Page 5
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
naanak aakhan sabh ko aakhai ik doo ik si-aanaa.
O’ Nanak, everyone attempts to describe the Divine's glory, each believing themselves wiser than others.
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ ਪ੍ਰਭੂ ਦੀ ਵਡਿਆਈ ਦੱਸਣ ਦਾ ਜਤਨ ਕਰਦਾ ਹੈ
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
vadaa saahib vadee naa-ee keetaa jaa kaa hovai.
The Divine Word is the supreme Master, bringing immense glory and inner bliss.
ਪ੍ਰਭੂ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
naanak jay ko aapou jaanai agai ga-i-aa na sohai. ||21||
O’ Nanak, whoever claims to fully know the Divine and His creation will not find inner bliss.
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਆਦਰ ਨਹੀਂ ਪਾਂਦਾ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
paataalaa paataal lakh aagaasaa aagaas.
Countless nether regions lie below this world and countless regions stretch above.
ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
orhak orhak bhaal thakay vayd kahan ik vaat.
The Vedas state that scholars have exhausted themselves seeking the limits of Divine creation
ਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ, ਰੱਬ ਦੇ ਹੱਦ ਬੰਨਿਆਂ ਨੂੰ ਲੱਭਦੇ ਹੋਏ ਲੋਕ ਹਾਰ ਹੁਟ ਗਏ ਹਨ।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
sahas athaarah kahan kataybaa asuloo ik Dhaat.
The Quran mentions that there are eighteen thousand worlds, stemming from one Divine Creator
ਧਾਰਮਕ ਗਰੰਥ ਆਖਦੇ ਹਨ, ਕਿ ਕੁੱਲ ਅਠਾਰਾ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ l
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
laykhaa ho-ay ta likee-ai laykhai ho-ay vinaas.
But the limitless Divine creation cannot be enumerated, as digits would run out before it could be fully counted.
ਪ੍ਰਭੂ ਦੀ ਕੁਦਰਤ ਦਾ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ l
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
naanak vadaa aakhee-ai aapay jaanai aap. ||22||
O’ Nanak, the Divine is truly great; His immense greatness is known to Him alone.
ਹੇ ਨਾਨਕ! ਜਿਸ ਅਕਾਲ ਪੁਰਖ ਨੂੰ ਵੱਡਾ ਆਖਿਆ ਜਾ ਰਿਹਾ ਹੈ, ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
saalaahee saalaahi aytee surat na paa-ee-aa.
All those who praise the Divine cannot grasp His full greatness.
ਪ੍ਰਭੂ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਉਹ ਕੇਡਾ ਵੱਡਾ ਹੈ।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
nadee-aa atai vaah pavahi samund na jaanee-ahi.
They are like stream and rivers flowing into the ocean, yet cannot grasp its vastness.
ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, ਪਰ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
samund saah sultaan girhaa saytee maal Dhan.
The vast fortunes of kings and rulers pale in comparison
ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ ਸਮੁੰਦਰਾਂ ਅਤੇ ਪਹਾੜ ਜੇਡੇ ਧਨ ਪਦਾਰਥਾਂ ਦੇ ਢੇਰ ਹੋਣ,
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
keerhee tul na hovnee jay tis manhu na veesrahi. ||23||
To the spiritual richness of even the humblest soul who keeps the Divine unforgotten in their heart.
ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ l
ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ant na siftee kahan na ant.
Infinite are the Divine's glories, and infinite are the ways they can be described.
ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ।
ਅੰਤੁ ਨ ਕਰਣੈ ਦੇਣਿ ਨ ਅੰਤੁ ॥
ant na karnai dayn na ant.
The Divine's wisdom is without limit, and His benevolent gifts to us are ceaseless.
ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ।
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ant na vaykhan sunan na ant.
The Divine's virtues are so vast that neither sight nor sound can fully encompass their limits.
ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ।
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ant na jaapai ki-aa man mant.
Divine’s purpose is beyond comprehension.
ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਜਾਪੈ ਕੀਤਾ ਆਕਾਰੁ ॥
ant na jaapai keetaa aakaar.
The full extent of Divine wisdom cannot be comprehended.
ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ।
ਅੰਤੁ ਨ ਜਾਪੈ ਪਾਰਾਵਾਰੁ ॥
ant na jaapai paaraavaar.
The vast expanse of His Divine wisdom knows no discernible beginning or end
ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।
ਅੰਤ ਕਾਰਣਿ ਕੇਤੇ ਬਿਲਲਾਹਿ ॥
ant kaaran kaytay billaahi.
Many strive to comprehend His limits.
ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਹਨ। ,
ਤਾ ਕੇ ਅੰਤ ਨ ਪਾਏ ਜਾਹਿ ॥
taa kay ant na paa-ay jaahi.
But His limits cannot be found
ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
ਏਹੁ ਅੰਤੁ ਨ ਜਾਣੈ ਕੋਇ ॥
ayhu ant na jaanai ko-ay.
No one is capable of knowing these limits.
ਅਕਾਲ ਪੁਰਖ ਦੇ ਗੁਣਾਂ ਦਾ ਹੱਦ-ਬੰਨਾ ਕੋਈ ਮਨੁੱਖ ਨਹੀਂ ਪਾ ਸਕਦਾ।
ਬਹੁਤਾ ਕਹੀਐ ਬਹੁਤਾ ਹੋਇ ॥
bahutaa kahee-ai bahutaa ho-ay.
The more you say about them, the more there still remains to be said.
ਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਹੋਰ ਉਹ ਵੱਡਾ ਹੋ ਜਾਂਦਾ ਹੈ।
ਵਡਾ ਸਾਹਿਬੁ ਊਚਾ ਥਾਉ ॥
vadaa saahib oochaa thaa-o.
He is the ultimate Sovereign, whose divine wisdom transcends all.
ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ।
ਊਚੇ ਉਪਰਿ ਊਚਾ ਨਾਉ ॥
oochay upar oochaa naa-o.
Highest of all is His glorious divine wisdom,
ਉਸ ਦਾ ਨਾਮਣਾ (ਵਡਿਆਈ) ਭੀ ਉੱਚਾ ਹੈ।
ਏਵਡੁ ਊਚਾ ਹੋਵੈ ਕੋਇ ॥
ayvad oochaa hovai ko-ay.
Only someone as great as Him,
ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,
ਤਿਸੁ ਊਚੇ ਕਉ ਜਾਣੈ ਸੋਇ ॥
tis oochay ka-o jaanai so-ay.
can know His supreme and Exalted State.
ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।
ਜੇਵਡੁ ਆਪਿ ਜਾਣੈ ਆਪਿ ਆਪਿ ॥
jayvad aap jaanai aap aap.
Only He Himself knows how Great He Is.
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ।
ਨਾਨਕ ਨਦਰੀ ਕਰਮੀ ਦਾਤਿ ॥੨੪॥
naanak nadree karmee daat. ||24||
O’ Nanak, the gift of inner bliss comes only through His merciful grace.
ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ l
ਬਹੁਤਾ ਕਰਮੁ ਲਿਖਿਆ ਨਾ ਜਾਇ ॥
bahutaa karam likhi-aa naa jaa-ay.
His blessings are too abundant to be accounted for.
ਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।
ਵਡਾ ਦਾਤਾ ਤਿਲੁ ਨ ਤਮਾਇ ॥
vadaa daataa til na tamaa-ay.
The Great Giver has no greed or expectation.
ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ।
ਕੇਤੇ ਮੰਗਹਿ ਜੋਧ ਅਪਾਰ ॥
kaytay mangahi joDh apaar.
Countless warriors who fight their inner vices, and countless warriors who fight for the downtrodden and helpless, all ask for blessings and guidance.
ਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ ‘ਤੇ) ਮੰਗ ਰਹੇ ਹਨ,
ਕੇਤਿਆ ਗਣਤ ਨਹੀ ਵੀਚਾਰੁ ॥
kayti-aa ganat nahee veechaar.
Countless others beg for His bounties
ਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ ‘ਤੇ ਵਿਚਾਰ ਨਹੀਂ ਹੋ ਸਕਦੀ।
ਕੇਤੇ ਖਪਿ ਤੁਟਹਿ ਵੇਕਾਰ ॥
kaytay khap tutahi vaykaar.
Many are consumed in vices and perish in anxiety.
ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ ॥
kaytay lai lai mukar paahi.
Many keep on receiving His gifts, but deny receiving them.
ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ
ਕੇਤੇ ਮੂਰਖ ਖਾਹੀ ਖਾਹਿ ॥
kaytay moorakh khaahee khaahi.
Many fools consume endlessly, forgetting the Giver.
ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।
ਕੇਤਿਆ ਦੂਖ ਭੂਖ ਸਦ ਮਾਰ ॥
kayti-aa dookh bhookh sad maar.
Many endure constant suffering, hunger, and abuse.
ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ)।
ਏਹਿ ਭਿ ਦਾਤਿ ਤੇਰੀ ਦਾਤਾਰ ॥
ayhi bhe daat tayree daataar.
O’ Giver, even hardship is your gift, teaching us to live in your will.
ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।
ਬੰਦਿ ਖਲਾਸੀ ਭਾਣੈ ਹੋਇ ॥
band khalaasee bhaanai ho-ay.
