Urdu-Page-71

ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
chit na aa-i-o paarbarahm taa kharh rasaatal deet. ||7||
But if one does not contemplate God, one shall be consigned to hell.
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ l
چِتِ ن آئِئو پارب٘رہمُ تا کھڑِ رساتلِ دیِت ॥੭॥
کھڑ رساتل دبت ..تو اسے لیجا کر گہرے دوزخ میں ڈالا جائیگا
اگر نہیں دل میں یاد خد تو آخر اسے دوزخ میں لیجایا جائیگا ۔

ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
kaa-i-aa rog na chhidar kichh naa kichh kaarhaa sog.
One may have a body free of disease and deformity, and have no worries or grief at all;
ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,
کائِیا روگُ ن چھِد٘رُ کِچھُ نا کِچھُ کاڑا سوگُ ॥
۔ کایا روگ ۔ جسمانی بیماری ۔ چھدر ۔ زخم ۔ کاڑا۔ فکر ۔غم
(8) اگر کسے کوئی موذی بیماری نہ ہو اور نہ زخمی ہو اور نہ کسے قسم کا کوئی فکر ہو

ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
mirat na aavee chit tis ahinis bhogai bhog.
he may be unmindful of death, and night and day revel in pleasures;
ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,
مِرتُ ن آۄیِ چِتِ تِسُ اہِنِسِ بھوگےَ بھوگُ ॥
۔ مرت ۔ موت ۔ اہنس ۔روز و شب ۔ دن رات ۔
نہ موت کا فکر ہو اور روز و شب عیش و عشرت میں گذرتا ہو

ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
sabh kichh keeton aapnaa jee-ay na sank Dhari-aa.
may take everything as his own, and have no fear in mind at all;
ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ ਕੋਈ ਸ਼ੰਕਾ ਨਾਹ ਉਠਿਆ ਹੋਵੇ,
سبھ کِچھُ کیِتونُ آپنھا جیِءِ ن سنّک دھرِیا ॥
جیئے ۔ دل میں ۔ستک ۔ شک ۔ شبہ ۔
اور اپنی ملکیت کا کوئی شک شبہ نہ ہو

ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
chit na aa-i-o paarbarahm jamkankar vas pari-aa. ||8||
but still, if you do not remember the Supreme God, you shall fall under the power of the Messenger of Death.
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ l
چِتِ ن آئِئو پارب٘رہمُ جم کنّکر ۄسِ پرِیا ॥੮॥
گنکر ۔ خادم ۔غلام۔ وس ۔زہر
اگر دل میں نہ ہو یاد خدا آخر ظالم فرشتہ موت کے کر مچاریوں کی حراست میں جائیگا

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
kirpaa karay jis paarbarahm hovai saaDhoo sang.
The person on whom the all pervading God showers mercy,that person finds the holy company.
ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।
کِرپا کرے جِسُ پارب٘رہمُ ہوۄےَ سادھوُ سنّگُ ॥
جس پر الہٰی رحمت اور کرم عنایت کرے اسے پاکدامن خدا رسیدگان کی صحبت و قربت ملے

ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
ji-o ji-o oh vaDhaa-ee-ai ti-o ti-o har si-o rang.
More such person keeps the holy company , more he is imbued with God’s love.
ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
جِءُ جِءُ اوہُ ۄدھائیِئےَ تِءُ تِءُ ہرِ سِءُ رنّگُ ॥
جتنی صحبت قربت میں اضافہ ہوگا اتنا ہی الہٰی پیار میں اضافہ ہوگا

ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
duhaa siri-aa kaa khasam aap avar na doojaa thaa-o.
Creator is the Master of both worlds; there is no other place of peace or comfort.
ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
دُہا سِرِیا کا کھسمُ آپِ اۄرُ ن دوُجا تھاءُ ॥
خدا ہر دو الہٰی محبت اور دنیاوی محبت ہے دونوں کا مالک آپ ہے خدا نہیں اسکے علاوہ کوئی

ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
satgur tuthai paa-i-aa naanak sachaa naa-o. ||9||1||26||
O Nanak, when the true Guru is pleased, one realizes the eternal God.
ਹੇ ਨਾਨਕ! ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ l
ستِگُر تُٹھےَ پائِیا نانک سچا ناءُ
تٹھے ۔ خوش ۔ رنگ پریم
اے نانک سچا مرشد کی عنایت و شفقت سے خدا کا سچا نام حاصل ہوتا ہے ۔

