Page 4
ਅਸੰਖ ਭਗਤ ਗੁਣ ਗਿਆਨ ਵੀਚਾਰ ॥
asaNkh bhagat gun gi-aan veechaar.
Countless devotees contemplate the virtues and wisdom of the Almighty.
ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,
ਅਸੰਖ ਸਤੀ ਅਸੰਖ ਦਾਤਾਰ ॥
asaNkh satee asaNkh daataar.
There are countless holy persons and countless philanthropists.
ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।
ਅਸੰਖ ਸੂਰ ਮੁਹ ਭਖ ਸਾਰ ॥
asaNkh soor muh bhakh saar.
There are countless heros who face the brunt of steel weapons in battle.
ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।
ਅਸੰਖ ਮੋਨਿ ਲਿਵ ਲਾਇ ਤਾਰ ॥
asaNkh mon liv laa-ay taar.
Countless are the sages who are attuned to God in single-minded devotion.
ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
ਕੁਦਰਤਿ ਕਵਣ ਕਹਾ ਵੀਚਾਰੁ ॥
kudrat kavan kahaa veechaar.
Who am I to assess the extent of God’s creation?
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।
ਵਾਰਿਆ ਨ ਜਾਵਾ ਏਕ ਵਾਰ ॥
vaari-aa na jaavaa ayk vaar.
I am not worthy to dedicate myself to You even once.
ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
jo tuDh bhaavai saa-ee bhalee kaar.
O’ God, whatever pleases You, is best for all.
ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ ।
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
too sadaa salaamat nirankaar. ||17||
O’ the formless God, only You are the eternal one.
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ
ਅਸੰਖ ਮੂਰਖ ਅੰਧ ਘੋਰ ॥
asaNkh moorakh anDh ghor.
In the world, there are countless fools who are blinded by complete ignorance.
(ਜਗਤ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,
ਅਸੰਖ ਚੋਰ ਹਰਾਮਖੋਰ ॥
asaNkh chor haraamkhor.
Countless are thieves and embezzlers.
ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ
ਅਸੰਖ ਅਮਰ ਕਰਿ ਜਾਹਿ ਜੋਰ ॥
asaNkh amar kar jaahi jor.
Countless impose their will on others by force.
ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।
ਅਸੰਖ ਗਲਵਢ ਹਤਿਆ ਕਮਾਹਿ ॥
asaNkh galvadh hati-aa kamaahi.
Countless are cut-throats and ruthless killers.
ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ
ਅਸੰਖ ਪਾਪੀ ਪਾਪੁ ਕਰਿ ਜਾਹਿ ॥
asaNkh paapee paap kar jaahi.
Countless are sinners who keep on committing sins.
ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਹਿ ॥
asaNkh koorhi-aar koorhay firaahi.
Countless are liars, wandering lost in their lies.
ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।
ਅਸੰਖ ਮਲੇਛ ਮਲੁ ਭਖਿ ਖਾਹਿ ॥
asaNkh malaychh mal bhakh khaahi.
Countless are wicked who thrive on immoral behavior.
ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
asaNkh nindak sir karahi bhaar.
Innumerable are the ones who speak ill of others and by doing so, carry the load of slander on their heads.
ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।
ਨਾਨਕੁ ਨੀਚੁ ਕਹੈ ਵੀਚਾਰੁ ॥
naanak neech kahai veechaar.
Lowly Nanak, only expresses this thought,
ਨਾਨਕ ਵਿਚਾਰਾ ਤਾਂ ਇਹ ਵਿਚਾਰ ਪੇਸ਼ ਕਰਦਾ ਹੈ,
ਵਾਰਿਆ ਨ ਜਾਵਾ ਏਕ ਵਾਰ ॥
vaari-aa na jaavaa ayk vaar.
I am not worthy to dedicate myself to You even once.
ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
jo tuDh bhaavai saa-ee bhalee kaar.
O’ God, whatever pleases You, that alone is the best deed for all.
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ l
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
too sadaa salaamat nirankaar. ||18||
O’ the formless God, only You are the eternal one.
ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ
ਅਸੰਖ ਨਾਵ ਅਸੰਖ ਥਾਵ ॥
asaNkh naav asaNkh thaav.
Countless are the names of Your creations and countless their places.
(ਕੁਦਰਤ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।
ਅਗੰਮ ਅਗੰਮ ਅਸੰਖ ਲੋਅ ॥
agamm agamm asaNkh lo-a.
There are countless worlds that are inaccessible and beyond imagination.
ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।
ਅਸੰਖ ਕਹਹਿ ਸਿਰਿ ਭਾਰੁ ਹੋਇ ॥
asaNkh kehahi sir bhaar ho-ay.
Even to call them countless amounts to carrying loads of sin on the head.
ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਸਿਰ ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
ਅਖਰੀ ਨਾਮੁ ਅਖਰੀ ਸਾਲਾਹ ॥
akhree naam akhree saalaah.
It is by the use of the words that God’s Name can be recited; it is by the use of the words that His praises can be sung.
ਅਕਾਲ ਪੁਰਖ ਦਾ ਨਾਮ ਤੇ ਉਸ ਦੀ ਸਿਫ਼ਿਤ-ਸਾਲਾਹ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।
ਅਖਰੀ ਗਿਆਨੁ ਗੀਤ ਗੁਣ ਗਾਹ ॥
akhree gi-aan geet gun gaah.
It is through the medium of words that divine knowledge can be acquired, His praises be sung and virtues be known.
ਅਕਾਲ ਪੁਰਖ ਦਾ ਗਿਆਨ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਅੱਖਰਾਂ ਦੀ ਰਾਹੀਂ ਹੀ ਹੋ ਸਕੀਦਾ ਹੈ।
ਅਖਰੀ ਲਿਖਣੁ ਬੋਲਣੁ ਬਾਣਿ ॥
akhree likhan bolan baan.
The written and spoken language can only be expressed using words.
ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ।
ਅਖਰਾ ਸਿਰਿ ਸੰਜੋਗੁ ਵਖਾਣਿ ॥
akhraa sir sanjog vakhaan.
Only through words one’s destiny can be explained.
ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ l
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
jin ayhi likhay tis sir naahi.
But God who has written everybody’s destiny, is beyond destiny.
ਪ੍ਰੰਤੂ ਵਾਹਿਗੁਰੂ ਜਿਸਨੇ ਇਹ ਅੱਖਰ ਲਿਖੇ ਹਨ, ਉਸਦੇ ਸੀਸ ਉਤੇ ਕੋਈ ਲੇਖ ਨਹੀਂ ਹੈ l
ਜਿਵ ਫੁਰਮਾਏ ਤਿਵ ਤਿਵ ਪਾਹਿ ॥
jiv furmaa-ay tiv tiv paahi.
As God ordains, so do we receive.
ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।
ਜੇਤਾ ਕੀਤਾ ਤੇਤਾ ਨਾਉ ॥
jaytaa keetaa taytaa naa-o.
Whatever God has created is His manifestation (His Naam),
ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।
ਵਿਣੁ ਨਾਵੈ ਨਾਹੀ ਕੋ ਥਾਉ ॥
vin naavai naahee ko thaa-o.
Without His Name, there is no place at all.
ਉਸਦੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
ਕੁਦਰਤਿ ਕਵਣ ਕਹਾ ਵੀਚਾਰੁ ॥
kudrat kavan kahaa veechaar.
How can I comprehend and describe Your creation?
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?
ਵਾਰਿਆ ਨ ਜਾਵਾ ਏਕ ਵਾਰ ॥
vaari-aa na jaavaa ayk vaar.
I am not worthy to dedicate myself to You even once.
ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ l
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
jo tuDh bhaavai saa-ee bhalee kaar.
O’ God, whatever pleases You, that alone is the best deed for all.
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ।
ਤੂ ਸਦਾ ਸਲਾਮਤਿ ਨਿਰੰਕਾਰ ॥੧੯॥
too sadaa salaamat nirankaar. ||19||
O’ the formless God! You alone are the eternal one.
ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ l
ਭਰੀਐ ਹਥੁ ਪੈਰੁ ਤਨੁ ਦੇਹ ॥
bharee-ai hath pair tan dayh.
If the hands, the feet and the body get soiled,
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,
ਪਾਣੀ ਧੋਤੈ ਉਤਰਸੁ ਖੇਹ ॥
paanee Dhotai utras khayh.
then by washing with water the dirt goes away.
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
ਮੂਤ ਪਲੀਤੀ ਕਪੜੁ ਹੋਇ ॥
moot paleetee kaparh ho-ay.
If the clothes are soiled and stained by urine,
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,
ਦੇ ਸਾਬੂਣੁ ਲਈਐ ਓਹੁ ਧੋਇ ॥
day saaboon la-ee-ai oh Dho-ay.
The it is washed by soap.
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਭਰੀਐ ਮਤਿ ਪਾਪਾ ਕੈ ਸੰਗਿ ॥
bharee-ai mat paapaa kai sang.