Freedom from worldly attachments comes only by accepting Your will and following Your divine path.
(ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ।
ਹੋਰੁ ਆਖਿ ਨ ਸਕੈ ਕੋਇ ॥
hor aakh na sakai ko-ay.
No one else has any say in this.
ਹੋਰ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
ਜੇ ਕੋ ਖਾਇਕੁ ਆਖਣਿ ਪਾਇ ॥
jay ko khaa-ik aakhan paa-ay.
A fool who tries to explain Divine’s greatness or find another path to liberation will only reveal their own ignorance.
ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ,
ਓਹੁ ਜਾਣੈ ਜੇਤੀਆ ਮੁਹਿ ਖਾਇ ॥
oh jaanai jaytee-aa muhi khaa-ay.
Only he knows the inner spiritual suffering his folly will bring.
ਉਹੀ ਜਾਣੇਗਾ ਕਿ (ਇਸ ਮੂਰਖਤਾ ਦੇ ਕਾਰਨ) ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
ਆਪੇ ਜਾਣੈ ਆਪੇ ਦੇਇ ॥
aapay jaanai aapay day-ay.
The Divine knows our needs and provides for them.
ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ’l
ਆਖਹਿ ਸਿ ਭਿ ਕੇਈ ਕੇਇ ॥
aakhahi se bhe kay-ee kay-ay.
Yet, only a few acknowledge it.
ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
ਜਿਸ ਨੋ ਬਖਸੇ ਸਿਫਤਿ ਸਾਲਾਹ ॥
jis no bakhsay sifat saalaah.
One upon whom the Divine bestows the gift of His praise,
ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
naanak paatisaahee paatisaahu. ||25||
O’ Nanak, he is the spiritually richest person in the world.
ਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
ਅਮੁਲ ਗੁਣ ਅਮੁਲ ਵਾਪਾਰ ॥
amul gun amul vaapaar.
Priceless are Divine’s virtues, priceless is the effort to acquire those virtues.
ਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ।
ਅਮੁਲ ਵਾਪਾਰੀਏ ਅਮੁਲ ਭੰਡਾਰ ॥
amul vaapaaree-ay amul bhandaar.
Priceless are those who acquire and priceless are Your treasures.
ਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ।
ਅਮੁਲ ਆਵਹਿ ਅਮੁਲ ਲੈ ਜਾਹਿ ॥
amul aavahi amul lai jaahi.
Priceless are those who come to this world and depart after acquiring His virtues.
ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
ਅਮੁਲ ਭਾਇ ਅਮੁਲਾ ਸਮਾਹਿ ॥
amul bhaa-ay amulaa samaahi.
Priceless are those who are imbued in His love and are absorbed in Him.
ਅਮੋਲਕ ਹਨ ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ
ਅਮੁਲੁ ਧਰਮੁ ਅਮੁਲੁ ਦੀਬਾਣੁ ॥
amul Dharam amul deebaan.
Priceless is the Divine Law and Priceless is Divine Justice.
ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ।
ਅਮੁਲੁ ਤੁਲੁ ਅਮੁਲੁ ਪਰਵਾਣੁ ॥
amul tul amul parvaan.
Priceless is His system of justice and Priceless are His laws.
ਉਹ ਤੱਕੜ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ)।
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
amul bakhsees amul neesaan.
Invaluable are His blessings, and priceless the signs of His grace
ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ।
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
amul karam amul furmaan.
Immeasurable is His mercy; beyond value is His divine command.
ਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ।
ਅਮੁਲੋ ਅਮੁਲੁ ਆਖਿਆ ਨ ਜਾਇ ॥
amulo amul aakhi-aa na jaa-ay.
He is beyond measure, priceless beyond all words
ਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ।
ਆਖਿ ਆਖਿ ਰਹੇ ਲਿਵ ਲਾਇ ॥
aakh aakh rahay liv laa-ay.
Many continuously speak of Him, absorbed in His love, yet His virtues remain indescribable
ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
ਆਖਹਿ ਵੇਦ ਪਾਠ ਪੁਰਾਣ ॥
aakhahi vayd paath puraan.
The Vedas and Puranas attempted to describe Him
ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਆਖਹਿ ਪੜੇ ਕਰਹਿ ਵਖਿਆਣ ॥
aakhahi parhay karahi vakhi-aan.
Scholars speak of Him and deliver discourses to describe Him.
ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ।
ਆਖਹਿ ਬਰਮੇ ਆਖਹਿ ਇੰਦ ॥
aakhahi barmay aakhahi ind.
Countless mythical beings like Brahma and Indra recount the Divine's glory.
ਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।