ਸਿਰੀਰਾਗੁ ਮਹਲਾ ੫ ਘਰੁ ੫ ॥
sireeraag mehlaa 5 ghar 5.
Siree Raag, by the Fifth Guru, Fifth beat:
سِریِراگُ مہلا ੫ گھرُ ੫॥
ਜਾਨਉ ਨਹੀ ਭਾਵੈ ਕਵਨ ਬਾਤਾ ॥
jaan-o nahee bhaavai kavan baataa.
I do not know what pleases Creator.
ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।
جانءُ نہیِ بھاۄےَ کۄن باتا ॥
جانو نہیں ۔ میں نہیں جانتا ۔ کون باتا ۔ کونسی بات ۔ بھاوے ۔ اچھی لگتی ہے ۔
سمجھ نہیں آتی کہ وہ کونسی بات ہے جس سے خدا کی خوشنودی حاصل ہو سکے اسے پسند ہو

ਮਨ ਖੋਜਿ ਮਾਰਗੁ ॥੧॥ ਰਹਾਉ ॥
man khoj maarag. ||1|| rahaa-o.
O mind, seek out the way to realize God!
ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ)
من کھوجِ مارگُ ॥੧॥ رہاءُ ॥
مارگ ۔راستہ ،طریقہ
اے دل اسے طریقہ اور راستے کی تلاش کر

ਧਿਆਨੀ ਧਿਆਨੁ ਲਾਵਹਿ ॥
Dhi-aanee Dhi-aan laaveh.
The meditatives practice meditation,
ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
دھِیانیِ دھِیانُ لاۄہِ ॥
دھیانی ۔ دھیانی ۔ دھیان لگانیوالے
دھیان مرکوز کرنیوالے دھیان جماتے ہیں

ਗਿਆਨੀ ਗਿਆਨੁ ਕਮਾਵਹਿ ॥
gi-aanee gi-aan kamaaveh.
and the wise practice spiritual wisdom,
ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,
گِیانیِ گِیانُ کماۄہِ ॥
گیانی ،توجہ دینے والے ۔عالم ۔اہل علم
عالم اہل علم علم کے متعلق خیال آرائی کرتے ہیں

ਪ੍ਰਭੁ ਕਿਨ ਹੀ ਜਾਤਾ ॥੧॥
parabh kin hee jaataa. ||1||
but rare are those who realize God.
ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ)
پ٘ربھُ کِن ہیِ جاتا ॥੧॥
کن ہی کسے نے ہی ۔ ۔
مگر خدا کو کسی نے ہی پہچانا یا سمجھا ہے

ਭਗਉਤੀ ਰਹਤ ਜੁਗਤਾ ॥
bhag-utee rahat jugtaa.
The worshipper of (god) vishnu practices self-discipline,
ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਅੰਦਰ ਰਹਿੰਦਾ ਹੈ।
بھگئُتیِ رہت جُگتا ॥
بھگوئی ۔ ویشنو بھگت ۔ جکتا ۔ طریقہ ۔یعنی ورت۔ سنجم ،پرہیزگاری
بھگوت کے پرستار مراد دشنوکے بھگ۔ عابد یا پریمی طریقے اپناتے ہیں

ਜੋਗੀ ਕਹਤ ਮੁਕਤਾ ॥
jogee kahat muktaa.
the yogi speaks of salvation,
ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।
جوگیِ کہت مُکتا ॥
یوگ پوگ کو ہی راہ نجات کہتے ہیں

ਤਪਸੀ ਤਪਹਿ ਰਾਤਾ ॥੨॥
tapsee tapeh raataa. ||2||
and the ascetic is absorbed in asceticism.
ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ l
تپسیِ تپہِ راتا ॥੨॥
تپسیہ ۔ تپ ۔تپسیا ۔ تپسی ۔ تپ کرنیوالا ۔
تپسیا کرنیوالے تپسیا میں محو و مجذوب رہتے ہیں

ਮੋਨੀ ਮੋਨਿਧਾਰੀ ॥
monee moniDhaaree.
The men of silence observe silence,
ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।
مونیِ مونِدھاریِ ॥
مونی ۔ خاموش رہنے والا ۔ موندبھاری ۔خاموش ۔ خاموشی اختیار کرنے والا
خاموش رہنے والے خاموش رہتے ہیں

ਸਨਿਆਸੀ ਬ੍ਰਹਮਚਾਰੀ ॥
sani-aasee barahamchaaree.
The recluse observe celibacy.
ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ
سنِیاسیِ ب٘رہمچاریِ ॥
سنیاسی شہوت پر ضبط کرنا ہی راہ نجات سمجھتے ہیں