But when the intellect is polluted by sins,
ਪਰ ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
ਓਹੁ ਧੋਪੈ ਨਾਵੈ ਕੈ ਰੰਗਿ ॥
oh Dhopai naavai kai rang.
it can only be cleansed by lovingly remembering God’s Name.
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਪੁੰਨੀ ਪਾਪੀ ਆਖਣੁ ਨਾਹਿ ॥
punnee paapee aakhan naahi.
Virtuous and sinner are not just names or words for saying,
ਪੁੰਨੀ ਪਾਪੀ ਨਿਰਾ ਨਾਮ ਹੀ ਨਹੀਂ ਹੈ l
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
kar kar karnaa likh lai jaahu.
Whatever deeds you do in this world, you will take those attributes with you to the next life.
ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।
ਆਪੇ ਬੀਜਿ ਆਪੇ ਹੀ ਖਾਹੁ ॥
aapay beej aapay hee khaahu.
You would eat what you sow (you will endure the consequences of your deeds)
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।
ਨਾਨਕ ਹੁਕਮੀ ਆਵਹੁ ਜਾਹੁ ॥੨੦॥
naanak hukmee aavhu jaahu. ||20||
O’ Nanak, by God’s divine law, (based on your deeds) you will remain in the cycle of birth and death.
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ l
ਤੀਰਥੁ ਤਪੁ ਦਇਆ ਦਤੁ ਦਾਨੁ ॥
tirath tap da-i-aa dat daan.
Pilgrimages, austere discipline, compassion and charity.
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);
ਜੇ ਕੋ ਪਾਵੈ ਤਿਲ ਕਾ ਮਾਨੁ ॥
jay ko paavai til kaa maan.
these, by themselves, bring only an iota of merit.
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
suni-aa mani-aa man keetaa bhaa-o.
One who has listened and believed in God’s Name with love in mind,
ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜੀ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ. ਅਤੇ ਜਿਸ ਨੇ ਆਪਣੇ ਮਨ ਵਿਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ,
ਅੰਤਰਗਤਿ ਤੀਰਥਿ ਮਲਿ ਨਾਉ ॥
antargat tirath mal naa-o.
he has purified himself by bathing in the holy place of his inner self (where God resides), and has truly removed the filth of sins.
ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਰਬ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
sabh gun tayray mai naahee ko-ay.
O’ God, all the virtues in me are Your gifts; on my own, I have none.
ਇਹ ਸਭ ਤੇਰੀਆਂ ਹੀ ਵਡਿਆਈਆਂ ਹਨ, ਮੇਰੇ ਵਿੱਚ ਕੋਈ ਨਹੀਂ। ।
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
vin gun keetay bhagat na ho-ay.
Without You bestowing these virtues, I cannot perform Your devotional worship.
ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।
ਸੁਅਸਤਿ ਆਥਿ ਬਾਣੀ ਬਰਮਾਉ ॥
su-asat aath banee barmaa-o.
O’ God! You Yourself are Maya, Yourself the divine Word, and Yourself Brahma, I bow to You.
ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ l
ਸਤਿ ਸੁਹਾਣੁ ਸਦਾ ਮਨਿ ਚਾਉ ॥
sat suhaan sadaa man chaa-o.
You are eternal, immaculate and Your mind always remains delighted.
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ,
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
kavan so vaylaa vakhat kavan kavan thit kavan vaar.
What was that time and what was that moment? What was that day and what was that date?
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
kavan se rutee maahu kavan jit ho-aa aakaar.
What was that season and what was that month, when the Universe was created?
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
vayl na paa-ee-aa pandtee je hovai laykh puraan.
The pandits did not know that time when the universe was created, otherwise they would have recorded in the holy books.
ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
vakhat na paa-i-o kaadee-aa je likhan laykh kuraan.
That time is not known to the Qazis, otherwise it would have been written in the Koran.
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਕੁਰਾਨ ਵਿਚ ਲਿਖ ਦੇਂਦੇ l
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
thit vaar naa jogee jaanai rut maahu naa ko-ee.
Neither any yogi nor any other person knows the lunar or solar day, season, or month in which this universe was created.
ਨਾਂ ਕੋਈ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
jaa kartaa sirthee ka-o saajay aapay jaanai so-ee.
Only the Creator who created this creation knows about it.
ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
kiv kar aakhaa kiv saalaahee ki-o varnee kiv jaanaa.
How can I describe God’s greatness, how can I praise Him? How can I describe His virtues? How can I relize Him?
ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ ਤੇਰੇ ਗੁਣ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?