Page 531
                    ਦੇਵਗੰਧਾਰੀ ੫ ॥
                   
                    
                                             
                        
                                            
                    
                    
                
                                   
                    ਮਾਈ ਜੋ ਪ੍ਰਭ ਕੇ ਗੁਨ ਗਾਵੈ ॥
                   
                    
                                             
                        
                                            
                    
                    
                
                                   
                    ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥
                   
                    
                                             
                        
                                            
                    
                    
                
                                   
                    ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥
                   
                    
                                             
                        
                                            
                    
                    
                
                                   
                    ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥
                   
                    
                                             
                        
                                            
                    
                    
                
                                   
                    ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
                   
                    
                                             
                        
                                            
                    
                    
                
                                   
                    ਦੇਵਗੰਧਾਰੀ ੫ ॥
                   
                    
                                             
                        
                                            
                    
                    
                
                                   
                    ਚੰਚਲੁ ਸੁਪਨੈ ਹੀ ਉਰਝਾਇਓ ॥
                   
                    
                                             
                        
                                            
                    
                    
                
                                   
                    ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥
                   
                    
                                             
                        
                                            
                    
                    
                
                                   
                    ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥                                                                                                              
                   
                    
                                             
                        
                                            
                    
                    
                
                                   
                    ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥
                   
                    
                                             
                        
                                            
                    
                    
                
                                   
                    ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥
                   
                    
                                             
                        
                                            
                    
                    
                
                                   
                    ਦੇਵਗੰਧਾਰੀ ੫ ॥
                   
                    
                                             
                        
                                            
                    
                    
                
                                   
                    ਸਰਬ ਸੁਖਾ ਗੁਰ ਚਰਨਾ ॥
                   
                    
                                             
                        
                                            
                    
                    
                
                                   
                    ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥
                   
                    
                                             
                        
                                            
                    
                    
                
                                   
                    ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥
                   
                    
                                             
                        
                                            
                    
                    
                
                                   
                    ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥
                   
                    
                                             
                        
                                            
                    
                    
                
                                   
                    ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥
                   
                    
                                             
                        
                                            
                    
                    
                
                                   
                    ਦੇਵਗੰਧਾਰੀ ਮਹਲਾ ੫ ॥
                   
                    
                                             
                        
                                            
                    
                    
                
                                   
                    ਅਪੁਨੇ ਹਰਿ ਪਹਿ ਬਿਨਤੀ ਕਹੀਐ ॥
                   
                    
                                             
                        
                                            
                    
                    
                
                                   
                    ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥
                   
                    
                                             
                        
                                            
                    
                    
                
                                   
                    ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥
                   
                    
                                             
                        
                                            
                    
                    
                
                                   
                    ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥
                   
                    
                                             
                        
                                            
                    
                    
                
                                   
                    ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
                   
                    
                                             
                        
                                            
                    
                    
                
                                   
                    ਦੇਵਗੰਧਾਰੀ ੫ ॥
                   
                    
                                             
                        
                                            
                    
                    
                
                                   
                    ਗੁਰ ਕੇ ਚਰਨ ਰਿਦੈ ਪਰਵੇਸਾ ॥
                   
                    
                                             
                        
                                            
                    
                    
                
                                   
                    ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥
                   
                    
                                             
                        
                                            
                    
                    
                
                                   
                    ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥
                   
                    
                                             
                        
                                            
                    
                    
                
                                   
                    ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥
                   
                    
                                             
                        
                                            
                    
                    
                
                                   
                    ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥
                   
                    
                                             
                        
                                            
                    
                    
                
                                   
                    ਦੇਵਗੰਧਾਰੀ ਮਹਲਾ ੫ ॥
                   
                    
                                             
                        
                                            
                    
                    
                
                                   
                    ਮਾਈ ਪ੍ਰਭ ਕੇ ਚਰਨ ਨਿਹਾਰਉ ॥
                   
                    
                                             
                        
                                            
                    
                    
                
                    
             
				