ਉਦਾਸੀ ਉਦਾਸਿ ਰਾਤਾ ॥੩॥
udaasee udaas raataa. ||3||
and the stoic (Udaasees) abide in detachment.
ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ l
اُداسیِ اُداسِ راتا ॥੩॥
اداس ۔بھیکھ ۔ویس
تارک ،ترک دنیا میں محو و مجذوب رہتے ہیں ۔

ਭਗਤਿ ਨਵੈ ਪਰਕਾਰਾ ॥
bhagat navai parkaaraa.
There are nine forms of devotional worship.
(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।
بھگتِ نۄےَ پرکارا ॥
نولے پرکار ۔ نو قسم کے سنتا ۔
بھگتی ۔یا الہٰی عبادت و ریاضت یا خدمت خدا نو قسموں کی ہے

ਪੰਡਿਤੁ ਵੇਦੁ ਪੁਕਾਰਾ ॥
pandit vayd pukaaraa.
The Pandits recite the Vedas.
ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ।
پنّڈِتُ ۄیدُ پُکارا ॥
پنڈت وید اونچی آواز سے پڑھتے ہیں

ਗਿਰਸਤੀ ਗਿਰਸਤਿ ਧਰਮਾਤਾ ॥੪॥
girsatee girsat Dharmaataa. ||4||
The householders assert their faith in family life.
ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ l
گِرستیِ گِرستِ دھرماتا ॥੪॥
خدمتگاری ۔گرست ۔ خانہ داری ۔ دھرماتما ۔ دھرم پر عمل کرنیوالا ۔
خانہ دار یا قبیلہ دار قبیل واری اور خانہ دار مراد گھریلو زندگی کو اہمیت دیتے ہیں ۔

ਇਕ ਸਬਦੀ ਬਹੁ ਰੂਪਿ ਅਵਧੂਤਾ ॥
ik sabdee baho roop avDhootaa.
There are many who utter only One Word, there are those who take many forms and there are the naked renunciates,
ਅਨੇਕਾਂ ਐਸੇ ਹਨ ਜੋ ‘ਅਲੱਖ ਅਲੱਖ’ ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।
اِک سبدیِ بہُ روُپِ اۄدھوُتا ॥
اک شبدی ۔صرف ایک لفظ بولنے والا ۔ بہروپ ۔ بہت سی شکلیں اور بھیس بنانے والا ۔ او دھوتا ۔ ناگے
بہت سے زبان سے ایک ہی لفظ الکتھ پکارتے ہیں ۔ ایک طرح طرح کی شکلیں بنانے کو عبادت یا بھگتی سمجھتے اور ایک ننگے رہنے کو راہ نجات یا عبادت مانتے ہیں

ਕਾਪੜੀ ਕਉਤੇ ਜਾਗੂਤਾ ॥
kaaprhee ka-utay jaagootaa.
the wearers of patched coats, the magicians, those who remain always awake,
ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ।
کاپڑیِ کئُتے جاگوُتا ॥
کاپڑی ۔کفتی پہننے والے ۔ کوتے ۔ شاعر ۔ جاگوتا ۔ جاگر کرن
ایک خاص قسم کے قمیض ، چوگا یا چولا یا گفتی پہنے کو الہٰی خدمت یا بھگتی مانتے ہیں ۔ ایک ڈرامے یا ناغک یا سوآتگ بنانے کو الہٰی خوشنودی سمجھتے ہیں ۔ ایک نہ سونے جاگنے رہنا الہٰی ملاپ کا ذریعہ سمجھتے ہیں

ਇਕਿ ਤੀਰਥਿ ਨਾਤਾ ॥੫॥
ik tirath naataa. ||5||
And there are many who bathe at holy places of pilgrimage.
ਅਨੇਕਾਂ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ
اِکِ تیِرتھِ ناتا
تیرتھ ۔ زیارت گاہ
ایک زیارت گاہوں کی زیارت کو

ਨਿਰਹਾਰ ਵਰਤੀ ਆਪਰਸਾ ॥
nirhaar vartee aaprasaa.
There are many who go without food, those who never touch others,
ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।
نِرہار ۄرتیِ آپرسا ॥
ایک کھانا نہ کھانا بھوکے رہنا ایک جھوٹ چھات کیوجہ سے کسی کو نہیں چھوتے

ਇਕਿ ਲੂਕਿ ਨ ਦੇਵਹਿ ਦਰਸਾ ॥
ik look na dayveh darsaa.
the hermits who never show themselves,
ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।
اِکِ لوُکِ ن دیۄہِ درسا ॥
ایک گھپاؤں میں چھپ کر رہتے ہیں اور کسی کو اپنا دیدار نہیں دیتے

