕਿਉ ਅਬਿਨਾਸੀ ਸਹਜਿ ਸਮਾਵੈ ॥੧॥ ki-o abhinaasee sahj samaavai. ||1|| How can it intuitively merge in the immortal God? ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ naam ridai amrit mukh naam. The one in whose heart dwells nectar like Naam and who utters God’s Name, ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥ narhar naam narhar nihkaam. ||1|| rahaa-o. like God becomes free from desire and hence free from worldly bonds. ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ
ਸਹਜੇ ਆਵੈ ਸਹਜੇ ਜਾਇ ॥ sehjay aavai sehjay jaa-ay. The soul comes to the world according to natural law, and also departs according to natural law. ਕਾਨੂਨ-ਕੁਦਰਤ ਦੇ ਅਧੀਨ ਜੀਵਾਤਮਾ ਆਉਂਦਾ ਹੈ ਅਤੇ ਕਾਨੂਨ-ਕੁਦਰਤ ਦੇ ਅਧੀਨ ਹੀ ਉਹ ਟੁਰ ਜਾਂਦਾ ਹੈ।
ਮਨ ਤੇ ਉਪਜੈ ਮਨ ਮਾਹਿ ਸਮਾਇ ॥ man tay upjai man maahi samaa-ay. Due to the desires of the mind, one is born and ultimately merges into the mind itself. ਮਨ ਦੀਆਂ ਖਾਹਿਸ਼ਾਂ ਤੋਂ ਉਹ ਪੈਦਾ ਹੋਇਆ ਹੈ ਅਤੇ ਮਨ ਅੰਦਰ ਹੀ ਉਹ ਲੀਨ ਹੋ ਜਾਂਦਾ ਹੈ।
ਗੁਰਮੁਖਿ ਮੁਕਤੋ ਬੰਧੁ ਨ ਪਾਇ ॥ gurmukh mukto banDh na paa-ay. But the one who follows the Guru’s teachings remains free from the bonds of desire, and no obstacles are put in one’s path to liberation . ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥ sabad beechaar chhutai har naa-ay. ||2|| By reflecting on the Guru’s word and by lovingly meditating on God’s Name, one is emancipated from the entanglements of desire. ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ
ਤਰਵਰ ਪੰਖੀ ਬਹੁ ਨਿਸਿ ਬਾਸੁ ॥ tarvar pankhee baho nis baas. Just as the birds come to sit in a tree at night, similarly mortals come to the world for a limited stay. ਜਿਵੇਂ ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ, ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ,
ਸੁਖ ਦੁਖੀਆ ਮਨਿ ਮੋਹ ਵਿਣਾਸੁ ॥ sukh dukhee-aa man moh vinaas. While some are at peace, yet others are miserable due to the worldly attachment and spiritually they perish. ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
ਸਾਝ ਬਿਹਾਗ ਤਕਹਿ ਆਗਾਸੁ ॥ saajh bihaag takeh aagaas. Just as the birds look to the sky at dawn and fly in different directions to seek their daily food. ਜਿਵੇਂ ਸਵੇਰੇ ਉਹ ਪੰਛੀ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥ dah dis Dhaaveh karam likhi-aas. ||3|| Similarly the mortals go to earn their living according to their preordained destiny. ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ


© 2017 SGGS ONLINE
Scroll to Top