ਇਕਿ ਮਨ ਹੀ ਗਿਆਤਾ ॥੬॥
ik man hee gi-aataa. ||6||
and those who are wise in their own minds.
ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ
اِکِ من ہیِ گِیاتا ॥੬॥
اور ایک اپنے دل میں ہی عالم ہیں

ਘਾਟਿ ਨ ਕਿਨ ਹੀ ਕਹਾਇਆ ॥
ghaat na kin hee kahaa-i-aa.
Of these, no one admits to having any deficiency.
(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।
گھاٹِ ن کِن ہیِ کہائِیا ॥
ان میں سے کوئی بھی اپنے آپ کو کم نہیں سمجھتا

ਸਭ ਕਹਤੇ ਹੈ ਪਾਇਆ ॥
sabh kahtay hai paa-i-aa.
They all say that they have realized God.
ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।
سبھ کہتے ہےَ پائِیا ॥
ہر ایک کہتا ہے ۔ کہ خدا تک رسائی حاصل کر لی ہے

ਜਿਸੁ ਮੇਲੇ ਸੋ ਭਗਤਾ ॥੭॥
jis maylay so bhagtaa. ||7||
But he alone is a devotee, whom God has united with Himself.
ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ l
جِسُ میلے سو بھگتا ॥੭॥
مگر حقیقتاً عابد ، عاشق و خدمتگار وہی ہے ۔ مگر عابد ، عاشق و خادم وہی ہے جسے الہٰی ملاپ حاصل ہو گیا

ਸਗਲ ਉਕਤਿ ਉਪਾਵਾ ॥ ਤਿਆਗੀ ਸਰਨਿ ਪਾਵਾ ॥
sagal ukat upaavaa. ti-aagee saran paavaa.
Abandoning all above, (methods of worship) I have sought His Sanctuary.
ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛਡ ਕੇ ਮੈਂ ਤਾਂ ਪ੍ਰਭੂ ਦੀ ਹੀ ਸਰਨ ਪਿਆ ਹਾਂ।
سگل اُکتِ اُپاۄا ॥ تِیاگیِ سرنِ پاۄا ॥
مگر میں نے تمام دلائل اور تمام کوشیش چھوڑ دی ہیں اورالہٰی پناہ لے لی ہے ۔

ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥
naanak gur charan paraataa. ||8||2||27||
Nanak has fallen at the Feet of the Guru.
ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ l
نانکُ گُر چرنھِ پراتا
نانک مرشد کے پاؤں آگرا ہے

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
There is only one God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ

ਸਿਰੀਰਾਗੁ ਮਹਲਾ ੧ ਘਰੁ ੩ ॥
sireeraag mehlaa 1 ghar 3.
Siree Raag, by the First Guru, Third Beat:
سِریِراگُ مہلا ੧ گھرُ ੩॥

ਜੋਗੀ ਅੰਦਰਿ ਜੋਗੀਆ ॥
jogee andar jogee-aa.
O’ God, among yogis, You are the greatest yogi.
(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,
جوگیِ انّدرِ جوگیِیا ॥
اے خدا تو جب جوگی کے دل میں بستا ہے تو جوگی ہے لوگ کماتا ہے

ਤੂੰ ਭੋਗੀ ਅੰਦਰਿ ਭੋਗੀਆ ॥
tooN bhogee andar bhogee-aa.
And among pleasure seekers, You are the greatest pleasure seeker.
ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ
توُنّ بھوگیِ انّدرِ بھوگیِیا ॥
اور جب مادہ پرست میں بستا ہے تو مادہ پرست ہے ۔

ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
tayraa ant na paa-i-aa surag machh pa-i-aal jee-o. ||1||
The limit of Your qualities is not known to any of the beings in the heavens, in this world, or in the nether regions of the underworld.
ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ
تیرا انّتُ ن پائِیا سُرگِ مچھِ پئِیالِ جیِءُ ॥੧॥
سرگ۔ جنت ۔ بہشت ۔ مچھ ۔ اس جہان میں ۔پیال ۔ عالم زیر زمین ۔ پاتال
مگر تاہم نہ جنت میں بسنے والوں نے نہ اس عالم کے لوگوں نے اور نہ پاتال میں رہنے والے کو تیرے اوصاف اور تیرا شمار نہیں پا سکے ۔۔

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
ha-o vaaree ha-o vaarnai kurbaan tayray naav no. ||1|| rahaa-o.
I am devoted to You and I dedicate myself to Your Name.
ਮੈਂ ਤੇਰੇ ਉਤੋਂ ਸਦਕੇ, ਮੈਂ ਸਦਕੇ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਬਲਿਹਾਰਨੇ ਹਾਂ l
ہءُ ۄاریِ ہءُ ۄارنھےَ کُربانھُ تیرے ناۄ نو ॥੧॥ رہاءُ ॥
ہوں واری میں قربان ہوں ۔ ہوں وارے ۔ قربان ہوواں ۔ قربان تیرے ناو نو ۔ اے خدا تیرے نام پر ۔ مراد سچ ۔حق و حقیقت پر قربان ہوں
اے خدا میں قربان ہوں صدقے ہوں اور تیرے نام پر سچ۔حق وحقیقت پر قربان ہوں ۔

ਤੁਧੁ ਸੰਸਾਰੁ ਉਪਾਇਆ ॥
tuDh sansaar upaa-i-aa.
You created the world,
ਤੂੰ ਹੀ ਜਗਤ ਪੈਦਾ ਕੀਤਾ ਹੈ
تُدھُ سنّسارُ اُپائِیا ॥
اے خدا تو نے عالم پیدا کیا ہے

ਸਿਰੇ ਸਿਰਿ ਧੰਧੇ ਲਾਇਆ ॥
siray sir DhanDhay laa-i-aa.
and assigned tasks to one and all.
ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ।
سِرے سِرِ دھنّدھے لائِیا ॥
اور ہر ایک کو کام میں لگایا ہے ۔

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
vaykheh keetaa aapnaa kar kudrat paasaa dhaal jee-o. ||2||
You manage and control Your creation as a player moves the pawns after throwing the dice.
ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ
ۄیکھہِ کیِتا آپنھا کرِ کُدرتِ پاسا ڈھالِ جیِءُ ॥੨॥
ہر ایک کو ۔ دیکھہہ۔ خبر گیری کرتا ہے ۔ کر قدرت۔ اس کائنات کو بنا کر ۔ پاسا ڈھال ۔ چو پڑ کا کھیل
اور اپنے کئے ہوئے کو زیر نظر رکھتا ہے ۔ مراد اس دنیاوی کھیل میں انقلاب لاتا ہے ۔ اسے پلٹتا ہے

ਪਰਗਟਿ ਪਾਹਾਰੈ ਜਾਪਦਾ ॥
pargat pahaarai jaapdaa.
You are manifest in the Expanse of Your Creation.
ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।
پرگٹِ پاہارےَ جاپدا ॥
پر گٹ ہارے ۔ زیر نظر پھیلاؤ میں
اس عالم کے پھیلاؤ میں خدا صاف سمجھ رہا ہے ۔

ਸਭੁ ਨਾਵੈ ਨੋ ਪਰਤਾਪਦਾ ॥
sabh naavai no partaapdaa.
Everyone longs for You Name.
ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।
سبھُ ناۄےَ نو پرتاپدا ॥
ناوےنو الہٰی نام کے لئے ۔ سبھ ۔ ہرایک کو پر تا پیدا اپنی عنایت و شفقت کرتا ہے
اے انسانوں سارا عالم اس کائنات قدرت میں ظاہر دیکھ رہے ہیں اور سارے نام اور اسکے توقیر وقار کو سمجھتے ہیں

ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
satgur baajh na paa-i-o sabh mohee maa-i-aa jaal jee-o. ||3||
But without the Guru, no one finds You. All are enticed and trapped by Maya.
ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ
ستِگُر باجھُ ن پائِئو سبھ موہیِ مائِیا جالِ جیِءُ ॥੩॥
ستگر ۔ سچا مرشد
مگر سچے مرشد کے بغیر پایا نہیں جا سکتاسارا عالم مایا کی محبت کی جال میں گرفتار ہے

ਸਤਿਗੁਰ ਕਉ ਬਲਿ ਜਾਈਐ ॥
satgur ka-o bal jaa-ee-ai.
I dedicate myself to the True Guru.
ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
ستِگُر کءُ بلِ جائیِئےَ
بل جایئے ۔ قربان جاؤں
قربان جاؤں سچے مرشد پر

ਜਿਤੁ ਮਿਲਿਐ ਪਰਮ ਗਤਿ ਪਾਈਐ ॥
jit mili-ai param gat paa-ee-ai.
Meeting Him, highest state of bliss is obtained.
ਜਿਨ੍ਹਾਂ ਨੂੰਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।
جِتُ مِلِئےَ پرم گتِ پائیِئےَ ॥
گت ۔روحانی بلند رتبہ
جس کے ملنے سے بلند روحانی رتبہ ملتا ہے